ਜਗਰਾਓਂ, ਅਕਤੂਬਰ 2019 (ਇਕਬਾਲ ਸਿੰਘ ਸਿੱਧੂ )-ਜਗਰਾਉਂ ਦੇ ਪਿੰਡ ਚਕਰ ਵਿੱਚ ਭਗਵੰਤ ਮਾਨ ਦੀ ਪੰਜਾਬ ਬੋਲਦਾ ਹੈ ਰੈਲੀ ਨੇ ਮੁੜ 2017 ਦੀ ਯਾਦ ਦਵਾਤੀ ਹਜਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾ ਨੇ ਦਿਖਾ ਤਾਂ ਕਿ ਆਮ ਆਦਮੀ ਪਾਰਟੀ ਲਈ ਲੋਕਾਂ ਦਾ ਪਿਆਰ ਘੱਟ ਨਹੀਂ ਹੋਇਆ ਰਾਤ ਦੇ 9.30 ਤੱਕ ਰੈਲੀ ਚਲੀ ਪਰ ਲੋਕਾਂ ਦੀ ਗਿਣਤੀ ਨਹੀਂ ਘਟੀ ਪਿੰਡ ਚਕਰ ਵਿੱਚ ਭਗਵੰਤ ਮਾਨ ਦਾ ਸਵਾਗਤ ਕਰਨ ਲਈ ਪਿੰਡ ਲਖੇ ਰਾਤ 8 ਵਜੇ ਤੱਕ ਸੈਂਕੜੇ ਪਾਰਟੀ ਵਾਲੰਟੀਅਰ ਟ੍ਰੈਕਟਰ, ਕਾਰਾ ਅਤੇ ਮੋਟਰਸਾਈਕਲਾ ਤੇ ਮਾਣ ਸਾਬ ਦੀ ਉਡੀਕ ਕਰ ਰਹੇ ਸਨ ਮਾਨ ਸਾਬ ਦੇ ਆਂਦੇ ਹੀ ਪਾਰਟੀ ਵਰਕਰਾਂ ਨੇ ਭਗਵੰਤ ਮਾਨ ਨੂੰ ਟਰੈਕਟਰ ਚੱਲਾ ਕੇ ਰੈਲੀ ਤੱਕ ਜਾਣ ਲਈ ਆਖਿਆ ਤੇ ਮਾਨ ਸਾਬ ਖੁੱਦ ਟ੍ਰੈਕਟਰ ਚੱਲਾ ਚੱਕਰ ਰੈਲੀ ਵਾਲੀ ਥਾਂ ਤੇ ਪਹੁੰਚੇ ਜਿਥੇ ਪਹੁੰਚਣ ਤੇ ਸਾਰਾ ਪੰਡਾਲ ਭਗਵੰਤ ਮਾਨ ਜਿੰਦਾਬਾਦ ਦੇ ਨਾਰੀਆਂ ਨਾਲ ਗੂੰਜਣ ਲੱਗ ਪਿਆ ਭਗਵੰਤ ਮਾਨ ਜੀ ਨੇ ਸੰਬੋਧਨ ਕਰਦੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਪੰਜਾਬ ਵਿੱਚ ਆਮ ਪਾਰਟੀ ਖ਼ਤਮ ਹੋ ਗਈ ਉਹਨਾਂ ਨੂੰ ਅੱਜ ਪਿੰਡ ਚਕਰ ਦੀ ਰੈਲੀ ਦੇਖ ਰਾਤ ਨੂੰ ਨੀਂਦ ਨਹੀਂ ਆਵੇਗੀ ਮਾਨ ਸਾਬ ਨੇ ਆਖਿਆ ਪੰਜਾਬ ਵਿੱਚ ਇਕ ਵੀ ਵਰਗ ਕੈਪਟਨ ਸਰਕਾਰ ਤੋਂ ਖ਼ੁਸ਼ ਨਹੀਂ ਟੀਚਰ ਆਪਣੀ ਹੱਕਾਂ ਮੰਗਣ ਲਈ ਕਦੀ ਡਾਂਗਾ ਖਾ ਰਹੇ ਹਨ ਕਦੀ ਪਾਣੀ ਦੀ ਟੈਂਕੀਆਂ ਤੇ ਚੜ੍ਹ ਰਹੇ ਹਨ ਕਿਸਾਨ ਹਜੇ ਕਰਜੇ ਤੋਂ ਦੁਖੀ ਹੋਕੇ ਖੁਦ ਕੁਸ਼ੀਆਂ ਕਰ ਰਹੇ ਹਨ ਪਰ ਕੈਪਟਨ ਸਾਬ ਆਪਣੀ ਵਿਦੇਸ਼ੀ ਦੋਸਤ ਨਾਲ ਪਹਾੜਾਂ ਤੇ ਘੁੰਮ ਰਹੇ ਹਨ ਉਹਨਾਂ ਕਿਹਾ ਅਕਾਲੀਆਂ ਦੇ ਰਾਜ ਵਿੱਚ ਜੋ ਗੁਰੂ ਸਾਬ ਦੀ ਬੇਅਦਬੀ ਹੋਈ ਉਸਨੂੰ ਕੈਪਟਨ ਸਾਬ ਕਲੀਨ ਚਿੱਟ ਦੇਕੇ ਸਾਫ ਦੱਸ ਰਹੇ ਹਨ ਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ ਉਹਨਾਂ ਕਿਹਾ ਕਿ ਬਾਦਲ ਇਸ ਕਚਹਿਰੀ ਵਿੱਚ ਤੇ ਆਪਣੇ ਜੁਰਮਾਂ ਦੀ ਸੱਜਾ ਤੋਂ ਬੱਚ ਸਕਦੇ ਹਨ ਪਰ ਉਪਰ ਵਾਲੇ ਦੀ ਕਚਹਿਰੀ ਤੋਂ ਨਹੀਂ ਬਚ ਸਕਣਗੇ ਵਿਧਾਇਕ ਸਰਵਜੀਤ ਕੌਰ ਮਣਕੇ ਨੇ ਕਿਹਾ ਅੱਜ ਜੋ ਜਨ ਸੈਲਾਬ ਚਕਰ ਦੀ ਧਰਤੀ ਤੇ ਆਯਾ ਹੈ ਓ ਸਾਫ਼ ਦਿਖਾ ਰਹੇ ਹਨ ਕਿ ਇਸ ਵਾਰ 2022 ਵਿਚ 2017 ਨਾਲ ਵੀ ਜਾਂਦਾ ਲੋਕ ਆਮ ਆਦਮੀ ਪਾਰਟੀ ਨੂੰ ਨਾ ਹੀ ਸਿਰਫ ਪਿਆਰ ਦੇਣਗੇ ਪੰਜਾਬ ਵਿੱਚ ਅਗਲੀ ਸਰਕਾਰ ਵੀ ਬਨਵਾਂਨਗੇ, ਪੰਜਾਬ ਦੇ ਨੌਜਵਾਨਾਂ, ਬਜ਼ੁਰਗਾਂ, ਅਤੇ ਮਹਿਲਾਵਾਂ ਨੂੰ ਆਪਣਾ ਪਵਿਖ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਦਿੱਖ ਇਹ ਜਿੰਦਾ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਹਨ ਉਹ ਕਿਸੀ ਨੂੰ ਦੱਸਣ ਦੀ ਲੋੜ ਨਹੀਂ. ਇਸ ਮੌਕੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਅਮਨ ਮੋਹੀ ਉਮੀਦਵਾਰ ਦਾਖਾ, ਨਵਦੀਪ ਸੰਗਾ, ਪ੍ਰੋਫੈਸਰ ਸੁਖਵਿੰਦਰ ਸਿੰਘ, ਪ੍ਰੋਫੈਸਰ ਤੇਜਪਾਲ ਸਿੰਘ, ਗੋਪੀ ਸ਼ਰਮਾ, ਅਮਿਤ ਪੁਰੀ, ਗੁਰਦੀਪ ਸਿੰਘ, ਗੁਰਜੀਤ ਸਿੰਘ ਗਿੱਲ, ਜਸਪਾਲ ਸਿੰਘ, ਗੁਰਦੇਵ ਸਿੰਘ, ਰਾਜਾ ਸਿੰਘ, ਮਨਜੀਤ ਗਗਨ ਦੀਪ ਕੌਰ, ਸਰੋਜ ਕੌਰ ਅਤੇ ਸੈਂਕੜੇ ਪਾਰਟੀ ਵਾਲੰਟੀਅਰ ਅਤੇ ਲੀਡਰਸ਼ਿਪ ਹਾਜਰ ਸਨ