ਲਗਾਤਾਰ ਤਿੰਨ ਵਾਰ ਗੈਰ ਹਾਜ਼ਰ ਹੋਣ ਵਾਲੇ ਮੈਂਬਰ ਦੀ ਕੀਤੀ ਜਾਵੇਗੀ ਮੈਂਬਰ ਸ਼ਿਪ ਖਾਰਜ.....
ਮਹਿਲ ਕਲਾਂ/ ਸਾਦਿਕ 18 ਸਤੰਬਰ - (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੀ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਦਿਨੀ ਜ਼ਿਲ੍ਹਾ ਕਮੇਟੀ ਵੱਲੋਂ ਆਪਣੀਆਂ ਮੰਗਾਂ ਮਨਾਉਣ ਲਈ ਫ਼ਰੀਦਕੋਟ,ਕੋਟਕਪੂਰਾ ਅਤੇ ਜੈਤੋ ਦੇ ਸਿਆਸੀ ਵਿਧਾਇਕਾਂ ਨੂੰ ਮੰਗ ਪਤੱਰ ਦਿੱਤੇ ਗਏ ਸਨ, ਉਨ੍ਹਾਂ ਦੀ ਰੀਵਿਊ ਰੀਪੋਰਟ ਲਈ ਗਈ। ਜਿਸ ਵਿੱਚ ਬਲਾਕ ਸਾਦਿਕ ਦੇ ਸਮੂਹ ਮੈਂਬਰਾਂ ਜ਼ਿਲ੍ਹਾ ਕਮੇਟੀ ਅਤੇ ਉੱਚ ਪੱਧਰੀ ਕਮੇਟੀ ਦੀ ਭਰਭੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਦੇ ਜੁਝਾਰੂ ਆਗੂਆਂ ਨੂੰ ਆਪਣੇ ਹੱਕਾਂ ਲਈ ਸਰਕਾਰ ਨਾਲ ਇਸ ਸ਼ੰਘਰਸ ਨੂੰ ਵੱਡੇ ਪੱਧਰ ਤੇ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ ।ਬਲਾਕ ਦੇ ਜਨਰਲ ਸਕੱਤਰ ਡਾਕਟਰ ਪਰਮੇਸ਼ਰ ਸਿੰਘ ਬੇਗੂ ਵਾਲਾ ਨੇ ਦੋ ਸਾਲਾਂ ਦੀ ਸੈਕਟਰੀ ਰਿਪੋਰਟ ਪੜਕੇ ਸੁਣਾਈ। ਉਸ ਤੋਂ ਬਾਅਦ ਬਲਾਕ ਸਾਦਿਕ ਦੇ ਖਜ਼ਾਨਚੀ ਡਾਕਟਰ ਜਗਰੂਪ ਸਿੰਘ ਸੰਧੂ ਨੇ ਦੋ ਸਾਲਾਂ ਦੀ ਖਜ਼ਾਨਚੀ ਰਿਪੋਰਟ ਪੜਕੇ ਸੁਣਾਈ। ਬਲਾਕ ਦੇ ਸਾਰੇ ਮੈਂਬਰਾਂ ਨੇ ਦੋਵਾਂ ਨੂੰ ਹੱਥ ਖੜੇ ਕਰਕੇ ਸਹਿਮਤੀ ਦਿੱਤੀ। ਬਾਅਦ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਣਾਮੀ ਹਸਪਤਾਲ ਤੋਂ ਡਾਕਟਰ ਪੀਯੂਸ਼ ਐਮ,ਬੀ,ਬੀ,ਐਸ,ਡੀ ਵਿਸ਼ੇਸ਼ ਤੌਰ ਪਹੁੰਚੇ, ਜਿਨ੍ਹਾਂ ਨੇ ਬਲਾਕ ਮੈਂਬਰਾਂ ਨੂੰ ਹੱਡੀਆਂ,ਗੋਡਿਆਂ ਜੋੜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਅਖੀਰ ਵਿੱਚ ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਨੇ ਜੀ ਆਇਆਂ ਕਿਹਾ ਅਤੇ ਸਮੂਹ ਬਲਾਕ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਡਾਕਟਰ ਪੀਯੂਸ਼ ਨੂੰ ਸਿਰੋਪਾਉ ਦੇ ਸਨਮਾਨਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਬਸੰਤ ਸਿੰਘ ਸੰਧੂ, ਡਾਕਟਰ ਦੀਸ਼ਾ ਸਾਦਿਕ, ਡਾਕਟਰ ਭਾਰਤ ਭੂਸ਼ਣ ਸੀਨੀਅਰ ਮੀਤ ਪ੍ਰਧਾਨ, ਡਾਕਟਰ ਬੱਬੂ ਦੀਪ ਸਿੰਘ ਵਾਲਾ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਧਰਮਿੰਦਰ ਸਿੰਘ, ਡਾਕਟਰ ਧਰਮਪਾਲ ਸਿੰਘ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਰੂਪ ਸਿੰਘ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਤਰਸੇਮ ਸਿੰਘ, ਡਾਕਟਰ ਗੁਰਵਿੰਦਰ ਚੰਨੀਆਂ, ਡਾਕਟਰ ਰਣਜੀਤ ਸਿੰਘ, ਡਾਕਟਰ ਚੰਦਰ ਮਿਡੂਮਾਨ, ਡਾਕਟਰ ਵਾਰਿੰਦਰ ਸ਼ਰਮਾ ਆਦਿ ਹਾਜ਼ਰ ਸਨ।