ਅਜੀਤਵਾਲ,ਦਸੰਬਰ 2020 -( ਬਲਬੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਗ਼ਦਰੀ ਬਾਬਿਆਂ ਦੀ ਯਾਦ ਚ ਮੇਲਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ
ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ,ਦੇ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ 8 ਦਸੰਬਰ ਨੂੰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ । ਗਦਰੀ ਬਾਬਿਆਂ ਦਾ ਮੇਲਾ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਵਲੋਂ ਉਹਨਾਂ ਦੀ ਯਾਦਗਾਰ ਨੇੜੇ ਬਾਜਾ ਪੱਤੀ ਧਰਮਸ਼ਾਲਾ ਵਿਖੇ ਮਨਾਇਆ ਜਾਵੇਗਾ । ਇਸ ਵਿੱਚ ਰਸੂਲਪੁਰ ਦੇ ਢਾਡੀ ਜੱਥੇ ਵਲੋਂ ਗਦਰ ਇਤਿਹਾਸ ਨਾਲ ਵਾਰਾਂ ਪੇਸ਼ ਕੀਤੀਆਂ ਜਾਣਗੀਆਂ ਤੇ ਗਦਰ ਮੰਚ ਮੱਦੋਕੇ ਦੇ ਨਿਰਦੇਸ਼ਕ ਤੀਰਥ ਸਿੰਘ ਮੌਜੂਦਾ ਕਿਸਾਨੀ ਸੰਘਰਸ਼ ਦੇ ਨਾਟਕ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ । ਮੁਖ ਬੁਲਾਰੇ ਦੇਸ਼ ਭਗਤ ਗਦਰੀ ਯਾਦਗਾਰ ਜਲੰਧਰ ਤੇ ਕਿਸਾਨ ਜਥੇਬੰਦੀਆਂ ਵਿਚੋਂ ਹੋਣਗੇ । ਇਹ ਜਾਣਕਾਰੀ ਕਮੇਟੀ ਦੇ ਪਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਦਿੱਤੀ । ਮੀਟਿੰਗ ਮੌਕੇ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਛੱਤੀ, ਮੀਤ ਪ੍ਰਧਾਨ ਜਸਵੀਰ ਸਿੰਘ, ਮਾਸਟਰ ਜੈਕਬ, ਬੇਅੰਤ ਸਿੰਘ,,ਖਜਾਨਚੀ ਮਾਸਟਰ ਗੋਪਾਲ ਸਿੰਘ, ਮਾਸਟਰ ਹਰੀ ਸਿੰਘ ਢੁੱਡੀਕੇ, ਤਰਨਜੀਤ ਸਿੰਘ ਲਵਲੀ ਹਾਜਰ ਸਨ। ਕਮੇਟੀ ਦੇ ਕਈ ਮੈਂਬਰ ਦਿੱਲੀ ਕਿਸਾਨਾਂ ਦੇ ਧਰਨੇ ਤੇ ਗਏ ਹਨ। ਬਾਕੀ ਵੀ ਜਾਣਗੇ। ਗਦਰੀ ਬਾਬਿਆਂ ਦੀ ਯਾਦ ਵਿੱਚ ਬਣੀ ਕਮੇਟੀ ਵਲੋਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਮੂਹਰੇ ਰੱਖ ਕੇ ਕਿਸਾਨਾਂ ਦੇ ਹੱਕੀ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ ਜਾਇਆ ਜਾ ਰਿਹਾ ।