Kishan protest ;18 ਫਰਵਰੀ ਨੂੰ ਦੇਸ਼ ਭਰ 'ਚ ਰੇਲਾਂ ਦਾ ਚੱਕਾ ਜਾਮ

ਪੁਲਿਸ ਪ੍ਰਸ਼ਾਸਨ ਤੇ ਰੇਲਵੇ ਦੀ ਚਿੰਤਾ ਵਧੀ

ਨਵੀਂ ਦਿੱਲੀ,  ਫਰਵਰੀ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 Sanjukta Kishan Morcha Protest in new Delhi  ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਨੇ ਰੇਲ ਰੋਕਣ ਦਾ ਐਲਾਨ ਕੀਤਾ ਹੈ। ਇਸ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਰੇਲਵੇ ਪੁਲਿਸ ਵੀ ਚਿੰਤਾ ’ਚ ਹੈ। ਸਕੱਤਰੇਤ ਦੇ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਰਿਪੋਰਟ ਸਥਾਨਕ ਅਧਿਕਾਰੀਆਂ ਤੋਂ ਮੰਗੀ ਹੈ। ਸਰਕਾਰੀ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਅਤੇ ਰੇਲਵੇ ਦੇ ਅਫ਼ਸਰਾਂ ਨੇ ਬਘੁਵਾਰ ਰਿਪੋਰਟ ਭੇਜਣ ਦੇ ਨਾਲ ਹੀ ਸਥਾਨਕ ਪੱਧਰ ’ਤੇ ਸੁਰੱਖਿਆਚਾਰਟ ਤਿਆਰ ਕਰ ਲਿਆ ਹੈ। ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਰੇਲਵੇ ਨੂੰ ਹੋਏ ਨੁਕਸਾਨ ਨੂੰ ਵੇਖਦੇ ਹੋਏ ਜੀਆਰਪੀ ਨੇ ਨੀਮ ਫ਼ੌਜੀ ਬਲਾਂ ਦੀ ਮੰਗ ਕੀਤੀ ਹੈ।

ਸੰਯੁਕਤ ਕਿਸਾਨ ਮੋਰਚਾ ਨੇ 18 ਫਰਵਰੀ ਨੂੰ ਦੁਪਹਿਰ 12 ਤੋਂ ਚਾਰ ਵਜੇ ਤਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਚੱਕਾ ਜਾਮ ਦੇਸ਼ ਭਰ ’ਚ ਹੋਵੇਗਾ। ਕੁੰਡਲੀ ਬਾਰਡਰ ’ਤੇ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ ਅਤੇ ਇਸ ’ਚ ਰਾਜ ਦੇ ਲੋਕਾਂ ਦੀ ਵੀ ਕਾਫ਼ੀ ਹਿੱਸੇਦਾਰੀ ਹੈ। ਇਸ ਨੂੰ ਵੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਪ੍ਰਸ਼ਾਸਨ ਆਪਣੇ-ਆਪਣੇ ਪੱਧਰ ’ਤੇ ਸੁਰੱਖਿਆ ਰਣਨੀਤੀ ਬਣਾਉਣ ’ਚ ਜੁਟ ਗਿਆ ਹੈ।