ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ-ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ 

ਜਗਰਾਓਂ, 22 ਜੁਲਾਈ (ਅਮਿਤ ਖੰਨਾ, )  ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ-ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤਪਾਲ ਕੌਰ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਬਕਰੀਦ ਜਾਂ ਈਦ-ਉਲ-ਅਜ਼ਹਾ ਮੁਸਲਮਾਨਾਂ ਦਾ ਤਿਉਹਾਰ ਹੈ | ਮੁਸਲਮਾਨ ਦੋ ਪ੍ਰਕਾਰ ਦੀ ਈਦ ਮਨਾਉਂਦੇ ਹਨ | ਇਕ ਨੂੰ ਈਦ ਉਲ ਫ਼ਿਤਰ ਤੇ ਦੂਜੇ ਨੂੰ ਈਦ ਉਲ ਅਜ਼ਹਾ ਕਿਹਾ ਜਾਂਦਾ ਹੈ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀ ਜਾਣਕਾਰੀ ਚ ਵਾਧਾ ਕਰਨ ਲਈ ਦੱਸਿਆ ਕਿ ਅਸਲ ਵਿਚ ਅਰਬੀ ਵਿਚ ਬਕਰ ਦਾ ਮਤਲਬ ਹੈ ਵੱਡਾ ਜਾਨਵਰ ਜੋ ਜਿਬਹ ਕੀਤਾ ਜਾਂਦਾ ਹੈ | ਉਸ ਤੋਂ ਵਿਗੜ ਕੇ ਅੱਜ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਇਸ ਨੂੰ ਬਕਰ-ਈਦ ਬੋਲਦੇ ਹਨ |