ਪਿੰਡ ਮਾਣੰੂਕੇ ਵਿਖੇ ਮੁਫਤ ਮੈਡੀਕਲ ਕੈਂਪ 13 ਅਕਤੂਬਰ ਨੂੰ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਨੌਜਵਾਨ ਸਭਾ ਮਾਣੂੰਕੇ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮਾਣੂੰਕੇ ਵਿਖੇ 13 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮੁਫਤ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਡਾਂ.ਗੁਰਨਾਮ ਸਿੰਘ ਸਿੱਧੂ ਅਤੇ ਬਲਦੇਵ ਸਿੰਘ ਮਾਣੂੰਕੇ ਨੇ ਦੱਸਿਆ ਕੇ ਕੈਂਪ ਵਿਚ ਔਰਤਾਂ ਦੀਆਂ ਬਿਮਾਰੀਆਂ ,ਛੋਟੇ ਬੱਚਿਆਂ ਦੀਆਂ ਬਿਮਾਰੀਆਂ,ਨੱਕ,ਕੰਨ,ਗਲੇ,ਦੀਆਂ ਬਿਮਾਰੀਆਂ ,ਚਮੜੀ ਦੀਆਂ,ਹੱਡੀਆਂ ਦੀਆਂ,ਜਰਨਲ ਬਿਮਾਰੀਆਂ,ਟੀ.ਬੀ.,ਹਿਰਦੇ ਰੋਗ ਰੋਗ ,ਕੈਸ਼ਰ,ਅੱਖਾਂ ਦੀਆਂ ਬਿਮਾਰੀਆਂ ,ਛੋਟੇ ਅਪਰੇਸ਼ਨ ,ਮਾਨਸਿਕ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਜੋ ਕੇ ਲੁਧਿਆਣਾ ਦੇ ਮਸ਼ਹੂਰ ਸੀ.ਐਮ.ਸੀ.ਹਸਪਤਾਲ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜਾਂਚ ਕਰੇਗੀ।