ਯਾਰਾਂ ਦੇ ਯਾਰ ਤੇ ਮਿੱਤਰਾਂ ਦੇ ਮਿੱਤਰ ਹਨ -ਸਵਰਨ ਸਿੰਘ ਐਬਟਸਫੋਰਡ

ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨੀ ਆਉਧ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ  ਰੱਬੀ ਰੂਹ ਇਨਸਾਨ ਯਾਰਾਂ ਦੇ ਯਾਰ  ਤੇ ਮਿੱਤਰਾਂ ਦੇ ਮਿੱਤਰ ਹਨ ਸਵਰਨ ਸਿੰਘ ਐਬਟਸਫੋਰਡ  ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਜਿਨ੍ਹਾਂ ਦਾ ਜ਼ਿਕਰ ਜਿੰਨਾ ਕੀਤਾ ਜਾਵੇ ਉਨ੍ਹਾਂ ਹੀ ਥੋੜ੍ਹਾ ਜਾਪਦਾ ਹੈ  ਕਿਉਂਕਿ ਅੱਜ ਦੇ ਮਨੋਰਥ ਸੀ ਯੁੱਗ ਵਿੱਚ ਸਮਾਜ ਸੇਵਾ ਧਾਰਮਕ ਅਸਥਾਨਾਂ ਸਕੂਲਾਂ ਕਾਲਜਾਂ ਤੋਂ ਇਲਾਵਾ  ਪਾਰਕਾਂ ਖੇਡ ਗਰਾਊਂਡਾਂ ਯਾਦਗਾਰੀ ਸੰਸਥਾਵਾਂ ਗ਼ਦਰੀ ਬਾਬਿਆਂ ਦੀ ਜਗ੍ਹਾ ਨੂੰ ਸਮਰਪਤ ਸਮਾਜ ਸੇਵੀ ਅਤੇ ਵਿਕਾਸ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਣਾ  ਕੋਈ ਇਨ੍ਹਾਂ ਤੋਂ ਸਿੱਖੇ  ਆਪਣੇ ਪਿੰਡ ਢੁੱਡੀਕੇ ਤੋਂ ਇਲਾਵਾ ਇਲਾਕੇ ਜ਼ਿਲ੍ਹੇ ਅਤੇ ਦੇਸ਼ ਵਿਦੇਸ਼  ਆਪਣੀ ਇੱਕ ਇਨ੍ਹਾਂ ਦੀ ਵਿਲੱਖਣ ਪਹਿਚਾਣ ਦੇ ਤੌਰ ਤੇ ਜਾਣੇ ਜਾਂਦੇ ਇਨਸਾਨ ਨੂੰ ਲੋਕ ਯਾਰਾਂ ਦਾ ਯਾਰ  ਤੇ ਮਿੱਤਰਾਂ ਦਾ ਮਿੱਤਰ ਦੱਸਦੇ ਹਨ ਕਿਉਂਕਿ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਕੋਈ ਇਨ੍ਹਾਂ ਤੋਂ ਸਿੱਖੇ  ਆਪਣੇ ਪਿੰਡ ਵਿਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਕੰਮਾਂ ਵਿਚ ਵੱਡਾ ਯੋਗਦਾਨ ਗੁਰਧਾਮਾਂ ਦੀ ਸੇਵਾਪਾਠ ਕਰਨਾ ਕਿਰਤ ਕਰਨਾ ਨਾਮ ਜਪਣਾ ਇਹ ਗੁਣ ਸਵਰਨ ਸਿੰਘ ਵਿੱਚ  ਸਭ ਤੋਂ ਵੱਡੇ ਜਾਪਦੇ ਹਨ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਲੋਕ ਇਨ੍ਹਾਂ ਦੀ ਰੱਬ ਵਾਂਗੂੰ ਪੂਜਾ ਕਰਦੇ ਹਨ  ਐਬਟਸ ਫੋਰਡ ਦੇ ਸਫ਼ਰ ਤੋਂ ਲੈ ਕੇ ਪਿੰਡ ਤਕ ਲੋਕ ਇਨ੍ਹਾਂ ਨੂੰ ਉਡੀਕਦੇ ਵੇਖੇ ਗਏ  ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਅਤੇ ਏ  ਮਾਨਜੋਗ ਸ਼ਖ਼ਸੀਅਤ ਹਮੇਸ਼ਾਂ ਹੀ ਸਮਾਜ ਸੇਵਾ ਦੇ ਕੰਮ ਆਉਂਦੀ ਰਹੇ   ਪਰਮਾਤਮਾ ਕਿਰਪਾ ਕਰੇ ਸਵਰਨ ਸਿੰਘ ਹਮੇਸ਼ਾ ਹੀ  ਚੰਨ ਦੀ ਚਾਨਣੀ ਅਤੇ ਗੁਲਾਬ ਦੇ ਫੁੱਲਾਂ  ਵਾਂਗੂੰ ਖ਼ੁਸਬੂ ਵੰਡਦੇ ਰਹਿਣ  ਕਾਮਯਾਬੀ ਇਨ੍ਹਾਂ ਦੇ ਕਦਮ ਚੁੰਮੇ