You are here

ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਵਿੱਚ ਦਿੱਲੀ ਨੂੰ ਜਥਾ ਰਵਾਨਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਸਿਧਵਾਂਕਲਾਂ ਤੋਂ ਕਿਸਾਨਾਂ ਦਾ ਅਗਲਾ ਜੱਥਾ ਦਿੱਲੀ ਸਘੰਰਸ਼ ਮੋਰਚੇ ਚ ਸਿੰਘੂ ਬਾਰਡਰ ਲਈ ਗੁਰਪ੍ਰੀਤ ਸਿੰਘ ਸਿਧਵਾਂ ਪ੍ਰੈਸ ਸਕੱਤਰ ਨੇ ਰਵਾਨਾ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲੁਧਿਆਣਾ ਜਿਲੇ ਦੇ ਪਿੰਡਾਂ ਚੋਂ ਲਗਾਤਾਰ ਜਥੇ ਦਿੱਲੀ ਬਾਰਡਰਾਂ ਤੇ ਭੇਜੇ ਜਾ ਰਹੇ ਹਨ।  ਅੱਜ ਦੇ ਜਥੇ ਚ ਜੋਤਵੀਰ ਸਿੰਘ  ਅਨਮੋਲ ਸਿੰਘ,ਗੁਰਵਿੰਦਰ ਸਿੰਘ,ਦਿਲਜੀਤ ਸਿੰਘ,ਤੀਰਥ ਸਿੰਘ,ਮਨਦੀਪ ਸਿੰਘ ਸ਼ਾਮਲ ਸਨ। ਇਸ ਸਮੇਂ ਜੋਤਵੀਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਤੋਂ ਹਰ ਹਫਤੇ ਇਕ ਜੱਥਾ ਸਿੰਘੂ ਬਾਰਡਰ ਤੇ ਨਿਰੰਤਰ ਜਾ ਰਿਹਾ ਹੈ। ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਸੰਘਰਸ਼ ਨਿਰਵਿਘਨ ਜਾਰੀ ਹੈ।

ਸਵਾਮੀ ਭਗਵਾਨਪੁਰੀ ਕੁਟੀਆ ਜੀ ਵਿਆਸ ਪੂਜਾ ਅਤੇ ਭੰਡਾਰਾ ਪਿੰਡ ਗਾਲਿਬ ਖੁਰਦ ਦਿਖੇ 24 ਜੁਲਾਈ ਦਿਨ ਸ਼ਨਿੱਚਰਵਾਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਗ਼ਾਲਿਬ ਖੁਰਦ ਵਿੱਚ ਸੰਤ ਸਵਾਮੀ ਭਗਵਾਨਪੁਰੀ ਜੀ ਕੁਟੀਆ ਵਿਖੇ ਸਾਲਾਨਾ ਜੋੜ ਮੇਲਾ ਵਿਆਸ ਪੂਜਾ ਤੇ ਸਾਲਾਨਾ ਭੰਡਾਰਾ 24 ਜੁਲਾਈ ਨੂੰ ਸਮੂਹ ਇਲਾਕਾ ਨਿਵਾਸੀਆਂ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਭਗਵਾਨਪੁਰੀ ਸਪੋਰਟਸ ਕਲੱਬ ਦੇ ਮੈਂਬਰ ਸੁਰਿੰਦਰ ਸਿੰਘ ਗੋਗੀ ਗਾਲਿਬ ਨੇ ਦੱਸਿਆ ਕਿ ਕੁਟੀਆ ਦੇ ਮੌਜੂਦਾ ਸੁਆਮੀ ਸੰਤ ਸੁਖਦੇਵ ਸਿੰਘ ਮੁਨੀ ਪੁਰੀ ਦੇ ਅਸਥਾਨ ਤੇ ਵਿਆਸ ਪੂਜਾ ਕਰਨਗੇ ਤੇ ਸੰਗਤਾਂ ਪਵਿੱਤਰ ਅਸਥਾਨ ਤੇ ਨਤਮਸਤਕ ਹੋ ਕੇ ਮੱਥਾ ਟੇਕਣ ਗਈਆਂ।ਇਸ ਅਸਥਾਨ ਤੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਦੇ ਇਲਾਵਾ ਕਲਾ ਕਰ ਦਰਬਾਰ ਤੇ ਆਪਣੀ ਹਾਜ਼ਰੀ ਲਵਾਉਣਗੇ।ਇਸ ਭੰਡਾਰੇ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਣਗੀਆਂ। ਇਸ ਡੇਰੇ ਵਿੱਚ ਲੰਗਰ ਅਤੁੱਟ ਵਰਤਾਏ ਜਾਣਗੇ।ਉਨ੍ਹਾਂ ਦੱਸਿਆ ਕਿ ਹਰ ਸਾਲ ਵੇ ਇਸ ਭੰਡਾਰੇ ਵਿੱਚ ਪਿੰਡ ਗਾਲਿਬ ਖੁਰਦ, ਗਾਲਿਬ ਕਲਾਂ,ਗਾਲਿਬ ਰਣ ਸਿੰਘ ਫਤਹਿਗੜ੍ਹ ਸਿਬੀਆ, ਸ਼ੇਖਦੌਲਤ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ ਦੇ ਪਿੰਡਾਂ ਦੀਆਂ ਸੰਗਤਾਂ ਦਾ ਵੱਡਾ ਯੋਗਦਾਨ ਆਇਆ  ਹੈ।

 

 

ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਪੰਜਾਬ ਚ ਖੁਸ਼ੀ ਦੀ ਲਹਿਰ -ਸਰਪੰਚ ਜਗਦੀਸ਼ ਚੰਦ ਸ਼ਰਮਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕਾਂਗਰਸ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਤੇ ਕਾਂਗਰਸ ਦੇ ਪੰਜਾਬ ਵਿਚ ਖੁਸ਼ੀ ਵਾਲਾ ਮਾਹੌਲ ਹੈ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਵਿੱਚ ਮੁੜ ਕਾਂਗਰਸੀ ਸਰਕਾਰ ਬਣੀ ਸਪੱਸ਼ਟ ਹੋ ਗਈ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਦੀ ਚੰਦ ਸ਼ਰਮਾ ਨੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ।ਸਰਪੰਚ ਨੇ ਦੱਸਿਆ ਹੈ ਕਿ ਨਵਜੋਤ ਸਿੰਘ ਸਿੱਧੂ ਇਕ ਸੁਲਝੇ ਹੋਏ ਇਮਾਨਦਾਰ ਲੀਡਰ ਅਤੇ ਪਾਰਦਰਸ਼ੀ ਨੇਤਾ ਹਨ ਉਹ ਜੋ ਕਹਿੰਦੇ ਹਨ ਹਮੇਸ਼ਾਂ ਹੀ ਪੂਰਾ ਕਰਦੇ ਹਨ।ਉਨ੍ਹਾਂ ਕਿਹਾ ਹੈ ਕਿ ਜੋ ਕੰਮ 70 ਸਾਲ ਵਿੱਚ ਕੋਈ ਨੇਤਾ ਲਈ ਕਰਵਾ ਸਕਿਆ ਉਹ ਕੰਮ ਸਿੱਧੂ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾ ਕੇ ਕਰਵਾ ਦਿੱਤਾ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਨਾਨਕ ਚਰਨ ਛੋਹ ਧਰਤੀ ਦਰਸ਼ਨ  ਕਰ ਸਕਣ ।ਇਸ ਸਮੇਂ  ੳੁਨ੍ਹਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿੱਚ ਜਿੱਤ ਵੀ ਯਕੀਨੀ ਹੋਵੇਗੀ ਇਸ ਸਮੇਂ ਸਰਪੰਚ ਜਗਦੀਸ਼ ਚੰਦ ਨੇ ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਉਨ੍ਹਾਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ।

 

ਲਾਜਪਤ ਰਾਏ ਡੀ.ਏ.ਵੀ. ਕਾਲਜ ਕੋਵਿਡ -19 ਟੀਕਾਕਰਨ ਕੈਂਪ ਲਗਾਇਆ

ਜਗਰਾਓਂ, 22 ਜੁਲਾਈ (ਅਮਿਤ ਖੰਨਾ, )  ਲਾਜਪਤ ਰਾਏ ਡੀ.ਏ.ਵੀ. ਕਾਲਜ, ਜਗਰਾਉਂ ਵਿਖੇ ਕਾਲਜ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਇੱਕ ਕੋਵਿਡ -19 ਟੀਕਾਕਰਨ ਕੈਂਪ ਲਗਾਇਆ ਗਿਆ।ਡੀ.ਪੀ.ਆਈ.ਕਾਲਜ, ਪੰਜਾਬ ਦੀਆਂ ਹਦਾਇਤਾਂ ਤੇ ਪ੍ਰਿੰਸੀਪਲ ਸ਼੍ਰੀ.ਵਿਕਾਸ ਮਦੇਰੱਤਾ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ।ਸਿਵਲ ਹਸਪਤਾਲ ਦੀ ਟੀਮ ਨੇ ਕੈਂਪ ਦੌਰਾਨ 80 ਤੋਂ ਵੱਧ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਟੀਕਾ ਲਗਾਇਆ। ਸਟਾਫ ਅਤੇ ਵਿਦਿਆਰਥੀਆਂ ਵਿਚ ਵਾਇਰਸ ਦੀ ਲਾਗ ਤੋਂ ਬਚਾਅ ਲਈ ਕੀਤੇ ਜਾ ਰਹੇ ਸੁਰੱਖਿਆ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ

 

ਸਵਰਗਵਾਸੀ ਸ੍ਰੀ ਸੁਦਰਸ਼ਨ ਵਰਮਾ ਜੀ ਦੀ ਯਾਦ ਵਿੱਚ ਸਕੂਲ ਵਿਖੇ ਪੌਦਾ ਰੋਪਣ 

ਜਗਰਾਓਂ, 22 ਜੁਲਾਈ (ਅਮਿਤ ਖੰਨਾ, )  ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਸਕੂਲ ਦੇ ਪੂਰਵ ਮੈਂਬਰ ਮਾਣਨੀਯ ਸ਼੍ਰੀ ਸੁਦਰਸ਼ਨ ਵਰਮਾ ਜੀ ਦੀ ਬਰਸੀ ੋਤੇ ਪਰਿਵਾਰਿਕ ਅਤੇ ਮੈਨੇਜਮੈਂਟ ਕਮੇਟੀ ਦੇ  ਮੈਬਰਾਂ ਨੇ ਸਕੂਲ ਵਿਖੇ ਪੌਦਾ ਰੋਪਨ ਕਰਕੇ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ।ਪੌਦਾ ਰੋਪਨ ਕਰਦੇ ਹੋਏ ਅਮਰੂਦ, ਸ਼ਰੀਂਹ, ਬਹੇੜਾ, ਕਲੀ ਤੇ ਡੇਕ ਦੇ ਪੌਦੇ ਲਗਾਏ ਗਏ।ਅਮਰੂਦ ਇੱਕ ਫਲ ਹੈ ਜੋ ਸਿਹਤ ਲਈ ਲਾਭਦਾਇਕ ਹੈ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦੇ ਨਾਲ ਨਾਲ ਦਿਲ ਦੀਆਂ ਬਿਮਾਰੀਆਂ ੋਚ ਵੀ ਫਾਇਦੇਮੰਦ ਹੈ।ਡੇਕ ਇੱਕ ਛਾਂਦਾਰ ਰੁੱਖ ਹੈ। ਪਿੰਡਾਂ ਵਿੱਚ ਇਹ ਰੁੱਖ ਆਮ ਹੀ ਵੇਖਣ ਮਿਲਦਾ ਹੈ ਤੇ ਲੋਕ ਗਰਮੀਆਂ ਵਿੱਚ ਇਸ ਦੀ ਛਾਂ ਦਾ ਆਨੰਦ ਮਾਣਦੇ ਹਨ।ਕਨੇਰ ਦਾ ਰੁੱਖ ਖਾਂਸੀ ਤੇ ਵਾਇਰਸ ਤੋਂ ਰੱਖਿਆ ਕਰਦਾ ਹੈ। ਜੇਕਰ ਸਰੀਰ ਤੇ ਕੋਈ ਜਖ਼ਮ ਹੋ ਜਾਵੇ ਤਾਂ ਇਸ ਦਾ ਲੇਪ ਲਗਾਉਣ ਨਾਲ ਜਖ਼ਮ ਜਲਦੀ ਠੀਕ ਹੋ ਜਾਂਦਾ ਹੈ। ਇਸ ਦੀ ਜਿਆਦਾ ਵਰਤੋਂ ਨੁਕਸਾਨਦੇਹ ਹੈ।ਸ਼ਰੀਂਹ ਐਗਜ਼ੀਮਾ , ਅਸਥਮਾ ਵਿੱਚ ਫਾਇਦੇਮੰਦ ਹੈ। ਇਸਦੀ ਲੱਕੜ ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ।ਬਹੇੜੇ ਦਾ ਰੁੱਖ ਹਾਈ ਬਲੱਡ ਪ੍ਰੈਸ਼ਰ, ਦਸਤ ਅਤੇ ਦਰਦ ਵਿੱਚ ਫਾਇਦੇਮੰਦ ਹੈ।ਕਲੀ ਇੱਕ ਖ਼ੁਸ਼ਬੂਦਾਰ ਪੌਦਾ ਹੈ, ਇਸਦੀ ਖੁਸ਼ਬੋ ਘਰ ਨੂੰ ਮਹਿਕਾ ਦਿੰਦੀ ਹੈ। ਇਸ ਨਾਲ ਘਰ ਦੀ ਸ਼ੋਭਾ ਵੀ ਬਣਦੀ ਹੈ।ਰੁੱਖਾਂ ਦੇ ਬਹੁਤ ਸਾਰੇ ਫਾਇਦੇ ਹਨ ਕਿਉੰਕਿ ਅੱਜ ਮਨੁੱਖ ਆਪਣੀ ਸੁੱਖ ਸੁਵਿਧਾ ਨੂੰ ਦੇਖਦੇ ਹੋਏ ਰੁੱਖਾਂ ਨੂੰ ਕੱਟ ਰਿਹਾ ਹੈ। ਇਸ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰੁੱਖਾਂ ਦਾ ਬਹੁਤ ਭਾਰੀ ਯੋਗਦਾਨ ਹੈ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਰੁੱਖ ਵਰਖਾ ਲਿਆਉਣ ਦੇ ਨਾਲ ਨਾਲ ਭੂਮੀ ਨੂੰ ਖੁਰਨ ਤੋਂ ਰੋਕਦੇ ਹਨ। ਇਸ ਕਰਕੇ ਸਾਨੂੰ ਆਪਣੇ ਜਨਮ ਦਿਨ ਤੇ, ਤਿੱਥ ਤਿਉਹਾਰਾਂ ਤੇ, ਪੁੰਨ ਤਿਥੀ ਜਾਂ ਬਰਸੀ ਦੇ ਮੌਕੇ ਤੇ ਪੌਦਾਰੋਪਨ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀ ਪੀੜੀ ਸੁਰੱਖਿਅਤ ਰਹੇ।ਇਸ ਮੌਕੇ ਤੇ ਹਰਿਆਵਲ ਪੰਜਾਬ ਪ੍ਰਮੁੱਖ ਸ੍ਰੀ ਰਾਮ ਗੋਪਾਲ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੇ ਚਲਦਿਆਂ ਸਾਨੂੰ ਆਪਣੀ ਸੋਚ ਸਕਰਾਤਮਕ ਰੱਖਣੀ ਚਾਹੀਦੀ ਹੈ, ਆਪਣੀ ਸੋਚ ਨੂੰ ਸਾਕਾਰਾਤਮਕ ਰੱਖ ਕੇ ਅਸੀਂ ਇਸ ਬਿਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਜਿਨ•ਾਂ ਨੇ ਆਪਣੀ ਸੋਚ ਸਕਰਾਤਮਕ ਰੱਖੀ ਹੈ। ਉਹ ਅੱਜ ਆਪਣੇ ਪਰਿਵਾਰ ਹੱਸਦੇ ਖੇਡਦੇ ਨਜ਼ਰ ਆ ਰਹੇ ਹਨ ਜਿਨ•ਾਂ ਨੇ ਸੋਚ ਨੂੰ ਨਕਰਾਤਮਕ ਰੱਖਿਆ ਤਾਂ ਉਹ ਲੋਕ ਆਪਣੇ ਪਰਿਵਾਰ ਨੂੰ ਦੇ ਗਏ ਹਨ। ਇਸ ਲਈ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਤਾਂ ਸਾਨੂੰ ਆਪਣੀ ਸੋਚ ਸਕਰਾਤਮਕ ਹੀ ਰੱਖਣੀ ਚਾਹੀਦੀ ਹੈ।ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਤਨ ਮਨ ਧਨ ਨਾਲ ਸੇਵਾ ਨਿਭਾਈ ਅਤੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਯਤਨਾਂ ਸਦਕਾ ਕਰਕੇ ਤਰੱਕੀ ਦੇ ਰਾਹ ਤੇ ਤੋਰਿਆ।ਇਸ ਮੌਕੇ ਤੇ ਸਕੂਲ ਦੇ ਸੰਰੱਖਿਅਕ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ, ਉਪ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ, ਸ਼੍ਰੀ ਧਰਮਪਾਲ ਕਪੂਰ ਜੀ, ਡਾ. ਬੀ. ਬੀ. ਸਿੰਗਲਾ ਜੀ, ਸ਼੍ਰੀ ਪ੍ਰਵੀਨ ਜੀ, ਸ਼੍ਰੀ ਰਾਕੇਸ਼ ਸਿੰਗਲਾ, ਸ਼੍ਰੀ ਵਾਸੁਦੇਵ ਜੀ, ਸ਼੍ਰੀ ਕੁਨਾਲ ਬੱਬਰ ਜੀ, ਹਰਿਆਵਲ ਪੰਜਾਬ ਦੇ ਪ੍ਰਮੁੱਖ ਸ਼੍ਰੀ ਰਾਮ ਗੋਪਾਲ ਜੀ, ਪਰਿਵਾਰਿਕ ਮੈਂਬਰ, ਸਟਾਫ ਮੈਂਬਰ ਅਤੇ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਸ਼ਾਮਿਲ ਸਨ।

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ-ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ 

ਜਗਰਾਓਂ, 22 ਜੁਲਾਈ (ਅਮਿਤ ਖੰਨਾ, )  ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ-ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤਪਾਲ ਕੌਰ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਬਕਰੀਦ ਜਾਂ ਈਦ-ਉਲ-ਅਜ਼ਹਾ ਮੁਸਲਮਾਨਾਂ ਦਾ ਤਿਉਹਾਰ ਹੈ | ਮੁਸਲਮਾਨ ਦੋ ਪ੍ਰਕਾਰ ਦੀ ਈਦ ਮਨਾਉਂਦੇ ਹਨ | ਇਕ ਨੂੰ ਈਦ ਉਲ ਫ਼ਿਤਰ ਤੇ ਦੂਜੇ ਨੂੰ ਈਦ ਉਲ ਅਜ਼ਹਾ ਕਿਹਾ ਜਾਂਦਾ ਹੈ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀ ਜਾਣਕਾਰੀ ਚ ਵਾਧਾ ਕਰਨ ਲਈ ਦੱਸਿਆ ਕਿ ਅਸਲ ਵਿਚ ਅਰਬੀ ਵਿਚ ਬਕਰ ਦਾ ਮਤਲਬ ਹੈ ਵੱਡਾ ਜਾਨਵਰ ਜੋ ਜਿਬਹ ਕੀਤਾ ਜਾਂਦਾ ਹੈ | ਉਸ ਤੋਂ ਵਿਗੜ ਕੇ ਅੱਜ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਇਸ ਨੂੰ ਬਕਰ-ਈਦ ਬੋਲਦੇ ਹਨ |

ਚਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 250 ਪੇਟੀਆਂ ਸ਼ਰਾਬ ਬਰਾਮਦ

ਜਗਰਾਉਂ 22 ਜੁਲਾਈ ( ਅਮਿਤ ਖੰਨਾ  ) : ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 250 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ  । 
 ਸੀ. ਆਈ. ਏ. ਸਟਾਫ ਦੇ ਐੱਸ. ਆਈ. ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਰਾਜ ਸਿੰਘ ਉਰਫ ਰਾਜਾ ਪੁੱਤਰ ਭਜਨ ਸਿੰਘ ਵਾਸੀ ਆਲਮਪੁਰਾ ਨੇੜੇ ਰਾਜਪੁਰਾ , ਪਟਿਆਲਾ ਵੱਡੀ ਪੱਧਰ ਤੇ ਬਾਹਰਲੀਆਂ ਸਟੇਟਾਂ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿੰਗੇ ਭਾਅ ਵੇਚਣ ਦਾ ਕੰਮ ਕਰਦਾ ਹੈ , ਜੋ ਅੱਜ ਵੀ ਭਾਰੀ ਮਾਤਰਾ ਵਿੱਚ ਸ਼ਰਾਬ ਆਪਣੇ ਟਰੱਕ ਨੰਬਰ ਐਚ ਆਰ 46 ਸੀ 7256 ਵਿੱਚ ਲੋਡ ਕਰ ਕੇ ਲਿਆ ਰਿਹਾ ਹੈ ਤੇ ਇਨ੍ਹਾਂ ਦੇ ਸਾਥੀ ਆਪਣੀ ਕਾਰ ਨੰਬਰ ਪੀ ਬੀ 11 ਸੀ ਕਿਊ 9812 ਟਰੱਕ ਦੇ ਅੱਗੇ ਲਗਾ ਕੇ ਪੁਲੀਸ ਦੇ ਨਾਕਿਆਂ ਦੀ ਜਾਣਕਾਰੀ ਟਰੱਕ ਚਾਲਕ ਨੂੰ ਦਿੰਦੇ ਹਨ , ਜੋ  ਛੱਜਾਵਾਲ ਤੋਂ ਬਾਰਦੇਕੇ   ਵੱਲ ਨੂੰ ਜਾ ਰਹੇ ਹਨ ,  ਪੁਲਸ ਨੇ ਤੁਰੰਤ ਬੜੀ ਮੁਸ਼ਤੈਦੀ ਨਾਲ ਚਚਰਾੜੀ ਡਰੇਨ ਪੁਲ ਤੇ ਨਾਕਾਬੰਦੀ ਕਰ ਕੇ ਟਰੱਕ ਤੇ ਕਾਰ ਸਮੇਤ ਬਲਰਾਜ  ਤੇ ਉਸ ਦੇ ਤਿੰਨ ਸਾਥੀਆਂ ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਅਮਰ ਚੰਦ ,  ਸੁਖਦੇਵ ਸਿੰਘ ਉਰਫ ਜੱਜ ਪੁੱਤਰ ਗੁਰਦੀਪ ਸਿੰਘ ਵਾਸੀ ਕੌਲੀ , ਪਟਿਆਲਾ ਅਤੇ  ਸੰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗੇਵਾਲ , ਪਟਿਆਲਾ ਨੂੰ ਕਾਬੂ ਕਰ ਇਨ੍ਹਾਂ ਦੇ ਟਰੱਕ ਵਿੱਚੋਂ 125 ਪੇਟੀਆਂ ਮਾਲਟਾ ਤੇ 125 ਪੇਟੀਆਂ ਸੋਫੀਆ ਸੇਲ ਫਾਰ ਹਰਿਆਣਾ   ਬਰਾਮਦ ਕਰ ਇਨ੍ਹਾਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਆਬਕਾਰੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।

ਚਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 250 ਪੇਟੀਆਂ ਸ਼ਰਾਬ ਬਰਾਮਦ

ਜਗਰਾਉਂ 22 ਜੁਲਾਈ ( ਅਮਿਤ ਖੰਨਾ  ) : ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 250 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ  । 
 ਸੀ. ਆਈ. ਏ. ਸਟਾਫ ਦੇ ਐੱਸ. ਆਈ. ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਰਾਜ ਸਿੰਘ ਉਰਫ ਰਾਜਾ ਪੁੱਤਰ ਭਜਨ ਸਿੰਘ ਵਾਸੀ ਆਲਮਪੁਰਾ ਨੇੜੇ ਰਾਜਪੁਰਾ , ਪਟਿਆਲਾ ਵੱਡੀ ਪੱਧਰ ਤੇ ਬਾਹਰਲੀਆਂ ਸਟੇਟਾਂ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿੰਗੇ ਭਾਅ ਵੇਚਣ ਦਾ ਕੰਮ ਕਰਦਾ ਹੈ , ਜੋ ਅੱਜ ਵੀ ਭਾਰੀ ਮਾਤਰਾ ਵਿੱਚ ਸ਼ਰਾਬ ਆਪਣੇ ਟਰੱਕ ਨੰਬਰ ਐਚ ਆਰ 46 ਸੀ 7256 ਵਿੱਚ ਲੋਡ ਕਰ ਕੇ ਲਿਆ ਰਿਹਾ ਹੈ ਤੇ ਇਨ੍ਹਾਂ ਦੇ ਸਾਥੀ ਆਪਣੀ ਕਾਰ ਨੰਬਰ ਪੀ ਬੀ 11 ਸੀ ਕਿਊ 9812 ਟਰੱਕ ਦੇ ਅੱਗੇ ਲਗਾ ਕੇ ਪੁਲੀਸ ਦੇ ਨਾਕਿਆਂ ਦੀ ਜਾਣਕਾਰੀ ਟਰੱਕ ਚਾਲਕ ਨੂੰ ਦਿੰਦੇ ਹਨ , ਜੋ  ਛੱਜਾਵਾਲ ਤੋਂ ਬਾਰਦੇਕੇ   ਵੱਲ ਨੂੰ ਜਾ ਰਹੇ ਹਨ ,  ਪੁਲਸ ਨੇ ਤੁਰੰਤ ਬੜੀ ਮੁਸ਼ਤੈਦੀ ਨਾਲ ਚਚਰਾੜੀ ਡਰੇਨ ਪੁਲ ਤੇ ਨਾਕਾਬੰਦੀ ਕਰ ਕੇ ਟਰੱਕ ਤੇ ਕਾਰ ਸਮੇਤ ਬਲਰਾਜ  ਤੇ ਉਸ ਦੇ ਤਿੰਨ ਸਾਥੀਆਂ ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਅਮਰ ਚੰਦ ,  ਸੁਖਦੇਵ ਸਿੰਘ ਉਰਫ ਜੱਜ ਪੁੱਤਰ ਗੁਰਦੀਪ ਸਿੰਘ ਵਾਸੀ ਕੌਲੀ , ਪਟਿਆਲਾ ਅਤੇ  ਸੰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗੇਵਾਲ , ਪਟਿਆਲਾ ਨੂੰ ਕਾਬੂ ਕਰ ਇਨ੍ਹਾਂ ਦੇ ਟਰੱਕ ਵਿੱਚੋਂ 125 ਪੇਟੀਆਂ ਮਾਲਟਾ ਤੇ 125 ਪੇਟੀਆਂ ਸੋਫੀਆ ਸੇਲ ਫਾਰ ਹਰਿਆਣਾ   ਬਰਾਮਦ ਕਰ ਇਨ੍ਹਾਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਆਬਕਾਰੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।

ਨਗਰ ਕੌਂਸਲ ਜਗਰਾਓਂ ਸ਼ਹਿਰ ਸ਼ਹਿਰ ਦੀ ਨੁਹਾਰ ਬਦਲਣ ਲਈ ਵਚਨਬੱਧ (ਪ੍ਰਧਾਨ ਰਾਣਾ)

ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਮੁਢਲੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ (ਕੌਂਸਲਰ ਰਾਜੂ ਕਾਮਰੇਡ)  
ਜਗਰਾਉਂ,(ਅਮਿਤ ਖੰਨਾ )ਨਗਰ ਕੌਂਸਲ ਜਗਰਾਓਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆ ਨਗਰ ਕੌਂਸਲ ਚੋਣਾਂ ਲੜਨ ਵਾਲੇ ਦੋਵੇਂ ਕਾਮਰੇਡ ਭਰਾਵਾਂ ਵੱਲੋਂ ਨਗਰ ਕੌਂਸਲ ਚੋਣਾਂ ਜਿੱਤਣ ਤੋਂ ਬਾਅਦ ਜਨਤਾ ਨਾ ਕੀਤੇ  ਆਪਣੇ ਵਾਅਦੇ ਪ੍ਰਤੀ ਪੂਰੀ ਈਮਾਨਦਾਰੀ ਅਤੇ ਵਫ਼ਾਦਾਰੀ ਨਿਭਾਉਂਦੇ ਹੋਏ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਹਨੇਰੀ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲਡ਼ੀ ਨੂੰ ਲਗਾਤਾਰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਉਨ੍ਹਾਂ ਦੇ ਵੱਡੇ ਭਰਾ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ  ਨਗਰ ਕੌਂਸਲ ਚੋਣਾਂ ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਰੰਤਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਦੀਆਂ ਛੁੱਟੀਆਂ ਹੋਈਆਂ ਗਲੀਆ ਸੜਕਾਂ ਨੂੰ ਬਣਾਉਣ ਦਾ ਕੰਮ, ਜਿਹਨਾਂ ਮੇਨ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿੱਚ ਰਾਏਕੋਟ ਰੋਡ ਸੜਕ ਵਿਸ਼ੇਸ਼ ਤੌਰ ਤੇ ਸ਼ਾਮਲ ਹੈ ਜਿਸ ਨੂੰ ਬਣਾਉਣ ਸਬੰਧੀ ਸ਼ਹਿਰ ਵਾਸੀਆਂ ਵਲੋਂ ਵੀ ਇੱਥੇ ਸਮੇਂ ਤੋਂ ਮੰਗ ਕੀਤੀ ਜਾ ਕੀ ਸੀ ਤੋਂ ਇਲਾਵਾ ਡਿਸਪੋਜਲ ਰੋਡ ਦੇ ਨਾਲ ਲੱਗਦੀ ਸੜਕ , ਲਾਲਾ ਲਾਜਪਤ ਰਾਏ ਰੋਡ ਆਦਿ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਡਾ:ਹਰੀ ਸਿੰਘ ਹਾਂਸ ਹਸਪਤਾਲ ਵਾਲੀ ਸੜਕ ਦੇ ਦੋਨੋਂ ਸਾਈਡ ਬਰਮ ਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ।ਪ੍ਰਧਾਨ ਰਾਣਾ ਨੇ ਕਿਹਾ ਕਿ ਇਹ ਸੜਕਾਂ ਦੇ ਨਿਰਮਾਣ ਕਾਰਜ ਸਰਕਾਰ ਵੱਲੋਂ ਤੈਅ ਗੁਣਵੱਤਾ ਅਤੇ ਉੱਚ ਮਿਆਰੀ ਅਨੁਸਾਰ ਤਸੱਲੀ ਬਖ਼ਸ਼ ਕਰਵਾਏ ਜਾਣਗੇ ।ਹੋਰ ਜਾਣਕਾਰੀ ਸਾਂਝਿਆਂ ਕਰਦਿਆਂ ਪ੍ਰਧਾਨ ਰਾਣਾ ਵੱਲੋਂ ਦੱਸਿਆ ਗਿਆ ਕਿ ਕੌਂਸਲ ਵਲੋਂ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਅੰਦਰ ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਦੀ ਲਗਾਤਾਰ ਕਰਵਾਇਆ ਜਾ ਰਿਹਾ ਹੈ।ਨਗਰ ਕੌਂਸਲ ਵੱਲੋਂ  ਸੀਵਰੇਜ ਦੀ ਸਫਾਈ ਮਸ਼ੀਨਾਂ ਰਾਹੀਂ ਕਰਵਾਈ ਜਾਵੇਗੀ  ਅਤੇ ਕਿਸੇ ਵੀ ਸੀਵਰੇਜ  ਸਫ਼ਾਈ ਕਰਮੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਸੀਵਰੇਜ ਸਫਾਈ ਕਰਮੀ ਨੂੰ ਸੀਵਰੇਜ ਦੀ ਸਫਾਈ ਲਈ ਸੀਵਰੇਜ ਵਿੱਚ ਉਰਵਨ ਨਹੀਂ ਦਿੱਤਾ ਜਾਵੇ। ਇਸ ਤੋਂ ਇਲਾਵਾ ਸੀਵਰੇਜ  ਨੂੰ ਲੋੜੀਂਦੀਆਂ ਕਿੱਟਾਂ ਜਲਦ ਮੁਹੱਈਆ ਕਰਵਾਉਣ ਸਬੰਧੀ ਕਾਰਵਾਈ ਦੀ ਪ੍ਰਗਤੀ ਅਧੀਨ ਹੈ। ਸ਼ਹਿਰ ਅੰਦਰ ਕੁਡੇ ਕਰਕਟ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਮਤਾ ਨੂੰ 5 ਮਿਤੀ 04/02) ਰਾਹੀਂ ਇੱਕ ਕੰਪਨੀ ਨਾਲ ਐਗਰੀਮੈਂਟ ਕਰਨਾ ਪ੍ਰਵਾਨ ਕੀਤਾ ਗਿਆ ਇਸ ਮਤੇ ਅਧੀਨ ਕੰਪਨੀ  ਬਿਨਾਂ ਕਿਸੇ ਖਰਚੇ ਤੋਂ ਸ਼ਹਿਰ ਦੇ ਕੂੜੇ ਕਰਕਟ ਵਿਚੋਂ ਹਰ ਤਰਾਂ ਦਾ ਪਲਾਸਟਿਕ ਛਾਂਟ ਕੇ ਲੈ ਜਾਵੇਗੀ ਜਿਸ ਕਾਰਨ ਕਾਫੀ ਹੱਦ ਤਕ ਪਲਾਸਟਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਪਲਾਸਟਿਕ ਦੇ  ਲਿਫ਼ਾਫ਼ਿਆਂ ਕਾਰਨ ਹੀ ਨਾਲੀਆਂ ਅਤੇ ਸੀਵਰੇਜ ਜਾਮ ਹੋ ਕੇ ਬਲੌਕੇਜ ਕਰਦੇ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਾਹਮਣੇ ਆਉਂਦੀ ਹੈ।ਨਾਲ ਹੀ ਨਾਲ ਹੋਰ ਜਾਣਕਾਰੀ ਸਾਂਝਾ ਕਰਦਿਆਂ ਪ੍ਰਧਾਨ ਰਾਣਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਦੇ ਲਈ ਪਿਛਲੇ ਸਮੇਂ ਦੀਆਂ ਪੁਰਾਣੀਆਂ ਗਲ ਸੜ ਚੁੱਕੀਆਂ ਮੋਟਰਾਂ ਨੂੰ ਬਦਲਿਆ ਜਾ ਰਿਹਾ ਹੈ ਅਤੇ ਨਾਲ ਹੀ ਨਾਲ ਇਲਾਕੇ ਦੇ ਮੁਹੱਲਿਆਂ ਦੇ ਵਿੱਚ ਸਬਮਰਸੀਬਲ ਪੰਪ ਵੀ ਲਗਵਾਏ ਜਾ ਰਹੇ ਹਨ ਤਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਕਿਸੇ ਵੀ ਸ਼ਹਿਰ ਵਾਸੀ ਨੂੰ ਪੀਣ ਵਾਲੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਦਾ ਕੰਮ ਵੀ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕਰਵਾਈ ਜਾਵੇਗੀ ਅਤੇ ਲੋੜਵੰਦ ਥਾਵਾਂ ਤੇ ਨਵੀਆਂ ਸਟ੍ਰੀਟ ਲਾਈਟਾਂ ਵੀ ਲਗਵਾਈ ਜਾਣਗੀਆਂ ।ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਦੇ ਲਈ ਨਗਰ ਕੌਂਸਲ ਜਗਰਾਓਂ ਵੱਲੋਂ ਇੱਕ ਹੋਰ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਸ਼ਹਿਰ ਦੀਆਂ ਪਾਰਕਾਂ ਨੂੰ ਸੁੰਦਰ ਬਣਾਉਣ ਦੇ ਲਈ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜਗਰਾਓਂ ਦੇ ਅਧੀਨ ਪੈਂਦੀਆਂ ਪਾਰਕਾਂ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਦੇ ਲਈ ਉਥੇ ਬੱਚਿਆਂ ਦੇ ਖੇਡਣ ਦੇ ਅਤੇ ਸ਼ਹਿਰ ਵਾਸੀਆਂ ਦੀ ਬੈਠਕ ਘੁੰਮਣ ਦੇ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਸ਼ਹਿਰ ਵਾਸੀ ਆਪਣੇ ਬੱਚਿਆਂ ਨੂੰ ਪਾਰਕਾਂ ਦੇ ਵਿੱਚ ਘੁੰਮਾਉਣ ਲੈ ਕੇ ਆਉਣ ਅਤੇ ਖੁਸ਼ਨੁਮਾ ਮਾਹੌਲ ਦੇ ਵਿੱਚ ਆਪਣਾ ਕੁਝ ਵਕਤ ਬਿਤਾ ਸਕਣ ।