You are here

ਲੁਧਿਆਣਾ

ਕਰਮਾ ਵਾਲੀਆਂ ਮਾਵਾਂ ਜੰਮਦਿਆਂ ਨੇ ਹੀਰੇ ਪੁੱਤ: ਭਾਈ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਇੰਟਰਨੈਸਨਲ ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਜੀ ਦੇ ਮਾਤਾ ਸੁਰਜੀਤ ਕੋਰ ਜੀ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਜਾ ਬਿਰਾਜੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਸਭਾ ਦੇ ਉਹਦੇਦਾਰਾ ਨੇ ਦੁੱਖ ਸਾਝਾ ਕੀਤਾ‌। ਭਾਈ ਪਾਰਸ ਨੇ ਪਰਵਾਰ ਨਾਲ ਦੁੱਖ ਵਿੱਚ ਸਰੀਕ ਹੁੰਦਿਆਂ ਕਿਹਾ ਕੇ ਕਰਮਾ ਵਾਲਿਆਂ ਮਾਵਾਂ ਹੀਰੇ ਪੁੱਤ ਜੰਮਦਿਆ ਨੇ ਅਤੇ ਮਾਤਾ ਪਿਤਾ ਦੀ ਭਗਤੀ ਨਾਲ ਹੀ ਉਲਾਦ ਬੁੰਲਦਿਆਂ ਤੇ ਪਹੁੰਚ ਪਾਂਉਦੀ ਹੈ। ਉਹਨਾ ਕਿਹਾ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਚੰ ਨਿਵਾਸ ਦੇਣ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।ਇਸ ਮੋਕੇ ਬਲਜਿੰਦਰ ਸਿੰਘ ਦੀਵਾਨਾ  ਜਸਵਿੰਦਰ ਸਿੰਘ ਖਾਲਸਾ  ਢਾਡੀ ਸੁੱੱਖਵਿੰਦਰ ਸਿੰਘ ਸੰਧੂ ਬਖਤੋਰ ਸਿੰਘ ਪੈ ਲੱਖਾ ਸਤਨਾਮ ਸਿੰਘ ਲਾਲੀ  ਗੁਰਪ੍ਰੀਤ ਸਿੰਘ ਹਠੂਰ ਬਲਵੀਰ ਸਿੰਘ ਲੱਖਾ ਇੰਦਰਜੀਤ ਸਿੰਘ ਲੱਖਾ  ਰਣਜੀਤ ਸਿੰਘ ਲੱਖਾ ਬਲਵੰਤ ਸਿੰਘ ਸਿੱਧੂ ਬਲਦੇਵ ਸਿੰਘ ਬੱਬੀ ਹਰਭਜਨ ਸਿੰਘ ਰਾਮੇਆਣਾ ਬੁਟਾ ਸਿੰਘ ਭਾਈ ਰੁਪਾ ਗੁਰਵਿੰਦਰ ਸਿੰਘ ਦੀਵਾਨਾ ਆਦਿ ਬਹੁਤ ਸਾਰੇ ਰਾਗੀ ਢਾਡੀ ਪ੍ਰਚਾਰਕ ਹੋਰ ਸੰਗਤਾ ਹਾਜਰ ਸਨ

ਪਾਣੀ ਦੀ ਸਮਸਿਆ ਨਾਲ ਜੂਝ ਰਹੇ ਲੋਕਾਂ ਵਲੋਂ ਗੁਹਾਰ

ਮਿਉਂਸਪਲ ਕਮੇਟੀ ਪ੍ਰਧਾਨ ਨੇ ਕਿਹਾ ਜਲਦ ਕਰਾਂਗੇ ਹਲ
ਜਗਰਾਉਂ ਜੁਲਾਈ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)
ਅੱਜ ਇਥੇ ਮਿਉਂਸਪਲ ਕਮੇਟੀ ਦਫ਼ਤਰ ਵਿਖੇ ਲੋਕਾਂ ਵਲੋਂ ਗੁਹਾਰ ਲਗਾਈ ਕਿ ਪਿਛਲੇ ਇਕ ਮਹੀਨੇ ਤੋਂ ਪਾਣੀ ਲਈ ਤਰਸ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਲਾਕੇ ਦੀ ਵਾਟਰ ਸਪਲਾਈ ਵਾਲੀ ਮੋਟਰ  ਨਾ ਚਲਨ ਕਰਕੇ ਆਮ ਲੋਕ ਜਿਹੜੇ ਵਾਰਡ ਨੰਬਰ 09 ਦੇ ਵਸਨੀਕ ਹਨ ਇਕ ਇਕ ਬੂੰਦ ਪਾਣੀ ਲਈ ਤਰਸ ਰਹੇ ਹਨ। ਅੱਜ ਉਹ ਮਜਬੂਰ  ਹੋ ਕੇ ਮਿਉਂਸਪਲ ਕਮੇਟੀ ਦਫ਼ਤਰ ਵਿਖੇ ਆਪਣੇ ਦਰਦ ਨੂੰ ਬਿਆਨ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਮਿਉਂਸਪਲ ਕਮੇਟੀ ਪ੍ਰਧਾਨ  ਸ੍ਰੀ ਜਤਿੰਦਰ ਪਾਲ ਰਾਣਾ ਨੇ ਕਿਹਾ ਕਿ ਉਹ ਉਨ੍ਹਾਂ ਦਾ ਦਰਦ ਸਮਝਦੇ ਹਨ ਤੇ ਜਲਦ ਹੀ ਪਾਣੀ ਦੀ ਸਪਲਾਈ ਚਾਲੂ ਹੋਵੇਗੀ ਉਹ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਗੇ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਉਹ ਬੇਹੱਦ ਪ੍ਰੇਸ਼ਾਨ ਹਨ ਬਹੁਤ ਗਰਮੀ ਹੋਣ ਕਾਰਨ ਪਾਣੀ ਦੀ ਕਮੀਂ ਨੇ ਬੇਹਾਲ ਕੀਤਾ ਹੋਇਆ ਹੈ, ਇਸ ਮੌਕੇ ਤੇ ਵਾਰਡ ਨੰਬਰ 09 ਦੇ ਵਸਨੀਕ ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਨੋਨੀ, ਕੁਲਵੰਤ ਸਿੰਘ, ਗੁਰਪ੍ਰੀਤ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਬਿਮਲਾ ਰਾਣੀ, ਰੇਨੂੰ, ਮੱਧੂ ਦੇਵੀ, ਨਿਰਮਲਾ, ਰਮੇਸ਼ ਕੁਮਾਰ, ਸੂਖੀ,ਵੀਨਾ ਰਾਣੀ, ਸੁਖਵਿੰਦਰ ਸਿੰਘ,ਰਾਮ ਜੀ,ਰਾਜੀਵ ਕੁਮਾਰ ਆਦਿ ਹਾਜ਼ਰ ਸਨ

ਸੁਧਾਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾਂ ਤੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਕੀਤਾ ਹਾਸਲ

ਗੁਰੂਸਰ ਸੁਧਾਰ 9 ਜੁਲਾਈ  ( ਜਗਰੂਪ ਸਿੰਘ ਸੁਧਾਰ) ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿਚ ਮੱਲਾਂ ਮਾਰੀਆਂ।ਗੁਰਪ੍ਰੀਤ ਕੌਰ, ਐਮ.ਐਸ.ਸੀ.(ਆਈ.ਟੀ.) ਅਤੇ ਕਿਰਨਦੀਪ ਕੌਰ, ਐਮ.ਐਸ.ਸੀ. (ਭੌਤਿਕ ਵਿਗਿਆਨ) ਸਿਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾਂ ਤੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਹਾਸਲ ਕਰ ਕਾਲਜ ਦਾ ਨਾਂ ਰੌਸ਼ਨ ਕੀਤਾ।ਵਿਦਿਆਰਥਣਾਂ ਨੂੰ ਮੁਬਾਰਕਵਾਦ ਦਿੰਦਿਆਂ ਕਾਲਜ ਪ੍ਰਿੰਸੀਪਲ ਜਸਵੰਤ ਸਿੰਘ ਗੋਰਾਇਆ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਕਲਾਸਾਂ ਦੇ ਐਲਾਨੇ ਨਤੀਜਿਆਂ ਵਿਚ ਕਾਲਜ ਦੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ।ਇਸ ਮੌਕੇ ਹੋਰਨਾਂ ਸਮੇਤ ਪ੍ਰੋ.ਇੰਦਰਜੀਤ ਸਿੰਘ,ਪ੍ਰੋ. ਮੇਜਰ ਸਿੰਘ,ਪੋ੍ਰ.ਤਰਸੇਮ ਸਿੰਘ,ਡਾ. ਉਮਰਿੰਦਰਪਾਲ ਸਿੰੰਘ, ਡਾ.ਰਾਜੇਸ਼ ਕੁਮਾਰ ਅਤੇ ਪ੍ਰੋ.ਬੋਹੜ ਸਿੰਘ ਹਾਜ਼ਰ ਸਨ।

ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਗੁਰੂਸਰ ਸਧਾਰ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ

  ਸੁਧਾਰ , (ਜਗਰੂਪ ਸਿੰਘ ਸੁਧਾਰ ) ਛੇਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੇ ਵਿਰੋਧ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਉੱਪਰ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੇ 8 ਅਤੇ  9 ਜੁਲਾਈ ਦੀ ਕਲਮ ਛੋੜ ਹੜਤਾਲ ਵਿਚ ਵਧ ਚਡ਼੍ਹ ਕੇ ਭਾਗ ਲਿਆ  । ਇਸ ਦੇ ਸਬੰਧ ਵਿਚ ਅੱਜ ਗੁਰੂਸਰ ਸੁਧਾਰ ਵਿਖੇ ਸਮੂਹ ਮੁਲਾਜ਼ਮ ਜਥੇਬੰਦੀਆਂ  ਵੱਲੋਂ ਸਰਕਾਰੀ ਹਸਪਤਾਲ ਸੁਧਾਰ ਦੇ ਸਾਹਮਣੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ   ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ  । ਇਸ ਮੌਕੇ ਤੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਸੁਧਾਰ ਦੇ ਸਕੱਤਰ ਹਰਜੀਤ ਸਿੰਘ ਸੁਧਾਰ ਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸਦੇ ਹੋਏ ਕਿਹਾ  ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਮੁਲਾਜ਼ਮਾਂ ਲਈ ਪ੍ਰਾਪਤ ਕਰਨਯੋਗ ਕੋਈ ਵੀ ਗੱਲ ਨਹੀਂ ਹੈ  ।ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਪੇ  ਕਮਿਸ਼ਨ ਕਾਰਨ  ਵਧਣ ਦੀ ਬਜਾਏ ਘਟ ਰਹੀ ਹੈ  ।ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਮਿਲਕੇ 2022 ਦੀਆਂ ਵੋਟਾਂ ਵਿੱਚ ਪੰਜਾਬ ਸਰਕਾਰ ਨੂੰ ਚੰਗਾ ਸਬਕ ਸਿਖਾਉਣਗੇ ।ਇਸ ਮੌਕੇ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਆਗੂ ਦਵਿੰਦਰ ਸਿੰਘ ਸੁਧਾਰ ਨੇ ਕਿਹਾ  ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕੋਰੋਨਾ ਕਾਲ ਵਿੱਚ  ਅੱਗੇ ਹੋ ਕੇ ਜਿੱਥੇ ਲੋਕਾਂ ਦੀ ਸੇਵਾ ਕੀਤੀ ਅਤੇ ਇਸ  ਬਿਮਾਰੀ ਦੇ ਨਾਲ ਲੜਦੇ ਹੋਏ ਬਹੁਤ ਸਾਰੇ ਮੁਲਾਜ਼ਮ   ਸ਼ਹੀਦ ਹੋ ਗਏ  ।ਉਸ ਦਾ ਇਨਾਮ ਸਰਕਾਰ ਨੇ ਤਨਖਾਹ ਕਮਿਸ਼ਨ ਵਿਚ ਇਨ੍ਹਾਂ ਸਿਹਤ ਮੁਲਾਜ਼ਮਾਂ ਦੀ ਤਨਖ਼ਾਹ ਘਟਾ ਕੇ ਦਿੱਤਾ ਹੈ  ।ਇਸ ਮੌਕੇ ਤੇ ਅਧਿਆਪਕ ਆਗੂ ਗੁਰਦੀਪ ਸਿੰਘ ਹੇਰਾਂ ਅਤੇ ਸੁਖਵਿੰਦਰ ਸਿੰਘ ਸੁਧਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਪੱਖੀ ਬਣਾ ਕੇ ਲਾਗੂ ਨਾ ਕੀਤਾ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਸੜਕਾਂ ਤੇ ਆ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ  ।ਇਸ ਮੌਕੇ ਤੇ ਬਹੁਤ ਸਾਰੀਆਂ ਔਰਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ  ।ਇਸ ਮੌਕੇ ਤੇ ਮੁਲਾਜ਼ਮ ਆਗੂ  ਬਾਲਕ੍ਰਿਸ਼ਨ ਸੀਨੀਅਰ ਸਹਾਇਕ, ਗੁਰਪ੍ਰੀਤ ਸਿੰਘ ਪ੍ਰਧਾਨ  MDHW,ਅਮਨਿੰਦਰ ਸਿੰਘ ,ਮਾਸਟਰ ਰਣਜੀਤ ਸਿੰਘ ਰੁੜਕਾ, ਸੁਖਜੀਤ  ਸਿੰਘ ਬੁਰਜ ਲਿੱਟਾਂ, ਗੁਰਸੇਵਕ ਸਿੰਘ ,ਬਲਵਿੰਦਰ ਸਿੰਘ ਹੇਰਾਂ, ਧਰਮਜੀਤ ਸਿੰਘ ,ਜਸਵੰਤ ਸਿੰਘ, ਗੁਰਮਿੰਦਰ ਸਿੰਘ, ਗੁਰਦੀਸ਼ ਕੌਰ ,ਗੁਰਜੀਤ ਕੌਰ ਦਵਿੰਦਰ ਕੌਰ ਅਤੇ ਸਰਬਜੀਤ  ਕੌਰ ਆਦਿ ਹਾਜ਼ਰ ਸਨ  ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

ਜਗਰਾਓਂ,  ਜੁਲਾਈ (ਅਮਿਤ ਖੰਨਾ,) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਂਓ ਜੀ ਟੀ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਲਾਕੇ ਦੇ ਵਖ ਵਖ ਪਿੰਡਾਂ ਚੋਂ ਸੈੰਕੜੇ ਕਿਸਾਨ ਮਜਦੂਰ ਮਰਦ ਔਰਤਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਭਾਗ ਲਿਆ। ਪਿੰਡ ਸਿਧਵਾਂ ਕਲਾਂ ਅਤੇ ਕਾਉਂਕੇ ਕਲਾਂ ਤੋਂ ਨੋਜਵਾਨਾਂ, ਕਿਸਾਨਾਂ ਤੇ ਔਰਤਾਂ ਦਾ ਵੱਡਾ ਜੱਥਾ,ਸਥਾਨਕ ਸਿਹਤ ਕਾਮਿਆਂ ਦੀ ਪੈਰਾ ਮੈਡੀਕਲ ਸਟਾਫ ਦੀ ਜਥੇਬੰਦੀ, ਮਜਦੂਰ ਬਸਤੀਆਂ ਚੋਂ ਮਜਦੂਰ  ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਚ ਤੋ ਬਿਨਾਂ ਲੋਕਾਂ ਨੇ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਚ ਭਾਗ ਲਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ, ਸੁਰਜੀਤ ਸਿੰਘ ਦੋਧਰ (ਕਾਉਂਕੇ) ,ਸਾਬਕਾ ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ  ਕਿਹਾ ਕਿ ਦੇਸ਼ ਦੀ ਹਕੂਮਤ ਅਤੇ ਨਿਜੀ ਕੰਪਨੀਆਂ ਦੋਹੇਂ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰ ਰਹੀਆਂ ਹਨ। ਤੇਲ ਉਤਪਾਦਨ ਚ  ਸਰਕਾਰੀ ਕੰਪਨੀਆਂ ਨਿਜੀ ਕਾਰਪੋਰੇਟਾਂ ਨੂੰ ਵੇਚਣ ਤੋਂ ਬਾਅਦ ਹੀ ਤੇਲ ਤੇ ਰਸੋਈ ਗੈਸ ਦੇ ਰੇਟਾਂ ਚ ਮਹਿੰਗਾਈ ਬੇਲਗਾਮ ਹੌਈ ਹੈ। ਖਾਣ ਵਾਲੇ ਤੇਲਾਂ,ਦਾਲਾਂ, ਸਬਜੀਆਂ ,ਫਲਾਂ ਦੇ ਰੇਟਾਂ ਚ ਪੰਜਾਹ ਤੋਂ ਸੌ ਪ੍ਰਤੀਸ਼ਤ ਤਕ ਦਾ ਵਾਧਾ ਆਮ ਕਿਰਤੀ ਲੋਕਾਂ ਦਾ ਕਚੂਮਰ ਕੱਢ ਰਿਹਾ ਹੈ। ਇਸ ਸਮੇਂ ਬੁਲਾਰਿਆਂ ਨੇ ਤੇਲ ਕੰਪਨੀਆਂ ਦੇ ਸਰਕਾਰੀ ਕਰਨ , ਤੇਲ ਤੇ ਕੇਂਦਰੀ ਤੇ ਸੂਬਾਈ ਟੈਕਸ ਚ ਕਮੀ ਕਰਨ ਤੇ ਕੀਮਤਾਂ ਚ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸ ਦੋਰਾਨ ਸਥਾਨਕ ਕੈਂਟਰ ਯੂਨੀਅਨ ਨੇ ਅਪਣੇ ਵ੍ਹੀਕਲ ਜੀ ਟੀ ਰੋਡ  ਮੋਗਾ ਸਾਈਡ ਤੇ ਇਕ ਪਾਸੇ ਤੇ ਦੋ ਕਿਲੋਮੀਟਰ  ਲੰਬਾਈ ਚ ਖੜੇ ਕਰਕੇ ਅਪਣੇ ਰੋਹ ਦਾ ਇਜ਼ਹਾਰ ਕੀਤਾ। ਉਪਰੰਤ ਧਰਨਾ ਕਾਰੀਆਂ ਨੇ ਪੰਜ ਮਿੰਟ ਲਈ ਪੂਰੇ ਜੋਰ ਨਾਲ ਹਾਰਨ ਵਜਾ ਕੇ ਸਰਕਾਰ ਦੇ ਬੋਲੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ।ਇਥੋਂ ਧਰਨਾਕਾਰੀਆਂ ਨੇ ਸ਼ਹਿਰ ਦੀਆਂ ਸੜਕਾਂ ਤੇ ਲੰਬਾ ਰੋਸ ਮਾਰਚ ਕੀਤਾ । ਇਹ ਮਾਰਚ ਤਹਿਸੀਲ ਰੋਡ,ਰਾਣੀ ਝਾਂਸੀ ਚੋਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ   ਤੋ  ਹੁੰਦਾ ਹੋਇਆ ਰੇਲ ਪਾਰਕ ਚ ਚੱਲ ਰਹੇ ਪੱਕੇ ਧਰਨੇ ਚ ਪੁੱਜਾ। ਇਸ ਸਮੇ ਲੋਕ ਆਗੂ ਕੰਵਲਜੀਤ ਖੰਨਾ ਨੇ ਸਮੂਹ ਪ੍ਰਦਰਸ਼ਨ ਕਾਰੀਆਂ ਦਾ ਧੰਨਵਾਦ ਕੀਤਾ। ਇਸ ਸਮੇ ਹਰਦੀਪ ਸਿੰਘ ਗਾਲਬ,ਧਰਮ ਸਿੰਘ ਸੂਜਾਪੁਰ, ਹਰਭਜਨ ਸਿੰਘ ਸਿਧਵਾਂ,ਜਗਜੀਤ ਸਿੰਘ ਕਲੇਰ,ਕਰਨੈਲ ਸਿੰਘ ਭੋਲਾ, ਮਦਨ ਸਿੰਘ,ਜਸਵਿੰਦਰ ਸਿੰਘ ਭਮਾਲ, ਹਰਬੰਸ ਕੋਰ ਕਾਉਂਕੇ,ਜਸਬੀਰ ਕੌਰ ਸਿਧਵਾਂ ਪ੍ਰਧਾਨ, ਕੁਲਜੀਤ ਸਿੰਘ ਸਿਧਵਾਂ , ਹਰਬੰਸ ਸਿੰਘ ਬਾਰਦੇਕੇ,ਸੁਖਦੇਵ ਸਿੰਘ ਗਾਲਬ,ਬਲਬੀਰ ਸਿੰਘ ਅਗਵਾੜ ਲੋਪੋ ਆਦਿ ਹਾਜ਼ਰ ਸਨ। ਇਸ ਸਮੇ ਪ੍ਰਸਿੱਧ ਗਾਇਕ ਲਖਵੀਰ ਸਿੰਘ ਸਿੱਧੂ,ਸਤਪਾਲ ਸਿੰਘ,ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਗੀਤ ਕਵੀਸ਼ਰੀਆਂ ਰਾਹੀ ਰੰਗ ਬੰਨ੍ਹਿਆ।

ਵਾਰਡ ਨੰਬਰ 13 ਦੇ ਕੌਂਸਲਰ ਅਨੀਤਾ ਸੱਭਰਵਾਲ ਦੀ ਅਗਵਾਈ ਹੇਠ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਦਾ ਕੈਂਪ  

ਜਗਰਾਓਂ,  8 ਜੁਲਾਈ (ਅਮਿਤ ਖੰਨਾ,) ਵਾਰਡ ਨੰਬਰ 13 ਦੇ ਕੌਂਸਲਰ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨੀਤਾ ਸੱਭਰਵਾਲ ਦੀ ਅਗਵਾਈ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਸ੍ਰੀ ਤਾਰਾ ਦੇਵੀ ਜਿੰਦਲ ਆਰੀਆ ਵਿੱਦਿਆ ਮੰਦਿਰ ਸਕੂਲ ਵਿਖੇ ਲਗਾਇਆ ਗਿਆ  ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਕੈਂਪ ਵਿਚ 220 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ  ਇਸ ਮੌਕੇ ਰਾਜੇਸ਼ ਕਤਿਆਲ ਸਤਿਅਮ ਜਿਊਲਰ ਵਾਲੇ, ਪ੍ਰਿੰਸੀਪਲ ਮੈਡਮ ਨਿਧੀ ਗੁਪਤਾ, ਡਾ ਭਾਰਤ ਭੂਸ਼ਣ ਸਿੰਗਲਾ, ਜਗਦੇਵ ਆਰੀਆ, ਵਿਜੇ ਸੱਭਰਵਾਲ ,ਸੰਨੀ ਸੱਭਰਵਾਲ,  ਆਦਿ ਹਾਜ਼ਰ ਸਨ

ਜਗਰਾਉਂ ਗ੍ਰੰਥੀ ਸਭਾ ਵੱਲੋਂ ਭਜਨਗਡ਼੍ਹ ਗੁਰਦੁਆਰਾ ਸਾਹਿਬ ਵਿੱਚ ਮੀਰੀ ਪੀਰੀ ਦਿਵਸ ਦੀਆਂ ਤਿਆਰੀਆਂ ਸ਼ੁਰੂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰੀ ਪੀਰੀ ਦਿਵਸ ਦੀ ਖੁਸ਼ੀ ਵਿਚ 19 ਜੁਲਾਈ ਨੂੰ ਸ਼ਰੋਮਣੀ ਗੁਰਦੁਆਰਾ ਗ੍ਰੰਥੀ ਸਭਾ ਪੰਜਾਬ ਵੱਲੋਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਮਾਗਮ ਕੀਤੇ ਜਾ ਰਹੇ ਹਨ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ 19 ਜੁਲਾਈ ਦਿਨ ਸੋਮਵਾਰ ਨੂੰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਰਾਤ 7 ਤੋਂ 9.30 ਵਜੇ ਤੱਕ ਸਮਾਗਮ ਕੀਤੇ ਜਾ ਰਹੇ ਹਨ ਜਿਸ ਵਿੱਚ ਪ੍ਰਸਿੱਧ ਢਾਡੀ ਭਾਈ ਗੁਰਨਾਮ ਸਿੰਘ ਮੋਹੀ (ਮੁਹਾਲੀ ਵਾਲੇ) ਅਤੇ ਪ੍ਰਸਿੱਧ ਰਾਗੀ ਭਾਈ ਕੁਲਵੰਤ ਸਿੰਘ, ਭਾਈ ਹਰਨੇਕ ਸਿੰਘ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ ।ਸਮਾਗਮ ਦੀਆਂ ਤਿਆਰੀਆਂ ਅੱਜ ਤੋਂ ਆਰੰਭ ਕਰ ਦਿੱਤੀਆਂ ।ਉਹ ਹਨ ਉਨ੍ਹਾਂ ਸੰਗਤਾਂ ਨੂੰ ਸਮਾਗਮ ਚ ਵੱਧ ਚਡ਼੍ਹ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਹੈ ।

ਚੌਂਕੀਮਾਨ ਟੋਲ ਪਲਾਜ਼ੇ ਨੂੰ ਬੰਦ ਕਰ ਕੇ ਉਸ ਉੱਪਰ 9 ਮਹੀਨੇ 7 ਦਿਨ ਤੋਂ ਕਿਸਾਨ ਜਥੇਬੰਦੀਆਂ ਦੇ ਰਹੀਆਂ ਹਨ ਧਰਨਾ  

ਸੁਧਾਰ , 7 ਜੁਲਾਈ (ਜਗਰੂਪ ਸਿੰਘ ਸੁਧਾਰ  )

ਅੱਜ ਚੌਂਕੀਮਾਨ ਟੋਲ ਪਲਾਜ਼ਾ ਵਿਖੇ 9 ਮਹੀਨੇ 7 ਦਿਨ ਬੀਤਣ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ , ਭਰਾਤਰੀ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਮਜਦੂਰਾਂ ਦੇ ਸਹਿਯੋਗ ਨਾਲ ਲਗਾਤਾਰ ਧਰਨਾ ਜਾਰੀ ਹੈ। ਧਰਨੇ ਦੇ ਸਭਿਆਚਾਰਕ ਸੈਸ਼ਨ ਦੇ ਦੌਰਾਨ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਧਾਲੀਵਾਲ ਨੇ ਕਿਸਾਨਾਂ-ਮਜਦੂਰਾਂ ਦੀ ਹਾਲਤ ਤੇ ਕਵਿਤਾਵਾਂ ਪੇਸ਼ ਕੀਤੀਆਂ।
   ਟੋਲ ਪਲਾਜ਼ਾ ਚੌਂਕੀਮਾਨ ਮੋਰਚੇ ਦੇ ਬੂਲਾਰੇ ਸਤਿਨਾਮ ਸਿੰਘ ਮੋਰਕਰੀਮਾਂ, ਅਵਤਾਰ ਸਿੰਘ ਰਸੂਲਪੁਰ, ਜਸਦੇਵ ਸਿੰਘ ਲੱਲਤੋਂ, ਅਧਿਆਪਕ ਆਗੂ ਅਜਮੇਰ ਸਿੰਘ ਤਲਵੰਡੀ ਮਾ ਗੁਰਮਿੰਦਰ ਸਿੰਘ ਸੇਖ਼ੋਂ ਆਦਿ ਵਰਨਣ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਕੱਲ 8 ਜੁਲਾਈ ਨੂੰ ਦੇਸ਼ ਭਰ 'ਚ ਸਾਰੀਆਂ ਸਟੇਟ ਅਤੇ ਨੈਸ਼ਨਲ ਹਾਈਵੇ ਰੋਡਾਂ ਉੱਪਰ ਵੱਡੇ ਪੱਧਰ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ ਦਾ ਹੜ੍ਹ ਆ ਜਾਵੇ ਗਾ ਤਾਂ ਕਿ ਪਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਅਸਮਾਨੀ ਚੜੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾ ਸਕੇ। ਉਕਤ ਆਗੂਆਂ ਨੇ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਨੂੰ ਜ਼ੋਰਦਾਰ ਚਿਤਾਵਨੀ ਦਿੱਤੀ ਕਿ ਜੇਲ੍ਹਾਂ 'ਚ ਨਜਾਇਜ਼ ਤੌਰ ਤੇ ਡੱਕੇ ਹਜ਼ਾਰਾਂ ਬੂੱਧੀਜੀਵੀਆ, ਆਦਿਵਾਸੀ ਇਨਕਲਾਬੀਆਂ, ਦਲਿਤਾਂ,ਮੁਸਲਮਾਨਾਂ, ਸਿੱਖਾਂ ਤੇ ਕਸ਼ਮੀਰੀਆਂ ਉੱਪਰ ਪਾਏ ਝੂਠੇ ਕੇਸ ਵਾਪਿਸ ਲੈਕੇ ਫੌਰੀ ਤੌਰ ਤੇ ਰਿਹਾ ਕਰੇ। ਕਿਉਂਕਿ ਫਾਦਰ ਸਟੈਨ ਸਵਾਮੀ ਦੀ ਹਿਰਾਸਤ ਵਿੱਚ ਹੋਈ ਮੌਤ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਦਾ ਵਤੀਰਾ ਵੱਖਰੇ ਵਿਚਾਰਾਂ ਦੇ ਲੋਕਾਂ ਪ੍ਰਤੀ ਅਸਹਿਣਸ਼ੀਲ ਹੈ ਸੋ ਭਾਰਤੀ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਹੈ। ਇਸ ਮੌਕੇ ਐਲਾਨ ਕੀਤਾ ਕਿ 8 ਜੁਲਾਈ ਨੂੰ ਪਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਭਾਈ ਰੈਲੀ ਜਥੇਬੰਦ ਕਰਕੇ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ।
    ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਾ ਆਤਮਾ ਸਿੰਘ ਬੋਪਾਰਾਏ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਇਟਲੀ,ਕਰਮ ਸਿੰਘ ਪੱਪੂ ਮਾਨ, ਬਲਵਿੰਦਰ ਸਿੰਘ ਹਾਂਸ, ਨਿਰਮਲ ਸਿੰਘ ਹਾਂਸ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ ,ਮਲਕੀਤ ਸਿੰਘ ਬੱਦੋਵਾਲ, ਹਰੀ ਸਿੰਘ ਚਚਰਾੜੀ, ਗੁਰਪ੍ਰੀਤ ਸਿੰਘ ਥਰੀਕੇ, ਸੁਖਜੀਵਨ ਸਿੰਘ ਸ਼ਿੰਦਰ ਸਿੰਘ ਕੁਲਾਰ, ਬਾਬਾ ਕਰਨੈਲ ਸਿੰਘ ਆਦਿ ਹਾਜ਼ਰ ਸਨ।

ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਕੌਮ ਦੇ ਅਨਮੋਲ ਹੀਰੇ;ਪ੍ਰਧਾਨ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਬ) ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀੰਟਗ ਗੁਰਦੁਆਰਾ ਕੁੱਟੀਆਂ ਸਾਹਿਬ ਪਿੰਡ ਗਿੱਦੜਵਿੰਡੀ ਵਿਖੇ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ । ਗੁਰਮਤਿ ਵੀਚਾਰਾ ਤੋ ਉਪਰੱਤ 
ਉਹਨਾ ਸੰਗਤ ਨੂੰ ਸਬੋਧਨ ਕਰਦਿਆਂ ਕਿਹਾ ਕਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਕੌਮ ਦਾ ਸਰਮਾਇਆਂ ਹੁੰਦੇ ਹਨ। ਉਹਨਾ ਕਿਹਾ ਕੇ ਗੁਰਬਾਣੀ ਗੁਰਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ। ਜਿਹਨਾ ਵਿੱਚ ਸਿੱਖ ਸੰਗਤਾ ਦਾ ਵੱਡਾ ਯੋਗਦਾਨ ਹੋਣਾ ਜਰੂਰੀ ਹੈ। ਤਾ ਕੇ ਸਾਡੀਆ ਆਉਣ ਵਾਲੀਆ ਪੀੜੀਆਂ। ਬੱਜਰ ਗੱਲਤੀਆ ਤੋ ਬੱਚ ਸਕਣ।ਅਤੇ ਭਾਈ ਪਾਰਸ ਨੇ ਸੰਗਤਾ ਨੂੰ ਅਪੀਲ ਕੀਤੀ ਕੇ ਆਪਾ ਸਾਰੇ ਰਲ ਮਿਲ ਕੇ ਗੁਰੂ ਘਰ ਦੇ ਗ੍ਰੰਥੀ ਰਾਗੀ  ਢਾਡੀ ਪ੍ਰਚਾਰਕਾ ਸੇਵਾਦਾਰਾ ਨੂੰ ਬਣਦਾ  ਼ਮਾਨ ਸਨਮਾਣ ਦਈਏ।ਇਸ  ਮੌਕੇ  ਭਾਈ ਬਲਜਿੰਦਰ ਸਿੰਘ ਦੀਵਾਨਾ  ਨੇ ਜੱਥੇਵੰਦੀ ਵਿੱਚ ਸਾਮਲ ਹੋਣ ਵਾਲੇ  ਸਿੰਘਾ ਨੂੰ ਵਧਾਈ ਦਿਤੀ। ਅਤੇ ਗਿਆਨੀ ਭੋਲਾ ਸਿੰਘ ਬਲਜਿੰਦਰ ਸਿੰਘ ਬੱਲ ਨੇ ਆਇਆ ਸੰਗਤਾ ਨੂੰ ਜੀ ਆਇਆ ਆਖਿਆ। ਇਸ ਮੌਕੇ ਭਾਈ ਜਗਮੋਹਨ ਸਿੰਘ ਮਨਸੀਹਾਂ  ਦਲਜੀਤ ਸਿੰਘ ਮਿਸਾਲ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ  ਰਣਜੀਤ ਸਿੰਘ ਕੰਨੀਆਂ ਭਾਈ ਬਲਵੀਰ ਸਿੰਘ ਭਾਈ ਮੁਖਤਿਆਰ ਸਿੰਘ ਭਾਈ ਪ੍ਰਕਾਸ ਸਿੰਘ ਭਾਈ ਗੁਰਜੰਟ ਸਿੰਘ ਭਾਈ ਮਹਿੰਦਰ ਸਿੰਘ ਭਾਈ ਪਰਨਾਮ ਸਿੰਘ ਭਾਈ ਜਸਪ੍ਰੀਤ ਸਿੰਘ ਭਾਈ ਗੁਰਦਾਸ ਸਿੰਘ ਭਾਈ ਕੁਲਦੀਪ ਸਿੰਘ ਭਾਈ ਕਰਮਜੀਤ ਸਿੰਘ ਭਾਈ ਜਗਰੂਪ ਸਿੰਘ ਸੁਖੀਆਂ ਭਾਈ ਸੰਤੋਖ ਸਿੰਘ ਭਾਈ ਸੁਖਦੇਵ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਦਾ ਸਨਮਾਨ ਕੀਤਾ 

ਜਗਰਾਉਂ( ਅਮਿਤ ਖੰਨਾ)  ਅੱਜ ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਨੂੰ ਜੀ ਆਇਆ ਆਖਦਿਆਂ ਸਨਮਾਨ ਕੀਤਾ ਗਿਆ  ਇਸ ਮੌਕੇ ਡਾ. ਨਯਨ ਜੱਸਲ ਨੇ ਸ਼ਹਿਰ ਦੀ ਬੇਹਤਰੀ ਤੇ ਪ੍ਰਸ਼ਾਸਨਿਕ ਸੇਵਾਵਾਂ ਦੌਰਾਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਮੰਗਿਆ  ਇਸ ਮੌਕੇ ਸੁਸਾਇਟੀ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਸ਼ਹੀਦ ਲਾਲਾ ਲਾਜਪਤ ਰਾਏ ਦੇ ਸ਼ਹਿਰ ਜਗਰਾਉਂ 'ਚ ਪੱੁਜਣ 'ਤੇ ਜੀ ਆਖਦਿਆਂ ਸਵਾਗਤ ਕੀਤਾ | ਉਨ੍ਹਾਂ ਇਸ ਮੌਕੇ ਸੁਸਾਇਟੀ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਦੀ ਮਦਦ ਲਈ ਕੀਤੇ ਉਪਰਾਲਿਆਂ ਬਾਰੇ ਚਾਨਣਾ ਪਾਇਆ ਤੇ ਇਸ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੀਤੇ ਕਾਰਜਾਂ 'ਚ ਸੁਸਾਇਟੀ ਦੇ ਰਹੇ ਯੋਗਦਾਨ ਬਾਰੇ ਵੀ ਦੱਸਿਆ | ਇਸ ਮੌਕੇ ਸੁਸਾਇਟੀ ਵਲੋਂ ਜਗਰਾਉਂ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਵਿੱਢੇ ਉਪਰਾਲੇ ਬਾਰੇ ਦੱਸਿਆ ਤੇ ਉਨ੍ਹਾਂ ਦੀ ਇਹ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਵੀ ਉਠਾਈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਸਮਾਜ ਸੇਵੀ ਰਜਿੰਦਰ ਜੈਨ, ਏ.ਪੀ. ਰਿਫੈਨਰੀ ਦੇ ਮਾਲਕ ਰਵੀ ਗੋਇਲ, ਕੈਪਟਨ ਨਰੇਸ਼ ਵਰਮਾ ਵੀ ਹਾਜ਼ਰ ਸਨ |