ਵਾਰਡ ਨੰਬਰ 13ਚੋਣ ਲੜਨਗੇ ਗੋਪੀ ਸ਼ਰਮਾ, ਨਗਰ ਕੌਂਸਲ ਵਿੱਚ ਕਰਾਂਗੇ ਭ੍ਰਿਸ਼ਟਾਚਾਰ ਦਾ ਖਾਤਮਾ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)
ਜਿਉਂ ਜਿਉਂ ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜ ਰਿਹਾ ਹੈ, ਜਗਰਾਉਂ ਦੇ ਸਾਰੇ ਵਾਰਡਾਂ ਵਿਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ, ਅਤੇ ਰੋਜ਼ ਹੀ ਕੋਈ ਨਾ ਕੋਈ ਨਵਾਂ ਚਿਹਰਾ ਉਮੀਦਵਾਰੀ ਤੇ ਆਪਣੇ ਆਪ ਨੂੰ ਪੇਸ਼ ਕਰਦਾ ਵੀ ਨਜ਼ਰੀਂ ਆਉਂਦਾ ਹੈ। ਅੱਜ ਇਥੇ ਵਾਰਡ ਨੰਬਰ 13 ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਗੋਪੀ ਸ਼ਰਮਾ ਨੇ ਕਿਹਾ ਕਿ ਉਹ ਇਸ ਵਾਰਡ ਦੇ ਵਿਕਾਸ ਲਈ ਅਤੇ ਜਗਰਾਉਂ ਦੀ ਨਗਰ ਕੌਂਸਲ ਚ ਚਲ ਰਹੀ ਭ੍ਰਿਸ਼ਟਾਚਾਰ ਦੇ ਖਿਲਾਫ਼  ਆਪਣੀ ਲੜਾਈ ਨੂੰ ਜਾਰੀ ਰੱਖਣ ਗੇ, ਕਿਉਂਕਿ ਉਹ  ਜਗਰਾਉਂ ਨਗਰ ਕੌਂਸਲ ਦੇ ਵਿਚ ਹੋ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਈ ਕੋਰਟ ਤੱਕ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੀ ਇਹ ਲੜਾਈ ਤਾਂ ਹੀ ਅੱਗੇ ਚਲੇਗੀ ਜਦ ਉਹ ਚੋਣ ਜਿੱਤ ਕੇ ਨਗਰ ਕੌਂਸਲ ਵਿੱਚ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪਾਰਟੀ ਵੀ ਇਸ ਮਕਸਦ ਨਾਲ ਹੀ  ਪਿਛਲੇ ਸਮੇਂ ਤੋਂ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਇਥੋਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਹਲਕੇ ਲਈ ਬਹੁਤ ਕੁੱਝ ਕੀਤਾ ਪਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹੋਣ ਕਰਕੇ, ਭ੍ਰਿਸ਼ਟਾਚਾਰ ਪੂਰੇ ਜ਼ੋਰ ਤੇ ਰਿਹਾ, ਨੀਚੇ ਤੋਂ ਉੱਪਰ ਤਕ ਸਭ ਮਿਲ ਕੇ ਵਿਕਾਸ ਲਈ ਆਇਆ ਪੈਸਾ ਆਪਣੇ ਹੀ ਢਿੱਡ ਭਰਨ ਤੇ ਲਾਉਂਦੇ ਰਹੇ , ਅਗਰ ਵਾਰਡ ਅਤੇ ਸ਼ਹਿਰ ਵਾਸੀ ਸਾਡੀ ਪਾਰਟੀ ਨੂੰ ਮੋਕਾ ਦੇਣਗੇ ਤਾਂ ਸਾਡਾ ਮੁੱਖ ਏਜੰਡਾ ਜਨਤਾ ਦੀ ਸੇਵਾ ਕਰਨਾ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਹੈ।