ਹਰਿਆਣਾ ਵਾਂਗ ਪੰਜਾਬ ਸਰਕਾਰ ਵੀ ਸਕੂਲ ਖੋਲ•ੇ 

ਜਗਰਾਓਂ, 16 ਜੁਲਾਈ (ਅਮਿਤ ਖੰਨਾ)   ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਲਪੇਟ ਚ ਲਏ ਹਰ ਇਕ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ। ਹੁਣ ਇਸ ਦੇ ਖ਼ਤਰਨਾਕ ਚੱਕਰਵਿਊ ਚੋਂ ਬਾਹਰ ਨਿਕਲਣ ਤੇ ਮਹੌਲ ਆਮ ਸੁਖਾਵਾ ਹੋ ਰਿਹਾ ਹੈ। ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੋਣਾ ਚਾਹੀਦਾ ਹੈ। ਇਨਾਂ• ਸ਼ਬਦਾਂ ਦਾ ਪ੍ਰਗਟਾਵਾ ਫੈੱਡਰੇਸ਼ਨ ਆਫ ਪੰਜਾਬ ਸਕੂਲ ਦੇ ਆਗੂ ਅਤੇ ਐੱਮਐੱਲਡੀ ਸਕੂਲ ਤਲਵੰਡੀ ਕਲਾ ਦੇ ਪਿੰ੍ਸੀਪਲ ਬਲਦੇਵ ਬਾਵਾ ਨੇ ਕੀਤਾ। ਉਨਾਂ• ਕਿਹਾ ਕਿ ਹਰਿਆਣਾ ਸਰਕਾਰ ਨੇ 16 ਜੁਲਾਈ ਤੋਂ 9 ਵੀ ਤੋਂ ਲੈ ਕੇ 12 ਤਕ ਤੇ 23 ਜੁਲਾਈ ਤੋਂ 6 ਤੋਂ ਲੈ ਕੇ 8 ਵੀ ਤਕ ਦੀਆਂ ਕਲਾਸਾਂ ਲਈ ਸਕੂਲ ਖੋਲ•ਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਵੀ ਸਕੂਲ ਖੋਲ•ਣ ਦਾ ਫੈਸਲਾ ਲੈਂਦਿਆਂ ਤਰੀਕਾ ਜਾਰੀ ਕਰਨੀਆਂ ਚਾਹੀਦੀਆਂ ਹਨ, ਕਿੳਂੁਕਿ ਸਕੂਲ ਬੰਦ ਕਾਰਨ ਵਿਦਿਆਰਥੀਆਂ ਦਾ ਸਿਰਫ ਪੜ•ਾਈ ਪੱਖੋ ਹੀ ਨੁਕਸਾਨ ਨਹੀ ਹੋ ਰਿਹਾ, ਬਲਕਿ ਸਰੀਰਕ, ਮਾਨਸਿਕ ਨੁਕਸਾਨ ਵੀ ਝੱਲ ਰਹੇ ਹਨ। ਇਸ ਤੋਂ ਵੱਡੀ ਫਿਕਰ ਦੀ ਗੱਲ ਇਹ ਹੈ ਕਿ ਆਉਣ ਲਾਈਨ ਕਲਾਸਾਂ ਰਾਹੀ ਜਿਥੇ ਉਹ ਸਕੂਲੀ ਡਿਸਿਪਲਿਨ ਤੋਂ ਦੂਰ ਹੋਣ ਦੇ ਨਾਲ-ਨਾਲ ਸਿਹਤ ਪੱਖੋ ਜਿਨਾਂ• ਵਿੱਚ ਅੱਖਾਂ ਤੇ ਭਾਰੀ ਅਸਰ ਪੈ ਰਿਹਾ ਹੈ। ਇਨਾਂ• ਸਾਰੀਆਂ ਮੁਸ਼ਕਿਲਾਂ ਨੂੰ ਦੇਖਦਿਆ ਪੰਜਾਬ ਸਰਕਾਰ ਨੂੰ ਤੁਰੰਤ ਸਿਖਿਆ ਦੇ ਮੰਦਰ ਖੋਲ•ਣ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਜਿੱਥੋਂ ਤਕ ਰਹੀ ਕੋਵਿਡ ਦੇ ਖਤਰੇ ਦੀ ਗੱਲ ਤਾਂ ਘਰਾਂ ਨਾਲੋਂ ਸਕੂਲਾਂ ਵਿੱਚ ਵਿਦਿਆਰਥੀ ਵੱਧ ਸੁਰੱਖਿਅਤ ਹਨ।