ਟਰੱਕ ਯੂਨੀਅਨ ਅਜੀਤਵਾਲ ਵੀ ਨਿੱਤਰੀ ਕਿਸਾਨਾਂ ਦੇ ਹੱਕ ਚ
ਦਿੱਲੀ, ਦਸੰਬਰ 2020 (ਬਲਵੀਰ ਸਿੰਘ ਬਾਠ) ਗ਼ਦਰੀ ਬਾਬੇ ਅਤੇ ਸੂਰਬੀਰਾਂ ਦੀ ਧਰਤੀ ਤੇ ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਨੌਜਵਾਨ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨੇ ਵਿਚ ਆਪਣਾ ਯੋਗਦਾਨ ਪਾ ਰਹੇ ਨੌਜਵਾਨ ਸਾਥੀਆਂ ਨਾਲ ਕਿਸਾਨਾਂ ਲਈ ਲੰਗਰ ਅਤੇ ਹਰ ਸੇਵਾ ਦਾ ਯੋਗਦਾਨ ਪਾਉਣ ਸਮੇਂ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਖੁਦ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਅਜੀਤਵਾਲ ਕਿਸਾਨਾਂ ਦੇ ਹੱਕ ਵਿੱਚ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਸਾਨੂੰ ਸਿਰਫ਼ ਸੇਵਾ ਦਾ ਮੌਕਾ ਚਾਹੀਦਾ ਸੰਗਤਾਂ ਦਾ ਹੁਕਮ ਸਲਾਖਾਂ ਪਿੱਛੇ ਇਸ ਸਮੇਂ ਉਨ੍ਹਾਂ ਖੇਤੀ ਆਰਡੀਨੈਂਸ ਬਿਲ ਤੇ ਬੋਲਦਿਆਂ ਕਿਹਾ ਕਿ ਇਹ ਬਿੱਲ ਆੜ੍ਹਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਰੋਧੀ ਹਨ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਇਹ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਕਿਸਮ ਦੀ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਢੁੱਡੀਕੇ ਦੀ ਸੰਗਤ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਨੂੰ ਅਸੀਂ ਸੰਗਤ ਦੀ ਸੇਵਾ ਸਮਝਦੇ ਹੋਏ ਬੜਾ ਮਾਣ ਮਹਿਸੂਸ ਕਰਾਂਗੇ