You are here

ਲੁਧਿਆਣਾ

ਸਰਕਾਰ ਵੱਲੋਂ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਤੇ ਪੀ. ਸੀ .ਐਮ .ਐਸ .ਏ. ਵੱਲੋਂ ਵੱਡੇ ਤੌਰ ਤੇ ਐਕਸ਼ਨ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ

ਜਗਰਾਓਂ (ਅਮਿਤ ਖੰਨਾ ,ਪੱਪੂ  )
ਪੀ ਸੀ ਐਸ ਐਸ ਏ ਵੱਲੋਂ ਦਿੱਤੀ ਗਈ ਕਾਲ ਦੇ ਤਹਿਤ ਸਮੂਹ ਮੈਡੀਕਲ ਅਫਸਰਾਂ ਵੱਲੋਂ ਸਿਵਲ ਹਸਪਤਾਲ ਜਗਰਾਊ ਵਿਖੇ ਹੜਤਾਲ ਕੀਤੀ ਗਈ,ਜਿਸ ਦੇ ਵਿਚ ਓ.ਪੀ. ਡੀ/ ਆਈ .ਪੀ. ਡੀ/ ਔਨਲਾਈਨ ਈ ਸੰਜੀਵਨੀ / ਇਲੈਕਟਿਵ ਸਰਜਰੀਆਂ/ਯੂ ਡੀ ਆਈ ਡੀ / ਆਯੂਸ਼ਮਨ ਸੇਵਾਵਾਂ/ਮੀਟਿੰਗਾਂ ਅਤੇ ਬੀ.ਸੀ ਦਾ ਬਾਈਕਾਟ ਕਰਦੇ ਹੋਏ ਇਨ੍ਹਾਂ ਨੂੰ ਬੰਦ ਰੱਖੀਆਂ ਗਈਆਂ।ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਗੇਟ ਰੈਲੀ ਕੱਢੀ ਗਈ। ਇਸ ਮੌਕੇ ਤੇ ਬੋਲਦੇ ਹੋਏ ਡਾਕਟਰ ਸੁਰਿੰਦਰ ਸਿੰਘ ਮੈਡੀਕਲ ਅਫਸਰ ਜਗਰਾਓ ਨੇ ਦੱਸਿਆ ਕੀ ਪੰਜਾਬ ਸਰਕਾਰ 6ਵੇਂ ਪੇ ਕਮਿਸ਼ਨ ਵਿੱਚ ਡਾਕਟਰਾਂ ਦੇ ਐਨ .ਪੀ. ਏ. ਵਿੱਚ ਕਟੌਤੀ ਕਰਕੇ ਅਤੇ ਉਸ ਨੂੰ ਬੇਸਿਕ ਤਨਖਾਹ ਨਾਲ ਡਿ- ਲਿੰਕ ਕਰਕੇ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਖਤਮ ਕਰਕੇ ਪ੍ਰਾਈਵੇਟ ਘਰਾਣਿਆਂ ਨੂੰ ਸੌਂਪ ਸਕੇ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਲਈ ਮਿਤੀ 15-07-2021 ਤੋਂ 17-07-2021 ਮੁੱਖ ਸਮੂਹ ਮੈਡੀਕਲ ਅਫਸਰਾਂ ਵੱਲੋਂ ਸਿਵਲ ਹਸਪਤਾਲ ਜਗਰਾਊ ਵਿਖੇ ਸਰਕਾਰੀ ਓ.ਪੀ.ਡੀ ਦਾ ਬਾਈਕਾਟ ਕਰਦੇ ਹੋਏ ਆਪਣੇ ਲੈਵਲ ਦੇ ਪੈਰਲਲ ਓਪੀਡੀ ਚਲਾਈਆਂ ਜਾਣਗੀਆਂ, ਜਿਸ ਦੇ ਵਿਚ ਉਹ ਗੈਰ ਸਰਕਾਰੀ ਪਰਚੀਆਂ ਤੇ ਦਵਾਈਆਂ ਲਿਖੀਆਂ ਜਾਂਦੀਆਂ ਅਤੇ ਡਾਕਟਰਾਂ ਵੱਲੋਂ ਪਰਸਨਲ ਤੌਰ ਤੇ ਦਵਾਈਆਂ ਖਰੀਦ ਕੇ ਮਰੀਜ਼ਾਂ ਨੂੰ ਦਿੱਤੀਆ ਜਾਣਗੀਆਂ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਤੇ ਪੀ. ਸੀ .ਐਮ .ਐਸ .ਏ. ਵੱਲੋਂ ਵੱਡੇ ਤੌਰ ਤੇ ਐਕਸ਼ਨ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ।

ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਮੀਰੀ ਪੀਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਮੀਰੀ ਪੀਰੀ ਦਿਵਸ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ।ਇਸ ਸਮੇਂ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਅਾਰਾ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਅਤੇ ਭਜਨਗਡ਼੍ਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ  ਦੱਸਿਆ ਹੈ ਕਿ 19 ਜੁਲਾਈ ਦਿਨ ਸੋਮਵਾਰ ਨੂੰ ਸ਼ਾਮ 6.30 ਤੋਂ ਲੈ ਕੇ ਰਾਤ 9.30 ਵਜੇ ਤੱਕ ਵਿਸ਼ੇਸ਼ ਸਮਾਗਮ ਹੋਣਗੇ ਜਿਸ ਵਿਚ ਪ੍ਰਸਿੱਧ ਰਾਗੀ ਅਤੇ ਢਾਡੀ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਉਣਗੇ।ਇਸ ਸਮੇਂ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਹੈ ਕਿ ਇਹ ਸਾਰੇ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਇਸ  ਹਾਂ ਸਾਰੇ ਸਮਾਗਮ ਦਾ ਲਾਈਵ ਟੈਲੀਕਾਸਟ ਵੈੱਬ ਟੀ ਵੀ ਤੇ ਵੀ ਦਿਖਾਇਆ ਜਾਵੇਗਾ ਸਮਾਗਮ ਸਮੇਂ ਛਬੀਲ ਦਾ ਪ੍ਰਬੰਧ ਹੋਵੇਗਾ ਗੁਰੂ ਕਾ ਲੰਗਰ ਅਤੁੱਟ ਵਰਤਣਗੇ ਉਨ੍ਹਾਂ ਸਮਾਂ ਸੰਗਤਾਂ ਨੂੰ ਸਮਾਗਮ  ਵਿਚ ਵੱਧ ਚਡ਼੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਮੌਕੇ ਸ਼੍ਰੋਮਣੀ ਗ੍ਰੰਥੀ ਸਭਾ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਰਣੀਆਂ ਵੀ ਹਾਜ਼ਰ ਸਨ

ਭਾਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਬਲਕਾਰ ਸਿੰਘ ਡਕੌਂਦਾ 11 ਬਰਸੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 11 ਵੀਂ ਬਰਸੀ ਤੇ ਅੱਜ ਉਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਧਰਨਾਕਾਰੀਆਂc ਨੇ ਸ਼ਰਧਾਜਲੀ ਭੇਂਟ ਕੀਤੀ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਜਗਰਾਂਓ ਬਲਾਕ ਦੇ ਸੱਕਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਅਜ ਦੇ ਦਿਨ ਗਿਆਰਾਂ ਸਾਲ ਪਹਿਲਾਂ ਰਾਜਪੁਰਾ ਪਟਿਆਲਾ ਰੋਡ ਤੇ ਅਪਣੀ ਪਤਨੀ ਸਹਿਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਲਕਾਰ ਸਿੰਘ ਡਕੌਂਦਾ ਦੀ ਘਾਟ ਅਜ ਕਿਸਾਨ ਲਹਿਰ ਦੇ ਉਭਾਰ ਸਮੇਂ ਬੁਰੀ ਤਰਾਂ ਰੜਕਦੀ ਹੈ। ਜਥੇਬੰਦੀ ਦੀ ਉਸਾਰੀ ਚ ਉਨਾਂ ਦੀ ਅਮਿੱਟ ਦੇਣ ਸਾਡਾ ਅਨਮੋਲ ਸਰਮਾਇਆ ਹੈ। ਇਸ ਸਮੇਂ ਬੋਲਦਿਆਂ ਟਰੇਡ ਯੂਨੀਅਨ ਆਗੂ ਜਗਦੀਸ਼ ਸਿੰਘ  ਨੇ ਦੱਸਿਆ ਕਿ ਆਕਸਫੇਮ ਸੰਸਥਾਂ ਦੀ ਰਿਪੋਰਟ ਅਨੁਸਾਰ   ਹਰ ਮਿੰਟ ਵਿਚ ਇਸ ਸੰਸਾਰ ਚ ਗਿਆਰਾਂ ਵਿਅਕਤੀ ਭੁੱਖਮਰੀ ਦੀ ਭੇਟ ਚੜ੍ਹ ਰਹੇ ਹਨ।ਇਸ ਨਾਜਕ ਸਥਿਤੀ ਚ ਸਮਝਣ ਵਾਲੀ ਗੱਲ ਇਹ ਹੈ ਕਿ ਪੂੰਜੀ ਥੋੜੇ ਹੱਥਾਂ ਚ ਕੇਂਦਰਿਤ ਹੋ ਰਹੀ ਹੈ।ਬਹੁਗਿਣਤੀ ਲੋਕ ਜਿੰਦਗੀ ਜਿਉਣ ਦੇ ਸਾਧਨਾਂ ਤੋਂ ਵਿਰਵੇ ਹੋ ਰਹੇ ਹਨ।ਇਸ ਸਮੇਂ ਬੋਲਦਿਆਂ ਬਲਾਕ ਜਗਰਾਂਓ ਦੇ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਦੇ ਦਬਾਅ ਹੇਠ ਕਾਉਂਕੇ ਪਿੰਡ ਦੇ ਸ਼ਹੀਦ ਸੋਹਣ ਸਿੰਘ  ਦੇ ਪਰਿਵਾਰ ਲਈ ਸਰਕਾਰੀ ਸਹਾਇਤਾ ਮਿਲਣ ਨੇ ਇਲਾਕਾਵਾਸੀਆਂ ਦਾ ਜਥੇਬੰਦਕ ਏਕਤਾ ਚ ਯਕੀਨ ਹੋਰ ਪੱਕਾ ਕੀਤਾ ਹੈ।ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਜਿਲਾ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਲੋਧੀਵਾਲ ਦੇ ਸ਼ਹੀਦ ਨੌਜਵਾਨ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪੀੜਤ ਪਰਿਵਾਰ ਲਈ ਪੰਜ ਲੱਖ ਰੁਪਏ ਦਾ ਚੈਕ  ਇਕ ਦੋ ਦਿਨ ਚ ਜਾਰੀ ਨਹੀਂ ਹੋਇਆ ਤਾਂ ਇਕ ਵੇਰ ਫੇਰ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।ਉਨਾਂ।ਹੈਰਾਨੀ ਪ੍ਰਗਟ ਕੀਤੀ ਕਿ ਤਿੰਨ ਮਹੀਨੇ ਲੰਘ ਜਾਣ ਦੇ ਬਾਵਜੂਦ ਪੀੜਤ ਪਰਿਵਾਰ  ਲਈ ਚੈੱਕ ਜਾਰੀ ਨਾ ਹੋਣਾ ਜਿਲਾ ਪ੍ਰਸਾਸ਼ਨ ਦੀ ਘੋਰ ਨਾਲਾਇਕੀ ਹੈ। ਉਨਾਂ ਕਿਹਾ ਕਿ ਬੀਤੇ ਕਲ ਵੀ ਟ੍ਰੈਫਿਕ ਜਾਮ ਧਰਨੇ ਚ ਵੀ ਇਸ ਮਸਲੇ ਤੇ ਤਹਿਸੀਲਦਾਰ ਜਗਰਾਂਓ ਕੋਲ ਜੋਰਦਾਰ ਢੰਗ ਨਾਲ ਇਹ ਮੰਗ ਰੱਖੀ ਗਈ ਸੀ।ਇਸ ਸਮੇਂ ਸਮੂਹ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ 17 ਜੁਲਾਈ ਸ਼ਨੀਵਾਰ ਸਵੇਰੇ 10 ਵਜੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਸੈਸ਼ਨ ਦੋਰਾਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਆਵਾਜ ਉਠਾਉਣ ਲਈ ਚਿਤਾਵਨੀ ਪਤਰ ਦੇਣ ਜਾਣ ਲਈ ਰੇਲ ਪਾਰਕ ਜਗਰਾਂਓ ਵਿਖੇ ਹਰ ਪਿੰਡ ਚੋਂ ਪੰਜ ਪੰਜ ਸਾਥੀ ਸਮੇਂ ਸਿਰ ਪੁੱਜਣ । ਇਥੋਂ ਕਾਫਲਾ ਬੰਨ ਕੇ ਮੈਂਬਰ ਪਾਰਲੀਮੈਂਟ ਕੋਲ ਜਾਇਆ ਜਾਵੇਗਾ।ਇਸ ਸਮੇਂ ਮਦਨ ਸਿੰਘ, ਦਲਜੀਤ ਬਿੱਲੂ ,ਬਲਦੇਵ ਸਿੰਘ ਫੌਜੀ , ਕਰਨੈਲ ਸਿੰਘ ਭੋਲਾ ਆਦਿ ਹਾਜ਼ਰ ਸਨ।

ਸਿੱਧਵਾਂ ਬੇਟ ਦੇ ਸਰਕਾਰੀ ਸਕੂਲ ਦੀ ਬਦਲੀ ਦਿੱਖ

ਸਿੱਧਵਾਂ ਬੇਟ, 14 ਜੁਲਾਈ   (ਅਮਰਦੀਪ ਸਿੰਘ ਹਾਂਸ) - ਮਿਲੀ ਜਾਣਕਾਰੀ ਮੁਤਾਬਕ ਸਥਾਨਕ ਕਸਬੇ ਵਿੱਚ ਸਰਕਾਰੀ ਸਕੂਲ ਜੋ ਕਿ ਵੈਟਰਨਰੀ ਹਸਪਤਾਲ ਦੇ ਸਾਹਮਣੇ ਹੈ ਦੀ ਦਿੱਖ ਬਦਲੀ ਹੋਈ ਨਜ਼ਰ ਆ ਰਹੀ ਹੈ। ਸਥਾਨਕ ਕਸਬੇ ਦੇ ਸਰਕਾਰੀ ਸਕੂਲ ਅਤੇ ਵੈਟਰਨਰੀ ਹਸਪਤਾਲ ਵਿਚਲੀ ਜਗ੍ਹਾ ਤੇ ਸੜਕ ਦਾ ਪੁਨਰਨਿਰਮਾਣ ਕੀਤਾ ਗਿਆ ਹੈ ਅਤੇ ਸਕੂਲ  ਦੇ ਆਸ-ਪਾਸ ਦੀ ਸੜਕ ਜੋ ਟੁੱਟੀ ਹੋਈ ਸੀ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ । ਇਸ ਬਾਰੇ ਜਦ ਵਧੇਰੇ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਪਤਾ ਲੱਗਾ ਹੈ ਕਿ ਸਿੱਧਵਾਂ ਬੇਟ ਦੇ ਮੋਹਤਬਰਾਂ ਵਿੱਚੋਂ ਠੇਕੇਦਾਰ ਜੀ ਵੱਲੋਂ ਦਿੱਤਾ ਗਿਆ ਸਹਿਯੋਗ ਹੈ । ਸਥਾਨਕ ਨਿਵਾਸੀਆਂ ਮੁਤਾਬਕ ਠੇਕੇਦਾਰ ਜੀ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।

ਜਗਰਾਉਂ ਗਰੇਵਾਲ ਕਲੋਨੀ ਨੇੜਿਓਂ ਗਲੀ ਹੋਈ ਲਾਸ਼ ਮਿਲੀ  ਸ਼ਹਿਰ ਵਿੱਚ ਸਨਸਨੀ ਭਰਿਆ ਮਾਹੌਲ-Video

ਨਾਲੇ ਦੀ ਸਫਾਈ ਦੋਰਾਨ ਗਲੀ ਸੜੀ ਲਾਸ਼ ਮਿਲੀ 
ਜਗਰਾਉਂ, 14 ਜੁਲਾਈ 2021(ਅਮਿਤ ਖੰਨਾ /ਪੱਪੂ )ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਸ਼ਹਿਰ ਦੇ ਡਿਸਪੋਜ਼ਲ ਰੋਡ ਤੇ ਨਾਲੇ ਦੀ ਸਫਾਈ ਦੋਰਾਨ ਗਲੀ ਸੜੀ ਲਾਸ਼ ਮਿਲਣ ਤੇ ਉਸ ਨਾਲ਼ੇ ਦੀ ਸਫਾਈ ਕਰ ਰਹੇ ਸਫਾਈ ਸੇਵਕਾਂ ਨੂੰ ਜਿਉ ਹੀ ਇਕ ਕੰਬਲ ਵਿੱਚ ਕੁਝ ਬੰਨਿਆ ਹੋਇਆ ਲਗਾ ਤਾਂ ਉਸੇ ਵਕਤ ਉਨ੍ਹਾਂ ਮਿਉਂਸਪਲ ਕਮੇਟੀ ਦੇ ਅਧਿਕਾਰੀ ਨੂੰ ਸੁਚਿਤ ਕੀਤਾ, ਅਤੇ ਉਸੇ ਵਕਤ ਕਾਰਜ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੋਧਰੀਆ ਜੀ ਨੇ ਪੁਲਿਸ ਨੂੰ ਇਸ ਵਾਰੇ ਜਾਣਕਾਰੀ ਦਿੱਤੀ, ਫੋਰਨ ਪੁਲਿਸ ਮੋਕੇ ਤੇ ਪਹੁੰਚ ਕੇ ਉਸ ਕੰਬਲ ਦੀ ਗਠੜੀ ਨੂੰ ਖੁਲਵਾਇਆ ਗਿਆ, ਪੁਲਿਸ ਮੁਤਾਬਕ ਇਹ ਗਲੀ ਸੜੀ ਲਾਸ਼ ਕੲਈ ਦਿਨ ਪਹਿਲਾਂ ਦੀ ਇਸ ਨਾਲ਼ੇ ਵਿਚ ਸੁਟੀ ਲਗ ਰਹੀ ਹੈ ਜੋ ਬੁਰੀ ਤਰਾਂ ਗਲ ਸੜ ਚੁੱਕੀ ਹੈ ਅਤੇ ਇਸ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।ਯਾਦ ਰਹੇ ਪਹਿਲੇ ਵੀ ਇਸ ਤਰਾ ਹੀ ਇਕ ਲਾਸ਼ ਕੁੱਝ ਸਮੇਂ ਪਹਿਲਾਂ ਨਾਲੇ ਵਿੱਚ ਹੀ ਸੁਟੀ ਮਿਲੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਤਫਤੀਸ਼ ਵਿਚ ਜੁਟ ਗਈ ਹੈ।                       

Favebook Link ; https://fb.watch/v/3mneEw7ON/

ਭਾਜਪਾ ਆਗੂਆਂ ਨੇ ਰਾਜਪੁਰਾ ਘਟਨਾ ਦੀ ਕੀਤੀ ਨਿਖੇਧੀ  

ਜਗਰਾਓਂ, 14 ਜੁਲਾਈ (ਅਮਿਤ ਖੰਨਾ,)  ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਦੀ ਘਟਨਾ ਦੇ ਰੋਸ ਵਜੋਂ ਜਗਰਾਉਂ ਵਿਖੇ  ਭਾਜਪਾ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਐੱਸਐੱਸਪੀ ਦੇ ਨਾਮ ਮੰਗ ਪੱਤਰ ਸੌਂਪਿਆ  ਘਟਨਾ ਤੋਂ ਰੋਸ ਪ੍ਰਗਟਾਉਂਦਿਆਂ ਭਾਜਪਾ ਆਗੂ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਦੇ ਨਾਮ ਲਿਖਿਆ ਮੰਗ ਪੱਤਰ ਐਸ ਪੀ ਰਾਜਵੀਰ ਸਿੰਘ ਨੂੰ ਸੌਂਪਿਆ  ਇਸ ਮੌਕੇ ਭਾਜਪਾ ਦੇ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਸੂਬਾ ਕਾਰਜਕਾਰਨੀ ਮੈਂਬਰ ਡਾ ਰਾਜਿੰਦਰ ਸ਼ਰਮਾ ਅਤੇ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਆਡ਼ ਵਿਚ ਕਾਂਗਰਸੀ ਗੁੰਡਿਆਂ ਵਲੋਂ ਪੰਜਾਬ ਪੁਲਸ ਦੀ ਮੌਜੂਦਗੀ ਹੇਠ  ਭਾਜਪਾ ਆਗੂਆਂ ਤੇ ਵਰਕਰਾਂ ਤੇ ਜਾਨਲੇਵਾ ਹਮਲਾ  ਕੀਤਾ ਗਿਆ  ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ  ਉਨ•ਾਂ ਕਿਹਾ ਕਿ ਇਹ ਸਭ ਪੰਜਾਬ ਦੀ ਕੈਪਟਨ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਅਤੇ ਪੰਜਾਬ ਪੁਲੀਸ ਮੂਕ ਦਰਸ਼ਕ ਬਣ ਕੇ ਕਾਂਗਰਸੀ ਗੁੰਡਿਆਂ ਦਾ ਸਾਥ ਦੇ ਰਹੀ ਹੈ  ਉਨ•ਾਂ ਕਿਹਾ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਪਰ ਭਾਜਪਾ ਨੂੰ ਪੰਜਾਬ ਦੇ ਕੋਨੇ ਕੋਨੇ ਵਿੱਚ ਆਪਣੀ ਗੱਲ ਕਹਿਣ ਤੋਂ ਰੋਕਣਾ ਲੋਕਤੰਤਰ ਦੀ ਹੱਤਿਆ ਹੈ  ਇਸ ਦੇ ਸਿੱਧੇ ਤੌਰ ਤੇ ਕੈਪਟਨ ਸਰਕਾਰ ਜ਼ਿੰਮੇਵਾਰ ਹੈ ਉਨ•ਾਂ ਮੰਗ ਕੀਤੀ ਕਿ ਭਾਜਪਾ ਵਰਕਰਾਂ ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜਿਲ•ਾ ਸਕੱਤਰ ਐਡਵੋਕੇਟ ਵਿਵੇਕ, ਭਾਰਦਵਾਜ ਯੁਵਾ ਮੋਰਚਾ ਦੇ ਜ਼ਿਲ•ਾ  ਜਨਰਲ  ਸਕੱਤਰ ਨਾਵਲ ਧੀਰ, ਸੋਸ਼ਲ ਮੀਡੀਆ ਜ਼ਿਲ•ਾ ਇੰਚਾਰਜ ਅੰਕੁਸ਼ ਗੋਇਲ, ਸਰਕਲ ਮੀਤ ਪ੍ਰਧਾਨ ਰਾਜੇਸ਼ ਲੂੰਬਾ,  ਮੰਡਲ ਜਨਰਲ ਸਕੱਤਰ ਰਾਜੇਸ਼ ਅਗਰਵਾਲ , ਹਰੀ ਓਮ ਵਰਮਾ, ਅਸ਼ਵਨੀ ਕੁਮਾਰ,  ਸ਼ੰਟੀ ਚੋਪੜਾ ਹਾਜ਼ਰ ਸਨ

ਮਾਰਕੀਟ ਕਮੇਟੀ ਦੇ ਨਵੇਂ ਸੈਕਟਰੀ ਵੱਲੋਂ ਅਹੁਦਾ ਸੰਭਾਲਣ ਤੇ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਜੀ ਆਇਆਂ ਆਖਿਆ 

ਜਗਰਾਓਂ, 14 ਜੁਲਾਈ (ਅਮਿਤ ਖੰਨਾ, )   ਮਾਰਕੀਟ ਕਮੇਟੀ ਦੇ ਨਵੇਂ ਆਏ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਵੱਲੋਂ ਅਹੁਦਾ ਸੰਭਾਲਣ ਤੇ ਸਬਜ਼ੀ ਮੰਡੀ ਦੇ ਪ੍ਰਧਾਨ ਜਗਜੀਤ ਸਿੰਘ ਲੱਕੀ  ਦੀ ਅਗਵਾਈ ਵਿਚ ਸਬਜ਼ੀ ਮੰਡੀ ਦੇ ਆਗੂਆਂ ਵੱਲੋਂ  ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨੂੰ ਜੀ ਆਇਆਂ ਆਖਿਆ  ਇਸ ਮੌਕੇ ਸਬਜ਼ੀ ਮੰਡੀ ਦੇ ਆਗੂਆਂ ਨੇ  ਮਾਰਕੀਟ ਕਮੇਟੀ ਸੈਕਟਰੀ ਨੂੰ  ਮੰਡੀ ਦੀਆਂ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ ਅਤੇ ਹਰ ਤਰ•ਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਇਸ ਮੌਕੇ  ਸਬਜ਼ੀ ਮੰਡੀ ਦੇ ਪ੍ਰਧਾਨ ਜਗਜੀਤ ਸਿੰਘ ਲੱਕੀ,  ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ , ਅਮਰਜੀਤ ਸਿੰਘ, ਹੈਪੀ ਚਿਤਕਰਾ,  ਰੌਬਿਨ ਓਬਰਾਏ, ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਅਵਤਾਰ ਸਿੰਘ ਵੀ ਹਾਜ਼ਰ ਸਨ

ਮੁਆਵਜ਼ਾ ਨਾ ਮਿਲਣ ਤੇ ਲਾਸ਼ ਜੀਟੀ ਰੋਡ ਤੇ ਰੱਖ ਕੇ ਕੀਤਾ ਚੱਕਾ ਜਾਮ

ਜਗਰਾਓਂ, 13 ਜੁਲਾਈ (ਅਮਿਤ ਖੰਨਾ, )  ਬੀਤੇ ਦਿਨੀਂ ਸਿੰਘੂ ਬਾਰਡਰ ਤੇ ਕਰੰਟ ਲੱਗਣ ਨਾਲ ਸ਼ਹੀਦ ਹੋਏ ਪਿੰਡ ਕਾਉਂਕੇ ਕਲਾਂ ਦੇ 45 ਸਾਲਾ ਮਜਦੂਰ ਸੋਹਣ ਸਿੰਘ ਬਿੱਲਾ ਦੇ ਪੀੜ•ਤ ਪਰਿਵਾਰ ਨੂੰ ਜਿਲਾ ਪ੍ਰਸਾਸ਼ਨ ਲੁਧਿਆਣਾ  ਵਲੋਂ ਪੰਜ ਲੱਖ ਦੀ ਸਰਕਾਰੀ ਸਹਾਇਤਾ ਦਾ ਚੈਕ ਦੇਣ ਤੋ ਇਨਕਾਰੀ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਮਜਦੂਰਾਂ ਦਾ ਰੋਹ ਸੜਕਾਂ ਤੇ ਨਿਕਲ ਤੁਰਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ  ਚ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਉਗਰਾਹਾਂ ,ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਲੁਧਿਆਣਾ ਮੋਗਾ ਰੋਡ ਤੇ ਬਿਜਲੀ ਘਰ ਦੇ ਸਾਹਮਣੇ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ। ਇਸ ਸਮੇਂ ਕਾਉਂਕੇ ਕਲਾਂ ਪਿੰਡ ਤੋਂ ਵੱਡੀ ਗਿਣਤੀ ਚ ਮਰਦ ਔਰਤਾਂ ਕਿਸਾਨ ਮਜਦੂਰ ਸ਼ਹੀਦ ਦੀ ਮਿਰਤਕ ਦੇਹ ਸਮੇਤ ਇਸ ਜਾਮ ਚ ਸ਼ਾਮਲ ਹੋਏ।  ਤਿੱਖੜ ਗਰਮੀ ਚ ਤਪਦੀ ਸੜਕ ਤੇ ਧਰਨਾ ਕਾਰੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਖਿਲਾਫ ਰੋਹ ਭਰਪੂਰ ਨਾਰੇ ਬਾਜੀ ਕਰਦਿਆਂ ਜਿਲਾ ਪ੍ਰਸਾਸ਼ਨ ਦੇ ਨਖਿੱਧ ਰਵੱਈਏ ਦੇ ਪਾਜ ਲੀਰੋ ਲੀਰ ਕੀਤੇ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਮੰਚ ਸੰਚਾਲਨਾ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ,  ਸੁਰਜੀਤ ਸਿੰਘ ਦੋਧਰ,ਰਾਏਕੋਟ ਬਲਾਕ ਦੇ ਸੱਕਤਰ ਤਾਰਾ ਸਿੰਘ ਅੱਚਰਵਾਲ,ਲੋਕ ਆਗੂ ਕੰਵਲਜੀਤ ਖੰਨਾ ,ਲੱਖੋਵਾਲ ਦੇ ਸੂਬਾਈ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋਂ,ਜਿਲਾ ਪ੍ਰਧਾਨ ਜੋਗਿੰਦਰ ਸਿੰਘ ਬਜੁਰਗ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਤਨਾਮ ਸਿੰਘ ਮੋਰਕਰੀਮਾਂ ,ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ,ਹੁਕਮ ਰਾਜ ਦੇਹੜਕਾ,ਮਦਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ ਖੇਤੀ ਸਬੰਧੀ ਕਾਲੇ ਕਨੂੰਨਾਂ ਵਿਰੁੱਧ ਸ਼ਾਨਾਮੱਤੇ ਕਿਸਾਨ ਮਜ਼ਦੂਰ ਸੰਘਰਸ਼ ਚ ਸ਼ਹੀਦੀਆਂ ਹਾਸਲ ਕਰ ਰਹੇ ਯੋਧਿਆਂ ਦੀ ਕਤਾਰਾਂ ਲੰਮੀਆਂ ਹੋ ਰਹੀਆਂ ਹਨ ਪਰ ਸੰਘਰਸ਼ ਇਨਾਂ ਸ਼ਹਾਦਤਾਂ ਦੇ ਸਿੱਟੇ ਵਜੋਂ ਹੋਰ ਮਜਬੂਤ ਹੋ ਰਿਹਾ ਹੈ ਤੇ ਇਹ ਸਘੰਰਸ਼ ਅੰਤਿਮ ਜਿੱਤ ਤੱਕ ਜਾਰੀ ਰਹੇਗਾ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਦੇਸ਼ ਭਰ ਚ ਮੋਦੀ ਦੀ ਕਾਰਪੋਰੇਟ ਸ਼ਾਹੀ ਖਿਲਾਫ  ਤੇਲ ਉਤਪਾਦਾਂ ਤੇ ਆਮ ਵਸਤਾਂ ਦੀਆਂ ਬੇਲਗਾਮ ਕੀਮਤਾਂ ਵਿਰੁੱਧ ਸਫਲ ਐਕਸ਼ਨ ਨੇ ਇਸ ਸੰਘਰਸ਼ ਨੂੰ ਜਰਬਾਂ ਦਿੱਤੀਆਂ ਹਨ।ਇਸ  ਸਮੇਂ  ਚੱਲ ਰਹੇ ਚੱਕਾ ਜਾਮ ਦੇ ਦਬਾਅ ਨੇ ਪ੍ਰਸਾਸ਼ਨ ਨੂੰ ਜਾਮ ਧਰਨੇ ਚ ਆ ਕੇ ਪੰਜ ਲੱਖ ਰੁਪਏ ਦਾ ਚੈਕ ਪੀੜਤ ਪਰਿਵਾਰ ਨੂੰ ਦੇਣ ਲਈ ਮਜਬੂਰ ਕਰ ਦਿੱਤਾ।  ਕਾਫੀ ਕਸ਼ਮਕਸ਼ ਤੋਂ ਬਾਅਦ ਪ੍ਰਸਾਸ਼ਨ ਵਲੋਂ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਭਰੇ ਇਕੱਠ ਚ  ਰੋਹਲੇ ਨਾਰਿਆਂ ਦੀ ਗੂੰਜ ਚ ਇਹ ਰਕਮ ਦਾ ਚੈਕ ਸ਼ਹੀਦ ਦੀ ਰੋਂਦੀ ਕੁਰਲਾਉਂਦੀ ਪਤਨੀ ਤੇ ਬਿਰਧ ਮਾਤਾ ਨੂੰ ਭੇਂਟ ਕੀਤਾ। ਇਸ ਸਮੇਂ ਡੂੰਘੇ ਗਮ ਚ ਪਰੁੰਨੀ ਸ਼ਹੀਦ ਦੀ ਪਤਨੀ ਮੰਚ ਤੇ ਗਸ਼ ਖਾ ਕੇ ਡਿੱਗ ਪਈ ਤਾਂ ਧਰਨਾਕਾਰੀਆਂ ਚ ਰੋਹ ਹੋਰ ਫੁਟਾਰੇ ਮਾਰਨ ਲੱਗਾ।  ਇਸ ਸਮੇ ਹਾਜਰ ਅਧਿਕਾਰੀ ਤੋ ਤਿੰਨ ਮਹੀਨੇ ਪਹਿਲਾਂ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ  ਬਲਕਰਨ ਸਿੰਘ ਪਿੰਡ  ਲੋਧੀਵਾਲ ਦੇ ਪਰਿਵਾਰ  ਨੂੰ ਇਕ ਦੋ ਦਿਨ ਚ  ਚੈਕ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ਗਈ।ਉਪਰੰਤ ਨਾਰਿਆਂ ਦੀ ਗੂੰਜ ਚ ਸ਼ਹੀਦ ਦੀ ਦੇਹ ਵਡੇ ਕਾਫਲੇ ਦੇ ਰੂਪ ਵਿੱਚ ਪਿੰਡ ਨੂੰ ਰਵਾਨਾ ਹੋਈ।ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਸ਼ਹੀਦ ਦੀ ਦੇਹ ਤੇ ਝੰਡੇ ਅਰਪਿਤ ਕੀਤੇ। ਸ਼ਹੀਦ ਦੇ ਅੱਠ ਸਾਲਾ ਬੇਟੇ ਨੇ ਸ਼ਹੀਦ ਦੀ ਚਿਤਾ ਨੂੰ ਅਗਨ ਭੇਂਟ ਕੀਤਾ।ਇਸ ਸਮੇਂ  ਹਰਦੀਪ ਸਿੰਘ ਗਾਲਬ , ਸਰਬਜੀਤ ਸਿੰਘ ਗਿੱਲ  ਬਲਾਕ ਪ੍ਰਧਾਨ ਸੁਧਾਰ,ਪਰਮਜੀਤ ਡਾਕਟਰ, ਬਚਿੱਤਰ ਸਿੰਘ ਜਨੇਤ ਪੁਰਾ, ਅਰਜਨ ਸਿੰਘ ਖੇਲਾ,ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ,ਬਲਦੇਵ ਸਿੰਘ ਫੋਜੀ,ਕਰਨੈਲ ਸਿੰਘ ਭੋਲਾ  ਪ੍ਰਧਾਨ ਗੁਰਚਰਨ ਸਿੰਘ ਗੁਰੂਸਰ,ਮਨੀ ਸਿੰਘ ਸਰਪੰਚ ਕਾਓਂਕੇ ,ਅਵਤਾਰ ਸਿੰਘ ਮੱਲੀ ਆਦਿ ਹਾਜਰ ਸਨ।

ਨਾਜਾਇਜ਼ ਸ਼ਰਾਬ ਸਮੇਤ ਔਰਤ ਗਿ੍ਫ਼ਤਾਰ

ਜਗਰਾਓਂ, 13 ਜੁਲਾਈ (ਅਮਿਤ ਖੰਨਾ, )  ਪੁਲਿਸ ਜ਼ਿਲ•ਾ ਲੁਧਿਆਣਾ (ਦਿਹਾਤੀ) ਦੇ ਮੁਖੀ ਚਰਨਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਸੁਖਨਾਜ ਸਿੰਘ ਉਪ ਪੁਲਿਸ ਕਪਤਾਨ ਰਾਏਕੋਟ, ਅਜੈਬ ਸਿੰਘ ਥਾਣਾ ਮੁਖੀ ਰਾਏਕੋਟ ਦੀ ਅਗਵਾਈ ਚ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ ਅਮਰਜੀਤ ਸਿੰਘ ਸਬ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੀ ਔਰਤ ਨੂੰ ਫੜਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਥਾਣਾ ਮੁਖੀ ਰਾਏਕੋਟ ਨੇ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਨਿਹਾਲ ਸਿੰਘ ਵਾਸੀ ਪਿੰਡ ਲਿੱਤਰ ਜੋ ਕਿ ਆਪਣੇ ਘਰ ਚ ਸ਼ਰਾਬ ਵੇਚਣ ਦਾ ਕਥਿਤ ਧੰਦਾ ਕਰਦੀ ਆ ਰਹੀ ਹੈ | ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਮੁਖਬਰ ਦੀ ਸੂਚਨਾ ਤੇ ਮਨਜੀਤ ਕੌਰ ਦੇ ਘਰ ਤੋਂ ਸਿਰਫ਼ ਹਰਿਆਣਾ ਰਾਜ ਚ ਵਿਕਣ ਵਾਲੀ ਹੀਰ ਸੌਂਫੀ ਮਾਰਕਾ ਦੀਆਂ 30 ਬੋਤਲਾਂ ਬਰਾਮਦ ਕੀਤੀਆਂ ਹਨ | ਇਸ ਸਬੰਧ ਥਾਣਾ ਰਾਏਕੋਟ ਚ 261-01-14 ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ | ਅਮਰਜੀਤ ਸਿੰਘ ਚੌਕੀ ਇੰਚਾਰਜ ਲੋਹਟਬੱਦੀ ਅਨੁਸਾਰ ਔਰਤ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ |

ਸਰਕਾਰੀ ਕੰਨਿਆ ਹਾਈ ਸਕੂਲ ਕਮਾਲਪੁਰਾ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ    

                 ਜਗਰਾਉਂ (ਅਮਿਤ ਖੰਨਾ ) ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਰਦਾਰ ਲਖਬੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ  ਸ੍ਰੀਮਤੀ ਗੁਰਸ਼ਰਨ ਕੌਰ ਬਲਾਕ ਨੋਡਲ ਅਫਸਰ ਜਗਰਾਉਂ ਦੀ ਯੋਗ ਅਗਵਾਈ ਹੇਠ  ਸਰਕਾਰੀ ਕੰਨਿਆ ਹਾਈ ਸਕੂਲ ਕਮਾਲਪੁਰਾ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ  ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਸੜਕਾਂ ਗਰਗ ਅਤੇ ਸਟਾਫ਼ ਮੈਂਬਰਾਂ ਨੇ ਪਿੰਡ ਦੇ  ਅਲੱਗ ਅਲੱਗ ਸਥਾਨਾਂ ਤੇ ਕਿਤਾਬਾਂ ਵੰਡੀਆਂ  ਜਿਸ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਰੁਚੀ ਨਾਲ ਭਾਗ ਲਿਆ  ਇਸ ਮੌਕੇ ਸਕੂਲ ਦੇ ਐੱਸ ਐੱਸ ਮੈਂਬਰ ਵੀ ਸ਼ਾਮਲ ਸਨ    ਇਸ ਮੌਕੇ ਤੇ ਬੀ ਐੱਮ ਸ਼੍ਰੀ ਰਵਿੰਦਰ ਕੁਮਾਰ (ਸਾਇੰਸ ) ਬੀ ਐਮ ਸਰਦਾਰ ਹਰਸਿਮਰਨ ਸਿੰਘ (ਸਰੀਰਕ ਸਿੱਖਿਆ ) ਸਕੂਲ ਲਾਇਬਰੇਰੀ ਇੰਚਾਰਜ ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ  ਖੁਸ਼ਪਾਲ ਕੌਰ, ਸ੍ਰੀਮਤੀ  ਜੋਸ਼ੀਨਾ  ਅਰੋੜਾ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਕੰਚਨ ਬਾਲਾ ਅਤੇ ਸਰਦਾਰ ਪਰਮਿੰਦਰ ਸਿੰਘ ਸ਼ਾਮਲ ਸਨ