You are here

ਲੁਧਿਆਣਾ

2012 BATCH PCS OFFICER NAYAN JASSAL JOINS AS ADC JAGRAON

Jagraon , July 1 (Iqbal Singh Rasulpur/Manjinder Gill)-

A 2012 batch officer of the Punjab Civil Services (PCS) Dr Nayan Jassal today joined as the Additional Deputy Commissioner Jagraon.

Dr Nayan, who had earlier served as SDM Kapurthala, Regional Transport Authority Jalandhar and Deputy Director Local Government Ferozepur, has a distinction of being second rank holder in PCS exam.

She has been recently transferred by the state government from Ferozepur to Jagraon. Assuming the charge of her new office, the Additional Deputy Commissioner said that she would accord top priority to further implement the schemes of the Punjab government in a better manner.

Dr Nayan said that her thrust areas would be to provide clean, effective, efficient and transparent administration to people besides ensuring effective implementation of the flagship programs of the Punjab government like Mahatma Gandhi Sarbat Vikas Yojna (MGSVY), Ghar-Ghar Rozgar Mission, Smart Village Campaign and others. She said that due focus would also be laid on ensuring the all round development of the rural areas and prosperity of its people through the Mahatma Gandhi National Rural Employment Guarantee Act (MGNREGA).

In a preliminary meeting with the staff in her office, the Additional Deputy Commissioner asked them to perform their duty zealously to ensure that the benefits of pro-people schemes of the state government were percolated to the people at the grass root level. Meanwhile, senior officers of district administration congratulated Dr Nayan on the occasion.

ਭਾਰਤੀ ਸਟੇਟ ਬੈਂਕ ਜਗਰਾਓਂ ਵੱਲੋਂ ਅੱਜ 66ਵੇਂ ਸਥਾਪਨਾ ਦਿਵਸ ਮੌਕੇ ਸਿਵਲ ਹਸਪਤਾਲ ਨੂੰ ਦੋ ਵੀਲ ਚੇਅਰ ਭੇਟ ਕੀਤਿਆਂ ਗਇਆ

ਜਗਰਾਉਂ  ( ਅਮਿਤ ਖੰਨਾ ) ਭਾਰਤੀ ਸਟੇਟ ਬੈਂਕ ਜਗਰਾਓਂ ਵੱਲੋਂ ਅੱਜ 66ਵੇਂ ਸਥਾਪਨਾ ਦਿਵਸ ਮੌਕੇ ਸਿਵਲ ਹਸਪਤਾਲ ਨੂੰ ਦੋ ਵੀਲ ਚੇਅਰ ਬੈਂਕ ਦੇ ਰੀਜਨਲ ਮੈਨੇਜਰ ਓਮੇਸ਼ ਕੁਮਾਰ ਨੇ ਆਪਣੇ ਕਰ ਕਮਲਾਂ ਨਾਲ ਦਿੱਤੀਆਂ। ਜਗਰਾਓਂ ਸ਼ਾਖਾ ਦੇ ਚੀਫ਼ ਮੈਨੇਜਰ ਮਹਾਂਵੀਰ ਪ੍ਰਸ਼ਾਦ ਤੇ ਕੇ ਐੱਸ ਆਨੰਦ ਅਤੇ ਮੈਨੇਜਰ ਨਰਿੰਦਰ ਕੋਚਰ ਦੀ ਮੌਜੂਦਗੀ ਵਿਚ ਹਸਪਤਾਲ ਦੇ ਐੱਸ ਐੱਮ ਓ ਡਾ: ਪ੍ਰਦੀਪ ਮਹਿੰਦਰਾ ਨੰੂ ਵੀਲ ਚੇਅਰ ਭੇਂਟ ਕਰਨ ਮੌਕੇ ਬੈਂਕ ਦੇ ਰੀਜਨਲ ਮੈਨੇਜਰ ਓਮੇਸ਼ ਕੁਮਾਰ ਨੇ ਬੈਂਕ ਦੇ 66ਵੇਂ ਸਥਾਪਨਾ ਦਿਵਸ ਮੌਕੇ ਹਰਿਆਲੀ ਦਾ ਸੰਦੇਸ਼ ਦਿੰਦਿਆਂ ਐਲਾਨ ਕੀਤਾ ਕਿ ਬੈਂਕ ਦੇ ਰੀਜਨ ਲੁਧਿਆਣਾ ਦੀ 55 ਬੈਂਕ ਸ਼ਾਖਾਵਾਂ ਵੱਲੋਂ 10 ਹਜ਼ਾਰ ਪੌਦਾ ਲਗਾ ਕੇ ਉਸ ਦੀ ਸਾਂਭ ਸੰਭਾਲ ਦੀ ਪੂਰੀ ਜਿੰਮੇਵਾਰੀ ਨਿਭਾਈ ਜਾਵੇਗੀ ਤਾਂ ਕਿ ਦੂਸ਼ਿਤ ਹੋ ਵਾਤਾਵਰਨ ਨੂੰ ਸ਼ੱੁਧ ਕਰਨ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਰੀਜਨ ਮੈਨੇਜਰ ਉਮੇਸ਼ ਕੁਮਾਰ ਨੂੰ ਗਾਹਕਾਂ ਨੂੰ ਡਿਜੀਟਲ ਐੱਪ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਸਾਫ਼ ਕੀਤਾ ਕਿ ਸਾਡੀ ਬੈਂਕ ਦਾ ਕੋਈ ਵੀ ਮੁਲਾਜ਼ਮ ਗਾਹਕ ਨੂੰ ਫ਼ੋਨ ਕਰ ਕੇ ਕੋਈ ਵੀ ਪਿੰਨ ਜਾਂ ਪਰਸਨਲ ਵੇਰਵਾ ਨਹੀਂ ਮੰਗਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਪਣੇ ਖਾਤੇ ਦਾ ਪਿੰਨ, ਆਧਾਰ ਕਾਰਡ ਤੇ ਪਰਸਨਲ ਵੇਰਵਾ ਨਾ ਦਿਓ। ਉਨ੍ਹਾਂ ਕਿਹਾ ਡਿਜੀਟਲ ਐੱਪ ਦੇ ਬਹੁਤ ਫ਼ਾਇਦੇ ਹਨ, ਇਸ ਨਾਲ ਸਮੇਂ ਦੀ ਬੱਚਤ, ਖ਼ਰਚੇ ਦੀ ਬੱਚਤ ਅਤੇ ਕਾਗ਼ਜ਼ ਦੀ ਬੱਚਤ ਹੋਣ ਦੇ ਨਾਲ ਤੁਹਾਨੰੂ ਭੀੜ ਵਿਚ ਨਹੀਂ ਜਾਣਾ ਪਵੇਗਾ ਜਿਸ ਨਾਲ ਸਮਾਜਿਕ ਦੂਰੀ ਦੀ ਪਾਲਣਾ ਹੋਵੇਗੀ ਅਤੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਉਪਰੰਤ ਬੈਂਕ ਵੱਲੋਂ ਲਾਇਨ ਭਵਨ ਵਿਖੇ ਗਰੀਨ ਮਿਸ਼ਨ ਟੀਮ ਦੇ ਸਹਿਯੋਗ ਨਾਲ ਹਰਿਆਵਲ ਲਹਿਰ ਦੀ ਆਰੰਭਤਾ ਕਰਦਿਆਂ ਪੌਦੇ ਵੀ ਲਗਾਏ। ਇਸ ਮੌਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ, ਕਮਲਜੀਤ ਸਿੰਘ ਮੱਲ੍ਹਾ, ਚੀਫ਼ ਮੈਨੇਜਰ ਮਹਾਂਵੀਰ ਪ੍ਰਸ਼ਾਦ ਤੇ ਕੇ ਐੱਸ ਆਨੰਦ, ਮੈਨੇਜਰ ਨਰਿੰਦਰ ਕੋਚਰ, ਡਾ: ਸੰਗੀਨਾ ਗਰਗ, ਡਾ: ਸੁਰਿੰਦਰ ਸਿੰਘ, ਦੀਪਇੰਦਰ ਭੰਡਾਰੀ, ਸ਼ਿਵਰਾਜ ਸਿੰਘ, ਇੰਦਰਜੀਤ ਲਾਂਬਾ, ਹਰਦੇਵ ਬੌਬੀ, ਪਿੰ੍ਰਸੀਪਲ ਚਰਨਜੀਤ ਭੰਡਾਰੀ, ਹਰਮਿੰਦਰ ਰਾਏ, ਮਨਿੰਦਰ ਪਾਲ ਸਿੰਘ ਬਾਲੀ, ਵਰੁਣ ਬਾਂਸਲ, ਗਗਨਦੀਪ ਸਰਨਾ, ਜਤਿੰਦਰ ਬਾਂਸਲ, ਅਜੇ ਬਾਂਸਲ, ਗੁਰਦਰਸ਼ਨ ਮਿੱਤਲ, ਲਾਲ ਚੰਦ ਮੰਗਲਾ, ਰਾਕੇਸ਼ ਜੈਨ, ਕੈਪਟਨ ਨਰੇਸ਼ ਵਰਮਾ, ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ, ਪਰਮਵੀਰ ਸਿੰਘ ਗਿੱਲ, ਮਨਜੀਤ ਮਠਾੜੂ, ਨਿਰਭੈ ਸਿੰਘ ਸਿੱਧੂ, ਸਤਪਾਲ ਸਿੰਘ ਦੇਹੜਕਾ, ਹਰਿੰਦਰਪਾਲ ਸਿੰਘ ਮਣਕੂ ਕਾਲਾ, ਗੁਰਪ੍ਰੀਤ ਸਿੰਘ ਛੀਨਾ, ਮੇਜਰ ਸਿੰਘ ਛੀਨਾ, ਕੇਵਲ ਮਲਹੋਤਰਾ, ਡਾ: ਜਸਵੰਤ ਸਿੰਘ ਢਿੱਲੋਂ, ਲਖਵਿੰਦਰ ਧੰਜਲ, ਕੰਚਨ ਗੁਪਤਾ, ਬਲਜਿੰਦਰ ਹੈਪੀ ਆਦਿ ਹਾਜ਼ਰ ਸਨ।

ਜਗਰਾਓਂ ਦੇ ਨਵੇਂ ਏਡੀਸੀ ਡਾ. ਨਯਨ ਨੇ ਸੰਭਾਲਿਆ ਅਹੁਦਾ

ਜਗਰਾਓਂ (ਅਮਿਤ ਖੰਨਾ) ਜਗਰਾਓਂ ਦੇ ਨਵ ਨਿਯੁਕਤ ਏਡੀਸੀ ਡਾ. ਨਯਨ ਜੱਸਲ ਨੇ ਅੱਜ ਜਗਰਾਓਂ ਪਹੁੰਚ ਕੇ ਅਹੁਦਾ ਸੰਭਾਲਿਆ। ਇਸ ਦੇ ਨਾਲ ਹੀ ਉਨਾਂ੍ਹ ਸਮੂਹ ਸਟਾਫ ਨਾਲ ਮੀਟਿੰਗ ਕਰ ਕੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਪਹਿਲ ਦੇ ਆਧਾਰ 'ਤੇ ਨਿਯਮਾਂ ਅਨੁਸਾਰ ਲੋਕਾਂ ਦੇ ਕੰਮ ਬਿਨਾਂ ਕਿਸੇ ਅੜਿੱਕੇ ਤੋਂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨਾਂ੍ਹ ਦੇ ਜਗਰਾਓਂ ਪਹੁੰਚਣ ਤੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਸਮੇਤ ਸਟਾਫ਼ ਨੇ ਨਿੱਘਾ ਸਵਾਗਤ ਕੀਤਾ। ਪੰਜਾਬ ਸਿਵਲ ਸਰਵਿਸਿਜ਼ ਦੇ 2012 ਬੈਚ ਦੇ ਅਧਿਕਾਰੀ ਡਾ.ਨਯਨ ਕਪੂਰਥਲਾ ਵਿਖੇ ਬਤੌਰ ਐੱਸ ਡੀ ਐੱਮ ਜਲੰਧਰ ਵਿਖੇ ਖੇਤਰੀ ਆਵਾਜਾਈ ਅਥਾਰਟੀ ਤੇ ਫਿਰੋਜ਼ਪੁਰ ਵਿਖੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਡਾ. ਨਯਨ ਨੂੰ ਵਧਾਈ ਦਿੱਤੀ।

ਕੈਪਟਨ ਸੰਦੀਪ ਸੰਧੂ ਦੀ ਸ਼ਹਿ ਤੇ ਹੋਇਆ ਮੇਰੇ ਉੱਪਰ  ਕਾਤਲਾਨਾ ਹਮਲਾ - ਬੀਬੀ ਸੁਖਜੀਤ ਕੌਰ  

ਕਿਹਾ ਪਹਿਲਾਂ ਮੇਰੀ ਤੀਹ ਏਕੜ ਖੜ੍ਹੀ ਕਣਕ ਦੀ ਫ਼ਸਲ ਵੱਢ ਲਈ ਹੁਣ ਜ਼ਮੀਨ ਤੇ ਕਰਨਾ ਚਾਹੁੰਦਾ ਹੈ ਕਬਜ਼ਾ

ਮੇਰਾ ਜਾਨੀ ਮਾਲੀ ਨੁਕਸਾਨ ਹੋਣ ਤੇ  ਕੈਪਟਨ ਸੰਧੂ ਅਤੇ ਇੰਸਪੈਕਟਰ ਪ੍ਰੇਮ ਸਿੰਘ ਹੋਣਗੇ ਜ਼ਿੰਮੇਵਾਰ   

ਮੁੱਲਾਂਪੁਰ ਦਾਖਾ (ਜਗਰੂਪ ਸਿੰਘ ਸੁਧਾਰ)
ਪਿੰਡ ਹਸਨਪੁਰ ਵਿਖੇ ਤੀਹ ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਮਾਰਕੀਟ ਕਮੇਟੀ ਮੂਨਕ ਦੇ ਕਾਂਗਰਸੀ ਚੇਅਰਪਰਸਨ ਬੀਬੀ ਸੁਖਜੀਤ ਕੌਰ ਤੇ ਬੀਤੀ ਰਾਤ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਅਤੇ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਉੱਪਰ  ਗੰਭੀਰ ਦੋਸ਼ ਲੱਗੇ ਹਨ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਕਣਕ ਦੀ ਵਾਢੀ ਦੌਰਾਨ ਕੈਪਟਨ ਸੰਦੀਪ ਸੰਧੂ ਦੀ ਸ਼ਹਿ ਤੇ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਕੋਲ ਖੜ੍ਹ ਕੇ ਗੁੰਡਿਆਂ ਦੀ ਸਹਾਇਤਾ ਨਾਲ ਮੇਰੀ ਤੀਹ ਏਕੜ ਜ਼ਮੀਨ ਦੀ ਕਣਕ ਵੱਢ ਕੇ ਵੇਚ ਦਿੱਤੀ ਅਤੇ ਹੁਣ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੈਨੂੰ ਕਤਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ  ਤੀਹ ਏਕੜ  ਜੱਦੀ ਜ਼ਮੀਨ ਪਿੰਡ ਹਸਨਪੁਰ ਵਿਖੇ ਸਥਿਤ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਨਾਲ ਜ਼ਮੀਨ ਵਿੱਚ ਖੇਤੀ ਕਰਵਾ ਰਹੇ ਹਨ, ਪ੍ਰੰਤੂ ਪਿਛਲੇ ਸਮੇਂ ਦੌਰਾਨ ਹਲਕਾ ਦਾਖਾ ਅੰਦਰ  ਕਾਂਗਰਸ ਦੀ ਵਾਗਡੋਰ ਸੰਭਾਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਮੇਰੀ ਜ਼ਮੀਨ ਹੜੱਪਣ ਲਈ ਯਤਨ ਕੀਤੇ ਜਾ ਰਹੇ ਹਨ  
ਉਨ੍ਹਾਂ ਦੱਸਿਆ ਕਿ   ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਜਦੋਂ ਮੈਂ ਝੋਨਾ ਨੂੰ ਖਾਦ ਪਵਾਉਣ ਤੋਂ ਬਾਅਦ  ਖੇਤ ਤੋਂ ਘਰ ਵੱਲ ਜਾਣ ਲੱਗੀ ਤਾਂ  ਸਾਹਮਣੇ ਤੋਂ ਟਰੈਕਟਰ ਟਰਾਲੀ ਅਤੇ ਮੋਟਰਸਾਈਕਲਾਂ ਤੇ ਸਵਾਰ  ਗੁੰਡਿਆਂ ਵੱਲੋਂ ਬੋਤਲਾਂ ਡੰਡਿਆਂ ਅਤੇ ਕਿਰਚਾਂ ਨਾਲ  ਮੇਰੇ ਤੇ ਹਮਲਾ ਕਰ ਦਿੱਤਾ ਗਿਆ ਅਤੇ ਟਰੈਕਟਰ ਮਾਰ ਕੇ ਮੇਰੀ ਗੱਡੀ ਭੰਨ ਦਿੱਤੀ ਗਈ ਅਤੇ ਮੇਰੇ ਉਪਰ ਦੋ ਫਾਇਰ ਵੀ ਕੀਤੇ ਗਏ, ਬੇਸ਼ੱਕ ਇਸ ਹਮਲੇ ਦੌਰਾਨ ਮੇਰਾ ਬਚਾਅ ਹੋ ਗਿਆ ਪਰ ਫਾਇਰ ਮੇਰੀ ਗੱਡੀ ਵਿਚ ਲੱਗ ਕੇ ਪਾਰ  ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਜਦੋਂ ਆਸ ਪਾਸ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤਾਂ ਉਕਤ ਹਮਲਾਵਰ ਆਪਣਾ ਇੱਕ ਟਰੈਕਟਰ ਟਰਾਲੀ ਅਤੇ ਇਕ ਮੋਟਰਸਾਈਕਲ ਛੱਡ ਕੇ  ਫ਼ਰਾਰ ਹੋ ਗਏ। ਬੀਬੀ ਸੁਖਜੀਤ ਕੌਰ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਵੱਲੋਂ ਵਾਰ ਵਾਰ ਮੈਨੂੰ ਇਹ ਕਿਹਾ ਜਾ ਰਿਹਾ ਸੀ ਕਿ ਇਸ ਜ਼ਮੀਨ ਦਾ ਕਬਜ਼ਾ ਛੱਡ ਦਿਓ  ਤੁਸੀਂ ਕੈਪਟਨ ਸੰਦੀਪ ਸੰਧੂ ਨਾਲ ਦੁਸ਼ਮਣੀ ਪਾ ਕੇ ਜਿਊਂਦੇ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਬੀਤੀ ਰਾਤ ਇਸ ਘਟਨਾ ਤੋਂ ਬਾਅਦ ਮੇਰੇ ਵੱਲੋਂ ਸੀਨੀਅਰ ਪੁਲੀਸ ਅਫ਼ਸਰਾਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ ,ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਇੰਸਪੈਕਟਰ ਪ੍ਰੇਮ ਸਿੰਘ ਤੇ ਪੁਲਸ ਪਾਰਟੀ  ਨੂੰ ਹਮਲਾਵਰਾਂ ਵੱਲੋਂ ਹਮਲਾ ਕਰਨ ਲਈ ਲਿਆਂਦੀਆਂ ਬੋਤਲਾਂ ਡੰਡੇ ਕਿਰਚਾਂ ਟਰੈਕਟਰ ਟਰਾਲੀ ਅਤੇ  ਮੋਟਰਸਾਈਕਲ  ਸਪੁਰਦ ਕਰ ਦਿੱਤੇ ਗਏ। ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਕਾਤਲਾਨਾ ਹਮਲਾ ਹੋਣ ਦੇ ਬਾਵਜੂਦ ਪੁਲਸ ਵੱਲੋਂ ਅਜੇ ਤੱਕ ਦੋਸ਼ੀਆਂ ਖ਼ਿਲਾਫ਼  ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ । ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਪੁਲਸ ਕਾਰਵਾਈ ਨਹੀਂ ਕਰਦੀ ਤਾਂ ਉਹ ਦਾਖਾ ਥਾਣਾ ਅਤੇ  ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਬਾਹਰ ਲਗਾਤਾਰ ਧਰਨੇ ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਮੇਰਾ  ਕਿਸੇ ਤਰ੍ਹਾਂ ਦਾ ਬੀ ਕੋਈ  ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਇੰਸਪੈਕਟਰ ਪ੍ਰੇਮ ਸਿੰਘ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਹੋਣਗੇ। 
ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਉਹ ਜੱਦੀ ਪੁਸ਼ਤੀ ਕਾਂਗਰਸੀ ਹਨ ਅਤੇ ਮੌਜੂਦਾ ਸਮੇਂ ਕਾਂਗਰਸ ਪਾਰਟੀ ਵੱਲੋਂ ਮਾਰਕੀਟ ਕਮੇਟੀ ਮੂਨਕ ਦੇ ਚੇਅਰਪਰਸਨ ਹਨ। ਉਨ੍ਹਾਂ ਕੈਪਟਨ ਸੰਦੀਪ ਸੰਧੂ ਤੇ ਉਨ੍ਹਾਂ ਦੀ ਜ਼ਮੀਨ ਨੂੰ ਹੜੱਪਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਨੂੰ ਪਾਰਟੀ ਹਾਈ ਕਮਾਂਡ ਤਕ ਪਹੁੰਚ ਦਾ ਕਰਨਗੇ ਅਤੇ ਕੈਪਟਨ ਸੰਦੀਪ ਸੰਧੂ ਦੇ ਖ਼ਿਲਾਫ਼ ਪਾਰਟੀ  ਵੱਲੋਂ ਕਾਰਵਾਈ ਦੀ ਮੰਗ ਕਰਨਗੇ

ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਜਗਰਾਉਂ ਦੇ ਸਮੂਹ ਸਫਾਈੇਸੀਵਰਮੈਨ ਕਰਮਚਾਰੀਆ ਨਾਲ ਜਗਰਾਉਂ ਵਿਖੇ ਕੀਤੀ ਮੀਟਿੰਗ

ਕਿਹਾ ! ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ
ਜਗਰਾਉਂ, 01 ਜੁਲਾਈ (ਅਮਿਤ ਖੰਨਾ ) ਅੱਜ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਜਗਰਾਉਂ ਦੇ ਸਮੂਹ ਸਫਾਈ / ਸੀਵਰਮੈਨ ਕਰਮਚਾਰੀਆਂ ਨਾਲ ਜਗਰਾਉਂ ਦੇ ਉਪ ਮੰਡਲ ਮੈਜਿਸਟ੍ਰੇਟ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਨਰਿੰਦਰ ਸਿੰਘ ਢਿੱਲੋਂ, ਤਹਿਸੀਲਦਾਰ ਸ੍ਰੀ ਮਨਮੋਹਨ ਕੌਂਸਿਕ, ਈ.ਓ. ਸ੍ਰੀ ਪ੍ਰਦੀਪ ਚੌਧਰੀਆ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਸ੍ਰੀ ਜਤਿੰਦਰਪਾਲ ਰਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
           ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀ ਤਰੱਕੀ ਅਤੇ ਭਲਾਈ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਹਰੀ ਝੰਡੀ ਦਿੱਤੀ ਗਈ ਹੈ।
           ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ 2400 ਤਨਖਾਹ ’ਤੇ ਕੰਮ ਕੀਤਾ ਜਾਂਦਾ ਸੀ, ਜਿਹੜਾ ਕਿ ਹੁਣ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਹੁਕਮ ਜਾਰੀ ਕਰਕੇ ਸਫਾਈ ਕਰਮਚਾਰੀਆਂ ਨੂੰ ਡੀ.ਸੀ. ਰੇਟ ’ਤੇ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ ਹੈ,  ਇਸ ਦੇ ਨਾਲ ਹੀ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਕੇ ਜਗਰਾਓਂ ਦੇ 27 ਸਫਾਈ ਸੀਵਰਮੈਨ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਤੋਂ ਰੁਕੀ ਤਨਖਾਰ ਡੀ.ਸੀ. ਰੇਟ ਤੇ ਦਿੱਤੀ ਜਾਵੇਗੀ। ਉਨ੍ਹਾਂ ਈ.ਓ. ਨੂੰ ਹਦਾਇਤ ਕੀਤੀ ਕਿ ਉਹ ਅੱਜ ਹੀ ਹੁਕਮ ਜਾਰੀ ਕਰਕੇ ਸਫਾਈ ਕਰਮਚਾਰੀਆਂ ਦੀ ਜਦੋਂ ਤੋਂ ਹੁਕਮ ਜਾਰੀ ਹੋਏ ਹਨ, ਅਪੈੈ੍ਰਲ ਮਹੀਨੇ ਤੋਂ ਤਨਖਾਹ ਦਿੱਤੀ ਜਾਵੇ।
   ਚੇਅਰਮੈਨ ਸ੍ਰੀ ਗੇਜਾ ਰਾਮਵਾਲਮੀਕਿਵੱਲੋਂਸਫਾਈਕਰਮਚਾਰੀਆਂ ਦੀਆਂ ਮੰਗਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ। ਉਹ ਉਨ੍ਹਾਂ ਦੇ ਹੱਕ ਦੀ ਆਵਾਜ਼ ਜਰੂਰ ਉਠਾਉਣਗੇ। ਸ੍ਰੀ ਗੇਜਾ ਰਾਮ ਵਾਲਮੀਕਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਫਾਈ/ਸੀਵਰਮੈਨ ਕਰਮਚਾਰੀਆਂ ਦੀਆਂ ਮੰਗਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ 29 ਜੂਨ ਨੂੰ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਸਫਾਈ/ਸੀਵਰਮੈਨ ਕਰਮਚਾਰੀਆਂ ਦੇ 13 ਪੁਆਇੰਟ ਦੀ ਰਿਪੋਰਟ ਬਣਾ ਕੇ ਪੇਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਬੰਧੀ ਅਗਲੀ ਮੀਟਿੰਗ ਉਹ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੱਤਰ, ਸਥਾਨਕ ਸਰਕਾਰ ਵੱਲੋਂ ਵੀ ਅੱਜ ਇੱਕ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਫੈਸਲੇ ਲਏ ਜਾਣਗੇ।ਸਫਾਈ ਕਰਮਚਾਰੀਆਂ ਵੱਲੋਂ ਵੀ ਸ੍ਰੀ ਗੇਜਾ ਰਾਮ ਵਾਲਮੀਕਿ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਚੇਅਰਮੈਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਬਾਰੇ ਕਿਹਾ ਗਿਆ। ਸ੍ਰੀ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਸਫਾਈ/ਸੀਵਰਮੈਨ ਕਰਮਚਾਰੀਆਂ ਨੇ ਕੋਵਿਡ-19 ਦੇ ਸਮੇਂ ਦੌਰਾਨ ਵੀ ਬਹੁਤ ਮਹੱਤਵਪੂਰਨ ਡਿਊਟੀ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਕੀਤੇ ਜਾਂਦੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਫਾਈ ਸੀਵਰਐਨ ਕਰਮਚਾਰੀਆਂ ਨੇ ਫਰੰਟਲਾਈਨ ਵਰਕਰ ਦੇ ਤੌਰ ’ਤੇ ਕੰਮ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਸਫਾਈ ਕਰਮਚਾਰੀਆਂ ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਦੀ ਹਰ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਪੁਰਜੋਰ ਯਤਨ ਕਰਦੇ ਰਹਿਣਗੇ।
   ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਸ੍ਰੀ ਕੇ.ਪੀ.ਰਾਣਾ, ਲੇਬਰ ਵਿਭਾਗ ਤੋਂ ਸ੍ਰੀ ਬਲਜੀਤ ਸਿੰਘ, ਇੰਚਾਰਜ ਸ੍ਰੀ ਸੰਜੂ ਵਰਮਾ ਅਤੇ ਮੋਹਿਤ ਵਾਲੀਆ ਆਦਿ ਮੌਜੂਦ ਸਨ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ  ਨੇ ਗਰਮੀ ਦੀਆਂ ਛੁੱਟੀਆਂ ਵਿੱਚ ਆਨਲਾਈਨ ਵੱਖ ਵੱਖ ਤਰ•ਾਂ ਦੀਆਂ ਗਤੀਵਿਧੀਆਂ ਕਰਵਾਈਆਂ

ਜਗਰਾਓਂ,  1 ਜੁਲਾਈ (ਅਮਿਤ ਖੰਨਾ, ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ  ਬੱਚਿਆਂ ਨੂੰ ਹਰ ਖੇਤਰ ਵਿੱਚ  ਆਤਮ ਨਿਰਭਰ ਬਣਾਉਣ ਅਤੇ ਉਨ•ਾਂ ਦੇ ਵਿਅਕਤੀਤਵ ਵਿਕਾਸ ਲਈ ਗਰਮੀ ਦੀਆਂ ਛੁੱਟੀਆਂ ਵਿੱਚ ਪ੍ਰਾਇਮਰੀ ਵਿਭਾਗ ਦੀ ਅਧਿਆਪਕਾ ਦੁਆਰਾ ਹਰੇਕ ਜਮਾਤ ਵਿਚ ਆਨਲਾਈਨ ਵੱਖ ਵੱਖ ਤਰ•ਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ  ਨਰਸਰੀ ਕੇਜੀ ਦੇ ਬੱਚਿਆਂ ਨੇ  ਬੂਟ ਪਾਲਿਸ਼ ਕਰਨਾ, ਟੇਬਲ ਮੈਨਰਜ਼,  ਸ਼ਰਬਤ ਬਨਾਉਣਾ ਅਤੇ ਹਲਕੀਆਂ ਕਸਰਤਾਂ ਕਰਨੀਆਂ ਸਿੱਖੀਆਂ  ਇਸ ਤਰ•ਾਂ ਹੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ  ਸ਼ਿਕਵਜੀ ਬਣਾਉਣਾ, ਸੈਂਡਵਿਚ ਬਨਾਉਣਾ, ਸਲਾਦ, ਅਤੇ  ਡਰਾਇੰਗ ਬਣਾਉਣੀ ਸਿਖਾਈ  ਬੱਚਿਆਂ ਨੇ ਆਪਣੇ ਅਧਿਆਪਕਾਂ ਤੇ ਯੋਗਾ ਅਤੇ ਡਾਂਸ ਸਿੱਖ ਤੇ ਛੁੱਟੀਆਂ ਦਾ ਭਰਪੂਰ ਆਨੰਦ ਲਿਆ  ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਕਰਕੇ ਆਪਣੀ ਆਪਣੀ ਵੀਡੀਓ ਤੇ ਤਸਵੀਰਾਂ ਭੇਜੀਆਂ  ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਨੇ ਅਧਿਆਪਕਾਂ ਦੀ ਅਤੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਬਹੁਤ ਪ੍ਰਸ਼ੰਸਾ ਕੀਤੀ  ਉਨ•ਾਂ ਨੇ ਦੱਸਿਆ ਕਿ  ਇਸ ਤਰ•ਾਂ ਦੀਆਂ ਗਤੀਵਿਧੀਆਂ ਵਿਚ  ਭਾਗ ਲੈ ਕੇ  ਵਿਦਿਆਰਥੀ ਸ਼ੁਰੂ ਤੋਂ ਹੀ  ਆਤਮ ਨਿਰਭਰ ਬਣ ਕੇ  ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰ ਸਕਦੇ ਹਨ

ਗਰੇਟਵੈਅ ਇੰਸਟੀਚਿਊਟ ਦੀ ਵਿਦਿਆਰਥਣ ਨੇ 6.5 ਬੈਂਡ ਕੀਤੇ ਹਾਸਲ  

ਜਗਰਾਓਂ,  1 ਜੁਲਾਈ (ਅਮਿਤ ਖੰਨਾ, ) ਇਲਾਕੇ ਦੀ ਪ੍ਰਸਿੱਧ ਆਈਲੈਟਸ ਸੰਸਥਾ ਗਰੇਟਵੈਅ ਇੰਸਟੀਚਿਊਟ ਦੇ ਵਿਦਿਆਰਥੀ ਨੇ ਸ਼ਾਨਦਾਰ ਬੈਂਡ ਹਾਸਲ ਕਰ ਕੇ ਜਿੱਥੇ ਆਪਣੀ ਵਿਦੇਸ਼ਾਂ ਦਾ ਸੁਪਨਾ ਸਾਕਾਰ ਕਰ ਰਹੇ ਹਨ  ਉਥੇ ਹੀ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ  ਸੰਸਥਾ ਦੇ ਐਮਡੀ ਹਰਪ੍ਰੀਤ ਕੌਰ ਤੂਰ ਤੇ ਡਾਇਰੈਕਟਰ ਜਸਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਕਮਲਜੀਤ ਕੌਰ  ਵਾਸੀ ਚੀਮਾ ਨੇ ਰੀਡਿੰਗ ਚੋਂ 6.5 ਲਿਸਨਿੰਗ ਚੋਂ 7 ਰਾਈਟਿੰਗ ਚੋਂ 6 ਸਪੀਕਿੰਗ ਚੋਂ 6 ਤੇ ਓਵਰਆਲ 6.5 ਬੈਂਡ ਹਾਸਲ ਕਰ ਕੇ  ਆਪਣੇ ਵਿਦੇਸ਼ ਪੜ•ਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ ਉਨ•ਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਰਲ ਤਰੀਕੇ ਨਾਲ ਆਈਲੈੱਟਸ ਕਰਵਾਈ ਜਾਂਦੀ ਹੈ ਜਿਸ ਕਰਕੇ ਵਿਦਿਆਰਥੀ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਰਹੇ ਹਨ

ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਰਜਿਸਟਰ ਜਗਰਾਓ ਵੱਲੋਂ ਕੋਰੋਨਾ ਵੈਕਸੀਨ ਦਾ ਮੁਫਤ ਕੈਂਪ 3 ਜੁਲਾਈ ਨੂੰ  

ਜਗਰਾਉਂ- ( ਅਮਿਤ ਖੰਨਾ ) ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਕੈਂਪ 3 ਜੁਲਾਈ ਦਿਨ ਸ਼ਨੀਵਾਰ ਨੂੰ  ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ  ਸਾਹਮਣੇ ਐੱਸ ਐੱਸ ਪੀ ਦਫ਼ਤਰ ਤਹਿਸੀਲ ਰੋਡ ਜਗਰਾਉਂ ਵਿਖੇ  ਲਗਾਇਆ ਜਾ ਰਿਹਾ ਹੈ  ਇਸ ਕੈਂਪ ਦਾ ਉਦਘਾਟਨ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਕਰਨਗੇ   ਸ੍ਰੀ ਰੂਪ ਚੰਦ ਐਸ ਐਸ ਜੈਨ ਬਰਾਦਰੀ ਦੇ ਪ੍ਰਧਾਨ  ਰਾਕੇਸ਼ ਜੈਨ ਨੈਸ਼ਾ ਸੈਕਟਰੀ ਧਰਮਪਾਲ ਜੈਨ ਅਤੇ ਖਜ਼ਾਨਚੀ ਵਿਜੇ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਕੈਂਪ ਸਵੇਰੇ 9ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ ਅਤੇ 18ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਨੂੰ ਪਹਿਲੀ ਡੋਜ਼  ਅਤੇ ਪਲੱਸ 84 ਦਿਨ ਪੂਰੇ ਹੋਣ ਵਾਲਿਆਂ ਨੂੰ ਦੂਜੀ ਡੋਜ਼ ਲਗਾਈ ਜਾਏਗੀ  ਇਸ ਕੈਂਪ ਵਿਚ  ਵੈਕਸੀਨ ਲਵਾਉਣ ਵਾਲੇ ਲੋਕ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ ਜੀ

ਮਾੜੀ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ

ਜਗਰਾਓਂ, 30 ਜੁਨ (ਅਮਿਤ ਖੰਨਾ, ) 26 ਜੂਨ ਨੂੰ ਜਗਰਾਂਓ ਜਲੰਧਰ ਰੋਡ ਜਾਮ ਕਰਕੇ ਪਾਵਰਕਾਮ ਅਧਿਕਾਰੀਆਂ ਤੋਂ  ਖੇਤੀ ਮੋਟਰਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕਿਸਾਨਾਂ ਨੇ ਕੱਠ ਦੇ ਦਬਾਅ ਚ ਲਿਆ ਸੀ। ਪਰ ਵਾਅਦਾ ਵਫਾ ਨਾ ਹੋਣ ਤੇ ਅਤੇ ਪਰਨਾਲਾ ਊਥੇ ਦਾ ਉਥੇ ਰਹਿਣ ਤੇ ਅੱਜ ਇਕ ਵੇਰ ਫੇਰ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਜਲੰਧਰ ਜਗਰਾਂਓ ਰੋਡ ਜਾਮ ਕਰਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦਫਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਸ਼ੁਰੂ ਕਰ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਇਕਤਰ ਕਿਸਾਨ  ਨੇ ਜਬਰਦਸਤ ਨਾਅਰੇ ਬਾਜੀ ਕਰਦਿਆਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਅੱਠ ਘੰਟੇ ਲਈ ਸੁਨਿਸ਼ਚਤ ਕੀਤੀ ਜਾਵੇ। ਬਿਜਲੀ ਅਧਿਕਾਰੀ ਵਲੋਂ ਘਰੇਲੂ ਸਪਲਾਈ ਕੱਟ ਕੇ ਮੋਟਰਾਂ ਨੂੰ ਬਿਜਲੀ ਦੇਣ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੂੰ ਮਿਲਣ ਦਾ ਕਹਿਣ ਤੇ ਇਕਤਰ ਕਿਸਾਨ ਭੜਕ ਉਠੇ।ਇਸ ਸਮੇਂ ਜਿਲਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ,ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਸਮੇਂ ਚ ਵਖ ਵਖ ਸਰਕਾਰਾਂ ਵਲੋਂ ਨਿਜੀ ਕੰਪਨੀਆਂ ਨਾਲ ਕੀਤੇ ਅੱਸੀਵੇਂ ਸਮਝੌਤਿਆਂ ਨੇ ਜਿਥੇ ਬਿਜਲੀ ਪੈਦਾਵਾਰ ਦੀਆਂ ਮਨਾਈਆਂ ਸ਼ਰਤਾਂ ਨੇ ਬਿਜਲੀ ਸੰਕਟ ਪੈਦਾ ਕੀਤਾ ਹੈ। ਉਨਾਂ ਕਿਹਾ ਕਿ ਹੈਰਾਨਗੀ ਹੈ ਕਿ ਬਿਜਲੀ ਦੇ ਗੰਭੀਰ ਮੁੱਦੇ ਨੂੰ ਸੱਤਾ ਦੀ ਪੋੜੀ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਭਰੋਸਿਆਂ ਦੇ ਬਾਵਜੂਦ ਪੂਰੇ ਸੂਬੇ ਚ ਅੱਠ ਘੰਟੇ ਬਿਜਲੀ ਪੂਰਤੀ ਨਾ ਹੋਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੈਂਟ ਬਿਜਲੀ ਸਪਲਾਈ ਦੇ ਮੁੱਦੇ ਤੇ ਗੰਭੀਰ ਨਹੀਂ ਹਨ।ਝੋਨੇ ਦੀ ਬਿਜਾਈ ਤੋਂ ਅਰਸਾ ਪਹਿਲਾਂ ਬਿਜਲੀ ਸੰਕਟ ਦੇ ਹੱਲ ਦੀ ਥਾਂ ਕਾਂਗਰਸੀ ਹੁਕਮਰਾਨ ਸੱਤਾ ਦੀ ਗੰਦੀ ਖੇਡ ਚ ਉਲਝੇ ਹੋਏ ਹਨ।ਉਨਾਂ ਕਿਸਾਨਾਂ ਦੀ ਜੀਵਨਰੇਖਾ ਝੋਨੇ ਲਈ ਪੂਰੀ ਬਿਜਲੀ ਦੇਣ ਦੀ ਮੰਗ ਕੀਤੀ ਹੈ।ਇਸ ਸਮੇ ਮਦਨ ਸਿੰਘ,ਜਸਵਿੰਦਰ ਸਿੰਘ ਭਮਾਲ,ਕੁੰਡਾ ਸਿੰਘ,ਪਰਮਜੀਤ ਸਿੰਘ ਡਾਕਟਰ ਸਵਦੀ ਆਦਿ ਹਾਜ਼ਰ

ਪ੍ਰੈੱਸ ਕਲੱਬ ਰਜਿ ਜਗਰਾਉਂ ਦੇ ਅਮਰਜੀਤ ਸਿੰਘ ਮਾਲਵਾ ਪ੍ਰਧਾਨ ਬਣੇ

  ਜਗਰਾਓ, 30 ਜੂਨ ( ਅਮਿਤਖੰਨਾ )-ਪ੍ਰੈਸ ਕਲੱਬ (ਰਜਿ) ਜਗਰਾਓ ਦੀ ਇੱਕ ਅਹਿਮ ਮੀਟਿੰਗ ਪਹਿਲਵਾਨ ਢਾਬਾ ਵਿਖੇ ਹੋਈ । ਜਿਸ ਵਿੱਚ ਸਰਬ ਸੰਮਤੀ ਨਾਲ ਅਮਰਜੀਤ ਮਾਲਵਾ ਨੰੁ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਨਵੀ ਟੀਮ ਬਣਾਉਣ ਦੇ ਸਾਰੇ ਅਧਿਕਾਰ ਸਰਪ੍ਰਸਤ ਓ.ਪੀ ਭੰਡਾਰੀ, ਸਲਾਹਕਾਰ ਜਤਿੰਦਰ ਮਲਹੋਤਰਾ ਨੇ ਨਵ –ਨਿਯੁਕਤ ਪ੍ਰਧਾਨ ਅਮਰਜੀਤ ਮਾਲਵਾ ਨੂੰ ਦਿੰਦੇ ਹੋਏ ਕਿਹਾ ਕਿ ਪੱਤਰਕਾਰ ਭਾਈਚਾਰੇ ਨੰੁ ਮਜ਼ਬੂਤ ਕਰਨ ਲਈ ਏਕੇ ਦੀ ਲੋੜ ਹੈ।ਮੀਟਿੰਗ ਵਿੱਚ ਸੁਖਦੇਵ ਗਰਗ ਤੇ ਸੁਖਦੀਪ ਨਾਹਰ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਵਿਸਥਾਰ ਪੁਰਵਕ ਦੱਸਿਆ। ਵੱਖ- ਵੱਖ ਪੱਤਰਕਾਰਾਂ ਨੇ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਸਮਾਜ ਸੇਵਾ ਨੰੁ ਸਮਰਪਿਤ ਕੈਪ ਲਾਉਣ ਦਾ ਫੈਸਲਾ ਵੀ ਕੀਤਾ।ਪ੍ਰਧਾਨ ਮਾਲਵਾ ਨੇ ਮੀਟਿੰਗ ‘ਚ ਭਰੋਸਾ ਦਿਵਾਇਆ ਕਿ  ਪੱਤਰਕਾਰਾਂ ਨੂੰ   ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।ਇਸ ਮੌਕੇ  ਮੈਡਮ ਬਿੰਦੂ ਉੱਪਲ , ਦੀਪਕ ਜੈਨ, ਕ੍ਰਿਸ਼ਨ ਵਰਮਾ, ਦਵਿੰਦਰ ਜੈਨ, ਕਮਲ ਬਾਂਸਲ,ਚਰਨਜੀਤ ਚੰਨ, ਬਲਜੀਤ ਗੋਲਡੀ , ਰਣਜੀਤ ਸਿੱਧਵਾਂ , ਦਵਿੰਦਰ ਜੈਨ   ਮੋਜੂਦ ਸੀ ।