You are here

ਲੁਧਿਆਣਾ

ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਵੱਲੋਂ ਕਰਵਾਏ 179ਵੇਂ ਸਮਾਗਮ 'ਚ 101 ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਜਗਰਾਓਂ :(ਅਮਿਤ ਖੰਨਾ) ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਸ਼ੁੱਕਰਵਾਰ ਨੂੰ ਸਥਾਨਕ ਸ਼੍ਰੀ ਰੂਪ ਸ਼ੁੱਭ ਜੈਨ ਸਾਧਨਾ ਸਥਲ ਵਿਖੇ ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਵੱਲੋਂ ਕਰਵਾਏ 179ਵੇਂ ਸਮਾਗਮ 'ਚ 101 ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ ਜੈਨ ਬਰਾਦਰੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਵੰਡਣ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਮਹਾਂ ਸਾਧਵੀ ਸੁਨੀਤਾ ਤੇ ਮਹਾਂ ਸਾਧਵੀ ਸ਼ੁੱਭ ਨੇ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਸਾਉਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਕੇਸ਼ ਜੈਨ, ਪ੍ਰਧਾਨ ਰਾਜੇਸ਼ ਜੈਨ, ਮਨੀ ਗਰਗ ਜ਼ਿਲ੍ਹਾ ਯੂਥ ਕਾਂਗਰਸ ਮੀਤ ਪ੍ਰਧਾਨ, ਕਾਲਾ ਸ਼ਰਮਾ, ਉਪ ਪ੍ਰਧਾਨ ਪ੍ਰਦੀਪ ਜੈਨ, ਮਹਾਂਵੀਰ ਜੈਨ, ਕੈਸ਼ੀਅਰ ਰਜਨੀਸ਼ ਜੈਨ, ਸੰਜੀਵ ਜੈਨ, ਸ਼ਸ਼ੀ ਭੂਸ਼ਣ ਜੈਨ, ਤਰਸੇਮ ਜੈਨ, ਸ਼ਾਂਤੀ ਪਾਲ ਜੈਨ, ਮੋਨੂੰ ਜੈਨ, ਰਾਜਨ ਜੈਨ, ਅਭਿਨੰਦਨ ਜੈਨ, ਮੋਹਿਤ ਜੈਨ, ਪ੍ਰਮੋਦ ਜੈਨ, ਕੰਚਨ ਗੁਪਤਾ, ਨਵੀਨ ਗੋਇਲ ਆਦਿ ਹਾਜ਼ਰ ਸਨ।

ਹਰਿਆਣਾ ਵਾਂਗ ਪੰਜਾਬ ਸਰਕਾਰ ਵੀ ਸਕੂਲ ਖੋਲ•ੇ 

ਜਗਰਾਓਂ, 16 ਜੁਲਾਈ (ਅਮਿਤ ਖੰਨਾ)   ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਲਪੇਟ ਚ ਲਏ ਹਰ ਇਕ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ। ਹੁਣ ਇਸ ਦੇ ਖ਼ਤਰਨਾਕ ਚੱਕਰਵਿਊ ਚੋਂ ਬਾਹਰ ਨਿਕਲਣ ਤੇ ਮਹੌਲ ਆਮ ਸੁਖਾਵਾ ਹੋ ਰਿਹਾ ਹੈ। ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੋਣਾ ਚਾਹੀਦਾ ਹੈ। ਇਨਾਂ• ਸ਼ਬਦਾਂ ਦਾ ਪ੍ਰਗਟਾਵਾ ਫੈੱਡਰੇਸ਼ਨ ਆਫ ਪੰਜਾਬ ਸਕੂਲ ਦੇ ਆਗੂ ਅਤੇ ਐੱਮਐੱਲਡੀ ਸਕੂਲ ਤਲਵੰਡੀ ਕਲਾ ਦੇ ਪਿੰ੍ਸੀਪਲ ਬਲਦੇਵ ਬਾਵਾ ਨੇ ਕੀਤਾ। ਉਨਾਂ• ਕਿਹਾ ਕਿ ਹਰਿਆਣਾ ਸਰਕਾਰ ਨੇ 16 ਜੁਲਾਈ ਤੋਂ 9 ਵੀ ਤੋਂ ਲੈ ਕੇ 12 ਤਕ ਤੇ 23 ਜੁਲਾਈ ਤੋਂ 6 ਤੋਂ ਲੈ ਕੇ 8 ਵੀ ਤਕ ਦੀਆਂ ਕਲਾਸਾਂ ਲਈ ਸਕੂਲ ਖੋਲ•ਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਵੀ ਸਕੂਲ ਖੋਲ•ਣ ਦਾ ਫੈਸਲਾ ਲੈਂਦਿਆਂ ਤਰੀਕਾ ਜਾਰੀ ਕਰਨੀਆਂ ਚਾਹੀਦੀਆਂ ਹਨ, ਕਿੳਂੁਕਿ ਸਕੂਲ ਬੰਦ ਕਾਰਨ ਵਿਦਿਆਰਥੀਆਂ ਦਾ ਸਿਰਫ ਪੜ•ਾਈ ਪੱਖੋ ਹੀ ਨੁਕਸਾਨ ਨਹੀ ਹੋ ਰਿਹਾ, ਬਲਕਿ ਸਰੀਰਕ, ਮਾਨਸਿਕ ਨੁਕਸਾਨ ਵੀ ਝੱਲ ਰਹੇ ਹਨ। ਇਸ ਤੋਂ ਵੱਡੀ ਫਿਕਰ ਦੀ ਗੱਲ ਇਹ ਹੈ ਕਿ ਆਉਣ ਲਾਈਨ ਕਲਾਸਾਂ ਰਾਹੀ ਜਿਥੇ ਉਹ ਸਕੂਲੀ ਡਿਸਿਪਲਿਨ ਤੋਂ ਦੂਰ ਹੋਣ ਦੇ ਨਾਲ-ਨਾਲ ਸਿਹਤ ਪੱਖੋ ਜਿਨਾਂ• ਵਿੱਚ ਅੱਖਾਂ ਤੇ ਭਾਰੀ ਅਸਰ ਪੈ ਰਿਹਾ ਹੈ। ਇਨਾਂ• ਸਾਰੀਆਂ ਮੁਸ਼ਕਿਲਾਂ ਨੂੰ ਦੇਖਦਿਆ ਪੰਜਾਬ ਸਰਕਾਰ ਨੂੰ ਤੁਰੰਤ ਸਿਖਿਆ ਦੇ ਮੰਦਰ ਖੋਲ•ਣ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਜਿੱਥੋਂ ਤਕ ਰਹੀ ਕੋਵਿਡ ਦੇ ਖਤਰੇ ਦੀ ਗੱਲ ਤਾਂ ਘਰਾਂ ਨਾਲੋਂ ਸਕੂਲਾਂ ਵਿੱਚ ਵਿਦਿਆਰਥੀ ਵੱਧ ਸੁਰੱਖਿਅਤ ਹਨ।

ਗੁਰੂ ਨਾਨਕ ਸਹਾਰਾ ਸਿਟੀ ਜਗਰਾਉਂ ਦੇ 26 ਬਜ਼ੁਰਗਾਂ ਨੂੰ ਸਮਾਜ ਸੇਵੀ ਰਜਿੰਦਰ ਜੈਨ ਨੇ ਮਹੀਨਾਵਾਰ ਪੈਨਸ਼ਨ ਦਿੱਤੀ  

ਜਗਰਾਓਂ, 16 ਜੁਲਾਈ (ਅਮਿਤ ਖੰਨਾ)   ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂ ਕੇ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 145 ਵਾਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਆਰ ਕੇ ਸਕੂਲ ਵਿੱਚ ਕਰਵਾਇਆ ਗਿਆ  ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਜਿੰਦਰ ਜੈਨ ਚੇਅਰਮੈਨ ਜਗਰਾਉਂ ਵੈਲਫੇਅਰ ਸੁਸਾਇਟੀ ਦੇ ਹਨ  ਜਿਨ•ਾਂ ਨੇ ਆਪਣੀ ਸਵਰਗੀ ਮਾਤਾ ਸ੍ਰੀਮਤੀ ਫੂਲਮਤੀ ਚੈਨ ਦੀ 14 ਵੀ ਬਰਸੀ ਮੌਕੇ 26 ਬਜ਼ੁਰਗਾਂ ਨੂੰ ਆਪਣੇ ਵੱਲੋਂ ਮਹੀਨਾਵਾਰ  ਪੰਜ ਪੰਜ ਸੌ ਰੁਪਏ ਪੈਨਸ਼ਨ ਵੰਡੀ ਅਤੇ ਸਭ ਬਜ਼ੁਰਗਾਂ ਨੂੰ ਆਪਣੇ ਵੱਲੋਂ ਚਾਹ ਨਾਸ਼ਤਾ ਵੀ ਕਰਵਾਇਆ  ਰਾਜਿੰਦਰ ਜੈਨ ਜੀ ਨੇ ਆਪਣੇ ਮਾਤਾ ਸਵਰਗੀ ਫੂਲਮਤੀ ਜੈਨ ਦੀ ਯਾਦ ਵਿੱਚ ਸਮਾਜ ਸੇਵਾ ਦੇ ਭਲੇ ਲਈ ਕਈ ਪ੍ਰੋਜੈਕਟ ਲਗਾਏ ਨੇ  ਇਸ ਮੌਕੇ ਸ੍ਰੀ ਰਜਿੰਦਰ ਜੈਨ ਜੀ ਨੇ ਕਿਹਾ ਕਿ 145 ਮਹੀਨੇ ਤੋਂ ਪੈਨਸ਼ਨ 26 ਬਜ਼ੁਰਗਾਂ ਨੂੰ ਰਾਹਤ ਦੇਣ ਵਾਲੇ ਕੈਪਟਨ ਨਰੇਸ਼ ਵਰਮਾ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ  ਇਸ ਮੌਕੇ ਰਾਜ ਕੁਮਾਰ ਭੱਲਾ ਜ਼ਿਲ•ਾ ਪ੍ਰਧਾਨ ਆੜ•ਤੀ ਐਸੋਸੀਏਸ਼ਨ, ਨਰਿੰਦਰ ਕੋਚੜ ਮੈਨੇਜਰ ਐੈੱਸ ਬੀ ਆਈ,  ਜਤਿੰਦਰ ਬਾਂਸਲ, ਡਾ ਰਾਕੇਸ਼ ਭਾਰਦਵਾਜ, ਕੰਚਨ ਗੁਪਤਾ, ਐਡਵੋਕੇਟ ਨਵੀਨ ਗੁਪਤਾ, ਪੰਕਜ ਗੁਪਤਾ, ਅੰਜੂ ਗੋਇਲ, ਗੁਲਸ਼ਨ ਅਰੋਡ਼ਾ ਚੇਅਰਮੈਨ ਲੋਕ ਸੇਵਾ ਸੁਸਾਇਟੀ,  ਅਮਿਤ ਖੰਨਾ, ਦਵਿੰਦਰ ਜੈਨ, ਮਨੀ ਧੀਰ, ਪੱਪੂ, ਸੀਮਾ ਸ਼ਰਮਾ, ਰਾਕੇਸ਼ ਗੋਇਲ , ਅਤੇ ਪਰਮਜੀਤ ਉੱਪਲ ਹਾਜ਼ਰ ਸਨ

ਪਟਵਾਰ ਯੂਨੀਅਨ ਜਗਰਾਉ ਵੱਲੋ ਪੰਜਾਬ ਸਰਕਾਰ ਦੀਆ ਮੁਲਾਜਮ ਮਾਰੂ ਨੀਤੀਆ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ

ਜਗਰਾਓਂ 15  ਜੁਲਾਈ ( ਅਮਿਤ ਖੰਨਾ )ਤਹਿਸੀਲ ਜਗਰਾਉ ਵਿਖੇ    ਅੱਜ ਰੋਜ ਦੀ ਰੈਵਨਿਊ ਪਟਵਾਰ ਯੂਨੀਅਨ ਜਗਰਾਉ ਵੱਲੋ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ  ਪੰਜਾਬ ਸਰਕਾਰ ਦੀਆ ਮੁਲਾਜਮ ਮਾਰੂ ਨੀਤੀਆ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਦੋਰਾਨ ਤਹਿਸੀਲ ਪ੍ਰਧਾਨ ਅਨਿਤ ਮਲਿਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਬਾਡੀ ਦੇ ਨਿਰਦੇਸ਼ ਮੁਤਾਬਿਕ ਪਟਵਾਰੀਆ ਅਤੇ ਕਾਨੂੰਗੋ ਵੱਲੋ ਮਿਤੀ 21-06-2021 ਤੋ ਪੂਰੇ ਪੰਜਾਬ ਵਿੱਚ ਦੇ ਵਾਧੂ ਸਰਕਲਾ ਦਾ ਚਾਰਜ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਤਹਿਸੀਲ ਜਗਰਾਉ ਦੇ ਲਗਭਗ 152 ਪਿੰਡ ਪਟਵਾਰੀਆ ਤੋ ਵਾਂਝੇ ਹੋ ਗਏ ਹਨ ,ਅਤੇ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਸਰਕਾਰ ਵੱਲੋ ਲਗਭਗ 27 ਦਿਨਾ ਦਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪਟਵਾਰੀਆ ਅਤੇ ਕਾਨੂੰਗੋਆ ਦੀਆ ਮੰਗਾ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਜਿਸ ਕਾਰਨ ਇਸ ਸੰਘਰਸ ਨੂੰ ਹੋਰ ਤੇਜ ਕਰਦੇ ਗਏ ਮਿਤੀ 15-07-2021 ਤੋ ਹਰ ਵੀਰਵਾਰ ਤੇ ਸੁੱਕਰਵਾਰ ਨੂੰ ਪਟਵਾਰੀਆ ਅਤੇ ਕਾਨੂੰਗੋਆ ਵੱਲੋ 11 ਵੱਜੇ ਤੋ 2 ਵੱਜੇ ਤਕ ਧਰਨੇ ਦਿੱਤੇ ਜਾਣਗੇ । ਇਸ ਦੌਰਾਨ ਸੁਖਵਿੰਦਰ ਸਿੰਘ ਜਰਨਲ ਸਕੱਤਰ ਜਗਰਾਉ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀਆ ਮੰਗਾ ਜਿਵੇ ਕਿ 2016 ਵਿਚ ਭਰਤੀ ਨਵੇ ਪਟਵਾਰੀਆ ਦੇ ਟ੍ਰੇਨਿੰਗ ਸਮੇ ਨੂੰ ਪਰਖਕਾਲ ਸਮੇ ਵਿੱਚ ਸਾਮਲ ਕਰਨਾ ,ਜੂਨੀਅਰ ਸੀਨੀਅਰ ਸਕੇਲ ਖਤਮ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵੀ ਭਰਤੀ ਕਰਨੀ ਆਦਿ ਸ਼ਾਮਿਲ ਹਨ। ਯੂਨੀਅਨ ਵੱਲੋ ਸਰਕਾਰ ਤੋ ਮੰਗ ਕੀਤੀ ਗਈ ਕਿ ਇਹਨਾ ਮੰਗਾ ਨੂੰ ਜਲਦ ਤੋ ਜਲਦ ਪੂਰਾ ਕੀਤਾ ਜਾਵੇ ਤਾ ਜੋ ਲੋਕਾ ਨੂੰ ਖੱਜਲ ਖੁਆਰ ਹੋਣ ਤੋ ਬਚਾਇਆ ਜਾ ਸਕੇ

ਨੌਜਵਾਨਾਂ ਨੂੰ ਨਸ਼ਿਆ ਤੋ ਬਚਾਉਣ ਲਈ ਖੇਡਾਂ ਵੱਲ ਪ੍ਰੇਰਤ ਕਰਨਾ ਜਰੂਰੀ : ਸੁਖਵਿੰਦਰ ਸਿੰਘ ਬਿੰਦਰਾ 

ਜਗਰਾਉਂ (ਅਮਿਤ ਖੰਨਾ )ਨਸ਼ਿਆ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਐਂਟੀ ਡਰੱਗ ਫੈਡਰੇਸ਼ਨ ਵੱਲੋ ਚੇਅਰਮੈਨ ਪੰਜਾਬ  ਯੂਥ ਡਿਪੈਲਪਮਿਟ ਬੋਰਡ ਸੁਖਵਿੰਦਰ ਸਿੰਘ ਬਿੰਦਰਾ ਨਾਲ ਮੀਟਿੰਗ ਕੀਤੀ ਗਈ । ਜਿਸ ਵਿੱਚ ਨਸ਼ਿਆ ਤੋ ਨੌਜਵਾਨਾਂ ਨੂੰ ਬਚਾਉਣ ਅਤੇ ਖੇਡਾਂ ਪ੍ਰਤੀ ਜੋੜਨ ਲਈ ਵਿਚਾਰਾ ਕੀਤੀਆ ਗਈਆਂ।  ਸੁਖਵਿੰਦਰ ਸਿੰਘ ਬਿੰਦਰਾ ਨੇ ਯੂਥ ਨੂੰ ਸਹੀ ਰਾਸਤੇ ਲੈ ਕਿ ਆਉਣ ਲਈ ਪੂਰਾ ਫੈਡਰੇਸ਼ਨ ਦਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ । ਫੈਡਰੇਸ਼ਨ ਆਗੂ ਇੰਦਰਜੀਤ ਲੰਮਾ ਨੂੰ ਪਿੰਡ ਲੰਮੇ ਦੇ ਨੌਜਵਾਨਾਂ ਲਈ ਕ੍ਰਿਕਟ ਅਤੇ ਵਾਲੀਵਾਲ ਦਾ ਸਮਾਨ ਮੁਹੱਈਆ ਕਰਵਾ ਕਿ ਦਿੱਤਾ । ਇਸ ਮੌਕੇ ਇੰਦਰਜੀਤ ਲੰਮਾ ਨੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦਾ ਧੰਨਵਾਦ ਕੀਤਾ ਅਤੇ ਹੋਰ ਕਿੱਟਾਂ ਅਤੇ ਜਿੰਮ ਦਾ ਸਮਾਨ ਮੁਹੱਈਆ ਕਰਵਾਉਣ ਲਈ ਕਿਹਾ ਤਾ ਕਿ ਪਿੰਡਾ ਵਿਚ ਯੂਥ ਦੀ ਖੇਡਾਂ ਪ੍ਰਤੀ ਰੁੱਚੀ ਪੈਦਾ ਕੀਤੀ ਜਾਵੇ।ਇਸ ਮੌਕੇ ਤਰਨ ਸਿੱਧਵਾਂ,  ਮੋਤੀ ਜਗਰਾਉਂ ਹਰਜੋਤ ਸਿੰਘ ਆਦਿ ਹਾਜ਼ਰ ਸਨ।

ਪੁਲਿਸ ਇੰਸਪੈਕਟਰ ਜਗਜੀਤ ਸਿੰਘ ਮੁੱਲਾਂਪੁਰ  ਥਾਣੇ ਦੇ ਮੁਖੀ ਬਣੇ    

         ਜਗਰਾਉਂ (ਅਮਿਤ ਖੰਨਾ ,ਪੱਪੂ ) ਲੁਧਿਆਣਾ ਜ਼ਿਲ੍ਹਾ   ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਥਾਣੇ ਦਾਖਾ, ਰਾਏਕੋਟ ਦੇ ਮੁਖੀਆਂ ਸਮੇਤ 8 ਇੰਸਪੈਕਟਰਾਂ ਅਤੇ ਸਬ ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ। ਐੱਸਐੱਸਪੀ ਵੱਲੋਂ ਜਾਰੀ ਕੀਤੇ ਇਨਾਂ੍ਹ ਹੁਕਮਾਂ ਅਨੁਸਾਰ ਪੁਲਿਸ ਲਾਈਨ ਦੇ ਰਿਜ਼ਰਵ ਇੰਸਪੈਕਟਰ ਜਗਜੀਤ ਸਿੰਘ ਨੂੰ ਐੱਸਐੱਚਓ ਥਾਣਾ ਦਾਖਾ ਤੇ ਥਾਣਾ ਦਾਖਾ ਦੇ ਪਹਿਲੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਨੂੰ ਪੁਲਿਸ ਲਾਇਨ ਲਗਾਇਆ ਗਿਆ।ਥਾਣਾ ਦਾਖਾ ਦੇ ਨਵਨਿਯੁਕਤ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਬਾਅਦ ਦੁਪਹਿਰ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਥਾਣੇ ਦੇ ਸਟਾਫ ਤੋਂ ਇਲਾਵਾ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਉਨਾਂ੍ਹ ਦਾ ਸਵਾਗਤ ਕੀਤਾ। ਇਥੇ ਵਰਣਨਯੋਗ ਹੈ ਕਿ ਇੰਸਪੈਕਟਰ ਜਗਜੀਤ ਸਿੰਘ ਇਸ ਤੋਂ ਪਹਿਲਾ ਥਾਣਾ ਸਦਰ ਜਗਰਾਓਂ, ਥਾਣਾ ਸਿਟੀ ਜਗਰਾਓਂ ਤੇ ਥਾਣਾ ਸਿਧਵਾਂਬੇਟ ਵਿਖੇ ਬਤੌਰ ਐੱਸਐੱਚਓ ਸੇਵਾਵਾਂ ਨਿਭਾਅ ਚੁੱਕੇ ਹਨ।

ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪੋਦਾ ਰੋਂਪਣ ਕੀਤਾ

ਜਗਰਾਓਂ, 15 ਜੁਲਾਈ (ਅਮਿਤ ਖੰਨਾ,)   ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਢੁੱਡੀਕੇ ਗ੍ਰੀਨ ਸੰਸਥਾ ਦੇ ਕਾਰਕੁੰਨਾ ਸ. ਰੂਪ ਸਿੰਘ ਸਾਬਕਾ ਪੰਚ ਢੁੱਡੀਕੇ, ਸ. ਜਗਤਾਰ ਸਿੰਘ ਅਤੇ ਉਹਨਾਂ ਦੀ ਟੀਮ ਦੁਆਰਾ ਮਿਸ਼ਨ ਹਰਿਆਲੀ ਦੇ ਤਹਿਤ ਪੋਦਾ ਰੋਂਪਣ ਕੀਤਾ ਗਿਆ.ਜਿਸ ਤਹਿਤ ਸਕੂਲ ਦੇ ਆਲੇ ਦੁਆਲੇ ਖਾਲੀ ਪਏ ਸਥਾਨਾਂ ਅਤੇ ਸਕੂਲ ਗਰਾਊਂਡ ਵਿੱਚ ਛਾਂਦਾਰ, ਫਲਾਂ ਵਾਲੇ ਅਤੇ ਫੁੱਲਾਂ ਵਾਲੇ ਪੋਦੇ ਲਗਾਏ ਗਏ.ਇਸ ਦੌਰਾਨ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਜੀ ਨੇ ਅੱਜ ਦੇ ਸਮੇਂ ਵਿੱਚ ਦਰੱਖਤਾ ਦੀ ਮਹੱਤਤਾ ਬਾਰੇ ਦੱਸਦਿਆ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਸੰਸਥਾਂ ਗ੍ਰੀਨ ਢੁੱਡੀਕੇ ਦੁਆਰਾ ਆਰੰਭੇ ਗਏ ਮਿਸ਼ਨ ਦੀ ਸ਼ਲਾਘਾ ਕੀਤੀ.ਉਹਨਾਂ ਨੂੰ ਸਮੁੱਚੀ ਟੀਮ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ. ਵਰਨਯੋਗ ਹੈ ਕਿ ਇਸ ਸਮੇਂ ਉਹਨਾਂ ਦੇ ਨਾਲ ਸ. ਜਗਤਾਰ ਸਿੰਘ ਜੋ ਆਰਮੀ ਵਿੱਚੋ ਛੁੱਟੀ ਤੇ ਆ ਕੇ ਆਪਣਾ ਵਿਹਲਾ ਸਮਾਂ ਪਰਿਵਾਰ ਨੂੰ ਦੇਣ ਦੀ ਬਜਾਏ ਇਸ ਤਰਾਂ ਦੇ ਸਮਾਜ ਭਲਾਈ ਦੇ ਕਾਰਜ ਵਿੱਚ ਲਗਾ ਰਹੇ ਹਨ.ਇਸ ਸਮਾਂ ਉਹਨਾਂ ਦੇ ਨਾਲ ਸਮੂਹ ਮੈਨੇਜਮੈਂਟ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਆਦਿ ਹਾਜਿਰ ਸਨ

ਜਗਰਾਓਂ: ਆਖਿਰ ਐਸਡੀਐਮ ਦਫਤਰ ਅੱਗੇ ਖੜਨ ਵਾਲੇ ਪਾਣੀ ਦੋ ਹੋਵੇਗਾ ਹਲ ਮੇਨ ਰੋਡ ਤੇ ਪਾਣੀ ਖੜਾ ਹੋਣ ਕਾਰਨ ਹੁੰਦੀ ਸੀ ਪ੍ਰੇਸ਼ਾਨੀ

ਜਗਰਾਓਂ, 15 ਜੁਲਾਈ (ਅਮਿਤ ਖੰਨਾ,ਪੱਪੂ )   ਸ਼ਹਿਰ ਜਗਰਾਓਂ ਵਿਚ ਜੇਕਰ ਥੋੜਾ ਵੀ ਮੀਂਹ ਪੈ ਜਾਵੇ ਤਾਂ ਕਈ ਆਮ ਇਲਾਕਿਆਂ ਵਿਚ ਕਈ ਦਿਨ ਪਾਣੀ ਖੜਾ ਰਹਿੰਦਾ ਹੈ। ਪਰ ਜੇਕਰ ਐਸਡੀਐਮ ਦਫਤਰ ਦੀ ਗੱਲ ਕਰੀਏ ਤਾਂ ਦਫਤਰ ਬਾਹਰ ਜੀਟੀ ਰੋਡ ਤੇ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਓਂਕਿ ਕਈ ਵਾਰ ਤਾਂ ਪਾਣੀ ਜ਼ਿਆਦਾ ਖੜਾ ਹੋਣ ਕਾਰਨ ਓਥੋਂ ਲੰਘਣ ਵਾਲੇ ਵਾਹਨ ਪਾਣੀ ਵਿਚ ਬੰਦ ਹੋ ਜਾਂਦੇ ਸਨ ਤਾਂ ਵਾਹਨ ਸਵਾਰ ਕਾਫੀ ਔਖੇ ਹੋਕੇ ਵਾਹਨ ਨੂੰ ਬਾਹਰ ਕਢਦੇ ਸਨ।ਪਰ ਹੁਣ ਇਸ ਪਰੇਸ਼ਾਨੀ ਦਾ ਹਲ ਹੋਣ ਜਾ ਰਿਹਾ ਹੈ ਕਿਓਂਕਿ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦਾ ਪੱਕਾ ਹਲ ਕਰਨ ਵਲ ਕਦਮ ਵਧਾਇਆ ਗਿਆ ਹੈ। ਸੜਕ ਦੇ ਉਪਰੋਂ ਜਾਂਦੇ ਹਾਈਵੇ ਦਾ ਪਾਣੀ ਨੀਚੇ ਆ ਜਾਂਦਾ ਸੀ ਅਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਕਈ ਦਿਨ ਖੜਾ ਰਹਿੰਦਾ ਸੀ। ਪਰ ਅੱਜ ਐਸਡੀਐਮ ਧਾਲੀਵਾਲ ਵਲੋਂ ਠੇਕੇਦਾਰ ਨੂੰ ਬੁਲਾਕੇ ਇਸ ਪਰੇਸ਼ਾਨੀ ਦਾ ਪੱਕਾ ਹਲ ਕਰਨ ਸੰਬੰਧੀ ਨਿਰਦੇਸ਼ ਦਿੱਤੇ ਅਤੇ ਕਲ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ  ਐਸਡੀਐਮ ਨਰਿੰਦਰ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੀ ਬੇਹਤਰੀ ਲਈ ਜੋ ਕੁਝ ਵੀ ਹੋ ਸਕਦਾ ਹੈ ਉਹ ਕਰਨਗੇ।

22 ਨੂੰ ਸੰਸਦ ਵੱਲ ਮਾਰਚ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ 

ਜਗਰਾਉਂ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਲੁਧਿਆਣਾ ਯੂਨਿਟ ਦੇ ਸਮੂਹ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਕਨਵੀਨਰ ਬਲਵਿੰਦਰ ਸਿੰਘ ਪੋਨਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਬਿਲਾ਼ ਖਿਲਾਫ਼ 22 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦੇ ਪ੍ਰਸਤਾਵਿਤ ਪ੍ਰੋਗਰਾਮ ਸਬੰਧੀ ਗੰਭੀਰਤਾ ਨਾਲ ਵਿਚਾਰਾਂ ਕਰਨ ਉਪਰੰਤ ਪ੍ਰੋਗਰਾਮ ਨੂੰ ਸਫਲ ਕਰਨ ਲਈ ਡਿਊਟੀਆਂ ਲਗਾਈਆਂ ਅਤੇ ਇਸ ਮੀਟਿੰਗ ਵਿਚ 16 ਨੌਜਵਾਨ ਕਿਸਾਨਾਂ ਨੇ ਮਾਰਚ ਵਿਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਜਿਲ੍ਹਾ ਕਨਵੀਨਰ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਕਿਸਾਨਾਂ ਦਾ ਮਾਰਚ ਵਿਚ ਸ਼ਾਮਲ ਹੋਣ ਲਈ ਪਹਿਲਾ ਜੱਥਾ 30 ਜੁਲਾਈ ਨੂੰ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ ਤਦ ਤੱਕ ਕਿਸਾਨਾਂ ਜੇਲਾਂ ਭਰਨ ਤੋਂ ਵੀ ਨਹੀਂ ਘਬਰਾਉਣਗੇ। ਇਸ ਸਮੇਂ ਮੀਟਿੰਗ ਵਿਚ ਤਰਲੋਚਨ ਸਿੰਘ ਝੋਰੜਾ, ਸਾਧੂ ਸਿੰਘ ਅੱਚਰਵਾਲ, ਹਰਦੇਵ ਸਿੰਘ ਰਸੂਲਪੁਰ, ਤੇਜਾ ਸਿੰਘ ਪੱਬੀਆ, ਯੂਥ ਆਗੂ ਮਨੋਹਰ ਸਿੰਘ, ਜਿੰਦਰ ਮਾਣੂੰਕੇ, ਬਚਨ ਸਿੰਘ ਗੋਲਡੀ ਆਦਿ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਅਜ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਵਲੋ ਬਸਪਾ ਸੂਬਾ ਪਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਦੇ ਹੁਕਮ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ  ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ  ਗਿਆ ।ਇਸ ਮੋਕੇ ਤੇ ਬੋਲਦਿਆਂ ਹੋਏ ਬਸਪਾ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਕਿਹਾ ਅਨਮੋਲ ਗਗਨ ਮਾਨ ਵਲੋ ਸੰਵਿਧਾਨ ਸਬੰਧੀ ਦਿਤੇ ਬਿਆਨਾਂ ਦੀ ਬਸਪਾ ਅਕਾਲੀ ਦਲ ਗਠਜੋੜ ਸਖਤ ਸ਼ਬਦਾਂ ਚ ਨਿੰਦਾ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਬੜਬੋਲੀ ਔਰਤ ਤੇ ਦੇਸ ਧਰੋਹ ਦਾ ਪਰਚਾ ਦਰਜ ਕਰਕੇ ਜੇਲ ਭੇਜਿਆ ਜਾਵੇ ਕਿਉਕਿ ਇਸ ਨੇ ਭਾਰਤੀ ਸੰਵਿਧਾਨ ਜੋ ਦੁਨੀਆਂ ਦਾ ਸਭ ਤੋਂ ਵੱਡਾ ਤੇ ਲਿਖਤੀ ਸੰਵਿਧਾਨ ਏ ਤੇ ਇਸੇ ਸੰਵਿਧਾਨ ਨੇ ਭਾਰਤ ਚ ਔਰਤਾਂ ਨੂੰ ਬਰਾਬਰਤਾ ਪਰਦਾਨ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਕੇ ਕਰੋੜਾਂ ਭਾਰਤ ਵਾਸੀਆਂ ਦੇ ਦਿਲਾਂ  ਨੂੰ ਠੇਸ ਪਹੁੰਚਾਈ ਏ ।ਬਸਪਾ ਦੇ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਸਕੱਤਰ ਜਸਵਿੰਦਰ ਸ਼ਰਮਾ ਤੇ ਅਮਰਜੀਤ ਭੱਟੀ ਨੇ ਵੀ ਆਪ ਆਗੂ ਉਕਤ ਬੀਬੀ ਦੇ ਸੰਵਿਧਾਨ ਵਿਰੋਧੀ ਬਿਆਨ ਦੀ ਸਖਤ ਅਲੋਚਨਾ ਕਰਦਿਆਂ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੋਕੇ ਅਕਾਲੀ ਦਲ ਆਗੂਆਂ ਪਰਦੀਪ ਸਿੰਘ ਅਖਾੜਾ ਤੇ ਯੂਥ ਆਗੂ ਜਟ ਗਰੇਵਾਲ ਨੇ ਵੀ ਵਿਚਾਰ ਪਰਗਟ ਕਰਦਿਆਂ ਗਗਨ ਅਨਮੋਲ ਮਾਨ  ਤੇ ਦੇਸ ਧਰੋਹ ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਇਸ ਮੋਕੇ ਹੋਰਨਾਂ ਤੋ ਇਲਾਵਾ ਖਜਾਨਚੀ ਲਖਵੀਰ ਸਿੰਘ ਸੀਰਾ ਸੈਕਟਰ ਆਗੂ ਲਛਮਣ ਸਿੰਘ  ਕੇਵਲ ਸਿੰਘ ਜਰਨਲ ਸਕੱਤਰ ਹਰਜੀਤ ਸਿੰਘ ਬੱਬੂ ਸ਼ਹਿਰੀ ਪਰਧਾਨ ਆਤਮਾ ਸਿੰਘ ਆਦਿ ਵੱਡੀ ਗਿਣਤੀ ਚ ਬਸਪਾ ਅਕਾਲੀ ਦਲ ਗਠਜੋੜ ਦੇ ਵਰਕਰ ਸ਼ਾਮਲ ਸਨ।