You are here

ਲੁਧਿਆਣਾ

ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਡਾਕਟਰ ਹਰੀਹਰ ਮੋਹਨ ਸ਼ਰਮਾ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ

ਜਗਰਾਉਂ( ਅਮਿਤ ਖੰਨਾ)  ਧਨਵੰਤਰੀ ਹਸਪਤਾਲ ਕੇਰਲਾ ਤੋਂ ਆਯੁਰਵੈਦਿਕ ਡਿਗਰੀ ਹਾਸਲ ਕਰ ਕੇ ਦਿਹਾਤੀ ਇਲਾਕੇ 'ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਡਾ. ਹਰੀਹਰ ਮੋਹਨ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਦਾ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਆਯੁਰਵੈਦਿਕ ਪ੍ਰਣਾਲੀ ਦੇ ਹੈਰਾਨੀਜਨਕ ਨਤੀਜਿਆਂ ਦੀ ਕਈ ਉਦਾਹਰਣਾਂ ਦਿੰਦਿਆਂ ਬੀਮਾਰੀਆਂ ਦੇ ਇਲਾਜ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਆਯੁਰਵੈਦ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਹੈ, ਜਿਸ ਰਾਹੀਂ ਅੱਜ ਵਿਦੇਸ਼ਾਂ ਤੋਂ ਵੀ ਅੰਗਰੇਜ਼ ਭਾਰਤ ਆ ਕੇ ਇਲਾਜ ਕਰਵਾਉਂਦੇ ਹਨ ਪਰ ਭਾਰਤੀਆਂ 'ਚ ਇਸ ਪ੍ਰਤੀ ਜਾਗਰੂਕਤਾ ਨਾ ਹੋਣ ਕਾਰਨ ਬੀਮਾਰੀਆਂ ਵੱਧ ਰਹੀਆਂ ਹਨ। ਉਨ੍ਹਾਂ ਆਯੁਰਵੈਦ ਰਾਹੀਂ ਕਈ ਭਿਆਨਕ ਬੀਮਾਰੀਆਂ ਦੇ ਇਲਾਜ ਦੌਰਾਨ ਤੰਦਰੁਸਤ ਹੋਏ ਮਰੀਜ਼ਾਂ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਯੁਰਵੈਦ ਇਲਾਜ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕੀਤੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਡਾ. ਸ਼ਰਮਾ ਵੱਲੋਂ ਕੋਰੋਨਾ ਮਹਾਮਾਰੀ ਦੇ ਕਹਿਰ 'ਚ ਜਿੱਥੇ ਆਯੁਰਵੈਦ ਡਾਕਟਰੀ ਸਹੂਲਤਾਂ ਨਿਰੰਤਰ ਜਾਰੀ ਰੱਖੀਆਂ, ਉਥੇ ਕੋਰੋਨਾ ਤੋਂ ਬਚਾਉਣ ਲਈ ਮੁਫਤ ਆਯੁਰਵੈਦ ਬੂਸਟਰ ਵੰਡੇ। ਇਸ ਦੌਰਾਨ ਸੰਸਥਾ ਦੇ ਕੈਪਟਨ ਨਰੇਸ਼ ਵਰਮਾ, ਰਾਜ ਕੁਮਾਰ ਭੱਲਾ ਤੇ ਗੁਰਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕੋਰੋਨਾ ਮਹਾਮਾਰੀ 'ਚ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵੀ ਗੋਇਲ, ਪਵਨ ਵਰਮਾ, ਬਿੰਦਰ ਮਨੀਲਾ, ਡਾ. ਨਰਿੰਦਰ ਸਿੰਘ, ਰਜਿੰਦਰ ਜੈਨ ਆਦਿ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਅੱਠ ਜੁਲਾਈ ਨੂੰ ਮਹਿੰਗਾਈ ਦੇ ਖਿਲਾਫ ਕਰੇਗੀ ਰੋਸ ਪ੍ਰਦਰਸਨ

 ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਇਕਾਈ ਪ੍ਰਧਾਨ ਸੂਬੇਦਾਰ ਮੁਖਤਿਆਰ ਸਿੰਘ ਖਾਲਸਾ ਦੀ ਅਗਵਾਈ ਹੇਠ ਹਠੂਰ ਵਿਖੇ ਹੋਈ।ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅੱਠ ਜੁਲਾਈ ਦਿਨ ਵੀਰਵਾਰ ਨੂੰ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਵੇਰੇ ਦਸ ਵਜੇ ਤੋ ਲੈ ਕੇ ਦੁਪਹਿਰ ਬਾਰਾ ਵਜੇ ਤੱਕ ਦੋ ਘੰਟੇ ਸੜਕਾ ਦੇ ਕਿਨਾਰੇ ਸਾਤਮਈ ਤਰੀਕੇ ਨਾਲ ਦਿਨੋ- ਦਿਨ ਵੱਧ ਰਹੀਆ ਪੈਟਰੋਲ,ਡੀਜਲ,ਰਸੋਈ ਗੈਸ ਦੀਆ ਕੀਮਤਾ,ਵੱਧ ਰਹੀ ਮਹਿੰਗਾਈ ਅਤੇ ਕਾਲੇ ਕਾਨੂੰਨਾ ਦੇ ਖਿਲਾਫ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਲੋਕ ਆਪੋ-ਆਪਣੇ ਵਾਹਨਾ ਤੇ ਰੋਸ ਵਜੋ ਕਾਲੇ ਝੰਡੇ ਲਹਿਰਾਉਣਗੇ ਅਤੇ ਜੱਥੇਬੰਦੀ ਵੱਲੋ ਪਿੰਡਾ ਵਿਚ ਕੇਂਦਰ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਇਸ ਮੌਕੇ ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਸੂਬੇਦਾਰ ਮੁਖਤਿਆਰ ਸਿੰਘ,ਪ੍ਰਧਾਨ ਜਗਵਿੰਦਰ ਸਿੰਘ,ਪ੍ਰਧਾਨ ਬਲੌਰ ਸਿੰਘ ਫੇਰੂਰਾਈ,ਮੀਤ ਪ੍ਰਧਾਨ ਭਾਗ ਸਿੰਘ,ਸਕੱਤਰ ਦਲਜੀਤ ਸਿੰਘ,ਖਜਾਨਚੀ ਮਨਪ੍ਰੀਤ ਸਿੰਘ,ਹਰਨੇਕ ਸਿੰਘ,ਪਰਮਲ ਸਿੰਘ,ਕ੍ਰਿਪਾਲ ਸਿੰਘ,ਗੁਰਤੇਜ ਸਿੰਘ,ਬਲਦੇਵ ਸਿੰਘ,ਗੁਰਮੇਲ ਸਿੰਘ,ਦੇਵ ਸਿੰਘ,ਧੀਰਾ ਸਿੰਘ,ਦਲਜੀਤ ਸਿੰਘ,ਜਸਵੀਰ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।

ਕਾਤਲਾ ਨੂੰ ਗ੍ਰਿਫਤਾਰ ਕਰਨ ਲਈ ਥਾਣਾ ਹਠੂਰ ਅੱਗੇ ਦਿੱਤਾ ਰੋਸ ਧਰਨਾ

ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ/ਗੁਰਸੇਵਕ ਸਿੰਘ ਸੋਹੀ)-ਇਲਾਕੇ ਦੇ ਪਿੰਡ ਲੱਖਾ ਦੇ ਬਜੁਰਗ ਜੋੜੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਵਾਉਣ ਸਬੰਧੀ ਅੱਜ ਉੱਘੇ ਸਮਾਜ ਸੇਵਕ ਬਲੌਰ ਸਿੰਘ ਸੇਖੋਂ ਅਤੇ ਯੂਥ ਆਗੂ ਅਮਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪੰਜਾਬ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਵਿਚ ਪਿੰਡ ਲੱਖਾ ਅਤੇ ਇਲਾਕੇ ਦੇ ਇਨਸਾਫ ਪਸੰਦ ਲੋਕਾ ਨੇ ਭਾਰੀ ਗਿਣਤੀ ਵਿਚ ਸਮੂਲੀਅਤ ਕੀਤੀ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ,ਸਾਬਕਾ ਫੌਜੀ ਯੂਨੀਅਨ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਪ੍ਰਧਾਨ ਕੈਪਟਨ ਬਲੌਰ ਸਿੰਘ ਭੰਮੀਪੁਰਾ,ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ,ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਪ੍ਰਦੀਪ ਸਿੰਘ ਅਖਾੜਾ ਅਤੇ ਬਲੌਰ ਸਿੰਘ ਲੱਖਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 22 ਜੂਨ ਨੂੰ ਹਰੀ ਚੰਦ ਅਤੇ ਸ਼ਾਤੀ ਦੇਵੀ ਦਾ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਹਠੂਰ ਪੁਲਿਸ ਨੇ ਕਿਸੇ ਵੀ ਕਾਤਲ ਨੂੰ ਗ੍ਰਿਫਤਾਰ ਨਹੀ ਕੀਤਾ।ਜਿਸ ਤੋ ਪੁਲਿਸ ਦੀ ਢਿੱਲੀ ਕਾਰਜਗਾਰੀ ਜੱਗ ਜਾਹਿਰ ਹੋ ਰਹੀ ਹੈ ਅਤੇ ਇਸ ਦੂਹਰੇ ਕਤਲ ਨਾਲ ਇਲਾਕੇ ਵਿਚ ਦਹਿਸਤ ਦਾ ਮਹੌਲ ਹੈ।ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿਚ ਲੋਕਾ ਦਾ ਪੁਲਿਸ ਤੋ ਵਿਸਵਾਸ ਖਤਮ ਹੋ ਚੁੱਕਾ ਹੈ।ਇਸ ਮੌਕੇ ਉਨ੍ਹਾ ਲੋਕ ਏਕਤਾ ਜਿੰਦਾਬਾਦ ਅਤੇ ਪੁਲਿਸ ਦੀ ਢਿੱਲੀ ਕਾਰਜਗਾਰੀ ਮੁਰਦਾਵਾਦ ਦੇ ਨਾਅਰੇ ਲਾ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਸੀ ਆਈ ਏ ਸਟਾਫ ਜਗਰਾਓ ਦੇ ਇੰਚਾਰਜ ਨਿਸਾਨ ਸਿੰਘ ਅਤੇ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਧਰਨਾਕਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ 15 ਦਿਨਾ ਵਿਚ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਧਰਨਾਕਾਰੀਆ ਨੇ ਪੁਲਿਸ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਤਲ ਗ੍ਰਿਫਤਾਰ ਨਾ ਕੀਤੇ ਤਾਂ 21 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ ਦਸ ਵਜੇ ਥਾਣਾ ਹਠੂਰ ਵਿਖੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਦੇ ਕੇ ਹਠੂਰ-ਜਗਰਾਓ ਮੇਨ ਰੋਡ ਜਾਮ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ,ਗੁਰਚਰਨ ਸਿੰਘ ਸਿੱਧੂ,ਸਰਬਜੀਤ ਸਿੰਘ ਹਠੂਰ,ਗੁਰਪ੍ਰੀਤ ਸਿੰਘ ਸਿੱਧਵਾ,ਨਿਰਮਲ ਸਿੰਘ ਜੈਲਦਾਰ,ਹਰਪ੍ਰੀਤ ਸਿੰਘ ਲੱਖਾ,ਡਾ:ਭਜਨ ਸਿੰਘ ਲੱਖਾ,ਮਨਜੀਤ ਸਿੰਘ ਲੱਖਾ,ਸੁਰਿੰਦਰ ਸਿੰਘ,ਅਜੈਬ ਸਿੰਘ,ਬਲਰਾਜ ਸਿੰਘ ਗਿੱਲ,ਮਨਜੀਤ ਸਿੰਘ ਬਿੱਟੂ,ਕੇਵਲ ਸਿੰਘ,ਪਾਲ ਸਿੰਘ,ਸੁਰਜੀਤ ਸਿੰਘ ਲੱਖਾ,ਸਰਦੂਲ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾ ਹਾਜ਼ਰ ਸਨ।

ਵਾਰਡ ਨੰਬਰ 13 ਦੇ ਕੌਂਸਲਰ ਅਨੀਤਾ ਸੱਭਰਵਾਲ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਦਾ ਕੈਂਪ ਮੁਫਤ ਕੈਂਪ 8 ਜੁਲਾਈ ਨੂੰ  

 ਜਗਰਾਉਂ( ਅਮਿਤ ਖੰਨਾ)  ਵਾਰਡ ਨੰਬਰ 13 ਦੇ ਕੌਂਸਲਰ ਅਨੀਤਾ ਸੱਭਰਵਾਲ ਦੀ ਅਗਵਾਈ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਕੈਂਪ ਮੁਫਤ ਕੈਂਪ 8 ਜੁਲਾਈ ਦਿਨ ਵੀਰਵਾਰ ਨੂੰ ਸ੍ਰੀ ਤਾਰਾ ਦੇਵੀ ਜਿੰਦਲ ਆਰੀਆ ਵਿੱਦਿਆ ਮੰਦਿਰ ਸਕੂਲ ਨੇਡ਼ੇ ਮੁਹੱਲਾ ਦੀਵਾਨ ਖਾਨਾ  ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ  ਇਸ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਤੀ  ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ ਅਤੇ 18ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਨੂੰ ਪਹਿਲੀ ਡੋਜ਼  ਅਤੇ ਪਲੱਸ 84 ਦਿਨ ਪੂਰੇ ਹੋਣ ਵਾਲਿਆਂ ਨੂੰ ਦੂਜੀ ਡੋਜ਼ ਲਗਾਈ ਜਾਏਗੀ  ਇਸ ਕੈਂਪ ਵਿਚ  ਵੈਕਸੀਨ ਲਵਾਉਣ ਵਾਲੇ ਲੋਕ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ ਜੀ

ਅਜੀਤਵਾਲ ਪੁਲਸ ਨੇ ਕਤਲ ਦੀ ਗੁੱਥੀ ਸੁਲਝਾਈ,ਪਤਨੀ ਨੇ ਹੀ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ  ਅਜੀਤਵਾਲ ਪੁਲੀਸ ਨੇ ਕੱਲ ਢੁੱਡੀਕੇ ਸੂਏ ਵਿਚੋਂ  ਮਿਲੀ ਨੌਜਵਾਨ ਦੀ ਲਾਸ਼ ਦੀ ਗੁੱਥੀ ਸੁਲਝਾ ਲਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਿਹਾਲ ਸਿੰਘ ਵਾਲਾ ਪਰਸਨ ਸਿੰਘ, ਡੀ ਐੱਸ ਸੀ ਸੁਖਵਿੰਦਰ ਸਿੰਘ,   ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਦਲਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਪ੍ਰੇਮ ਸਬੰਧ ਸਨ ਜੋ ਕਿ ਉਸਦੇ ਨਾਲ ਹੀ ਸਫਾਈ ਸੇਵਕ ਦਾ ਕੰਮ ਕਰਦਾ ਸੀ ।ਪ੍ਰੇਮ ਸੰਬੰਧਾਂ ਦੇ ਚੱਲਦੇ ਦੋਨਾਂ ਵੱਲੋਂ ਰਾਜਕੁਮਾਰ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਸੂਏ ਵਿੱਚ ਸੁੱਟ ਦਿੱਤੀ । ਕੱਲ ਪਿੰਡ ਢੁੱਡੀਕੇ ਵਿੱਚੋਂ ਲੰਘਦੇ ਸੂਏ ਵਿੱਚੋਂ ਕੁਝ ਨੌਜਵਾਨਾਂ ਨੇ ਤੈਰਦੀ ਹੋਈ ਲਾਸ਼ ਦੇਖੀ  ਅਤੇ ਉਨ੍ਹਾਂ ਨੇ ਤੁਰੰਤ ਅਜੀਤਵਾਲ ਪੁਲੀਸ ਨੂੰ ਸੂਚਿਤ ਕੀਤਾ ਸੀ।  ਪੁਲੀਸ ਵੱਲੋਂ ਲਾਸ਼ ਬਰਾਮਦ ਕਰ ਕੇ ਮੋਗਾ  ਦੇ ਸਿਵਲ ਹਸਪਤਾਲ  ਭੇਜ ਦਿੱਤੀ ਗਈ।  ਮ੍ਰਿਤਕ ਨੌਜਵਾਨ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪਰਿਵਾਰ ਵੱਲੋਂ ਪੁਲੀਸ ਨਾਲ ਸੰਪਰਕ ਕੀਤਾ ਗਿਆ ਜਿਸ ਤੇ ਮਿ੍ਤਕ ਨੌਜਵਾਨ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਵਾਸੀ ਜਗਰਾਓਂ ਵਜੋਂ ਹੋਈ ਜੋ ਕਿ ਡਾਕਖਾਨੇ ਚ ਪੋਸਟਮੈਨ ਵਜੋਂ ਤੈਨਾਤ ਸੀ ਅਤੇ ਸ਼ਨੀਵਾਰ ਸ਼ਾਮ ਤੋ ਗਾਇਬ ਸੀ।ਪੁਲਸ ਵਲੋਂ ਬਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਜਦ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆਂ ਕਿ ਉਨ੍ਹਾਂ ਨੇ ਹੀ ਰਾਜ ਕੁਮਾਰ ਦਾ ਕਤਲ ਕੀਤਾ ਹੈ ।ਮਿ੍ਤਕ ਦੇ ਇੱਕ ਲੜਕਾ ਤੇ ਦੋ ਲੜਕੀਆਂ ਹਨ  । ਪੁਲੀਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਕੱਲ ਮਾਣਯੋਗ ਅਦਾਲਤ   ਵਿੱਚ ਪੇਸ਼ ਕੀਤਾ ਜਾਵੇਗਾ ।

ਕਿਸਾਨ 8 ਜੁਲਾਈ ਨੂੰ ਸੜਕਾਂ ਦੇ ਕਿਨਾਰੇ ਤੇ ਬੈਠ ਕੇ ਕਰਨਗੇ ਰੋਸ ਪ੍ਰਦਰਸ਼ਨ :ਕਿਸਾਨ ਆਗੂ ਕਰਨਦੀਪ ਕੌਰ ਤਲਵੰਡੀ ਮੱਲ੍ਹੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਮੱਲੀਆਂ ਦੇ ਕਿਸਾਨ ਆਗੂ ਬੀਬੀ ਕਿਰਨਜੀਤ ਕਰਨਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਹਿ ਕੇ ਝੋਨੇ ਦੀ ਬਿਜਾਈ ਦਾ ਕੰਮ ਖਤਮ ਹੋਣ ਵਾਲਾ ਹੈ ਇਸ ਲਈ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਮੋਰਚੇ ਚ ਜਾਣ ਦੀ ਤਿਆਰੀ ਕਰਨ ਕਿਉਂਕਿ ਲੋਕ ਸਭਾ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਵਾਲਾ  ਅਤੇ ਸੰਯੁਕਤ ਮੋਰਚੇ ਕਿਸਾਨ ਮੋਰਚੇ ਵੱਲੋਂ  ਸੰਸਦ ਦਾ ਘਿਰਾਓ ਦਾ ਜੋ ਪ੍ਰੋਗਰਾਮ ਰੱਖਿਆ ਹੈ ਉਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ  ਜਾ ਸਕੇ ਇਸ ਤੋਂ ਇਲਾਵਾ ਸੰਯੁਕਤ ਮੋ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਅੱਠ ਜੁਲਾਈ ਨੂੰ ਵਧ ਰਹੀ ਮਹਿੰਗਾਈ ਤੇਲ ਦੀਆਂ ਕੀਮਤਾਂ ਚ ਵਾਧਾ ਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਹਰ ਪਿੰਡ ਦੇ ਲੋਕ ਆਪਣੇ ਕੋਲ  ਦੀ ਲੰਘ ਰਹੀ ਪੱਕੀ ਸੜਕ ਦੀ ਸਾਈਡ ਤੇ ਬੈਠ ਕੇ ਆਪਣੇ ਟਰੈਕਟਰ ਖਾਲੀ ਗੈਸ ਸਿਲੰਡਰ ਲੈ ਕੇ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ  ਇਸ ਮੌਕੇ ਆਮ ਰਾਹਗੀਰ ਨੂੰ ਕਿਸੇ ਕਿਸਮ ਦਾ ਜਾਮ ਲਾ ਕੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਇਸ ਰੋਸ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਕਿਸਾਨ ਮਜ਼ਦੂਰਾਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ ਹੈ

ਟਿਕਰੀ ਬਾਰਡਰ ਤੇ ਪਿੰਡ ਮੱਲਾ ਦੇ ਨੌਜਵਾਨ ਕਿਸਾਨ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਮੱਲਾ  ਦੇ ਕਿਸਾਨੀ ਸੰਘਰਸ਼ ਟਿਕਰੀ ਬਾਰਡਰ ਤੇ ਗਏ ਨੌਜਵਾਨ ਕਿਸਾਨ ਜਗਤਾਰ ਸਿੰਘ ਦੀ ਦੁਖਦਾਈ ਖਬਰ ਇਹ ਜਾਣਕਾਰੀ ਪ੍ਰਾਪਤ ਹੋਈ ਹੈ  ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਭਾਈ ਗੁਰਦੀਪ ਸਿੰਘ ਮੱਲੀ ਨੇ ਦੱਸਿਆ ਕਿ ਜੁਗਰਾਜ ਸਿੰਘ ਸਮੇਂ ਸਮੇਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਹਾਜ਼ਰੀ ਭਰਦਾ ਆ ਰਿਹਾ ਹੈ  ਜਦੋਂ ਤਕ ਕਿਸਾਨੀ ਸੰਘਰਸ਼ ਦਿੱਲੀ ਵਿੱਚ ਚੱਲਿਆ ਹੈ  ਉਸ ਸਮੇਂ ਤੋਂ ਹੀ  ਹੀ ਉਹ ਟਿਕਰੀ  ਬਾਰਡਰ ਤੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਰਿਹਾ ਹੈ  ਇਸ ਵਾਰ ਹੋਰ ਟਿਕਰੀ ਬਾਰਡਰ ਤੇ ਗਏ ਜੁਗਰਾਜ ਸਿੰਘ ਦੀ ਹਾਲਤ ਵਿਗੜ ਗਈ ਤੇ ਜਿਸ ਦੀ ਦੁਖਦਾਈ ਮੌਤ ਹੋ ਗਈ

ਜਗਰਾਓਂ 20 ਲੱਖ ਦੀ ਲਾਗਤ ਨਾਲ ਮੁੱਖ ਹਰੀ ਸਿੰਘ ਸੂਆ ਰੋਡ ਦਾ ਨਿਰਮਾਣ ਕਾਰਜ ਸ਼ੁਰੂ  

      ਜਗਰਾਉਂ (ਅਮਿਤ ਖੰਨਾ ) ਜਗਰਾਉਂ   ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਉਦਮ ਸਦਕਾ ਨਿਰਮਾਣ ਕਾਰਜ ਸ਼ੁਰੂ ਹੋਇਆ। 20 ਲੱਖ ਦੀ ਲਾਗਤ ਨਾਲ ਬੇਹਦ ਖਸਤਾ ਹਾਲਤ ਸੜਕ ਦੇ ਨਵ-ਨਿਰਮਾਣ ਕਾਰਜਾਂ ਦਾ ਸੋਮਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਚੇਅਰਮੈਨ ਕਾਕਾ ਗਰੇਵਾਲ ਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਉਦਘਾਟਨ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਮੁੱਖ ਸੜਕ 'ਤੇ ਜਿੱਥੇ ਕਈ ਹਸਪਤਾਲ ਪੈਂਦੇ ਹਨ, ਉਥੇ ਏਸ਼ੀਆ ਦੀ ਦੂਜੀ ਅਨਾਜ ਮੰਡੀ ਸਮੇਤ ਨੈਸ਼ਨਲ ਹਾਈਵੇ ਨੂੰ ਜੁੜਣ ਵਾਲੀ ਸੜਕ ਕਾਰਨ ਇਸ ਸੜਕ 'ਤੇ ਰੋਜ਼ਾਨਾ ਵੱਡੀ ਆਵਾਜਾਈ ਰਹਿੰਦੀ ਹੈ। ਸੜਕ ਦੇ ਬੁਰੀ ਤਰਾਂ੍ਹ ਟੁੱਟੀ ਤੇ ਟੋਏ ਪਏ ਹੋਣ ਕਾਰਨ ਰਾਹਗੀਰ ਮੁਸ਼ਕਲਾਂ ਨਾਲ ਜੂਝਦੇ ਸਨ। ਇਸ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਆਪਣੇ ਅਧਿਕਾਰ ਖੇਤਰ ਵਿਚ ਪੈਂਦੀ ਇਹ ਸੜਕ ਦੇ ਨਿਰਮਾਣ ਕਾਰਜਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੇ ਨਿਰਮਾਣ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ 20 ਤੋਂ 30 ਦਿਨਾਂ ਦੇ ਵਿਚ ਮੁਕੰਮਲ ਹੋ ਜਾਵੇਗਾ। ਇਸ 'ਤੇ 19.70 ਲੱਖ ਰੁਪਏ ਖਰਚ ਆਵੇਗਾ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ, ਬਲਾਕ ਪ੍ਰਧਾਨ ਫੀਨਾ ਸਭਰਵਾਲ, ਦਿਹਾਤੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, , ਐਡਵੋਕੇਟ ਵਰਿੰਦਰ ਸਿੰਘ, ਪਰਮਜੀਤ ਸਿੰਘ ਗਿੱਦੜਵਿੰਡੀ, ਜੇਈ ਪਰਮਿੰਦਰ ਸਿੰਘ ਢੋਲਣ, ਰਿਪਨ ਝਾਂਜੀ, ਸੁਪਰਵਾਈਜਰ ਅਵਤਾਰ ਸਿੰਘ, ਰਾਜ ਭਾਰਦਵਾਜ ਤੇ ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।

ਕਿਸਾਨੀ ਸੰਘਰਸ਼ ਦੇ ਦੋ 278 ਵੇਂ ਦਿਨ ਜਗਰਾਉਂ ਰੇਲਵੇ ਪਾਰਕ ਵਿਚ 1856 ਚ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣ ਵਾਲੇ ਯੋਧਿਆਂ ਨੂੰ ਕੀਤਾ ਯਾਦ  

ਜਗਰਾਉਂ, 5 ਜੁਲਾਈ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਅੱਜ ਦੇ ਦਿਨ 1856 ਚ ਅੰਗਰੇਜੀ ਹਕੂਮਤ ਖਿਲਾਫ ਟੱਕਰ ਲੈਣ ਵਾਲੇ ਪਹਿਲੇ ਯੋਧੇ ਸੂਰਬੀਰ ਸਨ ਬਾਬਾ ਮਹਾਰਾਜ ਸਿੰਘ ਬਾਬਾ ਥੀਰ ਸਿੰਘ ਨੋਰੰਗੀ ਦੇ ਡੇਰੇ ਨਾਲ ਸਬੰਧਤ ਮਹਾਰਾਜ ਸਿੰਘ ਨੇ 1849 ਚ ਲਾਹੋਰ ਦਰਬਾਰ ਅੰਗਰੇਜਾਂ ਦੇ ਕਬਜੇ ਚ ਆ ਜਾਣ ਤੋ ਬਾਅਦ ਅੰਗਰੇਜਾਂ ਖਿਲਾਫ ਬਗਾਵਤ ਕੀਤੀ ਸੀ। ਅੰਗਰੇਜਾਂ ਵਲੋਂ ਗ੍ਰਿਫਤਾਰ ਕਰਕੇ ਸਿੰਗਾਪੁਰ ਜੇਲ ਚ ਕੈਦ ਕਰ ਦਿੱਤੇ ਗਏ ਸਨ ਜਿਥੇ ਜੀਭ ਦੇ ਕੈਂਸਰ ਕਾਰਣਂ ਓਹ ਸ਼ਹੀਦ ਹੋ ਗਏ  ਸਨ। 278 ਵੇਂ ਦਿਨ ਚ ਪੁੱਜੇ ਸਥਾਨਕ ਰੇਲ ਪਾਰਕ ਜਗਰਾਂਓ ਦੇ ਧਰਨੇ ਚ ਧਰਨਾਕਾਰੀਆਂ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸੰਤ ਸਿਪਾਹੀ ਮਹਾਰਾਜ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇਸ ਸਮੇਂ ਧਰਨਾ ਕਾਰੀਆਂ ਨੇ ਬੀਤੀ 29 ਜੂਨ ਨੂੰ ਸਿੰਘੂ ਬਾਰਡਰ ਤੋਂ ਚੋਰੀ ਹੋਏ ਪਿੰਡ ਗੁਰੂਸਰ ਕਾਉਂਕੇ ਦੇ ਟਰਾਲੇ ਨੂੰ ਚੁਰਾਉਣ ਦੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਵੱਡੀ ਸ਼ਰਮ ਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਚੋਰ ਬਾਦਲ ਅਕਾਲੀ ਦਲ ਦਾ ਗਾਲਬ ਕਲਾਂ ਪਿੰਡ ਨਾਲ ਸਬੰਧਤ ਜਗਰਾਂਓ ਇਲਾਕੇ ਦਾ ਸੀਨੀਅਰ ਆਗੂ ਹੈ। ਇਸ ਸਬੰਧੀ ਸੋਸ਼ਲ ਮੀਡੀਆ ਤੇ ਞਾਈਰਲ ਹੋਈਆਂ ਹਜਾਰਾਂ ਪੋਸਟਾਂ ਚ ਲੋਕਾਂ ਨੇ ਇਸ ਘਟਨਾ ਦੀ ਰੱਜ ਕੇ ਨਿਖੇਧੀ ਕੀਤੀ ਹੈ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਜੁਲਾਈ ਨੂੰ ਜਗਰਾਂਓ ਸਿਧਵਾਂਬੇਟ ਬਲਾਕ ਦੇ ਕਿਸਾਨ ਸਵੇਰੇ 9:30 ਵਜੇ ਜੀ ਟੀ ਰੋਡ ਜਗਰਾਂਓ ਤੇ ਮੇਨ ਚੌਕ ਚ ਪੁਲ ਦੇ ਹੇਠਾਂ ਇਕਤਰ ਹੋ ਕੇ ਸ਼ਹਿਰ ਚ ਮਾਰਚ ਕਰਦਿਆਂ ਤੇਲ ਡੀਜਲ ਰਸੋਈ ਗੈਸ ਤੇ ਆਮ ਵਸਤਾਂ ਦੀਆਂ ਕੀਮਤਾਂ ਚ ਵਾਧੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।ਮੋਰਚੇ ਵਲੋਂ 6 ਜੁਲਾਈ ਦਾ ਬਿਜਲੀ ਸਪਲਾਈ ਸਬੰਧੀ ਪਟਿਆਲਾ ਧਰਨਾ ਮੁਲਤਵੀ ਕਰ ਦਿਤਾ ਗਿਆ ਹੈ।ਇਸ  ਸਮੇ ਦਰਸ਼ਨ ਸਿੰਘ ਗਾਲਬ,ਹਰਭਜਨ ਸਿੰਘ,ਜਗਦੀਸ਼ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਨਗਰ ਕੌਂਸਲ ਅਧਿਕਾਰੀ

ਕੋਈ ਅੱਧਾ ਘੰਟਾ ਅਤੇ ਕੋਈ 1 ਘੰਟੇ ਤੋਂ ਵੱਧ ਲੇਟ ਪੁੱਜਿਆ ਦਫਤਰ
ਜਗਰਾਓਂ, 5 ਜੁਲਾਈ (ਅਮਿਤ ਖੰਨਾ, ) ਸਰਕਾਰ ਵਲੋਂ ਬਿਜਲੀ ਸੰਕਟ ਦੇ ਚਲਦਿਆਂ ਸਰਕਾਰੀ ਦਫਤਰਾਂ ਦਾ ਸਮਾਂ 8 ਤੋਂ 2 ਵਜੇ ਤਕ ਕਰ ਦਿੱਤਾ ਗਿਆ ਹੈ ਪਰ ਸ਼ਾਇਦ ਨਗਰ ਕੌਂਸਲ ਦੇ ਅਧਿਕਾਰੀ ਜਾਂ ਕਲਰਕ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ।  ਨਗਰ ਕੌਂਸਲ ਜਗਰਾਓਂ ਦਾ ਦੌਰਾ ਕੀਤਾ ਗਿਆ ਤਾਂ ਓਥੇ 8 ਵਜੇ ਕੋਈ ਵੀ ਅਧਿਕਾਰੀ ਜਾਂ ਕਲਰਕ ਮੌਜੂਦ ਨਹੀਂ ਸੀ। ਸਿਰਫ ਪ੍ਰਧਾਨ ਅਤੇ ਸੈਂਨਟਰੀ ਇੰਸਪੈਕਟਰ ਹੀ ਸਮੇ ਸਿਰ ਪੁੱਜੇ ਵਿਖਾਈ ਦਿਤੇ।  ਬਿਲਡਿੰਗ ਇੰਸਪੈਕਟਰ ਚਰਨਜੀਤ 9.20 ਤੇ ਆਏ ਜਦੋਂ ਕਿ ਅਕਾਊਂਟੈਂਟ ਮੈਡਮ ਨਿਸ਼ਾ ਵੀ ਕਰੀਬ 1 ਘੰਟਾ ਦੇਰੀ ਨਾਲ ਪੁੱਜੇ। ਐਸਓ ਸੁਖਦੀਪ ਸਿੰਘ ਅਤੇ ਹੋਰ ਜ਼ਿਆਦਾਤਰ ਕਲਰਕ ਲੇਟ ਆਉਂਦੇ ਵਿਖਾਈ ਦਿੱਤੇ। ਹੋਰ ਤਾਂ ਹੋਰ ਨਵੇਂ ਈਓ ਸਾਹਿਬ ਵੀ ਆਪਣੀ ਸੀਟ ਤੋਂ ਗੈਰ ਹਾਜਰ ਵਿਖਾਈ ਦਿੱਤੇ ਪਰ ਜਦੋ ਪ੍ਰਧਾਨ ਵਲੋਂ ਓਨਾ ਦੀ ਹਾਜਰੀ ਚੈੱਕ ਕੀਤੀ ਗਈ ਤਾਂ ਓਨਾ ਦ ਹਾਜਰੀ ਓਥੇ ਲੱਗੀ ਹੋਈ ਸੀ ਅਤੇ ਉਹ ਸਫਾਈ ਸੇਵਕਾਂ ਦਾ ਕੰਮ ਚੈੱਕ ਕਰਨ ਗਏ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਰਜਿਸਟਰ ਆਪਣੇ ਕੋਲ ਮੰਗਵਾਕੇ ਹਾਜਰੀ ਲਗਵਾਈ। ਸੇਵਾ ਕੇਂਦਰ ਦਾ ਜਦੋ ਰੁੱਖ ਕੀਤਾ ਗਿਆ ਤਾਂ ਹੈਰਾਨੀ ਇਹ ਹੋਈ ਕਿ ਓਥੇ 8 ਬਜੇ ਤੋਂ ਬਾਅਦ ਵੀ ਤਾਲਾ ਲੱਗਿਆ ਹੋਇਆ ਸੀ। ਓਥੇ ਮੌਜੂਦ ਸੁਰੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਨੇ ਦਸਿਆ ਕਿ ਉਹ 8 ਬਜੇ ਦੇ ਸਮੇ ਮੁਤਾਬਿਕ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਸੀ ਪਰ ਓਥੇ ਤਾਲਾ ਲੱਗਿਆ ਵੇਖਿਆ ਅਤੇ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਕਰਮਚਾਰੀ ਸੇਵਾ ਕੇਂਦਰ ਖੋਲਣ ਆਏ।  ਸੇਵਾ ਕੇਂਦਰ ਦੇ ਬਾਹਰ ਖੜੇ ਇਕ ਕਲਰਕ  ਨੂੰ ਜਦੋ ਪੱਤਰਕਾਰਾਂ ਵਲੋਂ ਦਫ਼ਤਰ 8 ਬਜੇ ਤੋਂ ਬਾਅਦ ਵੀ ਬੰਦ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਬਸ ਉਹ ਖੋਲਣ ਹੀ ਲੱਗਾ ਸੀ ਇੰਨੇ ਨੂੰ ਤੁਸੀਂ ਆਕੇ ਫੋਟੋ ਖਿਚਣੀ ਸ਼ੁਰੂ ਕਰ ਦਿੱਤਾ। ਇਥੇ ਇਹ ਸਵਾਲ ਉੱਠਦਾ ਹੈ ਆਖਿਰ ਉਹ ਕਲਰਕ ਕਿਸ ਦੀ ਉਡੀਕ ਕਰ ਰਿਹਾ ਸੀ। ਜਦੋ ਕਿ ਆਮ ਜਨਤਾ ਬਾਹਰ ਖੜੀ ਪ੍ਰੇਸ਼ਾਨ ਹੋ ਰਹੀ ਸੀ। ਪ੍ਰਧਾਨ ਰਾਣਾ ਵਲੋਂ ਮੌਕੇ ਤੇ ਪ੍ਰੈਸ ਸਾਹਮਣੇ ਹੀ ਕਈ ਅਧਿਕਾਰੀਆਂ ਅਤੇ ਕਲਰਕਾਂ ਦੀ ਕਲਾਸ ਲਗਾਈ ਗਈ। ਇਸ ਸੰਬੰਧੀ ਜਦੋ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਲੇਟ ਆਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੇਟ ਆਉਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।