ਜਗਰਾਓਂ, 15 ਜੁਲਾਈ (ਅਮਿਤ ਖੰਨਾ,) ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਢੁੱਡੀਕੇ ਗ੍ਰੀਨ ਸੰਸਥਾ ਦੇ ਕਾਰਕੁੰਨਾ ਸ. ਰੂਪ ਸਿੰਘ ਸਾਬਕਾ ਪੰਚ ਢੁੱਡੀਕੇ, ਸ. ਜਗਤਾਰ ਸਿੰਘ ਅਤੇ ਉਹਨਾਂ ਦੀ ਟੀਮ ਦੁਆਰਾ ਮਿਸ਼ਨ ਹਰਿਆਲੀ ਦੇ ਤਹਿਤ ਪੋਦਾ ਰੋਂਪਣ ਕੀਤਾ ਗਿਆ.ਜਿਸ ਤਹਿਤ ਸਕੂਲ ਦੇ ਆਲੇ ਦੁਆਲੇ ਖਾਲੀ ਪਏ ਸਥਾਨਾਂ ਅਤੇ ਸਕੂਲ ਗਰਾਊਂਡ ਵਿੱਚ ਛਾਂਦਾਰ, ਫਲਾਂ ਵਾਲੇ ਅਤੇ ਫੁੱਲਾਂ ਵਾਲੇ ਪੋਦੇ ਲਗਾਏ ਗਏ.ਇਸ ਦੌਰਾਨ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਜੀ ਨੇ ਅੱਜ ਦੇ ਸਮੇਂ ਵਿੱਚ ਦਰੱਖਤਾ ਦੀ ਮਹੱਤਤਾ ਬਾਰੇ ਦੱਸਦਿਆ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਸੰਸਥਾਂ ਗ੍ਰੀਨ ਢੁੱਡੀਕੇ ਦੁਆਰਾ ਆਰੰਭੇ ਗਏ ਮਿਸ਼ਨ ਦੀ ਸ਼ਲਾਘਾ ਕੀਤੀ.ਉਹਨਾਂ ਨੂੰ ਸਮੁੱਚੀ ਟੀਮ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ. ਵਰਨਯੋਗ ਹੈ ਕਿ ਇਸ ਸਮੇਂ ਉਹਨਾਂ ਦੇ ਨਾਲ ਸ. ਜਗਤਾਰ ਸਿੰਘ ਜੋ ਆਰਮੀ ਵਿੱਚੋ ਛੁੱਟੀ ਤੇ ਆ ਕੇ ਆਪਣਾ ਵਿਹਲਾ ਸਮਾਂ ਪਰਿਵਾਰ ਨੂੰ ਦੇਣ ਦੀ ਬਜਾਏ ਇਸ ਤਰਾਂ ਦੇ ਸਮਾਜ ਭਲਾਈ ਦੇ ਕਾਰਜ ਵਿੱਚ ਲਗਾ ਰਹੇ ਹਨ.ਇਸ ਸਮਾਂ ਉਹਨਾਂ ਦੇ ਨਾਲ ਸਮੂਹ ਮੈਨੇਜਮੈਂਟ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਆਦਿ ਹਾਜਿਰ ਸਨ