ਸਿੱਟ" ਦੇ ਨਾਂ ਪਹੁੰਚਣ ਕਾਰਨ ਧਰਨਾਕਾਰੀ ਬੇਰੰਗ ਮੁੜੇ!

ਥਾਣੇ ਅੱਗੇ 113ਵੇਂ ਦਿਨ ਵੀ  ਧਰਨਾ ਜਾਰੀ ! 

ਜਗਰਾਉਂ 13 ਜੁਲਾਈ( ਗੁਰਕੀਰਤ ਜਗਰਾਉਂ ) ਮਾਵਾਂ-ਧੀਆਂ ਨੂੰ ਨਜ਼ਾਇਜ ਹਿਰਾਸਤ ਚ ਰੱਖ ਕੇ ਅੱਤਿਆਚਾਰ ਕਰਨ ਸਬੰਧੀ ਦਰਜ ਮੁਕੱਦਮੇ ਦੀ ਤਫਤੀਸ਼ ਕਰਨ ਲਈ ਨਿਯੁਕਤ ਕੀਤੀ "ਸਿੱਟ" ਦੇ ਨਾਂ ਪਹੁੰਚਣ ਕਾਰਨ ਅੱਜ ਮੁਕੱਦਮੇ ਦੇ ਦਰਜਨਾਂ ਗਵਾਹਾਂ ਤੇ ਧਰਨਾਕਾਰੀਆਂ ਨੂੰ ਵਾਪਸ ਬੇਰੰਗ ਮੁੜਣਾ ਪਿਆ। ਜਿਲ੍ਹਾ ਪੁਲਿਸ ਕੰਪਲੈਕਸ ਚ ਮੁਦਈ ਧਿਰ ਤੇ ਗਵਾਹਾਨ ਨਾਲ ਮੌਜੂਦ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਬੀਕੇਯੂ (ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ  ਕਿਹਾ ਕਿ ਕੱਲ ਧਰਨਾਕਾਰੀਆਂ ਨੂੰ ਸੱਦਾ ਪੱਤਰ ਮਿਲਿਆ ਸੀ ਕਿ "ਸਿੱਟ" ਤਫਤੀਸ ਲਈ ਜਿਲ੍ਹਾ ਪੁਲਿਸ ਕੰਪਲੈਕਸ ਚ ਪੁੱਜੇਗੀ ਪਰ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਦੇ ਦੇਰ ਰਾਤ ਹੋਈਆਂ ਬਦਲੀਆਂ ਕਾਰਨ "ਸਿੱਟ" ਨਹੀਂ ਪਹੁੰਚ ਸਕੀ ਅਤੇ ਸਿੱਟੇ ਵਜੋਂ ਮੁਕੱਦਮੇ ਦੀ ਤਫਤੀਸ ਹੁਣ ਫਿਰ ਲਟਕ ਗਈ ਹੈ। ਦੱਸਣਯੋਗ ਹੈ ਕਿ ਆਪਣੇ ਆਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦੇ ਗੁਰਿੰਦਰ ਬੱਲ ਨੇ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਕਰੰਟ ਲਗਾਇਆ ਸੀ ਅਤੇ ਕਰੰਟ ਲਗਾਉਣ ਨਾਲ 19 ਸਾਲਾ ਲੜਕੀ ਕੁਲਵੰਤ ਕੌਰ ਦੀ 15 ਸਾਲ ਨਕਾਰਾ ਪਈ ਰਹਿਣ ਉਪਰੰਤ ਲੰਘੀ 10 ਦਸੰਬਰ ਨੂੰ ਹੋਈ ਮੌਤ ਹੋ ਹੋ ਗਈ ਸੀ ਅਤੇ ਮੋੌਕੇ ਦੇ ਜਿਲ੍ਹਾ ਪੁਲਿਸ ਮੁਖੀ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਤੇ ਥਾਣੇਦਾਰ ਗੁਰਿੰਦਰ ਬੱਲ, ਸਹਾਇਕ ਥਾਣੇਦਾਰ ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਉਰਫ ਬਿੱਲੂ ਸਰਪੰਚ ਖਿਲਾਫ਼ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ। ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਧਰਨਾ ਲਗਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਕਾਰਨ ਜੱਥੇਬੰਦੀਆਂ ਵਲੋਂ 22 ਜੁਲਾਈ ਨੂੰ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਕੀਤਾ ਹੋਇਆ ਹੈ। ਦੂਜੇ ਪਾਸੇ ਅੱਜ 113ਵੇ ਦਿਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ , ਮੇਵਾ ਸਿੰਘ, ਚੜ੍ਤ ਸਿੰਘ ਬਾਰਦੇਕੇ, ਮੋਹਣ ਸਿੰਘ, ਭਜਨ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰੀ ਵਿੱਚ ਧਰਨਾ ਵੀ ਲਗਾਇਆ ਗਿਆ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲਾਰ, ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਲੋਕ 23 ਮਾਰਚ ਤੋਂ ਧਰਨੇ ਤੇ ਬੈਠੇ ਹਨ ਅਤੇ ਵਿਧਾਇਕ ਬੀਬੀ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਤਾਂ ਕੀ ਦਿਵਾਉਣਾ ਸੀ ਸਗੋਂ ਧਰਨਾਕਾਰੀਆਂ ਦੀ ਸਾਰ ਲੈਣੀ ਵੀ ਵਾਜ਼ਿਬ ਨਹੀਂ ਸਮਝੀ। ਇਸ ਸਮੇਂ ਕਰਨੈਲ ਸਿੰਘ ਜਗਰਾਉਂ, ਠੇਕੇਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ, ਰਾਮਤੀਰਥ ਸਿੰਘ ਵੀ ਹਾਜ਼ਰ ਸਨ।