ਪਿੰਡ ਦੀ ਜਿੰਮ ਲਈ 3 ਲੱਖ ਰੁਪਏ ਅਤੇ 2 ਲੱਖ ਰੁਪਏ ਖੇਡਾਂ ਲਈ ਦੇਣ ਦਾ ਐਲਾਨ ਕੀਤਾ
ਜਗਰਾਉਂ 19 ਸਤੰਬਰ (ਅਮਿਤ ਖੰਨਾ , ਪੱਪੂ )- ਮੈਡਮ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 18 ਫੁੱਟ ਚੌੜੀ ਸੜਕ ਜਿਹੜੀ ਕਿ ਕਰੀਬ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਹ 18 ਫੁੱਟ ਚੌੜੀ ਸੜਕ ਪਿੰਡ ਰੂਮੀ ਤੋਂ ਛੱਜਵਾਲ, ਹਾਂਸ ਕਲਾਂ, ਸੂਜਾਪੁਰ, ਕੁਲਾਰ ਹੁੰਦੀ ਹੋਈ ਚੌਂਕੀਮਾਨ ਨਾਲ ਮਿਲੇਗੀ। ਇਸ ਮੋਕੇ ਉਨ੍ਹਾਂ ਨਾਲ ਪ੍ਰਭਮੋਹ ਸੰਧੂ, ਚੇਅਰਮੈਨ ਮਾਰਕਿਟ ਕਮੇਟੀ ਜਗਰਾਓ ਸ੍ਰ. ਸਤਿੰਦਰਪਾਲ ਸਿੰਘ ਗਰੇਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇਹਾਂਸ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜੇ.ਈ. ਪਰਮਿੰਦਰ ਸਿੰਘ ਅਤੇ ਐਸ.ਡੀ.ਓ. ਯਤਿਨ, ਬਲਾਕ ਸੰਮਤੀ ਮੈਂਬਰ ਹਰਦਿਆਲ ਸਿੰਘ ਅਤੇ ਸੁਸਾਇਟੀ ਪ੍ਰਧਾਨ ਅਮਲੋਕ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਪਿੰਡ ਦੇ ਮੋਧਵਾਰ ਵਿਅਕਤੀਆਂ ਵੱਲੋਂ ਮੈਡਮ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੁਨੀਤਾ ਸੰਧੂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਹ 18 ਫੁੱਟ ਸੜਕ ਚੌੜੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਸੜਕ ਬਣਨ ਨਾਲ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪਵੇਗਾ, ਇਹ ਸੜਕ ਬਣਨ ਨਾਲ ਪਿੰਡਾਂ ਦੀ ਆਪਸੀ ਦੂਰੀ ਘੱਟ ਹੋਵੇਗੀ ਅਤੇ ਸ਼ਹਿਰ ਆਉਣ-ਜਾਣ ਵਿੱਚ ਵਧੇਰੇ ਸਮਾਂ ਨਹੀਂ ਲੱਗੇਗਾ। ਉਨ੍ਹਾਂ ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਦੀ ਪੰਚਾਈਤੀ ਟੀਮ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਕਾਸ ਪਿਛਲੇ ਲੰਮੇਂ ਸਮੇਂ ਤੋਂ ਅਧੂਰਾ ਪਿਆ ਸੀ ਕੈਪਟਨ ਸੰਧੂ ਵੱਲੋਂ ਡੇਢ ਸਾਲ ਦੇ ਅੰਦਰ ਕਰਕੇ ਦਿਖਾਇਆ ਹੈ। ਇਸ ਮੋਕੇ ਬੀਬੀਆਂ ਦੇ ਭਰੇ ਇੱਕਠ ਨੂੰ ਸੰਬੋਧਨ ਕਰਦਿਆਂ ਮੈਡਮ ਪੁਨੀਤਾ ਸੰਧੂ ਨੇ ਕਿਹਾ ਕਿ ਘਰਾਂ ਦੀਆਂ ਛਾਉਣੀਆਂ ਲਈ ਘਰ ਬੈਠੇ ਰੁਜ਼ਗਾਰ ਪੈਦਾ ਕਰਨ ਲਈ ਨਵੀਂ ਸਕੀਮ ਜਲਦ ਹੀ ਲਿਆਂਦੀ ਜਾਵੇਗੀ। ਉਨ੍ਹਾਂ ਔਰਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਸੁਸਾਇਟੀ ਪ੍ਰਧਾਨ ਅਮੋਲਕ ਸਿੰਘ ਨੇ ਸਟੇਜ਼ ਦਾ ਸੰਚਾਲਨ ਬਾਖੂਬੀ ਨਿਭਾਇਆ।ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਹਰ ਵਾਰ ਇੱਥੋਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਪਿਛਲੇ 10 ਸਾਲਾਂ ਤੋਂ ਅਧੂਰੇ ਪਏ ਕੰਮਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸੰਧੂ ਦੇ ਯਤਨਾਂ ਸਦਕਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਨੌਜਵਾਨਾਂ ਦੀ ਮੰਗ 'ਤੇ ਪਿੰਡ ਦੀ ਜਿੰਮ ਲਈ 3 ਲੱਖ ਰੁਪਏ ਅਤੇ 2 ਲੱਖ ਰੁਪਏ ਖੇਡਾਂ ਲਈ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਦੀ ਮੰਗ ਸੀ ਕਿ ਉਹ ਫੁੱਟਬਾਲ, ਕ੍ਰਿਕਟ ਖੇਡਦੇ ਹਨ ਜਿਸ ਲਈ ਉਨ੍ਹਾਂ ਕੋਲ ਖੇਡ ਦੇ ਸਮਾਨ ਦੀ ਘਾਟ ਹੈ ਜਿਸ ਕਰਕੇ ਉਨ੍ਹਾਂ ਦੀ ਮੰਗ ਨੂੰ ਮੌਕੇ 'ਤੇ ਪੂਰਾ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਖੇਡਾਂ ਵਿੱਚ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇਹਾਂਸ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ ਹੈ, ਜਿਸ ਸਦਕਾ ਪਿੰਡ ਚੌਂਕੀਮਾਨ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਰਿਕਾਰਡ ਤੋੜ ਵਿਕਾਸ ਹੋਏ ਹਨ ਜਿਸ ਵਿੱਚ ਉਨ੍ਹਾਂ ਦੇ ਪਿੰਡ ਚੌਂਕੀਮਾਨ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਪਿੰਡ ਚੌਂਕੀਮਾਨ ਦੀ ਸਮੂਹ ਪੰਚਾਇਤ ਵੱਲੋਂ ਮੈਡਮ ਪੁਨੀਤਾ ਸੰਧੂ ਅਤੇ ਕੈਪਟਨ ਸੰਦੀਪ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਕੰਮ ਕਰਕੇ ਪਿੰਡ ਦੇ ਸਾਰੇ ਕੰਮ ਕਰਵਾਏ ਜਾਂਦੇ ਹਨ।. ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਕੈਪਟਨ ਸੰਧੂ ਵੱਲੋਂ ਢੇਡ ਸਾਲ ਵਿਚ ਪਹਿਲੀ ਵਾਰ ਹਲਕੇ ੋਚ ਰਿਕਾਰਡ ਤੋੜ ਵਿਕਾਸ ਕਰਵਾਕੇ ਇਕ ਮਿਸਾਲ ਪੈਦਾ ਕੀਤੀ ਹੈ ੋਤੇ ਅਗਾਮੀ ਚਣਾਂ ੋਚ ਹਲਕੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਹਲਕੇ ੋਚੋਂ ਵੱਡੀ ਲੀਡ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਵਿਕਾਸ ਕਾਰਜਾਂ ਸਦਕਾ ਹਲਕੇ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਉਪਰੰਤ ਮੈਡਮ ਪੁਨੀਤਾ ਸੰਧੂ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਪ੍ਰਧਾਨ ਅਮਲੋਕ ਸਿੰਘ ਮਾਨ, ਪੰਚ ਪਰਮਜੀਤ ਸਿੰਘ, ਪੰਚ ਭੁਪਿੰਦਰ ਸਿੰਘ ਮਾਨ, ਪੰਚ ਤੇਜਿੰਦਰ ਸਿੰਘ ਭੋਲਾ, ਪੰਚ ਅਮਰਜੀਤ ਕੌਰ, ਪੰਚ ਪ੍ਰੀਤਮ ਸਿੰਘ, ਸਰਪੰਚ ਸੁਰਿੰਦਰ ਸਿੰਘ ਡੀਪੀ ਢੱਟ, ਸਰਪੰਚ ਲਛਮਣ ਸਿੰਘ ਕੋਠੇਪੋਨੇ, ਸਰਪੰਚ ਲਖਬੀਰ ਸਿੰਘ ਬੋਪਾਰਾਏ, ਸਰਪੰਚ ਹਰਮਨ ਬੜੈਚ, ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ, ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ, ਸਵਰਨ ਸਿੰਘ ਸਿੱਧੂ ਯੂਥ ਆਗੂ, ਸਰਪੰਚ ਹਰਿੰਦਰ ਸਿੰਘ ਕਿੰਦਾ ਗਹਿਰਾ, ਪੰਚ ਜੰਗ ਸਿੰਘ ਗਹਿਰਾ, ਸਾਬਕਾ ਚੇਅਰਮੈਨ ਰਛਪਾਲ ਤਲਵਾੜਾ, ਹਰਪਾਲ ਸਿੰਘ ਕੋਠੇਹਾਂਸ, ਪ੍ਰਧਾਨ ਡਾ. ਗੁਲਵਿੰਦਰ ਸਿੰਘ ਹਾਂਸ, ਸੂਬੇਦਾਰ ਦਿਲਾਵਰ ਸਿੰੰਘ, ਹਰਜਿੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਜੱਸਾ, ਡਾ. ਚਰਨਜੀਤ ਸਿੰਘ ਮਾਨ, ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ, ਸਰਪੰਚ ਪਰਮਿੰਦਰ ਸਿੰਘ ਮਾਜਰੀ, ਪੰਚ ਮਿੰਟੂ ਰੋਮੀ ਅਤੇ ਬੋਬੀ ਮੰਡਿਆਣੀ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ੋਚ ਮੌਜੂਦ ਸਨ।