ਛਾਂਦਾਰ ਅਤੇ ਫਲਦਾਰ ਬੂਟੇ ਲਗਾਏ

ਹਠੂਰ,13 ਅਗਸਤ-(ਕੌਸ਼ਲ ਮੱਲ੍ਹਾ)-ਦੇਸ਼ ਦੀਆ ਸਰਹੱਦਾ ਤੇ ਸ਼ਹੀਦੀ ਦਾ ਜਾਮ ਪੀਣ ਵਾਲੇ ਸਮੂਹ ਸਹੀਦਾ ਦੀ ਯਾਦ ਨੂੰ ਸਮਰਪਿਤ ਅੱਜ ਗ੍ਰਾਮ ਪੰਚਾਇਤ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਚ ਛਾਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਕਿਹਾ ਕਿ ਅੱਜ ਸਰਕਾਰੀ ਹਾਈ ਸਕੂਲ ਦੀ ਗਰਾਉਡ ਦੇ ਕਿਨਾਰੇ ਲਗਭਗ 213 ਛਾਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਹਨ।ਇਨ੍ਹਾ ਬੂਟਿਆ ਦੀ ਸਾਭ-ਸੰਭਾਲ ਲਈ ਪਿੰਡ ਦੇ ਨੌਜਵਾਨਾ ਦੀਆ ਵੱਖ-ਵੱਖ ਟੀਮਾ ਬਣਾਇਆ ਗਈਆ ਹਨ ਜੋ ਸਮੇਂ-ਸਮੇਂ ਤੇ ਖਾਦ ਅਤੇ ਪਾਣੀ ਪਾਇਆ ਕਰਨਗੀਆ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਬੂਟਿਆ ਦੀ ਦੇਖ-ਰੇਖ ਲਈ ਸਹਿਯਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸੁਸਮਾਂ ਰਾਣੀ ਹਠੂਰ , ਸੂਬੇਦਾਰ ਗੁਰਮੇਲ ਸਿੰਘ , ਪੰਚ ਸੁਖਵਿੰਦਰ ਸਿੰਘ , ਪੰਚ ਕਾਲਾ ਸਿੰਘ , ਪੰਚ ਜਗਜੀਤ ਸਿੰਘ ਖੇਲਾ , ਪੰਚ ਅਮਰਜੀਤ ਕੌਰ , ਸੂਬੇਦਾਰ ਅਨੋਖ ਸਿੰਘ , ਕਰਨੈਲ ਸਿੰਘ , ਰਣਜੀਤ ਸਿੰਘ ਸਿਵੀਆ , ਜਸਵੰਤ ਸਿੰਘ ਸਿਵੀਆ , ਸੋਖਾ ਸਿੰਘ , ਪਾਲਾ ਸਿੰਘ ਤੋ ਇਲਾਵਾ ਮਨਰੇਗਾ ਕਾਮੇ ਹਾਜ਼ਰ ਸਨ।

ਫੋਟੋ ਕੈਪਸ਼ਨ:- ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਛਾਦਾਰ ਅਤੇ ਫਲਦਾਰ ਬੂਟੇ ਲਾਉਦੇ ਹੋਏ।