ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਨੇ ਪੁਲਿਸ ਜ਼ਬਰ ਦਾ ਸ਼ਿਕਾਰ ਲੜਕੀ ਦ‍ਾ ਦੁੱਖ ਸੁਣਿਆ

ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਪ੍ਰਸ਼ਾਸਨ ਪਤਾ ਨਹੀਂ ਕਿਉਂ ਸੌਂ ਜਾਂਦਾ -ਮਾਨ  

ਇਹ ਅਧਿਕਾਰੀ ਧਰਨੇ ਮੁਜ਼ਾਹਰਿਆਂ ਤੋਂ ਬਾਅਦ ਪਰਚੇ ਦਰਜ ਕਰਨ ਦੇ ਆਦੀ ਹੋ ਚੁੱਕੇ ਹਨ

 ਅਸੀਂ ਧਰਨੇ ਮੁਜ਼ਾਹਰਿਆਂ ਲਈ ਵੀ ਤਿਆਰ ਹਾਂ  - ਚੀਮਾ      

ਉਨ੍ਹਾਂ ਪਰਿਵਾਰ ਨੂੰ  ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ`

ਜਗਰਾਉਂ, 16 ਜੁਲਾਈ ( ਪੱਪੂ  ) ਜਨਰਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਤੇ ਰੰਗਰੇਟਾ ਦਲ਼ ਪੰਜਾਬ ਦੇ ਪ੍ਰਧਾਨ ਜੱਥੇਦਾਰ ਬਲਵੀਰ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ ਪ੍ਰੈਸ ਕਲੱਬ ਦੇ ਦੋ ਦਰਜ਼ਨ ਪੱਤਰਕਾਰਾਂ ਨੇ ਪਹਿਲਾਂ ਜਿਥੇ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਉਥੇ ਫਿਰ ਪੀੜਤ ਲੜਕੀ ਕੁਲਵੰਤ ਕੌਰ ਦੇ ਘਰ ਜਾ ਕੇ ਪਰਿਵਾਰ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਮਨਜੀਤ ਸਿੰਘ ਮਾਨ ਅਤੇ ਜੱਥੇਦਾਰ ਚੀਮਾ ਨੇ ਕਿਹਾ ਕਿ ਅੱਤਿਆਚਾਰ ਕਰਨ ਵਾਲੇ ਥਾਣੇਦਾਰ ਤੇ ਹਰ-ਹਾਲ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਭਾਵੇਂ ਪੰਜਾਬ ਭਰ ਸਮੂਹ ਪੱਤਰਕਾਰ ਭਾਈਚਾਰੇ ਨੂੰ ਸੜਕਾਂ 'ਤੇ ਕਿਉਂ ਨਾ ਆਉਣਾ ਪਵੇ। ਕਾਬਲ਼ੇਗੌਰ ਹੈ ਕਿ ਪੀੜ੍ਤ ਲੜਕੀ ਅਤੇ ਉਸ ਦੀ ਮਾਤਾ ਨੂੰ ਉਸ ਸਮੇਂ ਦਾ ਥਾਣਾ ਮੁਖੀ ਰਾਤ ਨੂੰ ਘਰੋਂ ਚੁੱਕ ਲਿਆਇਆ ਸੀ ਅਤੇ ਥਾਣੇ ਲਿਆਕੇ ਰਾਤ ਨੂੰ ਲੜਕੀ ਨੂੰ ਕਰੰਟ ਲਗਾਇਆ ਸੀ। ਅੱਜ ਲੜਕੀ ਅੱਜ ਕਰੰਟ ਲਗਾਉਣ ਨਾਲ ਸਰੀਰਿਕ ਤੌਰ 'ਤੇ ਨਕਾਰਾ ਹੋਈ ਮੰਜੇ ਪਈ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਥਾਂ ਮੌਤ ਮੰਗਣ ਲਈ ਮਜ਼ਬੂਰ ਹੈ। ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰਧਾਨ ਬਲਵੀਰ ਸਿੰਘ ਚੀਮਾ ਤੋਂ ਇਲਾਵਾ ਪ੍ਰੈਸ ਕਲੱਬ ਦੇ ਸਰਪ੍ਰਸਤ ਜੇ.ਅੈਸ.ਸੰਧੂ, ਜਨਰਲ ਸਕੱਤਰ ਸਤੀਸ਼ ਜੌੜਾ, ਸਟੇਟ ਕੋਆਰਡੀਨੇਟਰ ਪਿਰਤਪਾਲ ਸਿੰਘ, ਕਲੱਬ ਦੇ ਕਾਨੂੰਨੀ ਸਲਾਹਕਾਰ ਦੀਪਕ ਸ਼ਰਮਾ, ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜ਼ਲ਼ਾ, ਡਾ. ਮਨਜੀਤ ਸਿੰਘ ਲ਼ੀਲਾ, ਨਸੀਬ ਵਿਰਕ, ਗੁਰਦੇਵ ਗਾਲਿਬ, ਰਛਪਾਲ ਸ਼ੇਰਪੁਰੀ, ਮਨੀ ਧੀਰ, ਹਰਜੋਤ ਸੇਠੀ, ਰਾਜਾ ਮਹਿਤਪੁਰ, ਤਰਸੇਮ ਲਾਲ਼ਕਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜ਼ੂਦ ਸੀ।