You are here

ਲੁਧਿਆਣਾ

ਖ਼ਾਲਸਾ ਪਰਿਵਾਰ ਦੇ ਮੈਂਬਰਾਂ ਨੇ  ਪੱਤਰਕਾਰ  ਪ੍ਰਤਾਪ ਸਿੰਘ ਨੂੰ  ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ

 ਜਗਰਾਉਂ- ( ਅਮਿਤ ਖੰਨਾ )ਖਾਲਸਾ ਪਰਿਵਾਰ ਨੇ ਪੱਤਰਕਾਰ  ਪ੍ਰਤਾਪ ਸਿੰਘ ਨੂੰ  ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ  ਪ੍ਰਤਾਪ ਸਿੰਘ ਜੀ ਇਸ ਪਰਿਵਾਰ  ਦੇ ਕੋਆਰਡੀਨੇਟਰ ਮੈਂਬਰ ਵੀ ਹਨ  ਇਸ ਮੌਕੇ  ਖ਼ਾਲਸਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੰਦੇ ਹੋਏ ਕਿਹਾ ਕਿ  ਪ੍ਰਮਾਤਮਾ ਇਨ੍ਹਾਂ ਦੀ ਉਮਰ ਲੰਬੀ ਕਰੇ  ਹਰੇਕ ਸਾਲ ਇਸੇ ਤਰ੍ਹਾਂ ਹੀ ਜਨਮ ਦਿਨ ਮਨਾਉਂਦੇ ਰਹਿਣ  ਇਸ ਮੌਕੇ ਮਾਸਟਰ ਚਰਨਜੀਤ ਸਿੰਘ ਭੰਡਾਰੀ  ਦੀਪਿੰਦਰ ਸਿੰਘ ਜੀ ਭੰਡਾਰੀ  ਗੁਰਪ੍ਰੀਤ ਸਿੰਘ ਜੀ  ਹਰਦੇਵ  ਸਿੰਘ ਜੀ ਬੌਬੀ  ਅਤੇ ਸਮੂਹ ਖ਼ਾਲਸਾ ਪਰਿਵਾਰ ਦੇ ਮੈਂਬਰਾਂ ਨੇ ਪ੍ਰਤਾਪ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ

ਜਗਰਾਉਂ ਵਿਖੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੇ ਕਮਿਸ਼ਨ ਦਾ ਅਨੋਖੇ ਤਰੀਕੇ ਦੇ ਨਾਲ ਕੀਤਾ ਵਿਰੋਧ

ਪੇ ਕਮਿਸ਼ਨ ਦੇ ਵਿਰੋਧ ਵਿਚ ਹਸਪਤਾਲ ਅੰਦਰ ਵਾਤਾਵਰਣ ਨੂੰ ਸੁਧਾਰਨ ਲਈ 20 ਪੌਦੇ ਲਗਾਏ ਗਏ  

ਅੱਜ ਜਗਰਾਉਂ ਵਿਖੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੇ ਕਮਿਸ਼ਨ ਦਾ ਅਨੋਖੇ ਤਰੀਕੇ ਦੇ ਨਾਲ ਕੀਤਾ ਵਿਰੋਧ  

ਜਗਰਾਉਂ , 30ਜੂਨ (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ ) 

ਅੱਜ ਮਿਤੀ 30/06/2021 ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਪੀ ਸੀ ਐੱਮ ਐੱਸ ਐਸੋਸੀਏਸ਼ਨ ਦੇ ਸੱਦੇ ਤੇ 7ਪੇਕਮਿਸ਼ਨ ਦੇ ਵਿਰੋਧ ਵਿਚ ਹਸਪਤਾਲ  ਵਿੱਚ ਵਾਤਾਵਰਣ ਨੂੰ ਸੁਧਾਰਨ ਲਈ ਤੇ ਹਸਪਤਾਲ ਵਿੱਚ ਲਗਪਗ 20 ਪੌਦੇ ਲਗਾਏ ਗਏ।ਇਸ ਤਰ੍ਹਾਂ ਅੱਜ ਦੇ ਦਿਨ  ਸਮੂਹ ਡਾਕਟਰ ਸਾਹਿਬਾਨ ਅਤੇ ਸਮੂਹ ਕਰਮਚਾਰੀਆਂ ਨੇ ਪੇ ਕਮਿਸ਼ਨ ਦਾ ਵਿਰੋਧ ਕੀਤਾ।  ਇਸ ਸਮੇਂ ਡਾ ਪ੍ਰਦੀਪ ਮਹਿੰਦਰਾ ਐਸਐਮਓ ਸਿਵਲ ਹਸਪਤਾਲ ਜਗਰਾਓਂ, ਡਾ ਧੀਰਜ ਸਿੰਗਲਾ, ਡਾ ਦੀਪਕ ਗੋਇਲ, ਡਾ ਮਨਪ੍ਰੀਤ ਸਿੰਘ ,ਡਾ ਸੁਖਦੀਪ ਕੌਰ, ਡਾ ਅਨੂਪ੍ਰੀਤ, ਡਾ ਸੁਰਿੰਦਰ ਸਿੰਘ, ਡਾ ਮਨੀਤ ਲੂਥਰ, ਡਾ ਸੰਗੀਨਾਂ ਗਰਗ ਆਦਿ ਹਾਜ਼ਰ ਸਨ ।  ਜਾਣਕਾਰੀ ਲਈ ਦੱਸ ਦਈਏ ਕਿ ਸੱਤਵੇਂ ਪੇ ਕਮਿਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਕਟੌਤੀਆਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ਲਗਾਤਾਰ ਸੰਘਰਸ਼ ਕਰ ਰਹੇ ਹਨ।  

ਸਰਬਜੀਤ ਸਿੰਘ ਪਾਰਸ ਦਾ ਪਿੰਡ ਹਲਵਾਰ ਵਿਖੇ ਪਿੰਡ ਵਾਸੀ ਕਿਸਾਨਾਂ ਨੇ ਕੀਤਾ ਸਨਮਾਨ

ਗੁਰੂਸਰ ਸੁਧਾਰ 30 ਜੂਨ (ਜਗਰੂਪ ਸਿੰਘ ਸੁਧਾਰ) ਦਿੱਲੀ ਬਾਰਡਰ ਤੇ ਹਰਿਆਣਾ ਵਾਸੀ ਇੱਕ ਵਿਅਕਤੀ ਵੱਲੋਂ ਅਪਣੇ ਆਪ ਨੂੰ ਅੱਗ ਲਗਾਕੇ ਕਿਸਾਨੀ ਧਰਨੇ ਨੂੰ ਬਦਨਾਮ ਅਤੇ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਦੇ ਮਨਸੂਬਿਆਂ ਨੂੰ ਆਪਣੀ ਸੂਝਬੂਝ ਨਾਲ ਫੇਲ ਕਰਨ ਵਾਲੇ ਪਿੰਡ ਹਲਵਾਰਾ ਵਾਸੀ ਨੌਜਵਾਨ ਸਰਬਜੀਤ ਸਿੰਘ ਪਾਰਸ ਦਾ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਹਲਵਾਰਾ ਵੱਲੋਂ ਸਨਮਾਨ ਕੀਤਾ ਕੀਤਾ।ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ 16 ਜੂਨ 2021 ਸੂਬਾ ਹਰਿਆਣਾ ਦੇ ਪਿੰਡ ਕਸ਼ਾਰ ਨਜਦੀਕ ਬਹਾਦਰਗੜ੍ਹ ਦਾ ਮੁਕੇਸ਼ ਕੁਮਾਰ ਨਾਮੀ 40 ਸਾਲਾ ਵਿਅਕਤੀ ਨੇ ਰਾਤ ਦੇ ਸਮੇਂ ਕਿਸਾਨ ਧਰਨੇ ਵਿੱਚ ਪਹੁੰਚਕੇ ਅਪਣੇ ਉਪਰ ਤੇਲ ਪਾਕੇ ਅੱਗ ਲਾ ਲਈ ਤੇ ਉਹ ਕਿਸਾਨਾਂ ਨੂੰ ਫਸਾਉਣਾ ਚਾਹੁੰਦਾ ਸੀ।ਜਿਸਦੀ ਮੌਕੇ ਤੇ ਇੱਕ ਵਿਡੀਓ ਵੀ ਬਣਾਈ ਗਈ ਜਿਸ ਵਿੱਚ ਪਹਿਲਾਂ ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਪਰੇਸ਼ਾਨ ਹੋ ਅਪਣੇ ਆਪ ਨੂੰ ਅੱਗ ਲਾ ਰਿਹਾ ਹੈ।ਪਰ ਥਾਣੇ ਜਾ ਉਸਨੇ ਹੋਰ ਕਹਾਣੀ ਬਣਾ ਸਾਰਾ ਇਲਜਾਮ ਕਿਸਾਨਾਂ ਤੇ ਲਾ ਰਿਹਾ ਸੀ ਪਰ ਵਿਡੀਓ ਨੂੰ ਸਾਹਮਣੇ ਰੱਖ ਉਸਦੇ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੇ ਮਨਸੂਬੇ ਫੇਲ ਕਰ ਦਿੱਤੇ।ਅੱਜ ਇਸੇ ਨੌਜਵਾਨ ਪਾਰਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਹਲਵਾਰਾ ਵੱਲੋਂ ਸਨਮਾਨ ਕੀਤਾ।ਇਸ ਮੌਕੇ ਜਤਿੰਦਰ ਸਿੰਘ ਜੋਤੀ ਪ੍ਰਧਾਨ,ਗੁਰਪ੍ਰੀਤ ਸਿੰਘ ਧਾਲੀਵਾਲ, ਮਾ.ਹਰਦੇਵ ਸਿੰਘ,ਤਲਵਿੰਦਰ ਧਾਲੀਵਾਲ,ਅਜਮੇਰ ਸਿੰਘ ਰਾਜੋਆਣਾ, ਇਕਬਾਲ ਸਿੰਘ, ਜਗਰੂਪ ਸਿੰਘ,ਕੁਲਵਿੰਦਰ ਸਿੰਘ,ਗੁਰਪਾਲ ਸਿੰਘ,ਕੁਲਦੀਪ ਸਿੰਘ,ਅਜੀਤਪਾਲ ਸਿੰਘ, ਬੂਟਾ ਸਿੰਘ,ਪਿੰਦਾ ਗੋਇਲ ਦਰਸ਼ਨ ਸਿੰਘ,ਰੁਪਿੰਦਰ ਸਿੰਘ,ਜਸਜੋਤ ਸਿੰਘ,ਕੁਲਦੀਪ ਸਿੰਘ ਆਦਿ ਸਮੇਤ ਹੋਰ ਕਿਸਾਨ ਮੌਜੂਦ ਸਨ।

ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 135 ਵਾਂ ਪੈਨਸ਼ਨ ਵੰਡ ਸਮਾਰੋਹ  

ਜਗਰਾਉਂ (ਅਮਿਤ ਖੰਨਾ ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 135 ਵਾਂ ਪੈਨਸ਼ਨ ਵੰਡ ਸਮਾਰੋਹ  ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਦੀ ਅਗਵਾਈ ਹੇਠ ਮਨਾਇਆ ਗਿਆ  ਇਸ ਸਾਦੇ ਜਿਹੇ ਪ੍ਰੋਗਰਾਮ ਤੇ ਮੇਜਰ ਸਿੰਘ ਛੀਨਾਂ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡ ਕੇ  ਉਨ੍ਹਾਂ ਦਾ ਆਸ਼ੀਰਵਾਦ ਲਿਆ ਸਰਦਾਰ ਸਰਬਜੀਤ ਸਿੰਘ ਛੀਨਾਂ ਅਤੇ ਬਿਕਰਮ ਜੱਸੀ ਨੇ ਕਿਹਾ ਕਿ  ਅਸੀਂ ਹਿਊਮਨ ਰਾਈਟਸ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਾਂ ਕੈਸ਼ੀਅਰ ਰਾਜਨ ਬਾਂਸਲ ਨੇ ਛੀਨਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ  ਦਮਨਦੀਪ ਸਿੰਘ ਅਤੇ ਕਰਮ ਸਿੰਘ ਸੰਧੂ ਨੇ ਲੋਕਾਂ ਨੂੰ ਬਜ਼ੁਰਗਾਂ ਦੀ ਸੇਵਾ ਦਾ ਬਹੁਤ ਹੀ ਵਧੀਆ ਮੈਸੇਜ ਦਿੱਤਾ  ਅਤੇ ਪ੍ਰਧਾਨ   ਮਨਜਿੰਦਰਪਾਲ ਸਿੰਘ ਨੇ ਦੱਸਿਆ ਕਿ ਹਿਊਮਨ ਰਾਈਟਸ ਨੇ ਅਗਸਤ 2010 ਇਹ ਉਪਰਾਲਾ ਸ਼ੁਰੂ ਕੀਤਾ ਸੀ ਜੋ ਕਿ ਲਗਾਤਾਰ ਜਾਰੀ ਹੈ  ਇਸ ਮੌਕੇ ਸੰਸਥਾ ਦੇ  ਪ੍ਰੋਜੈਕਟ ਡਾਇਰੈਕਟਰ ਵਿੱਕੀ ਔਲਖ  ਪੈਟਰਨ ਵਿਨੋਦ ਬਾਂਸਲ, ਪੈਟਰਨ ਬਲਦੇਵ ਕ੍ਰਿਸ਼ਨ ਗੋਇਲ, ਲੀਗਲ ਐਡਵਾਈਜ਼ਰ ਦਿਨੇਸ਼ ਕਤਿਆਲ ,ਜੁਆਇੰਟ ਸੈਕਟਰੀ ਜਸਪਾਲ ਸਿੰਘ, ਪ੍ਰਿੰਸੀਪਲ ਨਵਨੀਤ ਚੌਹਾਨ, ਗੁਰਪ੍ਰੀਤ ਡੀ ਸੀ, ਮਾਸਟਰ ਜਸਵਿੰਦਰ ਸਿੰਘ,  ਗੁਰਸ਼ਰਨ ਔਲਖ ਆਦਿ ਸ਼ਾਮਲ ਸਨ

ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਨੇ 9 -11 ਵਜੇ ਤਾਈਂ ਕੰਮ ਛੋੜ ਹੜਤਾਲ ਕੀਤੀ  

ਜਗਰਾਉਂ, 29 ਜੂਨ   (ਸਤਪਾਲ ਸਿੰਘ ਦੇਹਡ਼ਕਾ) ਅੱਜ ਮਿਤੀ 29-06-2021 ਨੌੰ ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੱਦੇ ਤੇ ਮੈਡੀਕਲ ਲੈਬ ਟੈਕਨੀਸ਼ਨ ਜ਼ਿਲ੍ਹਾ ਲੁਧਿਆਣਾ ਯੂਨਿਟ ਸਿਵਲ ਹਸਪਤਾਲ ਜਗਰਾਉਂ ਵੱਲੋਂ 9 ਤੋਂ 11 ਵਜੇ ਤੱਕ ਕੰਮ ਛੱਡੋ ਹੜਤਾਲ ਕੀਤੀ ਅਤੇ ਧਰਨਾ ਦਿੱਤਾ ਗਿਆ । ਇਸ ਸਾਰੇ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ  । ਇਸ ਸਮੇਂ ਸੁਖਵਿੰਦਰ ਸਿੰਘ ਚੇਅਰਮੈਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 6 ਤਨਖਾਹ ਕਮਿਸ਼ਨ ਦੀ ਰਿਪੋਰਟ  ਵਿੱਚ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦੀ ਬਜਾਏ ਘੱਟ ਕੀਤੀ ਗਈ ਹੈ। ਐਮਰਜੈਂਸੀ ਡਿਊਟੀ ਕਰਨ ਬਦਲੇ ਮਿਲਣ ਵਾਲਾ ਮੁਫਤ ਰਿਹਾਇਸ਼ੀ ਭੱਤਾ ਬੰਦ ਕਰ ਦਿੱਤਾ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 1978 ਅਤੇ 1986 ਤੋਂ ਆ ਰਹੀ ਪੇ ਪੈਰਿਟੀ ਬਹਾਲ ਕੀਤੀ ਜਾਵੇ । ਮੁੱਢਲੀ ਯੋਗਤਾ ਬੀ ਐੱਸ ਸੀ ਐੱਮ ਐੱਲ ਟੀ ਕੀਤੀ ਜਾਵੇ  । ਅਹੁਦੇ ਦਾ ਨਾਂ ਬਦਲ ਕੇ ਟੈਕਨੀਕਲ ਅਫ਼ਸਰ ਕੀਤਾ ਜਾਵੇ  । ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਹੱਲ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤਾਂ ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਮੀਟਿੰਗ ਕਰਕੇ  ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ  । ਇਸ ਸਮੇਂ ਸੁਖਵਿੰਦਰ ਸਿੰਘ ਚੇਅਰਮੈਨ ਐਮਐਲਟੀ ਜ਼ਿਲ੍ਹਾ ਲੁਧਿਆਣਾ ਅਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ , ਜਾਇੰਟ ਸਕੱਤਰ ਗਗਨਦੀਪ ਸਿੰਘ ਹੋਰ ਮੈਡੀਕਲ ਲੈਬ ਟੈਕਨੀਸ਼ਨ ਜਸਪਾਲ ਸਿੰਘ, ਵਰਿੰਦਰ ਸਿੰਘ, ਰਘਵੀਰ ਸਿੰਘ, ਸੰਦੀਪ ਕੌਰ, ਕਿਰਨਜੀਤ ਕੌਰ, ਲਖਵੀਰ ਕੌਰ , ਪਵਨਜੀਤ ਕੌਰ ਐਸ ਟੀ ਐੱਲ ਐੱਸ, ਹਰਜੀਤ ਕੌਰ ਐੱਮ ਐੱਲ ਟੀ ਈ ਹਾਜ਼ਰ ਹੋਏ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ  । ਉਸ ਸਮੇਂ ਵਿਸ਼ੇਸ਼ ਤੌਰ ਤੇ ਡਾ ਸੁਰਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ  ।

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਨੇ ਜੈਨ ਚੈਰੀਟੇਬਲ ਹਸਪਤਾਲ ਨੰੂ 5 ਐੱਨ ਆਈ ਜੀ ਆਕਸੀਜਨ ਮਸ਼ੀਨਾਂ ਦਿੱਤੀਆਂ  

   ਜਗਰਾਉਂ (ਅਮਿਤ ਖੰਨਾ )ਜਗਰਾਓਂ ਦੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਨੇ ਸਮਾਜ ਸੇਵੀ ਕੰਮਾਂ ਵਿਚ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਲਈ ਜੈਨ ਚੈਰੀਟੇਬਲ ਹਸਪਤਾਲ ਨੰੂ ਪੰਜ ਐੱਨ ਆਈ ਜੀ ਆਕਸੀਜਨ ਮਸ਼ੀਨਾਂ ਦਿੱਤੀਆਂ। ਇੰਡੀਆ ਕੋਵਿਡ ਐੱਸ ਓ ਐੱਸ ਓ ਆਰ ਜੀ ਸੰਸਥਾ ਦੇ ਸਹਿਯੋਗ ਨਾਲ ਅਮਰੀਕਾ ਤੋਂ ਆਈਆਂ ਐੱਨ ਆਈ ਜੀ ਆਕਸੀਜਨ ਮਸ਼ੀਨਾਂ ਹਸਪਤਾਲ ਨੰੂ ਦੇਣ ਮੌਕੇ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਤੇ ਪ੍ਰਧਾਨ ਰਾਜਨ ਖੁਰਾਣਾ ਨੇ ਦੱਸਿਆ ਕਿ ਇਹ ਮਸ਼ੀਨਾਂ ਮਿੰਨੀ ਵੈਲਟੀਨੇਟਰ ਦਾ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦੀ ਲਾਗਤ ਕਰੀਬ ਪੰਜ ਲੱਖ ਹੈ। ਉਨ੍ਹਾਂ ਦੱਸਿਆ ਕਿ ਜੈਨ ਚੈਰੀਟੇਬਲ ਹਸਪਤਾਲ ਜਿਹੜਾ ਪਹਿਲਾਂ ਹੀ ਮਰੀਜ਼ਾਂ ਦਾ ਸਸਤਾ ਤੇ ਵਧੀਆ ਇਲਾਜ ਕਰ ਰਿਹਾ ਹੈ ਹੁਣ ਇਨ੍ਹਾਂ ਮਸ਼ੀਨਾਂ ਦੇ ਲੱਗਣ ਨਾਲ ਗੰਭੀਰ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਸਕੇਗਾ। ਇਸ ਮੌਕੇ ਜੈਨ ਚੈਰੀਟੇਬਲ ਹਸਪਤਾਲ ਦੇ ਸੰਚਾਲਕ ਰਾਮੇਸ਼ ਜੈਨ, ਨੈਸ਼ਾ ਜੈਨ, ਕਾਲਾ ਜੈਨ ਅਤੇ ਧਰਮਪਾਲ ਜੈਨ ਨੇ ਕਰ ਭਲਾ ਹੋ ਭਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਨੌਜਵਾਨਾਂ ਵੱਲੋਂ ਬਹੁਤ ਹੀ ਵਧੀਆ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾ ਸਕੇ ਘੱਟ ਹੈ। ਇਸ ਮੌਕੇ ਰਵਿੰਦਰ ਸਿੰਘ ਓਬਰਾਏ, ਹਰਪ੍ਰੀਤ ਸਿੰਘ ਓਬਰਾਏ, ਅਮਨਦੀਪ ਸਿੰਘ, ਅਰੁਣਾ ਅਤਰੇ, ਐਡਵੋਕੇਟ ਅਸ਼ਵਨੀ ਅਤਰੇ, ਵਿਸ਼ਾਲ ਸ਼ਰਮਾ, ਦਿਨੇਸ਼ ਅਰੋੜਾ, ਨਾਨੇਸ਼ ਗਾਂਧੀ, ਭੁਪਿੰਦਰ ਸਿੰਘ ਮੁਰਲੀ, ਸੋਨੀ ਮੱਕੜ, ਹੈਪੀ ਮਾਨ, ਭਰਤ ਖੰਨਾ ਆਦਿ ਹਾਜ਼ਰ ਸਨ।

ਰਾਜਨੀਤਕ ਆਗੂਆਂ ਦੀਆਂ ਗੱਲਾਂ ਵਿੱਚ ਨਾ ਆਉਣ ਸਫਾਈ ਸੇਵਕ ਹਮੇਸ਼ਾ ਛੋਟਾ ਲਾਲਚ ਵੱਡਾ ਨੁਕਸਾਨ ਕਰਦਾ ਹੈ - ਜਿਲ੍ਹਾ ਪ੍ਰਧਾਨ ਅਰੁਣ ਗਿੱਲ

ਜਗਰਾਉਂ, 29 ਜੂਨ (  ਪੱਪੂ)  ਸਫਾਈ ਸੇਵਕਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਦਿਨੋ ਦਿਨ ਰੋਸ ਵੱਧਦਾ ਜਾ ਰਿਹਾ ਹੈ ਕਿਉਂਕਿ ਪਿਛਲੇ 48 ਦਿਨਾ ਤੋਂ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਪੱਕੇ ਕੱਚੇ ਸਫਾਈ ਸੇਵਕ ਅਤੇ ਸੀਵਰਮੈਨ ਹੜਤਾਲ ਤੇ ਬੈਠੇ ਹਨ ਪੰਜਾਬ ਦਾ ਹਰ ਸਫਾਈ ਸੇਵਕ ਰੋਹ ਨਾਲ ਭਰਿਆ ਪਿਆ ਹੈ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਵੱਲੋਂ ਵਾਰ ਵਾਰ ਸ਼ਾਤ ਮਈ ਸੰਘਰਸ਼ ਲਈ ਬੇਨਤੀ ਕੀਤੀ ਜਾ ਰਹੀ ਹੈ ਸਫਾਈ ਦਾ ਬੁਰਾ ਹਾਲ ਹੋਣ ਕਰਕੇ ਕੁੱਝ ਰਾਜਨੀਤਕ ਆਗੂਆਂ ਵੱਲੋਂ ਰਾਜਨੀਤੀ ਚਾਲਾਂ ਰਾਹੀਂ ਸਫਾਈ ਕਰਮਚਾਰੀਆਂ ਅੰਦਰ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗੲੀਆਂ ਹਨ ਕਈ ਆਗੂਆਂ ਵੱਲੋਂ ਆਪਣੀ ਰਾਜਨੀਤੀ ਚਮਕਾਉਣ ਲਈ ਫੁੱਟ ਪਾਕੇ ਛੋਟੇ ਮੋਟੇ ਲਾਲਚਾਂ ਰਾਹੀਂ ਕੰਮ ਕਰਵਾਉਣ ਦੀਆਂ ਵਿਉਂਤ ਬੰਦੀਆ ਕੀਤੀਆਂ ਜਾ ਰਹੀਆਂ ਹਨ ਜਿਲਾ ਲੁਧਿਆਣਾ ਸਫਾਈ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪੰਜਾਬ ਦੇ ਸਫਾਈ ਸੇਵਕ ਇਕ ਹਨ ਉਹ ਛੋਟੇ ਮੋਟੇ ਲਾਲਚਾਂ ਵਿੱਚ ਨਹੀਂ ਫਸਣਗੇ ਅਤੇ ਨਾ ਹੀ ਫੁੱਟ ਦਾ ਸ਼ਿਕਾਰ   ਹੋਣਗੇ ਉਨਾਂ ਕਿਹਾ ਕਿ ਹਮੇਸ਼ਾ ਛੋਟਾ ਲਾਲਚ ਵੱਡਾ ਨੁਕਸਾਨ ਕਰਦਾ ਹੈ ਇਸ ਲਈ ਸਫਾਈ ਸੇਵਕਾਂ ਤੇ ਸੀਵਰਮੈਨਾ ਨੂੰ ਸੁਚੇਤ ਰਹਿਣ ਦੀ ਲੋੜ ਹੈ ਸਫਾਈ ਕਰਮਚਾਰੀਆਂ ਅੰਦਰ ਰੋਹ ਦੇ ਨਾਲ ਨਾਲ ਸਹਿਰ ਅੰਦਰ ਸਫਾਈ ਨਾ ਹੋਣ ਕਰਕੇ ਅੱਗੋਂ ਬਰਸਾਤ ਦਾ ਮੌਸਮ ਆ ਰਿਹਾ ਹੈ ਜਿਸ ਕਰਕੇ ਰੋਹ ਤੇ ਗੰਦਗੀ ਕਾਰਨ ਜਵਾਲਾ ਮੁੱਖੀ ਫੱਟ ਸਕਦਾ ਹੈ ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਜਾਣ ਬੁੱਝ ਕੇ ਤਕਰਾਰ ਵਾਲੇ ਹਾਲਾਤ ਪੈਦਾ ਕਰ ਰਹੀ ਹੈ ਜਦਕਿ ਸਫਾਈ ਕਰਮਚਾਰੀਆਂ ਤੇ ਸੀਵਰਮੈਨਾ ਦੀਆਂ ਮੰਗਾਂ ਜਾਇਜ ਹਨ ਸਰਕਾਰ ਨੂੰ ਤੁਰੰਤ ਮੰਨ ਕੇ ਪੰਜਾਬ ਅੰਦਰ ਸਫਾਈ ਪ੍ਰਤੀ ਹਾਲਾਤ ਸੁਖਾਵੇਂ ਬਣਾਉਣੇ ਚਾਹੀਦੇ ਹਨ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਚੇਅਰਮੈਨ ਰਾਜ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਮਿਊਂਸਪਲ ਕਾਮੇ ਹਾਜਰ ਸਨ

ਪਾਰਟੀ ਪ੍ਰਤੀ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ :- ਕਲੇਰ,ਗਰੇਵਾਲ, ਮੱਲਾ 

2022 ਦੀਆ ਚੋਣਾ ਵਿੱਚ ਆਈ ਟੀ ਵਿੰਗ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਹੋਵੇਗਾ, 

ਜਗਰਾਉਂ ( ਅਮਿਤ ਖੰਨਾ ) ਹਲਕਾ ਜਗਰਾਉਂ ਤੋਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਸ਼ੋਸ਼ਲ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਉਣ ਅਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਤੱਥਾਂ ਦੇ ਅਧਾਰ ਤੇ ਜਵਾਬ ਦੇਣ ਵਾਲੇ ਨੌਜਵਾਨਾ ਨੂੰ ਅੱਜ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਜਗਰਾਉਂ ਨੇ ਵੱਖ-ਵੱਖ ਸਰਕਲਾ ਦੇ ਪ੍ਰਧਾਨ ਨਿਯੁਕਤ ਕਰਕੇ ਜੁਮੇਵਾਰੀਆ ਸੋਪੀਆ । ਇਸ ਮੌਕੇ ਸ੍ਰੀ ਕਲੇਰ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਬਾਕੀ ਨੌਜਵਾਨਾਂ ਨੂੰ ਨਾਲ ਲੈਕੇ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਢੁਕਵੇਂ ਤਰੀਕੇ ਨਾਲ ਜਵਾਬ ਦੇਣਗੇ । ਇਸ ਮੌਕੇ ਸੁਖਦੇਵ ਸਿੰਘ ਜੱਗਾ ਸੇਖੌ ਨੂੰ ਆਈ ਟੀ ਵਿੰਗ ਦਾ ਹਲਕਾ ਪ੍ਰਧਾਨ ਅਤੇ ਹਠੂਰ ਸਰਕਲ ਤੋਂ ਰਛਪਾਲ ਸਿੰਘ ਮਾਣੂੰਕੇ , ਮੱਲਾ ਸਰਕਲ ਤੋਂ ਗੁਰਪ੍ਰੀਤ ਸਿੰਘ ਬੱਸੂਵਾਲ, ਸਬਅਰਬਨ ਸਰਕਲ ਤੋਂ ਗਨੇਸ਼, ਜਗਰਾਉਂ ਸ਼ਹਿਰ ਸਰਕਲ ਤੋਂ ਪ੍ਰਭ, ਗਾਲਿਬ ਸਰਕਲ ਤੋਂ ਪ੍ਰੀਤਮ ਸਿੰਘ ਮੀਰਪੁਰ , ਗਿੱਦੜਵਿੰਡੀ ਸਰਕਲ ਤੋਂ ਗੁਰਮੀਤ ਸਿੰਘ ਮੱਧੇਪੁਰ ਨੂੰ ਆਈ ਟੀ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਸਨਮਾਨਤ ਕਰਦੇ ਹੋਏ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ.ਭਾਗ ਸਿੰਘ ਮੱਲਾ, ਜੱਥੇਦਾਰ ਆਤਮਾ ਸਿੰਘ ਬੱਸੂਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਜੱਟ ਗਰੇਵਾਲ, ਐਸ ਓ ਆਈ ਹਲਕਾ ਪ੍ਰਧਾਨ ਸੰਦੀਪ ਸਿੰਘ ਮੱਲਾ, ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਯੂਥ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਮਾਣੂੰਕੇ, ਯੂਥ ਸਰਕਲ ਪ੍ਰਧਾਨ ਗੁਰਸ਼ਰਨ ਸਿੰਘ ਗਿੱਦੜਵਿੰਡੀ, ਯੂਥ ਸਰਕਲ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਯੂਥ ਸਰਕਲ ਪ੍ਰਧਾਨ ਦਲਜੀਤ ਸਿੰਘ ਪੋਨਾ, ਯੂਥ ਸਰਕਲ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸੁਦਾਗਰ ਸਿੰਘ ਰਸੂਲਪੁਰ, ਪੰਚ ਜਸਪ੍ਰੀਤ ਸਿੰਘ ਚੀਮਾ, ਬੇਅੰਤ ਸਿੰਘ ਅਖਾੜਾ ਤੇ ਹੋਰ।

ਦਸਵੀਂ ਅਤੇ ਬਾਰਵੀਂ ਦੀ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਵੀ ਰੈਗੂਲਰ ਵਿਦਿਆਰਥੀਆਂ ਵਾਂਗ ਪਾਸ ਕੀਤਾ ਜਾਵੇ ਫੈਡਰੈਂਸ਼ਨ

ਜਗਰਾਓਂ, 29 ਜੁਨ (ਅਮਿਤ ਖੰਨਾ, ) ਫੈਡਰੈਂਸ਼ਨ ਆਫ ਪ੍ਰਾਈਵੇਟ ਸਕੂਲਜ ਐਸੋਸੀਏਸ਼ਨ ਦੀ ਹੋਟਲ ਫਾਈਵ ਰਿਵਰ ਜਗਰਾਂਉ ਵਿਖੇ ਹੋਈ ਮੀਟਿੰਗ ਵਿੱਚ ਸਕੂਲਾਂ, ਅਧਿਆਪਕ ਸਾਹਿਬਾਨਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ• ਰਹੇ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਬਾਰੇ ਚਰਚਾ ਹੋਈ.ਮੀਟਿੰਗ ਦੀ ਪ੍ਰਧਾਨਗੀ ਸ. ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੈਸ਼ਨ ਨੇ ਕੀਤੀ.ਸ. ਜਗਜੀਤ ਸਿੰਘ ਧੂਰੀ ਅਤੇ ਸਮੂਹ ਮੈਬਰਾਨ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਤੋਂ ਮੰਗ ਕਰਦਿਆ ਕਿਹਾ ਕਿ ਸੀ.ਬੀ.ਐਸ.ਈ ਸਮੇਤ ਸਾਰੇ ਨੈਸ਼ਨਲ ਅਤੇ ਸਟੇਟ ਬੋਰਡਾਂ ਦੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਵੀ ਰਾਹਤ ਦਿੰਦੇ ਹੋਏ ਰੈਗੂਲਰ ਬੱਚਿਆਂ ਵਾਂਗ ਪਾਸ ਕੀਤਾ ਜਾਵੇ.ਜੇਕਰ ਰੈਗੂਲਰ ਵਿਦਿਆਰਥੀਆਂ ਦੀ ਪੜ•ਾਈ ਕੋਵਿਡ ਕਾਰਨ ਪ੍ਰਭਾਵਿਤ ਹੋਈ ਹੈ ਤਾਂ ਕੰਪਾਰਟਮੈਂਟ ਵਾਲੇ ਵਿਦਿਆਰਥੀ ਵੀ ਪ੍ਰਭਾਵਿਤ ਹੋਏ ਹਨ.ਕਿਉਂਕਿ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੇ ਵੀ ਭਵਿੱਖ ਵਿੱਚ ਅੱਗੇ ਪੜ•ਾਈ ਕਰਨੀ ਹੈ ਜਾਂ ਕੰਪੀਟੀਟਵ ਐਗਜਾਮ ਦੀ ਤਿਆਰੀ ਕਰਨੀ ਹੈ.ਉਹਨਾਂ ਕਿਹਾ ਕਿ ਫੈਡਰੈਸ਼ਨ ਵਿਦਿਆਰਥੀਆਂ ਦੇ ਹਿੱਤਾ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ.ਇਸ ਮੌਕੇ ਕੋਰ ਕਮੇਟੀ ਮੈਂਬਰ ਬਲਦੇਵ ਬਾਵਾ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਰਿਹਾ ਹੈ.ਅਤੇ ਕਈ ਵਿਦਿਆਰਥੀ ਮਾਨਸਿਕ ਸਮੱਸਿਆਵਾ ਦਾ ਸਾਹਮਣਾ ਕਰ ਰਹੇ ਹਨ. ਜੇਕਰ ਬਾਕੀ ਸਭ ਕੁੱਝ ਖੱੁਲਾ ਹੈ ਤਾਂ ਸਕੂਲ ਵੀ ਖੋਲੇ ਜਾਣ ਤਾਂ ਜੋ ਵਿਦਿਆਰਥੀ ਆਪਣਾ ਸਿਲੇਬਸ ਪੂਰਾ ਕਰ ਸਕਣ.ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਮਨਮੋਹਣ ਸਿੰਘ ਪ੍ਰਧਾਨ ਲੁਧਿਆਣਾ, ਸ਼੍ਰੀ ਅਨਿਲ ਮਿੱਤਲ, ਸ਼੍ਰੀ ਬਲਦੇਵ ਅਰੋੜਾ, ਸ਼੍ਰੀ ਨਵਨੀਤ ਚੌਹਾਨ ਅਤੇ ਹੋਰ ਮੈਂਬਰ ਹਾਜਿਰ ਸਨ.

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ  ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸਿਵਲ ਹਸਪਤਾਲ ਤੇ ਸੁਖਵੀਨ ਹਸਪਤਾਲ ਦੇ ਸਹਿਯੋਗ ਨਾਲ ਵੈਕਸੀਨ ਕੈੰਪ ਲਗਾਇਆ ਗਿਆ

ਜਗਰਾਓਂ ਜੂਨ (ਅਮਿਤ ਖੰਨਾ ) 

ਸ਼ਹੀਦ ਭਗਤ ਸਿੰਘ ਕਲੱਬ ਜਗਰਾਓ  ਵੱਲੋਂ ਅੱਜ ਪੁਰਾਣੀ ਦਾਨਾ ਮੰਡੀ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸਿਵਲ ਹਸਪਤਾਲ ਤੇ ਸੁਖਵੀਨ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ ਦੀ ਮਹਾਮਾਰੀ ਨੂੰ ਠੱਲ ਪਾਉਣ ਲਈ  ਵਿਸ਼ਾਲ ਵੈਕਸਿਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਕਲੱਬ ਦੇ ਪ੍ਰਧਾਨ  ਐਡਵੋਕੇਟ ਰਵਿੰਦਰ ਪਾਲ ਸਿੰਘ ( ਕਾਮਰੇਡ ਰਾਜੁ) ਨੇ ਕੀਤਾ। ਕੈਂਪ ਦੌਰਾਨ ਕਰੀਬ 250  ਮਰੀਜ਼ਾਂ ਦੇ ਕੋਵੀਡ ਸ਼ੀਲ ਦੇ ਟੀਕਾਕਰਨ ਕਿੱਤਾ ਗਿਆ।
ਇਸ ਮੌਕੇ ਸੁਖਵੀਨ ਹਸਪਤਾਲ ਦੇ ਡਾ. ਦੀਵਆਂਸ਼ੁ ਗੁਪਤਾ , ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ,  ਸਾਬਕਾ ਪ੍ਰਿੰਸੀਪਲ ਆਰ ਕੇ ਹਾਈ ਸਕੂਲ ਸੁਖਨੰਦਨ ਗੁਪਤਾ,ਸਾਬਕਾ  ਪ੍ਰਿੰਸੀਪਲ ਵਿਨੋਦ ਦੂਆ,  ਪੰਮੀ ਦੁੱਗਲ, ਵਿੱਕੀ ਟੰਡਨ , ਕੇਵਲ ਕ੍ਰਿਸ਼ਨ ਅਨਿਲ......., ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਅਨਿਲ ਗਿਆਨ , ਸੰਜੀਵ ਕੁਮਾਰ , ਗੁਰਪ੍ਰੀਤ ਸਿੰਘ, ਅਨਿਲ ਤਨੇਜਾ , ਮੁਕੇਸ਼ ਕੁਮਾਰ..... ਅਸ਼ੋਕ ਅਧਲਖਾ , ਨਰਿੰਦਰ ਕੁਮਾਰ, ਆਦਿ ਕਲੱਬ ਮੈਂਬਰਾਂ ਨੇ ਸਹਿਯੋਗ ਕਿੱਤਾ।