You are here

ਲੁਧਿਆਣਾ

ਪੁਲਿਸ ਨੇ 2 ਹਫਤਿਆਂ ਵਿੱਚ ਹੀ  ਵੱਡੀ ਚੋਰੀ ਦਾ ਮਾਮਲਾ ਕੀਤਾ ਟਰੇਸ

ਜਗਰਾਓਂ ( ਅਮਿਤ ਖੰਨਾ ) ਜਗਰਾਓਂ ਵਿਖੇ ਬੀਤੇ ਦਿਨੀਂ 28 ਜੂਨ ਨੂੰ load share network private limited( flipkart, amazon)ਕੰਪਨੀ ਵਿਖੇ ਲੱਖਾਂ ਦੀ ਹੋਈ ਚੋਰੀ ਦਿਹਾਤੀ ਪੁਲਿਸ ਨੇ ਦੋ ਹਫ਼ਤਿਆਂ ਚ ਕੀਤੀ ਟਰੇਸ।
ਪ੍ਰੈਸ ਕਾਨਫਰੈਂਸ ਰਾਹੀਂ ਜਾਣਕਾਰੀ ਦੇਂਦੇ ਡੀ ਐਸ ਪੀ ਸਿਟੀ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਡਿਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ,ਇੰਚਾਰਜ ਸੀ ਆਈ ਏ ਸਟਾਫ ਨਿਸ਼ਾਨ ਸਿੰਘ, ਬੱਸ ਅੱਡਾ ਚੌਂਕੀ ਇੰਚਾਰਜ ਮੈਡਮ ਕਮਲਪ੍ਰੀਤ ਕੌਰ ਦੀ ਮਿਹਨਤ ਸਦਕਾ ਇਹ ਕੇਸ ਜਲਦੀ ਹੱਲ ਹੋ ਗਿਆ।ਉਹਨਾਂ ਦੱਸਿਆ ਕਿ ਜਿਸ ਸਟੋਰ ਵਿੱਚ ਚੋਰੀ ਵਾਲੀ ਘਟਨਾ ਘਟੀ ਸੀ ਉਸ ਵਿੱਚ ਉਸੀ ਸਟੋਰ ਦੇ ਪੁਰਾਣੇ ਮੈਨੇਜਰ ਦੀ ਮਿਲੀ ਭੁਗਤ ਨਾਲ ਇਹ ਘਟਨਾ ਘਟੀ ਜਿਸ ਨੇ ਆਪਣੇ ਹੀ ਤਾਏ ਦੇ ਲੜਕੇ ਨੂੰ ਇਸ ਚੋਰੀ ਕਰਨ ਲਈ ਉਤਸ਼ਾਹਿਤ ਕੀਤਾ।ਜੋ ਕਿ ਰਾਜਪੁਰਾ ਪਟਿਆਲਾ ਤੋ ਮੋਟਰਸਾਈਕਲ ਤੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇਣ ਲਈ ਆਏ ਤੇ ਲੱਗਭੱਗ 5 ਲੱਖ ਦੇ ਮੋਬਾਇਲ 2 ਐਲ ਸੀ ਡੀ ਅਤੇ 2 ਲੱਖ ਦੇ ਕਰੀਵ ਨਗਦ ਰਕਮ ਲੈ ਫਰਾਰ ਹੋ ਗਏ ਸਨ।ਪਰ ਜਲਦ ਹੀ ਪੁਲਿਸ ਨੇ ਦੋਨੋ ਅਰੋਪੀਯਾ ਨੂੰ ਸਾਰੇ ਚੋਰੀ ਕੀਤੇ ਸਾਮਾਨ ਸਮੇਤ ਕਾਬੁ ਕੀਤਾ।ਓਹਨਾ ਦਸਿਆ ਕਿ ਚੋਰਾਂ ਨੇ ਇਹ ਸਮਾਨ ਰੋਹਤਕ ਸ਼ਹਿਰ ਵਿੱਚ ਆਪਣੀ ਨੇੜੇ ਦੇ ਰਿਸ਼ਤੇਦਾਰ ਦੇ ਘਰ ਛੁਪਾ ਕੇ ਰੱਖਿਆ ਸੀ। ਦੱਸਿਆ ਕਿ ਦੋਨੋਂ ਚੋਰਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਤੇ ਮਾਨਯੋਗ ਅਦਾਲਤ ਕੋਲੋ ਇਨ੍ਹਾਂ ਦਾ ਰਿਮਾਂਡ ਵੀ ਲਿਆ ਹੈ ਤਾਕਿ ਕੋਈ ਹੋਰ ਵੀ ਮਾਮਲੇ ਇਨ੍ਹਾਂ ਕੋਲੋ ਪੁੱਛੇ ਜਾ ਸਕਣ।ਜਿਨ੍ਹਾਂ ਵਿੱਚ ਇਨ੍ਹਾਂ ਦਾ ਹੱਥ ਹੋਏ।ਓਹਨਾ ਪਬਲਿਕ ਨੂੰ ਇਹ ਵੀ ਸੰਦੇਸ਼ ਦੇਂਦੇ ਕਿਹਾ ਕਿ ਆਪਣੀ ਦੁਕਾਨਾਂ ਅਤੇ ਸਟੋਰ ਵਿੱਚ ਇਨੀ ਰਕਮ ਜਿਆਦਾ ਨਾ ਰਾਤ ਨੂੰ ਛੱਡ ਕੇ ਜਾਓ। ਕਿਹਾ ਕਿ ਪਬਲਿਕ ਜੈਕਰ ਪੁਲਿਸ ਦਾ ਸਾਥ ਦੇਵੇ ਤਾਂ ਇਹਨਾਂ ਚੋਰਾਂ ਲੁਟੇਰਿਆਂ ਦੇ ਨਕੇਲ ਪਾਨੀ ਸੌਖੀ ਹੋ ਜਾਵੇਗੀ।
ਇਸ ਮੌਕੇ ਸਮਾਨ ਦੀ ਬਰਾਮਦਗੀ ਦੌਰਾਨ ਸਟੋਰ ਕੇ ਉਤਰੀ ਭਾਰਤ ਕੇ ਇੰਚਾਰਜ ਸੁਭਮ ਬਾਜਪਾਇ ਨੇ ਦਸਿਆ ਕਿ ਉਹ ਸਾਰਾ ਉਤਰੀ ਭਾਰਤ ਦੇ ਸਟੋਰ ਦੇਖਦੇ ਹਨ।ਉਹਨਾਂ ਦੱਸਿਆ ਕਿ ਉਹਨਾਂ ਦੇ ਸਟਰੋ ਵਿੱਚ ਜੋ ਚੋਰੀ ਵਾਲੀ ਘਟਨਾ ਘਟਿ ਉਸ ਵਿੱਚ ਉਹਨਾਂ ਦੇ ਪੁਰਾਣੇ ਮੈਨੇਜਰ ਦਾ ਹੱਥ ਸੀ।ਪਰ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਫ਼ਕਰ ਹੈ ਜੋ ਇਨੀ ਜਲਦੀ ਸਾਰਾ ਚੋਰੀ ਹੋਇਆ ਸਮਾਨ ਬਰਾਮਦ ਕਰ ਲਿਤਾ।ਉਹਨਾਂ ਕਿਹਾ ਕਿ ਉਹ ਟੀ ਵੀ ਸੀਰੀਅਲ ਜਿਵੇ ਕਿ ਕ੍ਰਾਈਮ ਪੈਟ੍ਰੋਲ ਵਿੱਚ ਦੇਖਦੇ ਸ਼ਨ।ਕਿ ਕਿਵੇਂ ਪੁਲਿਸ ਚੋਰਾਂ ਨੂੰ ਪਕੜਦੀ ਹੈ।ਅੰਜ ਆਪਣੇ ਅੱਖੀਂ ਦੇਖ ਲਿਆ ਜੋ ਕਿ ਜਗਰਾਓਂ ਪੁਲਿਸ ਨੇ ਇਹ ਕੰਮ ਜੋ ਕਿ ਕਾਵਿਲੇ ਤਾਰੀਫ ਹੈ ਕਰ ਦਿਖਾਇਆ। ਉਹ ਪੁਲਿਸ ਦਾ ਧੰਨਵਾਦ ਕਰਦੇ ਹਨ।

ਪਿਛਲੇ ਦਿਨੀਂ ਲੰਘਿਆ ਵਣ ਮਹਾਉਤਸਵ ਇਕਵੰਜਾ ਬੂਟੇ ਲਾ ਕੇ ਮਨਾਇਆ ਗਿਆ  

ਜਗਰਾਉਂ, 12 ਜੁਲਾਈ (ਜਸਮੇਲ ਗ਼ਾਲਿਬ  )ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਇਕਵੰਜਾ ਬੂਟੇ ਲਾ ਕੇ ਵਣ ਮਹਾਉਤਸਵ ਮਨਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾ ਜੀ ਨੇ ਬੂਟੇ ਲਗਾਉਣ ਦਾ ਉਦਘਾਟਨ ਕਰਦਿਆਂ ਰੁੱਖਾਂ ਦੀ ਹੋਂਦ ਅਤੇ ਲਾਭਾਂ ਦਾ ਜ਼ਿਕਰ ਕਰਦਿਆਂ  ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਬੇਨਤੀ ਕੀਤੀ ਇਸ ਉਪਰੰਤ ਹਰ ਇੱਕ ਅਧਿਆਪਕ ਨੇ ਇਕ ਇਕ ਬੂਟਾ ਲਗਾ ਕੇ ਆਪੋ ਆਪਣਾ ਯੋਗਦਾਨ ਪਾਇਆ ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ, ਲੈਕਚਰਾਰ ਕਮਲਜੀਤ ਸਿੰਘ,  ਬਲਦੇਵ ਸਿੰਘ ,ਕੁਲਵਿੰਦਰ ਕੌਰ, ਸ੍ਰੀ ਸੁਰਿੰਦਰ ਛਾਬੜਾ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਸੁਖਜੀਤ ਸਿੰਘ ,ਹਰਕਮਲਜੀਤ ਸਿੰਘ , ਕਮਲਜੀਤ ਸਿੰਘ , ਮਨਦੀਪ ਸਿੰਘ ,ਸ੍ਰੀ ਮਤੀ ਸੀਮਾ ਸ਼ੈਲੀ , ਸਰਬਜੀਤ ਕੌਰ, ਕਿਰਨਦੀਪ ਕੌਰ, ਰਾਮ ਪ੍ਰਕਾਸ਼ ਕੌਰ, ਪਰਮਜੀਤ ਕੌਰ, ਸੀਮਾ ਆਹੂਜਾ, ਰਵਿੰਦਰ ਕੌਰ ਆਦਿ ਹਾਜ਼ਰ ਸਨ  ।  

ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਵੱਲੋ ਨਵੀ ਡਾਇਰੈਕਟਰੀ ਰਿਲੀਜ਼ ਕੀਤੀ ਗਈ

ਜਗਰਾਓਂ 12 ਜੁਲਾਈ  (ਅਮਿਤ ਖੰਨਾ  )
ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਦੇ ਨਵੇ ਹੋਏ ਚੂਨਾਬ ਤੇ ਪਦਾਅਧਿਕਾਰਿਆ ਵਾ ਮੈਂਬਰੋ ਦੀ ਨਵੀਂ ਡਾਇਰੈਕਟਰੀ ਅੱਜ ਐਸ ਡੀ ਐਮ ਆਫਿਸ ਵਿੱਖੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ,ਤੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਜੀ ਨੇ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤੀ।ਇਸ ਮੌਕੇ ਤੇ ਦੋਨੋ ਅਫਸਰ ਸਾਹਿਬਾਨ ਨੇ ਨਵੇਂ ਬਣੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਤੇ ਕਲੱਬ ਦੇ ਸਾਰੇ ਮੈਂਬਰਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਜੀ ਨੇ ਕਿਹਾ ਕਿ ਪ੍ਰੈਸ ਕਲੱਬ ਜਗਰਾਓਂ ਨੇ ਜੋ ਜਿੰਮੇਵਾਰੀ ਓਹਨਾ ਨੂ ਸੌਂਪੀ ਹੈ।ਉਹ ਪੂਰੇ ਦਿਲੋਂ ਇਸ ਨੂੰ ਨਿਭਾਉਣ ਗੈ ਤੇ ਸਾਰੇ ਮੇਮਬਰਾਂ ਨੂੰ ਇਕ ਮਾਲਾ ਵਿੱਚ ਪਰੋ ਕੇ ਰੱਖਣ ਗੈ ਅਤੇ ਸਾਰਿਆਂ ਦੇ ਕੰਮ ਲਈ ਹਮੇਸ਼ਾ ਰੇਡੀ ਰਹਿਣ ਗੈ ਇਸ ਮੌਕੇ ਓਹਨਾ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਤੇ ਪ੍ਰੈਸ ਕਲੱਬ ਦੇ ਸਰਪ੍ਰਸਤ ਓਮ ਪ੍ਰਕਾਸ਼ ਭੰਡਾਰੀ,ਪ੍ਰਧਾਨ ਅਮਰਜੀਤ ਸਿੰਘ ਮਾਲਵਾ,ਸੀਨੀਅਰ ਵਾਇਸ ਪ੍ਰਧਾਨ ਵਿਸ਼ਾਲ ਅਤਰੇ,ਸੈਕਟਰੀ ਸੁਖਦੀਪ ਨਾਹਰ,ਜੋਆਇਨ ਸੈਕਟਰੀ ਅਮਿਤ ਖੰਨਾ,ਪੀ ਆਰ ਓ ਦੀਪਕ ਜੈਨ,ਦਵਿੰਦਰ ਜੈਨ,ਬਲਜੀਤ ਗੋਲਡੀ,ਰਣਜੀਤ ਸਿੱਧਵਾਂ,ਕ੍ਰਿਸ਼ਨ ਵਰਮਾ,ਚਰਨਜੀਤ ਸਿੰਘ ਚੰਨ ਆਦਿ ਮੌਜੂਦ ਸਨ।

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸ਼੍ਰੀ ਮਤੀ ਸਤੀਸ਼ ਗੁਪਤਾ ਜੀ ਦਾ ਜਨਮ ਦਿਨ 

ਜਗਰਾਓਂ, 12 ਜੁਲਾਈ (ਅਮਿਤ ਖੰਨਾ, )  ਸਕੂਲ ਦੇ ਸੰਰੱਖਿਅਕ ਸ੍ਰੀ ਬਲਰਾਜ ਕ੍ਰਿਸ਼ਨ ਗੁਪਤਾ ਜੀ ਦੀ ਸੁਪਤਨੀ ਸ਼੍ਰੀ ਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਸਮੇਂ ਸਕੂਲ ਵਿਖੇ ਹਵਨ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਸਕੂਲ ਵਿਖੇ ਹਵਨ ਦਾ ਪ੍ਰੋਗਰਾਮ ਸੰਪੰਨ ਹੋਇਆ ਤੇ ਨਾਲ ਹੀ ਉਸ ਨੇਕ ਰੂਹ ਨੂੰ ਯਾਦ ਕੀਤਾ ਗਿਆ ਜਿਨ•ਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਸਕੂਲ ਨੇ ਤਰੱਕੀ ਦੇ ਰਾਹ ਤੇ ਆਪਣਾ ਮੁਕਾਮ ਹਾਸਿਲ ਕੀਤਾ। ਹਵਨ ਉਪਰੰਤ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।ਇਸ ਤੋਂ ਬਾਦ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੇ ਸਿਮਰਨ ਦੁਆਰਾ ਕੀਤੇ ਗਈ, ਦੀਦੀ ਮਨਪ੍ਰੀਤ ਕੌਰ ਤੇ ਦੀਦੀ ਹਰਵਿੰਦਰ ਕੌਰ ਨੇ ਪ੍ਰਾਰਥਨਾ ਕਰਕੇ ਪ੍ਰਭੂ ਨੂੰ ਯਾਦ ਕੀਤਾ। ਸਭ ਤੋਂ ਪਹਿਲਾਂ ਜਮਾਤ ਚੌਥੀ ਦੀ ਵਿਦਿਆਰਥਣ ਹਰਗੁਨ ਕੌਰ ਨੇ ਸ਼ਬਦ  ਸ਼ਰਨ ਪਰੇ ਕੀ ਰਾਖ ਦਿਆਲਾ  ਗਾ ਕੇ ਸਾਰਾ ਵਾਤਾਵਰਨ ਭਗਤੀ ਭਾਵ ਭਰਪੂਰ ਬਣਾ ਦਿੱਤਾ।ਪੈਟਰਨ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ ਨੇ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਜੋ ਵੀ ਕਮੀਆਂ ਹਨ ਉਨ•ਾਂ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ, ਉਸਨੂੰ ਦੂਰ ਕਰਨ ਦਾ ਉਦੇਸ਼ ਸਾਡੇ ਸਰਵਹਿਤਕਾਰੀ ਸਕੂਲ ਦੁਆਰਾ ਪੂਰਾ ਕੀਤਾ ਜਾਂਦਾ ਹੈ।ਦੇਸ਼ ਦੀ ਆਨ, ਬਾਨ, ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਸਕੂਲ ਦੇ ਦੀਦੀ ਜਤਿੰਦਰ ਕੌਰ ਅਤੇ ਦੀਦੀ ਪਵਿੱਤਰ ਕੌਰ ਨੇ ਗੀਤ ਸਭਨਾਂ ਤੋਂ ਉੱਚੀ ਤੇਰੀ ਸ਼ਾਨ ਵੇ ਤਿਰੰਗਿਆਂ  ਗਾ ਕੇ ਦੇਸ਼ ਪ੍ਰਤੀ ਆਪਣੇ ਜਜ਼ਬੇ ਨੂੰ ਪ੍ਰਗਟਾਇਆਂ।ਦੀਦੀ ਸੁਧਾ ਨੇ ਨਾਰੀ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੇ ਹੋਏ ਕਵਿਤਾ  ਨਾਰੀ ਤੁਮ•ੇ ਨਿਰਬਲ ਨਹੀਂ, ਸਬਲ ਬਣਨਾ ਹੋਗਾ  ਸੁਣਾ ਕੇ ਔਰਤ ਨੂੰ ਆਪਣੀ ਸ਼ਕਤੀ ਪਹਿਚਾਨਣ ਬਾਰੇ ਜਾਗਰੂਕ ਕੀਤਾ।ਦੀਦੀ ਸੰਦੀਪ ਨੇ ਮਾਂਵਾਂ ਠੰਡੀਆਂ ਛਾਵਾਂ ਗੀਤ ਜੋ ਕਿ ਸ਼੍ਰੀ ਮਤੀ ਸਤੀਸ਼ ਗੁਪਤਾ ਜੀ ਨੂੰ ਸਮਰਪਿਤ ਸੀ, ਗਾਇਆ ਜਿਸਨੂੰ ਸੁਣ ਸਭ ਦੀਆਂ ਅੱਖਾਂ ਨਮ ਹੋ ਗਈਆਂ। ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਇਸ ਮੌਕੇ ਤੇ ਸਕੂਲ ਰਿਪੋਰਟ ਦੱਸਦਿਆਂ ਕਿਹਾ ਕਿ ਸਾਡੇ ਸਕੂਲ ਵਿਖੇ ਸੰਸਕਾਰਿਤ ਸਿੱਖਿਆ ਦੇਣਾ ਪਹਿਲਾ ਉਦੇਸ਼ ਹੋਣ ਨਾਲ ਹੀ ਬੱਚੇ ਦੀ ਬਹੁ ਪੱਖੀ ਪ੍ਰਤਿਭਾ ਦਾ ਵਿਕਾਸ ਕਰਨਾ, ਆਨਲਾਈਨ ਸਿੱਖਿਆ, ਵਿਭਿੰਨ ਗਤੀਵਿਧੀਆਂ ਜਿਵੇਂ ਟੈਸਟ, ਪੇਪਰ, ਸੰਸਕ੍ਰਿਤਕ ਗਤੀਵਿਧੀਆਂ ਵੀਡੀਉ ਬਣਾ ਕੇ ਬੱਚਿਆਂ ਨਾਲ ਸ਼ੇਅਰ ਕਰਨੀ ਜਿਸ ਨਾਲ ਬੱਚੇ ਦਾ ਨੁਕਸਾਨ ਨਾ ਹੋਵੇ ਤਾਂ ਉਹ ਘਰ ਰਹਿ ਕੇ ਵੀ ਪੜ•ਾਈ ਪ੍ਰਤੀ ਜੁੜਿਆ ਰਹੇ। ਜਮਾਤ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਲੈ ਕੇ ਕੋਰੋਨਾ ਕਾਲ ਵਿੱਚ ਵੀ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਦੇ ਵੀ ਸ਼ਿਵਰ ਲਗਦੇ ਰਹੇ। ਜਮਾਤ ਦਸਵੀਂ ਦੀ ਵਿਦਿਆਰਥਣ ਜੈਸਮੀਨ ਨੇ ਕੋਰੋਨਾ ਕਾਲ ਵਿੱਚ ਪੜ•ਾਈ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਨਲਾਈਨ ਸਟੱਡੀ  ਕੋਰੋਨਾ ਕਾਲ ਦੌਰਾਨ ਇੱਕ ਆਸ਼ਾ ਦੀ ਕਿਰਨ ਬਣ ਕੇ ਉੱਭਰੀ। ਕੋਰੋਨਾ ਕਾਲ ਦੌਰਾਨ ਸਕੂਲ ਨਾ ਖੋਲ ਕੇ ਦੇਸ਼ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜੋ ਕਿ ਇੱਕ ਵਧੀਆ ਕਦਮ ਹੈ। ਘਰ ਰਹਿ ਕੇ ਵੀ ਬੱਚਿਆਂ ਨੂੰ ਆਨਲਾਈਨ ਸਟੱਡੀ  ਅਤੇ ਵੀਡੀਓ ਭੇਜ ਕੇ ਬੱਚਿਆਂ ਨੂੰ ਪੜਾਈ ਨਾਲ ਜੋੜੇ ਰੱਖਣਾ ਵੀ ਇੱਕ ਕਾਬਿਲ - ਏ - ਤਾਰੀਫ਼ ਯੋਜਨਾ ਹੈ।ਪ੍ਰਵੀਨ ਜੀੇ ਪ੍ਰਚਾਰਕ ਹਨ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਹ ਸਿੱਖਿਆ ਹੀ ਹੈ ਜੋ ਸਾਨੂੰ ਹਨੇਰੇ ਵਿੱਚ ਇੱਕ ਆਸ਼ਾ ਦੀ ਕਿਰਨ ਦਿਖਾ ਕੇ ਸਾਡਾ ਮਾਰਗ ਦਰਸ਼ਨ ਕਰਦੀ ਹੈ। ਅਸੀਂ ਮਨੁੱਖ ਹਾਂ ਅਤੇ ਇਹ ਮਨੁੱਖਾ ਜਨਮ ਬਹੁਤ ਹੀ ਦੁਰਲੱਭ ਹੈ। ਦੇਸ਼ ਸਮਾਜ ਪ੍ਰਤੀ ਸਾਡਾ ਕੀ ਕਰਤਵ ਹੈ, ਇਸ ਦੀ ਜਾਣਕਾਰੀ ਸਾਨੂੰ ਸਿੱਖਿਆ ਹੀ ਦਿੰਦੀ ਹੈ।ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨਵਦੀਪ ਕੌਰ ਅਤੇ ਨਵਜੋਤ ਕੌਰ ਨੇ ਪੰਜਾਬੀ ਸੱਭਿਆਚਾਰਕ ਗੀਤ ਦੀ ਤਰਜ਼ ਤੇ ਆਪਣੇ ਨ੍ਰਿਤ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਦਾ ਮਨ ਮੋਹ ਲਿਆ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਜੀ ਆਇਆ ਨੂੰ ਕਿਹਾ ਤੇ ਨਾਲ ਹੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕੋਰੋਨਾ ਕਾਲ ਦੇ ਚਲਦਿਆਂ ਵੀ ਆਪਾਂ ਇਸ ਦਿਨ ਸਾਰੇ ਇਕੱਠੇ ਹੋਏ ਹਾਂ ਅਤੇ ਸਾਰੀਆਂ ਗਾਈਡਲਾਈਨ ਦੀ ਪਾਲਣਾ ਕਰਕੇ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਕਿ ਬਹੁਤ ਹੀ ਪ੍ਰਸ਼ੰਸਨੀਯ ਹੈ।ਇਸ ਸ਼ੁੱਭ ਮੌਕੇ ਤੇ ਸਕੂਲ ਦੇ ਪੈਟਰਨ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ, ਡਾ. ਬੀ. ਬੀ. ਸਿੰਗਲਾ ਜੀ, ਸ਼੍ਰੀ ਪਵਨ ਗੋਇਲ ਜੀ, ਸ਼੍ਰੀ ਮਤੀ ਚੰਦਰ ਪ੍ਰਭਾ ਜੀ, ਮੈਂਬਰ ਨਵਨੀਤ ਗੁਪਤਾ ਜੀ, ਸ਼੍ਰੀ ਮਤੀ ਸੁਮਨਪ੍ਰੀਤ ਜੀ  ਐਮ ਐਲ ਬੀ ਸਕੂਲ ਦੇ ਪ੍ਰਿੰਸੀਪਲ ਸਕੂਲ ਦੇ ਪ੍ਰਿੰਸੀਪਲ, ਸ਼੍ਰੀ ਮਤੀ ਨੀਲੂ ਨਰੂਲਾ ਜੀ, ਸਮੂਹ ਸਟਾਫ ਅਤੇ ਕਰਮਚਾਰੀ ਸ਼ਾਮਲ ਸਨ। ਇਸ ਦੇ ਨਾਲ ਹੀ ਯੂ ਐਸ ਏ ਤੋਂ ਸ਼੍ਰੀ ਬਲਰਾਜ ਗੁਪਤਾ ਜੀ, ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਆਨਲਾਈਨ ਮਾਧਿਅਮ ਰਾਹੀਂ ਪੂਰਾ ਸਮਾਂ ਇਸ ਪ੍ਰੋਗਰਾਮ ਨਾਲ ਜੁੜੇ ਰਹੇ।ਵਿਸ਼ੇਸ਼: ਜਮਾਤ 8ਵੀਂ ਅਤੇ 10ਵੀਂ ਵਿੱਚ ਜਿਨ•ਾਂ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤਾਂ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ।

ਨਹਿਰ ਅਖਾੜਾ ਦੇ ਤੰਗ ਪੁੱਲ ਦੇ ਨਿਰਮਾਣ ਨੂੰ ਲੈ ਕੇ ਅੱਜ ਭਗਤ ਰਵਿਦਾਸ ਜੀ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਨੇ ਪੱਕਾ ਧਰਨਾ ਲਗਾਇਆ  

    ਜਗਰਾਉਂ (ਅਮਿਤ ਖੰਨਾ ) ਜਗਰਾਓਂ ਰਾਏਕੋਟ ਰੋਡ 'ਤੇ 146 ਸਾਲ ਪਹਿਲਾਂ ਬਣੇ ਨਹਿਰ ਅਖਾੜਾ ਦੇ ਤੰਗ ਪੁੱਲ ਦੇ ਨਿਰਮਾਣ ਨੂੰ ਲੈ ਕੇ ਅੱਜ ਭਗਤ ਰਵਿਦਾਸ ਜੀ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਨੇ ਪੱਕਾ ਧਰਨਾ ਲਾ ਦਿੱਤਾ। ਧਰਨਾਕਾਰੀਆਂ ਨੇ ਪੁੱਲ ਦੇ ਨਿਰਮਾਣ ਤਕ ਧਰਨੇ ਦੇ ਰੂਪ 'ਚ ਜਿਥੇ ਪੱਕਾ ਡੇਰਾ ਲਾਏ ਰੱਖਣ ਦਾ ਐਲਾਨ ਕੀਤਾ, ਉਥੇ ਨਿੱਤ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਵੀ ਫੈਸਲਾ ਕੀਤਾ। ਵਰਣਨਯੋਗ ਹੈ ਕਿ ਸੁਸਾਇਟੀ ਵੱਲੋਂ ਕਈ ਦਿਨ ਪਹਿਲਾ ਹੀ ਪੁਲ ਨਿਰਮਾਣ ਨਾ ਹੋਣ 'ਤੇ ਸਰਕਾਰ ਨੂੰ ਧਰਨੇ ਦੀ ਚਿਤਾਵਨੀ ਦਿੱਤੀ ਹੋਈ ਸੀ। ਸੋਮਵਾਰ ਨੂੰ ਸੁਸਾਇਟੀ ਦੀ ਅਗਵਾਈ ਵਿਚ ਲੋਕਾਂ ਨੇ ਧਰਨਾ ਦਿੰਦਿਆਂ ਇਸ ਦੀ ਖਸਤਾ ਹਾਸਲ ਦੀ ਦੁਹਾਈ ਦਿੰਦਿਆ ਸਰਕਾਰ ਨੂੰ ਤੁਰੰਤ ਨਿਰਮਾਣ ਦੀ ਮੰਗ ਕੀਤੀ। ਸੁਸਾਇਟੀ ਦੀ ਪ੍ਰਰੀਤਮ ਸਿੰਘ ਅਖਾੜਾ, ਐਡਵੋਕੇਟ ਮਹਿੰਦਰ ਸਿੰਘ ਸਿਧਵਾ ਤੇ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਦੇ ਸਮੇ ਦਾ ਬਣਿਆ ਇਹ ਪੁੱਲ 146 ਸਾਲ ਬਾਅਦ ਵੀ ਸਰਕਾਰ ਦੀ ਅਣਦੇਖੀ ਕਾਰਨ ਖਤਰੇ ਦੀ ਸਥਿਤੀ ਵਿਚ ਖੜ੍ਹਾ ਹੈ, ਇਸ ਦੀ ਜਰਜਰ ਹਾਲਤ ਦੇਖ ਕੇ ਹਰ ਸਮੇ ਵੱਡੇ ਹਾਦਸੇ ਦਾ ਡਰ ਬਰਕਰਾਰ ਹੈ, ਪਰ ਇਸ ਦੇ ਬਾਵਜੂਦ ਸਰਕਾਰ ਦੀ ਅਣਦੇਖੀ ਅਫਸੋਸ ਜਨਕ ਹੈ। ਉਨਾਂ੍ਹ ਕਿਹਾ ਕਿ ਸਾਲ ਪਹਿਲਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇਸ ਦੇ ਨਿਰਮਾਣ ਦਾ ਵਾਅਦਾ ਵੀ ਵਫਾ ਨਾ ਹੋਇਆ। ਇਸੇ ਲਈ ਹੁਣ ਇਲਾਕੇ ਦੇ ਲੋਕਾਂ ਨੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਵੱਡੇ ਹਾਦਸੇ ਨੂੰ ਟਾਲਣ ਲਈ ਇਸ ਦੇ ਨਿਰਮਾਣ ਲਈ ਇਹ ਸਘੰਰਸ਼ ਸ਼ੁਰੂ ਕੀਤਾ ਹੈ। ਇਸ ਸੰਘਰਸ਼ ਦੇ ਅਗਲੇ ਗੇੜ ਵਿਚ ਪੁਲ 'ਤੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਜਾਵੇਗਾ। ਸਰਪੰਚ ਰਣਜੀਤ ਸਿੰਘ ਦੇਹੜਕਾ, ਹੈਪੀ ਭੰਮੀਪੁਰਾ, ਕਸ਼ਮੀਰਾ ਸਿੰਘ ਅਤੇ ਹੈਪੀ ਢੋਲਣ ਆਦਿ ਹਾਜ਼ਰ ਸਨ।

ਕਿਤਾਬਾਂ ਦਾ ਲੰਗਰ ਲਗਾਇਆ ਗਿਆ  

ਜਗਰਾਉਂ,  12 ਜੁਲਾਈ (ਜਸਮੇਲ ਗ਼ਾਲਿਬ ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਦਿਆਰਥੀ ਮਾਪੇ ਅਤੇ ਆਮ ਲੋਕਾਂ ਲਈ  ਪਿੰਡ ਸ਼ੇਰਪੁਰਾ ਕਲਾਂ ਅਤੇ ਸ਼ੇਰਪੁਰਾ ਖੁਰਦ ਦੇ ਗੁਰਦੁਆਰਿਆਂ ਚ ਲਾਇਬਰੇਰੀਆਂ ਦੀਆਂ ਕਿਤਾਬਾਂ ਦਾ ਲੰਗਰ ਲਾਇਆ ਗਿਆ ਇਸ ਉਦਘਾਟਨੀ ਲੰਗਰ ਸਮਾਰੋਹ ਚ ਬੋਲਦਿਆਂ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲੀ ਮਿੱਤਰ ਹਨ  ।ਇਸ ਲਈ ਕਿਤਾਬਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ  । ਇਸ ਸਮੇਂ ਲੈਕਚਰਾਰ ਕਮਲਜੀਤ ਸਿੰਘ ਬਲਦੇਵ ਸਿੰਘ ਕੁਲਵਿੰਦਰ ਕੌਰ ਹਰਕਮਲਜੀਤ ਸਿੰਘ ਹਰਮਿੰਦਰ ਸਿੰਘ ਸੁਖਜੀਤ ਸਿੰਘ ਦਵਿੰਦਰ ਸਿੰਘ  ਮਨਦੀਪ ਸਿੰਘ ਗੁਰਿੰਦਰ ਛਾਬਡ਼ਾ ਵਿਜੇ ਕੁਮਾਰ ਮਹਿਰਮ ਸੀਮਸ ਸ਼ੈਲੀ ਸਰਬਜੀਤ ਕੌਰ ਪਰਮਜੀਤ ਕੌਰ ਕਿਰਨਦੀਪ ਕੌਰ ਰਵਿੰਦਰ ਕੌਰ  ਪਰਮਿੰਦਰ ਕੌਰ ਆਦਿ ਹਾਜ਼ਰ ਸਨ  ।

150 ਨਸ਼ੀਲੀਆਂ ਗੋਲੀਆਂ ਗੋਲ਼ੀਆਂ ਦੀ ਡਿਲਵਰੀ ਦੇਣ ਜਾਂਦਾ ਕਾਬੂ

ਜਗਰਾਉਂ (ਜਗਰੂਪ ਸਿੰਘ ਸੁਧਾਰ / ਅਮਿਤ ਖੰਨਾ) ਪੁਲਿਸ ਚੌਕੀ ਲੋਹਟਬੱਦੀ ਦੀ ਪੁਲਿਸ ਨੇ ਇਲਾਕੇ ਵਿਚ ਆਪਣੇ ਪੱਕੇ ਨਸ਼ਈ ਗਾਹਕਾਂ ਨੂੰ ਉਨਾਂ੍ਹ ਦੀ ਡਿਮਾਂਡ ਅਨੁਸਾਰ ਪਾਬੰਦੀਸ਼ੁਦਾ ਗੋਲ਼ੀਆਂ ਦੀ ਸਪਲਾਈ ਦੇਣ ਜਾਂਦੇ ਇਕ ਵਿਅਕਤੀ ਨੂੰ ਮੌਕੇ 'ਤੇ ਗਿ੍ਫਤਾਰ ਕਰ ਲਿਆ। ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਛੇੜੀ ਮੁਹਿਮ ਤਹਿਤ ਅੱਜ ਮੁਖਬਰ ਦੀ ਸੂਚਨਾ 'ਤੇ ਪੁਲਿਸ ਪਾਰਟੀ ਨੇ ਟੀ-ਪੁਆਇੰਟ ਲੋਹਟਬੱਦੀ ਬ੍ਹਮਪੁਰਾ-ਤੁੰਗਾਹੇੜੀ ਰੋਡ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ 'ਤੇ ਮੋਟਰਸਾਈਕਲ ਸਵਾਰ ਧਰਮਪ੍ਰਰੀਤ ਸਿੰਘ ਉਰਫ ਧਰਮਾ ਪੁੱਤਰ ਗੁਰਮੀਤ ਸਿੰਘ ਵਾਸੀ ਭੈਣੀ ਬੜਿੰਗਾ ਖਿਲਾਫ ਮੁਕੱਦਮਾ ਦਰਜ ਕਰ ਲਿਆ।

ਜੇ ਇੱਕ ਮਹੀਨੇ ਚ ਰਾਏਕੋਟ ਰੋਡ ਸੜਕ ਨਾ ਬਣੀ ਤਾਂ ਲੱਗੇਗਾ ਵੱਡਾ ਧਰਨਾ

ਜਗਰਾਉਂ (ਅਮਿਤ ਖੰਨਾ )ਨੌਜ਼ਵਾਨਾ ਸਮੇਤ ਸੁੱਖ ਜਗਰਾਉਂ ਨੇ ਦਿੱਤਾ SDM ਧਾਲੀਵਾਲ ਨੂੰ ਮੰਗ ਪੱਤਰ ।ਅੱਜ ਜਗਰਾਉਂ ਅਤੇ ਆਸ ਪਾਸ ਦੇ ਇਲਾਕੇ ਦੇ ਨੌਜ਼ਵਾਨਾਂ ਵੱਲੋਂ SDM ਨਰਿੰਦਰ ਸਿੰਘ ਧਾਲੀਵਾਲ ਨੂੰ 2 ਮੰਗ ਪੱਤਰ ਸੌਪੇਂ ਗਏ । ਸੁੱਖ ਜਗਰਾਉਂ ਨੇ ਦੱਸਿਆ ਵੀ ਪਹਿਲੇ ਮੰਗ ਪੱਤਰ ਚ ਝਾਂਸੀ ਰਾਣੀ ਚੌਂਕ ਤੋਂ ਲੈ ਕੇ ਗੁਰੂ ਦਾ ਭੱਠਾ ਤੱਕ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ । ਜੇ ਇੱਕ ਮਹੀਨੇ ਦੇ ਅੰਦਰ ਇਹ ਸੜਕ ਨਾ ਬਣੀ ਤਾਂ ਵੱਡੇ ਰੂਪ ਚ ਧਰਨਾ ਲਾਇਆ ਜਾਵੇਗਾ , ਜਿਹਦੇ ਚ ਪੂਰੇ ਪੰਜਾਬ  ਦੇ ਨਾਮਵਰ ਚਿਹਰਿਆਂ ਸਮੇਤ ਵੱਡੀ ਗਿਣਤੀ ਚ ਪਿੰਡਾਂ ਦੇ ਲੋਕ ਪਹੁੰਚਣਗੇ । ਦੂਜੇ ਮੰਗ ਪੱਤਰ ਚ ਪੁਰਾਣਾ ਅੱਡਾ ਰਾਏਕੋਟ ਚ ਬਣਿਆ ਬੱਸ ਅੱਡਾ ਨੂੰ ਵਧੀਆ ਤੇ ਨਿਵੇਕਲਾ ਬਣਾਇਆ ਜਾਵੇ । ਬੇਅੰਤ ਗਿੱਲ ਨੇ ਦੱਸਿਆ ਵੀ ਇਹ ਬੱਸ ਅੱਡਾ ਅਗਵਾੜ ਲਧਾਈ ਦੀ ਜਗਾਹ ਚ ਸਥਿਤ ਹੈ ਸੋ ਅਗਵਾੜ ਵਾਸੀਆਂ ਦੀ ਮੰਗ ਹੈ ਵੀ ਇਸ ਬੱਸ ਅੱਡੇ ਨੂੰ ਵਧੀਆ ਤੇ ਨਵੇਕਲੇ ਢੰਗ ਨਾਲ ਬਣਾਇਆ ਜਾਵੇ ।ਸੁੱਖ ਜਗਰਾਉਂ ਨੇ ਕਿਹਾ ਵੀ ਸਾਡੇ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਦੇਖੋ ਵੀ ਸਾਨੂੰ ਅਜੇ ਸੜਕਾਂ ਬਣਾਓਣ ਲਈ ਮੰਗ ਪੱਤਰ ਦੇਣੇ ਪੈ ਰਹੇ ਹਨ ਤੇ ਪੰਜਾਬ ਦੇ ਲੀਡਰ ਗੂੜੀ ਨੀਂਦ ਸੌਂ ਰਹੇ ਹਨ । ਉਹਨਾਂ ਕਿਹਾ ਵੀ ਵਿਕਾਸ ਦੇ ਨਾਮ ਤੇ ਸਾਡੇ ਲੋਕਾਂ ਨਾਲ ਧੋਖਾ ਹੋਇਆ ਹੈ । ਸਮੇਂ ਦੀ ਸਰਕਾਰਾਂ ਆਪਣੇ ਵਾਅਦੇ ਪੂਰੇ ਕਰਨ ਚ ਫੇਲ ਸਾਬਤ ਹੋਈਆਂ ਹਨ । SDM ਨਰਿੰਦਰ ਸਿੰਘ ਧਾਲੀਵਾਲ ਨੇ ਭਰੋਸਾ ਦਵਾਇਆ ਕੀ ਇਹ ਸੜਕ ਪਹਿਲ ਦੇ ਅਧਾਰ ਤੇ ਬਣਾਈ ਜਾਵੇਗੀ ਤੇ ਅੱਡਾ ਰਾਏਕੋਟ ਚ ਬਣਿਆ ਬੱਸ ਅੱਡਾ ਨੂੰ ਵਧੀਆ ਬਣਾਓਣ ਲਈ ਨਗਰ ਕੌਂਸਲ ਨੂੰ ਇਹ ਮੰਗ ਪੱਤਰ ਭੇਜ ਦਿੱਤਾ ਜਾਵੇਗਾ । ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੀ ਹਾਜ਼ਰ ਸਨਇਸ ਮੌਕੇ ਬੇਅੰਤ ਗਿੱਲ, ਅਮਰਪ੍ਰੀਤ ਸਿੰਘ ਲਾਡੀ, ਪ੍ਰਿਤਪਾਲ ਸਿੰਘ ਬੌਵੀ, ਨਵਜੋਤ ਮਾਨ,  ਪ੍ਰਭਜੋਤ ਰਾਏ, ਰਮਨ ਸਿੱਧੂ, ਪਰਮਦੀਪ ਸਿੱਧੂ , ਨਵਦੀਪ ਸਿੰਘ ਅਤੇ ਜਗਦੇਵ ਜੋਰਾ ਹਾਜ਼ਿਰ ਸਨ ।

ਦਿੱਲੀ ਕਿਸਾਨ ਧਰਨੇ ਚ ਪਿੰਡ ਕਾਉਂਕੇ ਕਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਜ਼ਿਆਦਾ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਚ ਸੈਂਕੜੇ ਕਿਸਾਨ ਅਤੇ ਮਜ਼ਦੂਰਾਂ ਦੀਆਂ ਸ਼ਹੀਦੀ ਹੋ ਗਈ ਹੈ ਪ੍ਰੰਤੂ ਕੇਂਦਰ ਦੀ ਅੜੀਅਲ ਮੋਦੀ ਸਰਕਾਰ ਨੇ ਕੰਨ  ਜੂੰ ਤੱਕ ਨਹੀਂ ਸਰਕਦੀ  ਇਸ ਕਿਸਾਨੀ ਸੰਘਰਸ਼ ਦੇ ਵਿਚ ਪਿੰਡ ਕਾਉਂਕੇ ਕਲਾਂ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ  ਕਿਸਾਨੀ ਸੰਘਰਸ਼ ਕਰਦੇ ਹੋਏ ਪਿੰਡ ਕਾਉਂਕੇ ਕਲਾਂ ਦਾ ਸੋਹਣ ਸਿੰਘ ਉਰਫ ਬਿੱਲਾ ਪੁੱਤਰ ਬੀਰ ਸਿੰਘ  ਦਿੱਲੀ ਬਾਰਡਰ ਦੇ ਧਰਨੇ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ  ਪਰਿਵਾਰ ਵਿਚ ਬਿੱਲਾ ਇਕੱਲਾ ਹੀ ਕਮਾਈ ਕਰਨ ਕਰਨ ਵਾਲਾ ਨੌਜਵਾਨ ਸੀ ਜਿਹਦੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਇਸ ਮੌਕੇ ਸਮੂਹ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਅੱਗੇ ਜੀਵਨ ਚ ਕੋਈ ਦੁੱਖ ਨਾ ਆਵੇ  ।