You are here

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਤਹਿਸੀਲਦਾਰ ਫ਼ਰੀਦਕੋਟ ਨੂੰ ਪੁਸਤਕ ਭੇਂਟ

 ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਸ. ਸੁਖਚਰਨ ਸਿੰਘ ਚੰਨੀ ਤਹਿਸੀਲਦਾਰ ਫ਼ਰੀਦਕੋਟ ਨੂੰ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਦੁਆਰਾ ਸੰਪਾਦਿਤ ਪੁਸਤਕ ' ਕਲਮਾਂ ਦੇ ਰੰਗ' ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਤਿਕਾਰ ਸਹਿਤ ਭੇਂਟ ਕੀਤੀ ਗਈ। ਸਭਾ ਵੱਲੋਂ ਤਹਿਸੀਲਦਾਰ ਸਾਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਸ. ਚੰਨੀ ਨੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸਭਾ ਨੇ ਸਾਹਿਤਕ ਖੇਤਰ ਵਿੱਚ ਚੰਗੇ ਉਪਰਾਲੇ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਇਸ ਸਭਾ ਤੋਂ ਵਧੀਆ ਕਾਰਜਾਂ ਦੀ ਆਸ ਕਰਦੇ ਹਾਂ। ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਪੁਸਤਕ ਬਾਰੇ, ਸਭਾ ਦੇ ਉਦੇਸ਼ਾਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਭਾ ਦੇ ਸਕੱਤਰ ਰਾਜ ਗਿੱਲ ਭਾਣਾ, ਜਨਰਲ ਸਕੱਤਰ ਵਤਨਵੀਰ ਵਤਨ, ਖਜਾਨਚੀ ਜਤਿੰਦਰਪਾਲ ਸਿੰਘ ਟੈਕਨੋ, ਪ੍ਰੈਸ ਸਕੱਤਰ ਧਰਮ ਪਰਵਾਨਾ, ਸਹਾਇਕ ਖਜਾਨਚੀ ਕਸ਼ਮੀਰ ਮਾਨਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ ਅਤੇ ਸੁਖਵੀਰ ਬਾਬਾ ਵੀ ਨਾਲ ਸ਼ਾਮਿਲ ਸਨ। ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਤਹਿਸੀਲਦਾਰ ਸਾਬ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ । ਇਸ ਮੌਕੇ ਦਫ਼ਤਰੀ ਸਟਾਫ਼ ਵਿੱਚੋਂ ਸ. ਦਿਲਬਾਗ ਸਿੰਘ ਵੀ ਹਾਜ਼ਰ ਸਨ।