ਸੁਧਾਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾਂ ਤੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਕੀਤਾ ਹਾਸਲ

ਗੁਰੂਸਰ ਸੁਧਾਰ 9 ਜੁਲਾਈ  ( ਜਗਰੂਪ ਸਿੰਘ ਸੁਧਾਰ) ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿਚ ਮੱਲਾਂ ਮਾਰੀਆਂ।ਗੁਰਪ੍ਰੀਤ ਕੌਰ, ਐਮ.ਐਸ.ਸੀ.(ਆਈ.ਟੀ.) ਅਤੇ ਕਿਰਨਦੀਪ ਕੌਰ, ਐਮ.ਐਸ.ਸੀ. (ਭੌਤਿਕ ਵਿਗਿਆਨ) ਸਿਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾਂ ਤੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਹਾਸਲ ਕਰ ਕਾਲਜ ਦਾ ਨਾਂ ਰੌਸ਼ਨ ਕੀਤਾ।ਵਿਦਿਆਰਥਣਾਂ ਨੂੰ ਮੁਬਾਰਕਵਾਦ ਦਿੰਦਿਆਂ ਕਾਲਜ ਪ੍ਰਿੰਸੀਪਲ ਜਸਵੰਤ ਸਿੰਘ ਗੋਰਾਇਆ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਕਲਾਸਾਂ ਦੇ ਐਲਾਨੇ ਨਤੀਜਿਆਂ ਵਿਚ ਕਾਲਜ ਦੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ।ਇਸ ਮੌਕੇ ਹੋਰਨਾਂ ਸਮੇਤ ਪ੍ਰੋ.ਇੰਦਰਜੀਤ ਸਿੰਘ,ਪ੍ਰੋ. ਮੇਜਰ ਸਿੰਘ,ਪੋ੍ਰ.ਤਰਸੇਮ ਸਿੰਘ,ਡਾ. ਉਮਰਿੰਦਰਪਾਲ ਸਿੰੰਘ, ਡਾ.ਰਾਜੇਸ਼ ਕੁਮਾਰ ਅਤੇ ਪ੍ਰੋ.ਬੋਹੜ ਸਿੰਘ ਹਾਜ਼ਰ ਸਨ।