You are here

ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦਾਣਾ ਮੰਡੀ ਜਗਰਾਓਂ ਵਲੋਂ ਲੱਖਾਂ ਦੀ ਲਾਗਤ ਨਾਲ ਦੋ ਨੇਕ ਉਪਰਾਲੇ ਕੀਤੇ ਗਏ

ਜਗਰਾਓਂ 29 ਅਗਸਤ ( ਅਮਿਤ ਖੰਨਾ ) ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦਾਣਾ ਮੰਡੀ ਜਗਰਾਓਂ ਵਲੋਂ ਅੱਜ ਸ਼ੇਰਪੁਰਾ ਰੋਡ ਤੇ ਬਣੇ ਸ਼ਮਸ਼ਾਨ ਘਾਟ ਵਿੱਖੇ ਚੇਅਰਮੈਨ ਅੰਮ੍ਰਿਤ ਮਿੱਤਲ,ਪ੍ਰਧਾਨ ਪਿਆਰੇ ਲਾਲ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਨਾਮੀ ਸੰਸਥਾਵਾਂ ਦੇ ਲੋਕ ਮੌਜੂਦ ਸਨ।ਇਸ  ਸਮਾਗਮ ਵਿੱਚ ਜਾਣਕਾਰੀ ਦੇਂਦੇ ਰਾਜਨ ਸਿੰਗਲਾ ਤੇ ਐਡਵੋਕੇਟ ਨਵੀਨ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਕਿੰਨੇ ਮਹੀਨੇ ਦੀ ਮੇਹਨਤ ਅੱਜ ਰੰਗ ਲੈ ਕੇ ਆਈ। ਦੱਸਿਆ ਕਿ ਉਹਨਾਂ ਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਖਾਲਸਾ ਐੱਡ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਸ਼ਹਿਰਾਂ ਵਾਂਗ ਜਗਰਾਓ ਸ਼ਮਸ਼ਾਨ ਘਾਟ ਵਿੱਚ ਵੀ ਗੈਸ ਭੱਠੀ ਲੱਗ ਗਈ ਹੈ ਜੋ ਕਿ 3 ਲੱਖ ਦੀ ਲਾਗਤ ਨਾਲ ਲੱਗੀ ਹੈ ਜਿਸ ਵਿੱਚ ਖਾਲਸਾ ਐੱਡ ਵਲੋਂ ਪੁਰੀ ਰਾਸ਼ੀ ਦੀ ਮੱਦਦ ਕੀਤੀ ਗਈ ਹੈ।ਜਿਸ ਦੀ ਮੱਦਦ ਨਾਲ ਹੁਣ ਮੁਰਦੇ ਨੂੰ 40 ਮਿੰਟ ਵਿੱਚ ਪੂਰੇ ਰੀਤੀ ਰਿਵਾਜ ਨਾਲ ਅਗਨੀ ਦਿੱਤੀ ਜਾ ਸਕਦੀ ਹੈ ਤੇ ਇਸ ਵਿੱਚ ਅਸਥੀਆਂ ਵੀ ਸਹੀ ਤਰੀਕੇ ਨਾਲ ਬਾਅਦ ਵਿੱਚ ਇਕੱਠਿਆਂ ਕੀਤਿਆਂ ਜਾ ਸਕਦਿਆਂ ਹਨ।ਇਸ ਦੇ ਨਾਲ ਨਾਲ ਲਕੜਾਂ ਦੀ ਕਮੀ ਨੂੰ ਵੀ ਦੂਰ ਕੀਤਾ ਜਾ ਸਕੇਗਾ। ਤੇ ਖਰਚਾ ਵੀ ਬਹੁਤ ਘੱਟ ਆਵੇਗਾ।ਇਸ ਮੌਕੇ ਖਾਲਸਾ ਐੱਡ ਦੇ ਮੈਂਬਰਾਂ ਨਾਲ ਜਦੋਂ ਸਾਡੀ ਮੀਡਿਆ ਟੀਮ ਦੀ ਗੱਲ ਹੋਇ ਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਹੈਡ ਆਫਿਸ ਪਟਿਆਲਾ ਵਿੱਖੇ ਹੈ ਓਹਨਾ ਦੱਸਿਆ ਕਿ ਇਸ ਤਰ੍ਹਾਂ ਦਿਆਂ ਗੈਸ ਭੱਠੀਆਂ ਉਹ ਪਹਿਲਾਂ ਵੀ ਕਈ ਸ਼ਹਿਰਾਂ ਵਿੱਚ ਲਗਵਾ ਚੁਕੇ ਹਨ। ਦੱਸਿਆ ਕਿ ਉਹਨਾਂ ਨੂੰ ਮਾਨਵਤਾ ਦੀ ਸੇਵਾ ਕਰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।ਲੋਕਾਂ ਨੇ ਵੀ ਇਸ ਨੇਕ ਕੰਮ ਨੂੰ ਬਹੁਤ ਸਰਾਹਿਆ ਕਿ ਇਹ ਇਕ ਨੇਕ ਉਪਰਾਲਾ ਹੈ ਆਉਣ ਵਾਲੇ ਸਮੇ ਵਿੱਚ ਇਸ ਦੀ ਜਰੂਰਤ ਵੀ ਸੀ। ਇਸ ਦੇ ਨਾਲ ਨਾਲ ਇਕ ਹੋਰ ਖੁਸ਼ਖਬਰੀ ਨਵੀਨ ਗੁਪਤਾ ਤੇ ਰਾਜਨ ਸਿੰਗਲਾ ਨੇ ਦੱਸੀ ਕਿ ਜੋ ਸ਼ਮਸ਼ਾਨ ਘਾਟ ਵਿੱਖੇ ਪਹਿਲਾ ਗੱਡੀ ਸੀ ਉਹ ਹੁਣ ਸਹੀ ਕੰਮ ਨਹੀਂ ਕਰ ਰਹੀ ਸੀ ਉਹਨਾਂ ਦੀ ਸੰਸਥਾ ਨੇ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਕਨ੍ਹਈਆ ਗੁਪਤਾ ਬਾਂਕੇ ਦੀ ਮਦਦ ਨਾਲ ਇਕ ਨਵੀਂ ਗੱਡੀ ਦਾ ਇੰਤਜ਼ਾਮ ਕੀਤਾ ਜਿਸ ਦੀ ਲਾਗਤ 7 ਲੱਖ 40 ਹਜ਼ਾਰ ਹੈ।ਜਿਸ ਨੂੰ ਪੁਰੀ ਸਹੀ ਮਜਬੂਤ ਬੋਡੀ ਦੇ ਨਾਲ ਤਿਆਰ ਕਰਵਾਇਆ ਗਿਆ ਹੈ। ਜਿਸ ਵਿੱਚ ਅੰਤਿਮ ਸ਼ਵ ਯਾਤਰਾ ਲਈ ਜਾਨ ਲਈ ਅੰਦਰ ਬੈਠਣ ਲਈ 4 ਬੰਦਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ।ਤੇ ਇਸ ਦੇ ਨਾਲ ਨਾਲ ਪੂਜਾ ਦੀ ਥਾਲੀ ਫੂਲ ਬਗੈਰਾ ਸਾਰਾ ਜਰੂਰੀ ਸਮਾਨ ਗੱਡੀ ਵਿੱਚ ਰੱਖਣ ਦਾ ਪੂਰਾ ਇੰਤਜ਼ਾਮ ਸੰਸਥਾਂ ਵਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਏਗਾ। ਇਸ ਮੌਕੇ ਇਨਾ ਦੋਨਾਂ ਨੇਕ ਕੰਮਾ ਦੀ ਸ਼ਹਿਰ ਵਾਸੀਆਂ ਨੇ ਪੂਰੀ ਪ੍ਰਸ਼ੰਸਾ ਕੀਤੀ।ਇਸ ਮੌਕੇ ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦੇ ਮੈਂਬਰ ਨਵੀਨ ਗੁਪਤਾ,ਰਾਜਨ ਸਿੰਗਲਾ,ਹਰੀ ਓਮ,ਜਿੰਦਰ ਪਾਲ ਧੀਮਾਨ ਦੇ ਨਾਲ ਨਾਲ ਹੋਰ ਸੰਸਥਾਵਾਂ ਦੇ ਮੇਮਬਰ ਜਿਵੇ ਕਿ ਕੈਪਟਨ ਨਰੇਸ਼ ਵਰਮਾ,ਓਮ ਪ੍ਰਕਾਸ਼ ਭੰਡਾਰੀ,ਹਰੀ ਓਮ ਮਿੱਤਲ,ਡਾ ਮਦਨ ਮਿੱਤਲ, ਵਿਵੇਕ ਗੁਪਤਾ,ਬਾਂਕੇ ਗੁਪਤਾ,ਅਨਮੋਲ ਗੁਪਤਾ,ਡਾ ਨਰਿੰਦਰ ਸਿੰਘ ਬੀ ਕੇ ਗੈਸ,ਪੱਪੂ ਯਾਦਵ,ਕਰਨਜੋਤ ਸਿੰਘ ਐਡਵੋਕੇਟ,ਰਾਕੇਸ਼ ਭਾਰਦਵਾਜ,ਨਰਿੰਦਰ ਸਿੰਗਲਾ,ਰਾਕੇਸ਼ ਸਿੰਗਲਾ,ਵਿਨੋਦ ਬਾਂਸਲ,ਅੰਕੁਸ਼ ਧੀਰ, ਪ੍ਰਸ਼ਤੋਮ ਲਾਲ,ਬਲਦੇਵ ਕੁਮਾਰ, ਡਾ ਰਾਕੇਸ਼ ਗੁਪਤਾ,ਰਵਿੰਦਰ ਵਰਮਾ   
ਰਾਜ ਕੁਮਾਰ ਭੱਲਾ, ਰੰਜੀਵ ਗੋਇਲ, ਸਮੀਰ ਗੋਇਲ, ਨਿਤਿਨ ਸਿੰਗਲਾ, ਰਾਜੀਵ ਗੁਪਤਾ, ਧਰਮਵੀਰ ਗੋਇਲ, ਮਿੰਟੂ ਮਲਹੋਤਰਾ, ਹਰਨੇਕ ਸੋਈ, ਖੈਰਾ ਸਾਹਿਬ,ਕੁਲਭੂਸ਼ਨ ਗੁਪਤਾ, ਸੁਨੀਲ ਗੁਪਤਾ, ਮਨੋਜ ਕੁਮਾਰ, ਜਗਦੀਸ਼ ਅਵਸਥੀ, ਸੁਖਨੰਦਨ ਗੁਪਤਾ ਦੇ ਨਾਲ ਨਾਲ ਸੇਵਾ ਭਾਰਤੀ ਦੇ ਮੈਂਬਰ ਵੀ ਹਾਜਿਰ ਸਨ।