ਜਗਰਾਓਂ 30 ਅਗਸਤ ( ਅਮਿਤ ਖੰਨਾ ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਦੀ ਅਗਵਾਈ ਹੇਠ ਨਰਸਰੀ ਕੇਜੀ ਵਿਭਾਗ ਦੇ ਬੱਚਿਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਬੱਚੇ ਸ੍ਰੀ ਕ੍ਰਿਸ਼ਨ ਰਾਧਾ ਅਤੇ ਗੋਪੀਆਂ ਦੀਆਂ ਪੁਸ਼ਾਕਾਂ ਵਿੱਚ ਸਜੇ ਸਜ ਕੇ ਆਏ ਜੋ ਬਹੁਤ ਹੀ ਮਨਮੋਹਕ ਅਤੇ ਸੋਹਣੇ ਲੱਗ ਰਹੇ ਹਨ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਸੁੰਦਰ ਝਾਂਕੀਆਂ ਵੀ ਕੱਢੀਆਂ ਪ੍ਰਿੰਸੀਪਲ ਮੈਡਮ ਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ ਬੱਚਿਆਂ ਨੇ ਹੈਪੀ ਬਰਥ ਡੇ ਕ੍ਰਿਸ਼ਨਾ ਅਤੇ ਰਾਧੇ ਰਾਧੇ ਬੋਲਿਆ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਬਾਦ ਦਿੱਤੀਆਂ