ਸਪਰਿੰਗ ਡਿਊ ਸਕੂਲ ਵਿਖੇ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ


ਜਗਰਾਉ 13 ਜੁਲਾਈ  (ਅਮਿਤਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸਾਲ 2022-23 ਲਈ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ।ਇਸ ਸੰਬੰਧਤ ਸਕੂਲ ਅੰਦਰ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ  ਨੇ ਕਿਹਾ ਕਿ ਸਕੂਲੀ ਜੀਵਨ ਹਰ ਵਿਿਦਆਰਥੀ ਦੇ ਲਈ ਮਹੱਤਵਪੂਰਨ ਹੈ ਅਤੇ ਸਕੂਲ ਅੰਦਰ ਉਚੇਰੀ ਸਿੱਖਿਆ ਦੇ ਨਾਲ^ਨਾਲ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਧਿਆਨ ਰੱਖਿਆ ਜਾਦਾਂ ਹੈ।ਬੇਸ਼ੱਕ ਪਿਛਲੇ ਸਾਲਾਂ ਵਿੱਚ ਕੋਰੋਨਾ ਕਾਰਨ ਵਿਿਦਆਰਥੀਆਂ ਦੀਆਂ ਗਤੀਵਿਧੀਆਂ ਘੱੱਟ ਗਈਆ ਸਨ।ਪਰ ਇਸ ਵਿਿਦੱਅਕ  ਵਰੇ ਤੋਂ ਵਿਿਦਆਰਥੀਆਂ ਦੇ ਉੱਚਤਮ ਵਿਕਾਸ ਨੂੰ ਧਿਆਨ ਵਿੱਚ ਰੱਖਦੇ  ਹੋਏ  ਸਕੂਲ ਵਿੱਚ ਸਾਰੀਆਂ ਸਿੱਖਿਅਕ ਗਤੀਵਿਧੀਆਂ  ਨੂੰ  ਸ਼ੁਰੂ  ਕੀਤਾ ਗਿਆ ਹੈ।ਅਤੇ ਇਸ ਵਿੱਚ ਹਰ ਵਿਿਦਆਰਥੀਆਂ ਦਾ ਰੋਲ ਵੀ ਜਰੂਰੀ ਹੁੰਦਾ ਹੈ।ਜਿਸ ਕਾਰਨ ਉਹਨਾਂ ਨੂੰ ਕੁੱਝ ਜਿੰਮੇਵਾਰੀਆਂ ਦਿੱਤੀਆ ਗਈਆ ਹਨ।ਇਸ ਸੰਬੰਧ ਵਿੱਚ ਹੀ ਅੱਜ ਸਕੂਲ ਅੰਦਰ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ ਅਤੇ ਇਨ ਵੈਸਚਰ ਸੈਰੇਮਨੀ ਕੀਤੀ ਗਈ।ਜਿਸ ਵਿੱਚ ਕੋਮਲ ਸਿੰਘ ਨੂੰ ਹੈੱਡ ਬੁਆਏ, ਸੁਮਨਪ੍ਰੀਤ ਕੌਰ ਨੂੰ ਹੈੱਡ ਗਰਲ, ਅਰਮਾਨ ਸਿੰਘ ਸਿੱਧੂ ਵਾਇਸ ਹੈੱਡ ਬੁਆਏ, ਹਰਲੀਨ ਕੌਰ ਵਾਇਸ ਹੈੱਡ ਗਰਲ, ਹਰਮਨਦੀਪ ਕੌਰ, ਸੁਪਨੀਤ ਕੌਰ, ਜਸਪ੍ਰੀਤ ਸਿੰਘ, ਜੈਸਮੀਨ ਕੌਰ ਨੂੰ ਹਾਊਸ ਕੈਪਟਨ, ਅਨਮੋਲਪ੍ਰੀਤ ਕੌਰ, ਜੈਸਮੀਨ ਕੌਰ, ਜਸਮੀਨ ਕੌਰ, ਖੁਸ਼ਪਿੰਦਰ ਕੌਰ ਨੂੰ ਵਾਇਸ ਹਾਊਸ ਕੈਪਟਨ, ਅਤਿੰਦਰ ਸਿੰਘ ਸਪੋਰਟਸ ਕੈਪਟਨ  ਬੁਆਏ, ਗੁਰਪ੍ਰੀਤਕੌਰ ਸਪੋਰਟਸ ਕੈਪਟਨ  ਗਰਲ, ਸੁਖਵੀਰ ਸਿੰਘ ਵਾਇਸ ਸਪੋਰਟਸ ਕੈਪਟਨ  ਬੁਆਏ, ਰਾਜਵੀਰ ਕੌਰ ਵਾਇਸ ਸਪੋਰਟਸ  ਕੈਪਟਨ ਗਰਲ ਚੁਣਿਆ ਗਿਆ ।ਇਸ ਮੌਕੇ ਤੇ ਉਹਨਾਂ ਨੂੰ ਬੈਜਲਗਾਏ ਗਏ।ਸਾਰੇ ਹਾਊਸ ਇੰਚਾਰਜ ਵੀ ਇਸ ਮੌਕੇ ਤੇ ਹਾਜਿਰ ਸਨ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ।ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਸਤਿੰਦਰਪਾਲ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕਵਿਤਾ ਢੰਡ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ ਅਤੇ ਸਮੂਹ ਸਟਾਫ ਵਲੋਂ ਚੁਣੇ ਗਏ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਗਈ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਆਪਣੇ  ਵਲੋਂ ਦਿੱਤੇ ਗਏ ਸੁਨੇਹੇ ਵਿੱਚ ਇਹ ਉਮੀਦ ਕੀਤੀ ਗਈ ਕਿ ਇਹ ਸਾਰੇ ਵਿਿਦਆਰਥੀ ਆਪਣੀ ਜਿੰਮੇਵਾਰੀ  ਨੂੰ  ਚੰਗੀ ਤਰਾਂ ਨਿਭਾਉਣਗੇ।