ਜਗਰਾਓਂ: ਆਖਿਰ ਐਸਡੀਐਮ ਦਫਤਰ ਅੱਗੇ ਖੜਨ ਵਾਲੇ ਪਾਣੀ ਦੋ ਹੋਵੇਗਾ ਹਲ ਮੇਨ ਰੋਡ ਤੇ ਪਾਣੀ ਖੜਾ ਹੋਣ ਕਾਰਨ ਹੁੰਦੀ ਸੀ ਪ੍ਰੇਸ਼ਾਨੀ

ਜਗਰਾਓਂ, 15 ਜੁਲਾਈ (ਅਮਿਤ ਖੰਨਾ,ਪੱਪੂ )   ਸ਼ਹਿਰ ਜਗਰਾਓਂ ਵਿਚ ਜੇਕਰ ਥੋੜਾ ਵੀ ਮੀਂਹ ਪੈ ਜਾਵੇ ਤਾਂ ਕਈ ਆਮ ਇਲਾਕਿਆਂ ਵਿਚ ਕਈ ਦਿਨ ਪਾਣੀ ਖੜਾ ਰਹਿੰਦਾ ਹੈ। ਪਰ ਜੇਕਰ ਐਸਡੀਐਮ ਦਫਤਰ ਦੀ ਗੱਲ ਕਰੀਏ ਤਾਂ ਦਫਤਰ ਬਾਹਰ ਜੀਟੀ ਰੋਡ ਤੇ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਓਂਕਿ ਕਈ ਵਾਰ ਤਾਂ ਪਾਣੀ ਜ਼ਿਆਦਾ ਖੜਾ ਹੋਣ ਕਾਰਨ ਓਥੋਂ ਲੰਘਣ ਵਾਲੇ ਵਾਹਨ ਪਾਣੀ ਵਿਚ ਬੰਦ ਹੋ ਜਾਂਦੇ ਸਨ ਤਾਂ ਵਾਹਨ ਸਵਾਰ ਕਾਫੀ ਔਖੇ ਹੋਕੇ ਵਾਹਨ ਨੂੰ ਬਾਹਰ ਕਢਦੇ ਸਨ।ਪਰ ਹੁਣ ਇਸ ਪਰੇਸ਼ਾਨੀ ਦਾ ਹਲ ਹੋਣ ਜਾ ਰਿਹਾ ਹੈ ਕਿਓਂਕਿ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦਾ ਪੱਕਾ ਹਲ ਕਰਨ ਵਲ ਕਦਮ ਵਧਾਇਆ ਗਿਆ ਹੈ। ਸੜਕ ਦੇ ਉਪਰੋਂ ਜਾਂਦੇ ਹਾਈਵੇ ਦਾ ਪਾਣੀ ਨੀਚੇ ਆ ਜਾਂਦਾ ਸੀ ਅਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਕਈ ਦਿਨ ਖੜਾ ਰਹਿੰਦਾ ਸੀ। ਪਰ ਅੱਜ ਐਸਡੀਐਮ ਧਾਲੀਵਾਲ ਵਲੋਂ ਠੇਕੇਦਾਰ ਨੂੰ ਬੁਲਾਕੇ ਇਸ ਪਰੇਸ਼ਾਨੀ ਦਾ ਪੱਕਾ ਹਲ ਕਰਨ ਸੰਬੰਧੀ ਨਿਰਦੇਸ਼ ਦਿੱਤੇ ਅਤੇ ਕਲ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ  ਐਸਡੀਐਮ ਨਰਿੰਦਰ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੀ ਬੇਹਤਰੀ ਲਈ ਜੋ ਕੁਝ ਵੀ ਹੋ ਸਕਦਾ ਹੈ ਉਹ ਕਰਨਗੇ।