You are here

ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਹੋਮਿਓਪੈਥਿਕ ਕੈਂਪ ਲਾਇਆ 

ਜਗਰਾਉ 14 ਮਾਰਚ (ਅਮਿਤ ਖੰਨਾ) ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਅਗਵਾੜ ਲੋਪੋ ਵਿਵੇਕ ਕਲੀਨਿਕ ਵਿਖੇ ਹੋਮਿਓਪੈਥਿਕ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਿਮੈਨ ਸੈੱਲ ਦੀ ਇੰਚਾਰਜ ਐੱਸਆਈ ਕਮਲਦੀਪ ਕੌਰ ਨੇ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਡਾ. ਤਮੰਨਾ ਜੈਨ ਹੋਮਿਓਪੈਥਿਕ ਫਿਜ਼ੀਸ਼ਨ ਤੇ ਸਰਜਣ ਨੇ 80 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾ. ਤਮੰਨਾ ਜੈਨ ਨੇ ਕਿਹਾ ਕਿ ਹੋਮਿਓਪੈਥਿਕ ਇਲਾਜ ਨਾਲ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਹੋਮਿਓਪੈਥਿਕ ਦਵਾਈ ਬਿਮਾਰੀਆਂ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ 'ਚ ਹੋਮਿਓਪੈਥਿਕ ਰਾਹੀਂ ਆਪਣਾ ਇਲਾਜ ਕਰਵਾ ਕੇ ਠੀਕ ਵੀ ਹੋਏ ਹਨ। ਇਸ ਮੌਕੇ ਵਿਮੈਨ ਸੈੱਲ ਦੀ ਇੰਚਾਰਜ ਕਮਲਦੀਪ ਕੌਰ ਨੇ ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਜਨਰਲ ਸਕੱਤਰ ਇੰਦਰਪ੍ਰਰੀਤ ਸਿੰਘ ਵਛੇਰ, ਅਮਨ ਤਿਹਾੜਾ, ਇਕਬਾਲ ਸਿੰਘ, ਜਸਵਿੰਦਰ ਸਿੰਘ ਡਾਂਗੀਆਂ, ਨਛੱਤਰ ਸਿੰਘ, ਚਰਨ ਸਿੰਘ, ਰਾਜੂ ਰਾਈਟਰ, ਡਾ. ਪਾਲੀ ਤੇ ਚਰਨੀ ਵੀ ਹਾਜ਼ਰ ਸਨ।