You are here

ਪੁਲਿਸ ਮੁਲਾਜ਼ਮ ਵੱਲੋਂ ਥਾਣੇ,ਚ ਔਰਤ ਨਾਲ ਕੀਤੇ ਜ਼ਬਰ ਜਿਨਾਹ ਮਾਮਲੇ ਚ ਨਵਾਂ ਮੋੜ-ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ

ਲੁਧਿਆਣਾ ,ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ):

ਬੀਤੇ ਦਿਨੀਂ ਚੌਕੀ ਮੁੰਡੀਆਂ ਵਿਚ ਰਾਤ ਦੇ ਸਮੇਂ ਮਹਿਲਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਹੈਂਡ ਕਾਂਸਟੇਬਲ ਰਾਕੇਸ਼ ਕੁਮਾਰ ਨੂੰ ਬੁੱਧਵਾਰ ਨੂੰ ਥਾਣਾ ਜਮਾਲਪੁਰ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਹੋਵੇਗੀ। ਉਥੇ ਦੂਜੇ ਪਾਸੇ ਇਸ ਮਾਮਲੇ ਨੂੰ ਵੂਮੈਨ ਕਮਿਸ਼ਨ ਵੱਲੋਂ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਸ ਕਾਰਨ ਚੇਅਰਮੈਨ ਮਨੀਸ਼ਾ ਗੁਲਾਟੀ ਵੱਲੋਂ ਪੁਲਸ ਕਮਿਸ਼ਨਰ ਤੋਂ 2 ਦਿਨਾਂ ਵਿਚ ਅੰਦਰ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਚੇਅਰਮੈਨ ਵੱਲੋਂ ਸੀ. ਐੱਮ. ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਕ ਪੱਤਰ ਲਿਖਿਆ ਹੈ ਅਤੇ ਇਸ ਘਟਨਾ ਤੋਂ ਬਾਅਦ ਜ਼ਰੂਰੀ ਐਕਸ਼ਨ ਲਏ ਜਾਣ ਦੀ ਗੱਲ ਕਹੀ ਹੈ ਤਾਂ ਕਿ ਪੰਜਾਬ ਵਿਚ ਫਿਰ ਤੋਂ ਇਸ ਤਰ੍ਹਾਂ ਕੋਈ ਸ਼ਰਮਨਾਕ ਮਾਮਲਾ ਨਾ ਹੋਵੇ ਅਤੇ ਲੋਕਾਂ ਦਾ ਪੰਜਾਬ ਪੁਲਸ ’ਤੇ ਜੋ ਵਿਸ਼ਵਾਸ ਘੱਟ ਹੋ ਰਿਹਾ ਹੈ, ਉਹ ਦੋਬਾਰਾ ਬਣਿਆ ਰਹੇ।ਵਰਨਣਯੋਗ ਹੈ ਕਿ 25 ਸਾਲ ਦੀ ਔਰਤ ਨੂੰ ਚੌਕੀ ਮੁੰਡੀਆਂ ਵਿਚ ਰਾਤ ਦੇ ਸਮੇਂ ਰੱਖਿਆ ਗਿਆ ਸੀ ਔਰਤ ’ਤੇ ਕੋਈ ਮਾਮਲਾ ਦਰਜ ਨਹੀਂ ਸੀ। ਸਵੇਰੇ ਔਰਤ ਨੇ ਚੌਕੀ ਵਿਚ ਤਾਇਨਾਤ ਹੈੱਡ ਕਾਂਸਟੇਬਲ ’ਤੇ ਰਾਤ ਨੂੰ ਜਬਰ-ਜ਼ਿਨਾਹ ਕਰਨ ਦੇ ਦੋਸ਼ ਲਾਏ ਸੀ। ਕਮਿਸ਼ਨਰ ਵੱਲੋਂ ਸ਼ਿਕਾਇਤ ਮਿਲਣ ’ਤੇ ਜਾਂਚ ਦੇ ਆਦੇਸ਼ ਦਿੱਤੇ ਗਏ ਤਾਂ 18 ਦਿਨਾਂ ਬਾਅਦ ਜਾਂਚ ਪੂਰੀ ਕਰਕੇ ਹੈੱਡ ਕਾਂਸਟੇਬਲ ’ਤੇ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਕੀਤਾ ਗਿਆ, ਉਥੇ ਪੁਲਸ ਇਸ ਮਾਮਲੇ ਵਿਚ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਅਤੇ ਏ. ਐੱਸ. ਆਈ. ਸੁਰਜਨ ਸਿੰਘ ਨੂੰ ਲਾਈਨ ਹਾਜ਼ਰ ਕਰਨ ਤੋਂ ਇਲਾਵਾ, ਏ .ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਹਰਿੰਦਰ ਸਿੰਘ ਨੂੰ ਸਸਪੈਂਡ ਕਰ ਚੁੱਕੀ ਹੈ। ਪੁਲਸ ਅਨੁਸਾਰ ਔਰਤ ਦਾ ਵੀ ਮੈਡੀਕਲ ਕਰਵਾਇਆ ਜਾ ਰਿਹਾ ਹੈ ਹੁਣ ਰਾਤ ਨੂੰ ਕੰਟਰੋਲ ਰੂਮ ’ਤੇ ਮੌਜੂਦ ਰਹੇਗੀ ਮਹਿਲਾ ਪੁਲਸ ਕਰਮਚਾਰੀ
ਮੁੰਡੀਆਂ ਪੁਲਸ ਚੌਕੀ ਵਿਚ ਜਬਰ-ਜ਼ਿਨਾਹ ਮਾਮਲੇ ਤੋਂ ਬਾਅਦ ਸੰਜੀਦਾ ਹੋਏ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਤੋਂ ਨਾ ਹੋਣ ਅਤੇ ਆਮ ਜਨਤਾ ਦਾ ਪੁਲਸ ’ਤੇ ਵਿਸ਼ਵਾਸ ਬਣਿਆ ਰਹੇ। ‘ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਗੱਲ ਕਰਦਿਆਂ ਨੇ ਦੱਸਿਆ ਕਿ ਹੁਣ ਸ਼ਾਮ ਦੇ ਸਮੇਂ ਪੁਲਸ ਕੰਟਰੋਲ ’ਤੇ ਮਹਿਲਾ ਪੁਲਸ ਕਰਮਚਾਰੀਆਂ ਦੀ ਇਕ ਟੀਮ ਮੌਜੂਦ ਰਹੇਗੀ। ਇਕ ਟੀਮ ਵਿਚ 3 ਤੋਂ ਲੈ ਕੇ 5 ਤੱਕ ਮਹਿਲਾ ਮੁਲਾਜ਼ਮ ਹੋਣਗੇ। ਲੋੜ ਪੈਣ ’ਤੇ ਮਹਿਲਾ ਕਰਮਚਾਰੀ ਜਲਦ ਤੋਂ ਜਲਦ ਸਪੋਰਟ ’ਤੇ ਪੁੱਜਣ ਦਾ ਯਤਨ ਕਰੇਗੀ।ਸਬ-ਡਵੀਜ਼ਨ ਵਾਈਜ਼ ਰਾਤ ਨੂੰ ਰਹੇਗੀ ਬੀਬੀ ਮੁਲਾਜ਼ਮ
ਕਮਿਸ਼ਨਰ ਨੇ ਦੱਸਿਆ ਕਿ ਹਰੇਕ ਸਬ-ਡਵੀਜ਼ਨ ਦੇ ਹਿਸਾਬ ਨਾਲ ਵੀ ਇਕ ਮਹਿਲਾ ਮੁਲਾਜ਼ਮ ਦੀ ਡਿਊਟੀ ਲਾਈ ਜਾ ਰਹੀ ਹੈ। ਜੋ ਰਾਤ ਨੂੰ ਆਪਣੀ ਸਬ-ਡਵੀਜ਼ਨ ਵਿਚ ਮੌਜੂਦ ਰਹੇਗੀ। ਰੋਜ਼ਾਨਾ ਮਹਿਲਾ ਮੁਲਾਜ਼ਮ ਨੂੰ ਬਦਲਿਆ ਜਾਵੇਗਾ। ਮਹਿਲਾ ਮੁਲਾਜ਼ਮ ਦੀ ਡਿਊਟੀ ਆਪਣੀ ਸਬ-ਡਵੀਜ਼ਨ ਦੇ ਸਾਰੇ ਥਾਣਿਆਂ ਚੌਕੀਆਂ ’ਚ ਰਾਤ ਦੇ ਸਮੇਂ ਲੋੜ ਪੈਣ ’ਤੇ ਪੁੱਜੇਗੀ।ਇਸ ਤੋਂ ਇਲਾਵਾ ਕਮਿਸ਼ਨਰ ਅਗਰਵਾਲ ਵੱਲੋਂ ਵੂਮੈਨ ਹੈਲਪ ਡੈਸਕ ’ਤੇ ਤਾਇਨਾਤ ਮਹਿਲਾ ਫੋਰਸ ਦੀ ਡਿਊਟੀ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਹੁਣ ਮਹਿਲਾ ਮੁਲਾਜ਼ਮ ਸਵੇਰੇ 9 ਤੋਂ ਸ਼ਾਮ 6 ਦੀ ਬਜਾਏ ਰਾਤ 8 ਵਜੇ ਤੱਕ ਥਾਣੇ ਵਿਚ ਮੌਜੂਦ ਰਹੇਗੀ।ਜਨਾਨੀ ਨੂੰ ਥਾਣੇ ’ਚ ਲਿਆਉਣ ਤੋਂ ਪਹਿਲਾਂ ਅਫਸਰਾਂ ਨੂੰ ਹੋਵੇਗਾ ਦੱਸਣਾ
ਕਮਿਸ਼ਨਰ ਅਗਰਵਾਲ ਅਨੁਸਾਰ ਫੋਰਸ ਨੂੰ ਇਸ ਗੱਲ ਦਾ ਵਿਸ਼ੇਸ਼ ਜ਼ੋਰ ਦੇਣ ਨੂੰ ਕਿਹਾ ਗਿਆ ਹੈ ਕਿ ਹਨੇਰਾ ਹੋਣ ਤੋਂ ਬਾਅਦ ਜੇਕਰ ਕਿਸੇ ਔਰਤ ਖਿਲਾਫ ਸ਼ਿਕਾਇਤ ਆਈ ਹੈ ਜਾਂ ਫਿਰ ਕਿਸੇ ਮਾਮਲੇ ਵਿਚ ਫੜ ਕੇ ਥਾਣੇ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਆਪਣੇ-ਆਪਣੇ ਅਫਸਰਾਂ ਨੂੰ ਦੱਸਣਾ ਜ਼ਰੂਰੀ ਹੋਵੇਗਾ ਇਸ ਤਰ੍ਹਾਂ ਨਾ ਕਰਨ ’ਤੇ ਮੁਲਾਜ਼ਮ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।