You are here

ਗਰਾਮ ਪੰਚਾਇਤ ਨੇ ਲੀਕ ਹੋਏ ਪਾਣੀ ਦੇ ਪਾਇਪਾ ਨੂੰ ਠੀਕ ਕਰਨ ਦੀ ਕੀਤੀ ਮੰਗ

ਹਠੂਰ,31 ,ਦਸੰਬਰ-(ਕੌਸ਼ਲ ਮੱਲ੍ਹਾ)-

ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਦੀ ਇੱਕ ਵਿਸ਼ੇਸ ਮੀਟਿੰਗ ਸਰਪੰਚ ਹਰਬੰਸ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਕਿਹਾ ਕਿ ਪਿੰਡ ਮੱਲ੍ਹਾ ਵਿਚ ਲਗਭਗ 30 ਸਾਲ ਪਹਿਲਾ ਜਲ ਵਿਭਾਗ ਵੱਲੋ ਪਾਣੀ ਵਾਲੀ ਟੈਕੀ ਬਣਾਈ ਗਈ ਸੀ।ਜਿਸ ਤੋ ਪਿੰਡ ਰਸੂਲਪਰ ਅਤੇ ਪਿੰਡ ਮੱਲ੍ਹਾ ਦੇ ਲੋਕ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ ਅਤੇ ਦੋਵੇ ਪਿੰਡਾ ਦੇ ਲੋਕਾ ਨੇ ਇਸ ਪਾਣੀ ਵਾਲੀ ਟੈਕੀ ਤੋ ਪੂਰਾ ਲਾਹਾ ਪ੍ਰਾਪਤ ਕੀਤਾ।ਉਨ੍ਹਾ ਦੱਸਿਆ ਕਿ ਲਗਭਗ 18 ਸਾਲ ਪਹਿਲਾ ਜਲ ਵਿਭਾਗ ਨੇ ਪਿੰਡ ਰਸੂਲਪੁਰ ਲਈ ਵੱਖਰੀ ਟੈਕੀ ਬਣਾ ਦਿੱਤੀ ਅਤੇ ਪਿੰਡ ਮੱਲ੍ਹਾ ਦੀ ਪਾਣੀ ਵਾਲੀ ਟੈਕੀ ਦਾ ਕੁਨੈਕਸਨ ਰਸੂਲਪੁਰ ਤੋ ਕੱਟ ਦਿੱਤਾ ਗਿਆ।ਉਨ੍ਹਾ ਦੱਸਿਆ ਕਿ ਪਿੰਡ ਮੱਲ੍ਹਾ ਦੀ ਪਾਣੀ ਵਾਲੀ ਟੈਕੀ ਦਾ ਪ੍ਰੈਸਰ ਜਿਆਦਾ ਹੋਣ ਕਰਕੇ ਪਿੰਡ ਮੱਲ੍ਹਾ ਦੀ ਮੁੱਖ ਫਿਰਨੀ ਅਤੇ ਪਿੰਡ ਦੀਆ ਗਲੀਆ ਵਿਚ ਜਗ੍ਹਾ-ਜਗ੍ਹਾ ਪਾਣੀ ਲੀਕ ਹੋ ਰਿਹਾ ਹੈ।ਜਿਸ ਬਾਰੇ ਅਸੀ ਜਲ ਵਿਭਾਗ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਪਰ ਅੱਜ ਤੱਕ ਪਾਣੀ ਲੀਕ ਹੋਣ ਦੀ ਸਮੱਸਿਆ ਹੱਲ ਨਹੀ ਹੋਈ।ਉਨ੍ਹਾ ਜਲ ਵਿਭਾਗ ਤੋ ਮੰਗ ਕੀਤੀ ਕਿ ਪਿੰਡ ਵਿਚੋ ਲੀਕ ਹੋ ਰਹੇ ਪਾਣੀ ਨੂੰ ਤੁਰੰਤ ਬੰਦ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ ਖੇਲਾ,ਗੁਰਪ੍ਰੀਤ ਸਿੰਘ,ਪੰਚ ਜੱਗਾ ਮੱਲ੍ਹਾ,ਰੇਸਮ ਸਿੰਘ,ਦਲਜੀਤ ਸਿੰਘ,ਜਗਦੀਪ ਸਿੰਘ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਜਲ-ਵਿਭਾਗ ਦੇ ਐਸ ਡੀ ਓ ਅਜੈ ਭਨੋਟ ਨਾਲ ਸੰਪਰਕ ਕੀਤਾ ਤਾ ਉਨ੍ਹਾ ਕਿਹਾ ਕਿ ਅੱਜ ਹਠੂਰ ਵਿਖੇ ਕੰਮ ਚੱਲ ਰਿਹਾ ਹੈ ਇੱਕ ਦੋ ਦਿਨਾ ਤੱਕ ਪਿੰਡ ਮੱਲ੍ਹਾ ਵਿਖੇ ਲੀਕ ਹੋ ਰਹੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।

ਫੋਟੋ ਕੈਪਸਨ:-ਮੀਟਿੰਗ ਕਰਨ ਸਮੇਂ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਹੋਰ