You are here

ਲੁਧਿਆਣਾ

ਟੀ ਆਈ ਪ੍ਰੋਫੈਸ਼ਨਲ ਵੱਲੋਂ ਹੈਲਥ ਦਾ ਚੈੱਕਅੱਪ ਕੈਂਪ ਲਗਾਇਆ  

    ਜਗਰਾਉਂ (ਅਮਿਤ ਖੰਨਾ)  ਸਮੱਰਥ ਟੀ ਆਈ ਪ੍ਰੋਫੈਸ਼ਨਲ  ਵੱਲੋ  ਮਾਈ ਜੀਨਾ 5 ਨੰਬਰ ਚੂੰਗੀ ਧਰਮਸ਼ਾਲਾ ਵਿੱਚ ਐਮ ਸੀ ਜਰਨੈਲ ਸਿੰਘ ਲੋਹਟ ਦੀ ਅਗਵਾਈ ਚ ਹੈੱਲਥ ਕੈਪ ਅਤੇ ਐੱਚ ਆਈ ਵੀ ਟੈਸਟਿੰਗ ਕੈਪ ਲਗਾਇਆ ਗਿਆ। ਜਿਸ ਵਿੱਚ ਫਰੀ ਦਵਾਈਆਂ ਦਿੱਤੀਆਂ ਗਈਆ। ਇਸ ਕੈਪ ਵਿੱਚ ਡਾ ਦੀਪਕ ਗੁਪਤਾ ਵੱਲੋ ਮਰੀਜਾਂ ਦਾ ਫਰੀ  ਚੈੱਕ ਅੱਪ ਕੀਤਾ ਗਿਆ। ਮੈਡਮ ਸੰਦੀਪ ਪਾਲ ਪ੍ਰੋਜੈਕਟ ਮੈਨੇਜਰ ਆਈ ਡੀ ਯੂ ,ਇੰਦਰਜੀਤ ਲੰਮਾ ਅਤੇ ਅਮਨਦੀਪ ਸਿੰਘ ਮੱਲੀ ਵੱਲੋ ਨਸ਼ੇ ਦੇ ਮਾਰੂ ਪ੍ਰਭਾਵਾਂ ਅਤੇ ਐਚ ਆਈ ਵੀ ਤੇ ਜਾਣਕਾਰੀ ਦਿੱਤੀ ਅਤੇ ਸੰਸਥਾ ਦੇ ਕੰਮਾ ਵਾਰੇ ਦੱਸਿਆ ਕਿ ਨਾੜਾ ਵਿੱਚ ਨਸ਼ੇ ਦਾ ਟੀਕਾ ਲਗਾਉਣ ਵਾਲੇ ਨੌਜਵਾਨਾਂ ਦੀ ਫਰੀ ਟੈਸਟਿੰਗ ਅਤੇ ਉਹਨਾ ਦਾ ਸਾਰਾ ਇਲਾਜ ਫਰੀ ਕਰਵਾ ਰਹੀ ਹੈ ਤਾ ਕਿ ਐਚ ਆਈ ਵੀ (ਏਡਜ਼)ਅਤੇ ਕਾਲੇ ਪੀਲੀਏ  ਵਰਗੀਆਂ ਘਾਤਕ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ ਜੋ ਦਿਨੋ ਸਹਿਰ ਵਿੱਚ ਪੈਰ ਪਸਾਰ ਰਹੀਆ ਹਨ। ਮੈਡਮ ਅਮਨਦੀਪ ਕੌਰ ਪ੍ਰੋਜੈਕਟ ਕੌਂਸਲਰ ਵੱਲੋ ਨਸ਼ੇ ਕਰਨ ਵਾਲੇ ਨੌਜਵਾਨਾਂ ਦੀ ਐਚ ਆਈ ਵੀ ਦੀ ਟੈਸਟਿੰਗ ਕੀਤੀ। ਕੈਪ ਵਿੱਚ ਨਗਰ ਕੌਂਸਲ ਸਾਬਕਾ ਪ੍ਰਧਾਨ ਕਲਿਆਣ ਸਿੰਘ ਅਤੇ ਕੁਲਵੰਤ ਸਹੋਤਾ ਵਿਸ਼ੇਸ਼ ਤੋਰ ਤੇ ਪਹੁੰਚੇ। ਉਹਨਾ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤੀ ਅਤੇ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ  ਮੈਡਮ ਕਿਰਨਦੀਪ ਕੌਰ ਅਕਾਊਂਟੈਂਟ,  ਮੈਡਮ ਅਮਨਦੀਪ ਕੌਰ ,ਅਮਨਦੀਪ ਸਿੰਘ ਲੋਹਟ ਅਤੇ ਮਨੀ   ਆਦਿ ਹਾਜਰ ਸਨ

ਸਹੀਦ ਬਾਬਾ ਜੀਵਨ ਸਿੰਘ ਜੀ ਦੀ ਚੇਅਰ ਸਥਾਪਤ ਕੀਤੀ ਜਾਵੇ: ਧਾਰਮਿਕ ਜੱਥੇਬੰਦੀਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)  ਸ੍ਰੋਮਣੀ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਲਸਾਨੀ ਸਹਾਦਤ ਅਤੇ ਸਿੱਖ ਕੌਮ ਲਈ ਕੀਤੀਆ ਕੁਰਬਾਨੀਆ ਦਾ ਦੇਣ ਸਾਰਾ ਸੰਸਾਰ ਨਹੀ ਦੇ ਸਕਦਾ। ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਦੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਨੇ ਕੀਤਾ।ਉਹਨਾ ਕਿਹਾ ਗੁਰੂ ਸਾਹਿਬਾ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਾਰਾ ਪਰਵਾਰ ਪੰਥ ਦੇ ਲੇਖੇ ਲਾਉਣ ਵਾਲੇ ਯੋਧੇ ਨੂੰ ਬਣਦਾ ਸਨਮਾਣ ਦਿੱਤਾ ਜਾਵੇ।ਉਹਨਾ ਐਸ ਡੀ ਐਮ ਸਾਬ ਜਗਰਾਉ ਸ ਨਰਿੰਦਰ ਸਿੰਘ ਧਾਲੀਵਾਲ ਰਾਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਮਜੂਦਾ ਸਰਕਾਰ ਤੋ ਮੰਗ ਕੀਤੀ ਕੇ ਪੰਜਾਬ ਦੀ ਕਿਸੇ ਵੀ ਯੂਨੀਵਿਰਸਟੀ ਵਿੱਚ ਬਾਬਾ ਜੀ ਦੇ ਨਾ ਦੀ ਚੈਅਰ ਸਥਾਪਤ ਕੀਤੀ ਜਾਵੇ।ਇਸ ਮੋਕੇ ਇਸ ਮੋਕੇ ਬਾਬਾ ਸੁਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਦੀਵਾਨਾ  ਟਹਿਲ ਸਿੰਘ ਜਗਜੀਤ ਸਿੰਘ ਸਹੋਤਾ ਜਥੇਦਾਰ ਪਾਲ ਸਿੰਘ ਜਗਜੀਤ ਸਿੰਘ ਬਰਸਾਲ ਅਵਤਾਰ ਸਿੰਘ ਬਿੱਲਾ ਦਲਜੀਤ ਸਿੰਘ ਮਿਸਾਲ ਗੁਰਜੀਤ ਸਿੰਘ ਸੰਧੂ ਦਰਸਨ ਸਿੰਘ ਗਿੱਲ ਐਮ ਸੀ ਠੇਕੇਦਾਰ ਜਸਵੀਰ ਸਿੰਘ ਮੰਗਲ ਸਿੰਘ ਚੱੜਤ ਸਿੰਘ ਆਦਿ ਹਾਜਰ ਸਨ।

ਐੱਸਡੀਐਮ ਜਗਰਾਉਂ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੁਕਾਨਦਾਰਾਂ ਅਤੇ ਕਰਮਚਾਰੀਆਂ ਦੇ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ

ਜਗਰਾਓਂ, 25 ਜੁਨ (ਅਮਿਤ ਖੰਨਾ, ) ਐੱਸਡੀਐਮ ਜਗਰਾਉਂ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਅੱਜ  ਸਿਵਲ ਹਸਪਤਾਲ ਦੀਆਂ ਟੀਮਾਂ ਅਤੇ ਪੁਲੀਸ ਪ੍ਰਸ਼ਾਸਨ ਦੀ ਸਹਾਇਤਾ ਨਾਲ  ਦੁਕਾਨਦਾਰਾਂ ਅਤੇ ਉਨ•ਾਂ ਦੇ ਕਰਮਚਾਰੀਆਂ ਦੇ ਕੋਰੋਨਾ ਵੈਕਸੀਨ ਲਗਾਉਣ ਲਈ  ਪ੍ਰੇਰਿਤ ਕਰਨ ਦਾ ਅੱਜ ਕੰਮ ਸ਼ੁਰੂ ਕਰ ਦਿੱਤਾ ਹੈ  ਇਸ ਮੌਕੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ  ਜਿਹੜੇ ਦੁਕਾਨਦਾਰ ਵੀਰ ਜਾਂ ਉਨ•ਾਂ ਦੇ ਕਰਮਚਾਰੀਆਂ ਦੇ ਕੋਰੋਨਾ ਵੈਕਸਿੰਗ ਨਹੀਂ ਲੱਗੀ ਹੋਵੇਗੀ ਅਸੀਂ ਉਨ•ਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ  ਅਤੇ ਜੇ ਉਹ ਕੋਰੋਨਾ ਵੈਕਸੀਨ ਨਹੀਂ ਲਗਾਉਦਾ  ਫਿਰ ਉਸ ਦਾ 10 ਦਿਨ ਬਾਅਦ ਕੋਰੋਨਾ ਟੈਸਟ ਦੁਬਾਰਾ ਕੀਤਾ ਜਾਵੇਗਾ  ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਵੀ ਦੱਸਿਆ ਕਿ ਜਿਹੜੀ ਤੀਜੀ ਲਹਿਰ ਨੂੰ ਠੱਲ• ਪਾਉਣ ਲਈ ਇਹ ਕੋਰੋਨਾ ਵੈਕਸੀਨ ਜ਼ਰੂਰ ਲਗਾਉਣੀ ਚਾਹੀਦੀ ਹੈ  ਤਾਂ ਕਿ ਇਸ ਭਿਅੰਕਰ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ  ਜਤਿੰਦਰਪਾਲ ਰਾਣਾ  ਈ ਓ   ਮਨੋਹਰ ਸਿੰਘ ਆਦਿ ਹਾਜ਼ਰ ਸਨ

ਸਵਰਗੀ ਰਵੀ ਕਾਂਤਾ ਦੁੱਗਲ ਨੂੰ ਹਾਰਦਿਕ ਸ਼ਰਧਾਂਜਲੀ

ਬੀਜੇਪੀ ਜਨਰਲ ਸੱਕਤਰ ਪੰਜਾਬ ਜੀਵਨ ਗੁਪਤਾ ਨੇ ਦੁੱਗਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਜਗਰਾਓਂ, 25 ਜੁਨ (ਅਮਿਤ ਖੰਨਾ, ) ਬੀਜੇਪੀ ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਦੀ ਸੱਸ, ਸਵਰਗੀ ਰਵੀ ਕਾਂਤਾ ਦੁੱਗਲ ਦੀ ਅੰਤਮ ਅਰਦਾਸ ਅਤੇ ਸ਼੍ਰੀ ਗਰੁੜ ਪੁਰਾਣ ਦਾ ਪਾਠ ਅਤੇ ਰਸਮ ਪਗੜੀ ਲੰਮਿਆਂ ਵਾਲਾ ਬਾਗ, ਲਾਜਪਤ ਰਾਏ ਰੋਡ ਜਗਰਾਉਂ ਵਿਖੇ  ਹੋਈ। ਸਵਰਗੀ ਰਵੀ ਕਾਂਤਾ ਦੁੱਗਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 14 ਜੂਨ 2021 ਨੂੰ ਪ੍ਰਭੂ ਚਰਨਾਂ ਚ ਜਾ ਬਿਰਾਜੇ ਸਨ । ਉਨ•ਾਂ ਦੇ ਅੰਤਿਮ ਅਰਦਾਸ ਮੌਕੇ, ਭਾਜਪਾ ਦੇ ਜਨਰਲ ਸੱਕਤਰ ਪੰਜਾਬ ਜੀਵਨ ਗੁਪਤਾ, ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ,ਸ ਅਮਨਜੀਤ ਸਿੰਘ ਖਹਿਰਾ ਸੰਪਾਦਕ ਜਨ ਸ਼ਕਤੀ ਨਿਊਜ਼ , ਡਾ: ਰਾਜਿੰਦਰ ਸ਼ਮਾਜ, ਮੇਜਰ ਸਿੰਘ ਦਿਓਤਵਾਲ, ਕਵਤੇਂਦੂ ਸ਼ਰਮਾ ਸਮੇਤ ਦੁੱਗਲ ਪਰਿਵਾਰ ਅਤੇ ਭਾਜਪਾ ਦੇ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਦੁੱਖ ਜਤਾਇਆ। ਇਸ ਮੌਕੇ ਪ੍ਰਿੰਸੀਪਲ ਨਰੇਸ਼ ਵਰਮਾ, ਨਰੇਸ਼ ਗੁਪਤਾ, ਰਾਕੇਸ਼ ਸਿੰਗਲਾ, ਪੰਜਾਬ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਵਿੰਦਰ ਸਭਰਵਾਲ, ਗੁਰਭਜ ਸਿੰਘ, ਹਨੀ, ਬੀਐਸ , ਰਮੇਸ਼ ਕਤਿਆਲ, ਰਾਜੇਸ਼ ਕਤਿਆਲ ਸੱਤਿਆਮ ਜਵੈਲਰ, ਜਗਦੀਸ਼ ਓਹਰੀ, ਗੋਪਾਲ ਕਤਿਆਲ, ਵਿਕਾਸ ਕਤਿਆਲ, ਸ਼੍ਰੀ ਸਨਾਤਨ ਧਰਮ ਗੋਬਿੰਦ ਗੌਧਮ ਅੱਡਾ ਰਾਏਕੋਟ ਗਸ਼ਾਲਾ, ਸ਼ਿਵ ਸ਼ੰਕਰ ਸ਼ਮਸ਼ਾਨ ਘਾਟ ਪ੍ਰਬੰਧਕੀ ਸੁਸਾਇਟੀ ਦੇ ਸਾਰੇ ਅਹੁਦੇਦਾਰ, ਆਸ਼ਾ ਰਾਣੀ ਭਾਜਪਾ ਆਗੂ, ਵਿਨੋਦ ਦੂਆ, ਐਡਵੋਕੇਟ ਅਭਿਸ਼ੇਕ ਗਰਗ, ਰਾਜਨ ਕਤਿਆਲ, ਵਿਵੇਕ ਕੁਮਾਰ, ਐਡਵੋਕੇਟ ਵਿਵੇਕ ਭਾਰਦਵਾਜ, ਸੰਜੀਵ ਡ, ਵਿਨੇਸ਼, ਪ੍ਰਵੀਨ ਪ੍ਰਾਂਤ ਪ੍ਰਚਾਰਕ ਪ੍ਰਧਾਨ ਆਰ.ਐੱਸ.ਐੱਸ. ਰਵੀ ਐਂਡ ਕੰਪਨੀ ਦੇ ਮੈਂਬਰਾਂ ਸਮੇਤ ਰਮੇਸ਼ ਜੈਨ, ਸਿਟੀ ਕੌਂਸਲ ਦੇ ਪ੍ਰਧਾਨ ਜਗਰਾਉਂ ਜਤਿੰਦਰਪਾਲ ਰਾਣਾ, ਇੰਦਰਜੀਤ, ਅਨਿਲ ਕੁਮਾਰ ਦੁੱਗਲ, ਸਰੋਜ ਦੁੱਗਲ, ਸੁਰਿੰਦਰ ਕੁਮਾਰ, ਸੀਮਾ ਦੁੱਗਲ, ਨਿਖਿਲ, ਪ੍ਰੋਮਿਲਾ ਸੁਨੇਜਾ, ਕਰਨ ਸੁਨੇਜਾ, ਅੰਜਲੀ ਖੁੱਲਰ, ਗੌਰਵ ਖੁੱਲਰ, ਕੁਨਾਲ ਸੁਨੇਜਾ ਸ਼ਾਮਲ ਹਨ ਸਵਰਗੀ ਰਵੀ ਕਾਂਤਾ ਦੁੱਗਲ ਨੂੰ ਹਾਰਦਿਕ ਸ਼ਰਧਾਂਜਲੀ।

ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਜਗਰਾਉਂ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ 27 ਜੂਨ ਨੂੰ 

ਜਗਰਾਓਂ, 25 ਜੁਨ (ਅਮਿਤ ਖੰਨਾ, ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਜਗਰਾਉਂ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ 27 ਜੂਨ ਨੂੰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਭਜਨਗੜ• ਸਾਹਿਬ ਮੋਤੀਬਾਗ ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ  ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਕੋਰੋਨਾ ਵੈਕਸੀਨ ਕੈਂਪ ਵਿਚ 18ਸਾਲ ਤੋਂ ਉੱਪਰ ਦੇ ਵਿਅਕਤੀਆਂ ਲਈ ਪਹਿਲੀ ਡੋਜ਼ ਤੇ ਬਾਅਦ 84 ਦਿਨ ਪੂਰੇ ਹੋਣ ਤੇ ਦੂਸਰੀ ਡੋਜ਼  ਲਗਾਈ ਜਾਵੇਗੀ  ਇਸ ਕੈਂਪ ਦਾ ਉਦਘਾਟਨ ਸਰਦਾਰ ਮੇਜਰ ਸਿੰਘ ਜੀ ਛੀਨਾ  ਡਾਇਰੈਕਟਰ ਦੀ ਲੀਜੈਂਡ ਜਗਰਾਉਂ ਵਾਲੇ ਕਰਨਗੇ  ਵੈਕਸੀਨ ਲਗਾਉਣ ਵਾਲੇ ਲੋਕ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ ਜੀ  ਇਸ ਕੈਂਪ ਵਿਚ ਸਿਵਲ ਹਸਪਤਾਲ ਦਾ ਵੀ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ

ਬਿਜਲੀ ਦਫਤਰ ਅੱਗੇ ਧਰਨਾ ਲਾ ਕਿਸਾਨਾਂ ਕੀਤਾ ਵਿਭਾਗ ਖਿਲਾਫ ਰੋਸ਼ ਪ੍ਰਦਰਸ਼ਨ

ਗੁਰੂਸਰ ਸੁਧਾਰ , 24 ਜੂਨ (ਜਗਰੂਪ ਸਿੰਘ ਸੁਧਾਰ ) ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਤੇ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਵਿੱਚ ਅੱਜ ਸਬ-ਸਟੇਸ਼ਨ ਪੀ.ਸੀ.ਪੀ.ਸੀ.ਐੱਲ. ਬੁਢੇਲ (ਸੁਧਾਰ) ਦੇ ਮੁਹਰੇ ਧਰਨਾ ਲਾਕੇ 4 ਘੰਟੇ ਲੁਧਿਆਣਾ-ਬਠਿੰਡਾ ਰਾਜ ਮਾਰਗ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ।ਧਰਨੇ ਤੇ ਬੈਠੇ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਸਰਕਾਰੀ ਹੁਕਮਾਂ ਅਨੁਸਾਰ ਜੇ ਉਹਨਾਂ ਨੂੰ ਪੂਰੇ 8 ਘੰਟੇ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਬਿਜਲੀ ਦਫਤਰ ਮੁਹਰੇ ਪੱਕਾ ਧਰਨਾ ਲਾ ਦੇਣਗੇ।ਇਸ ਸਮੇਂ ਡੀ.ਐਸ.ਪੀ. ਦਾਖਾ ਗੁਰਬੰਤ ਸਿੰਘ,ਐਸ.ਐ.ਓ. ਸੁਧਾਰ ਜਸਬੀਰ ਸਿੰਘ ਬੁੱਟਰ,ਐਸ.ਐਚ.ਓ. ਦਾਖਾ ਪ੍ਰੇਮ ਸਿੰਘ ਪੁਲਿਸ ਪਾਰਟੀ ਦੇ ਨਾਲ ਧਰਨਾ ਸਥਾਨ ਤੇ ਪੁੱਜੇ।ਇਸ ਮੌਕੇ ਸਬ-ਸਟੇਸ਼ਨ ਸੁਧਾਰ ਐੱਸ.ਡੀ.ਓ. ਦੇ ਵਿਸਵਾਸ ਦਿਵਾਉਣ ਤੇ ਵੀ ਕਿਸਾਨ ਨਾ ਮੰਨੇ ਤੇ ਉੱਚ ਅਧਿਕਾਰੀਆਂ ਨੂੰ ਧਰਨੇ ਤੇ ਸੱਦਣ ਦੀ ਮੰਗ ਕੀਤੀ।ਬਾਅਦ ਦੁਪਹਿਰ ਧਰਨੇ ਤੇ ਪੁੱਜੇ ਸਹਾਇਕ ਐਕਸੀਅਨ ਅੱਡਾ ਦਾਖਾ ਧਰਮਪਾਲ ਦੀ ਕਿਸਾਨਾਂ ਨੇ ਗੱਡੀ ਘੇਰ ਲਈ ਤੇ ਨਾਅਰੇਬਾਜੀ ਕੀਤੀ।ਇਸ ਉਪਰੰਤ ਕਿਸਾਨਾਂ ਦੇ ਰੋਸ਼ ਨੂੰ ਦੇਖਦੇ ਹੋਏ ਸ਼੍ਰੀ ਧਰਮਪਾਲ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਰਵਾਈ ਗਲ ਦੌਰਾਨ 8 ਘੰਟੇ ਬਿਜਲੀ ਮਿਲਣ ਦੇ ਵਿਸ਼ਵਾਸ ਉਪਰੰਤ ਹੀ ਕਿਸਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।ਨਾਲ ਹੀ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਫਿਰ ਵੀ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਮੁੜ ਧਰਨਾ ਲਾਉਣ ਲਈ ਮਜਬੂਰ ਹੋਣਗੇ ਤੇ ਨਾਲ ਹੀ ਗ੍ਰਿਡ ਨੂੰ ਵੀ ਪੱਕਾ ਜਿੰਦਰਾ ਲਾ ਦਿੱਤਾ ਜਾਵੇਗਾ।ਇਸ ਮੌਕੇ ਆਗੂਆਂ ਅਤੇ ਕਿਸਾਨਾਂ ਨੇ ਸਬ-ਸਟੇਸ਼ਨ ਸੁਧਾਰ ਤੇ ਇਹ ਵੀ ਦੋਸ਼ ਲਾਇਆ ਕਿ ਉਹ ਪਿੰਡਾਂ ਨਾਲ ਭੇਦਭਾਵ ਕਰ ਰਹੇ ਹਨ ਤੇ ਇੱਕ ਅਧਿਕਾਰੀ ਦੇ ਪਿੰਡ ਨੂੰ ਵੱਧ ਤੋਂ ਵੱਧ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਕਿਓਂ ਨਹੀਂ ਕੱਟ ਲਗਦੇ,ਪਿੰਡਾਂ ਵਿੱਚ ਹੀ ਕਿਓਂ ਬਿਜਲੀ ਕੱਟ ਲਾਏ ਜਾ ਰਹੇ ਹਨ।ਕਿ ਪਿੰਡਾਂ ਵਾਲੇ ਇੰਨਸਾਨ ਨਹੀਂ ਹਨ।ਖੇਤ ਸੁੱਕੇ ਪਏ ਹਨ,ਡੀਜਲ ਤੇ ਰੇਟ ਅਸਮਾਨੀ ਪੁੱਜੇ ਹੋਏ ਹਨ।ਉੱਧਰ ਕਿਸਾਨਾਂ ਨੂੰ ਮੋਦੀ ਮਾਰ ਰਿਹਾ ਹੈ ਤੇ ਇੱਧਰ ਕੈਪਟਨ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ।ਇਸ ਮੌਕੇ ਸਰਬਜੀਤ ਸਿੰਘ ਗਿੱਲ ਪ੍ਰਧਾਨ,ਜਸਪ੍ਰੀਤ ਸਿੰਘ ਢੱਟ ਯੂਥ ਪ੍ਰਧਾਨ,ਮਾਸਟਰ ਗੁਰਚਰਨ ਸਿੰਘ ਰਕਬਾ,ਹਰਜੀਤ ਸਿੰਘ ਟੂਸਾ ਪ੍ਰਧਾਨ,ਕੁਲਦੀਪ ਸਿੰਘ ਪ੍ਰਧਾਨ ਰੱਤੋਵਾਲ,ਬਲਵਿੰਦਰ ਸਿੰਘ ਸੁਧਾਰ ਪ੍ਰਧਾਨ,ਹਰਮੇਲ ਸਿੰਘ ਸੁਧਾਰ,ਜਤਿੰਦਰ ਸਿੰਘ ਤਿੰਦੀ,ਗੁਰਮੇਲ ਸਿੰਘ ਐਤੀਆਣਾ,ਬੰਟੀ ਐਤੀਆਣਾ,ਦਲਬਾਰਾ ਸਿੰਘ ਸਹੌਲੀ,ਰਾਜਵਿੰਦਰ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਸਾਬਕਾ ਸਰਪੰਚ,ਕੇਵਲ ਸਿੰਘ ਰਾਜੋਆਣਾ ਸਾਬਕਾ ਸਰਪੰਚ,ਹਰਜੀਤ ਸਿੰਘ ਸਹੌਲੀ,ਡਾ.ਹਰਜੀਤ ਸਿੰਘ ਮਾਨ, ਮਨਜੀਤ ਸਿੰਘ ਬੁੱਟਰ ਤੁਗਲ,ਤੇਜਪਾਲ ਸਿੰਘ ਸਹੌਲੀ,ਜਗਜੀਤ ਸਿੰਘ ਰਕਬਾ ਗੁਰਦਵਾਰਾ ਪ੍ਰਧਾਨ,ਰਮਨਦੀਪ ਸਿੰਘ ਸੁਧਾਰ,ਇੰਦਰਜੀਤ ਧਾਲੀਵਾਲ,ਸੁਖਬੀਰ ਸਿੰਘ ਸਹੌਲੀ,ਭੁਪਿੰਦਰ ਸਿੰਘ ਸਹੌਲੀ ਆਦਿ ਸਮੇਤ ਹੋਰ ਕਿਸਾਨ ਮੌਜੂਦ ਸਨ।

ਛਪਾਰ ਚੌਂਕੀ ਵਿਖੇ ਮੁਲਜ਼ਮ 400  ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸੁਧਾਰ,   24 ਜੂਨ(  ਜਗਰੂਪ ਸਿੰਘ ਸੁਧਾਰ)  
ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ ਤਹਿਤ  ਪੁਲਸ ਚੌਕੀ ਛਪਾਰ ਦੇ ਇੰਚਾਰਜ ਗੁਰਦੀਪ ਸਿੰਘ ਨੂੰ ਗਸਤ ਦੇ ਦਰਮਿਆਨ ਕਾਕੂ ਸਿੰਘ ਪੁੱਤਰ ਗੁਰਮੇਲ ਸਿੰਘ਼ ਲਤਾਲਾ ਨੂੰ ਕਾਬੂ ਕੀਤਾ ਜਿਸ ਕੋਲੋਂ ਅੱਠ ਪੱਤੇ  ਗੋਲੀਆਂ ਦੇ ਸਨ ਜਿਸ ਤੇ ਥਾਣਾ ਜੋਧਾ ਵਿਖੇ ਮੁਕਦਮਾ ਨੰਬਰ 55 ਦਰਜ ਕੀਤਾ ਗਿਆ

ਹਲਕਾ ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਦੀ ਜਿੱਤ ਯਕੀਨੀ ਰਾਜਾ ਢੁੱਡੀਕੇ

ਅਜੀਤਵਾਲ ਬਲਵੀਰ ਸਿੰਘ ਬਾਠ   ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ  ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਿ ਭਾਈਵਾਲੀ ਸਾਂਝੀ ਬਣੇਗੀ ਨਿਰੋਲ ਸਰਕਾਰ  ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ  ਦੀ ਜਿੱਤ ਯਕੀਨੀ ਹੋ ਚੁੱਕੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਨੌਜਵਾਨ ਆਗੂ ਰਾਜਾ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁੱਝ ਵਿਚਾਰਾਂ ਸਾਂਝੀਆਂ ਕੀਤੀਆਂ  ਰਾਜਾ ਢੁੱਡੀਕੇ ਨੇ ਕਿਹਾ ਕਿ ਅੱਜ ਕਾਂਗਰਸ ਦੀ ਸਰਕਾਰ ਤੋਂ ਹਰ ਵਰਗ ਦਾ ਲੋਕ ਦੁਖੀ  ਹੈ ਜਿਸ ਦਾ ਖਮਿਆਜ਼ਾ ਲੋਕ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਨੂੰ ਜਿਤਾ ਕੇ ਫਤਵਾ ਦੇਣਗੇ ਅਤੇ ਪੰਜਾਬ ਅੰਦਰ ਬਣੇਗੀ ਨਰੋਲ ਭਾਈਵਾਲੀ ਸਾਂਝੀ ਸਰਕਾਰ  ਉਨ੍ਹਾਂ ਅੱਗੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਚ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਬਹੁਤ ਸਖਤ ਮਿਹਨਤ ਕਰ ਰਹੇ ਹਨ  ਜਿਸ ਕਰਕੇ ਉਹ ਨੌਜਵਾਨਾਂ ਦੇ ਪਿਆਰੇ ਲੀਡਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ ਹਰ ਇੱਕ ਦੇ ਦੁੱਖ ਸੁਖ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ  ਹੋਇਆ ਹੈ  ਹਲਕੇ ਦੇ ਵੋਟਰਾਂ ਵੱਲੋਂ ਭੁਪਿੰਦਰ ਸਿੰਘ ਸਾਹੋਕੇ ਨੂੰ ਐੱਮਐੱਲਏ ਵਜੋਂ ਦੇਖਣਾ ਬਹੁਤ ਵੱਡੀ ਪ੍ਰਾਪਤੀ ਹੈ

8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਜਥੇਬੰਦੀਆਂ ਨੇ ਦਿੱਤਾ ਧਰਨਾ

ਜਗਰਾਓਂ, 24 ਜੁਨ (ਅਮਿਤ ਖੰਨਾ, ) 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਜਥੇਬੰਦੀਆਂ ਨੇ ਦਿੱਤਾ ਧਰਨਾਅੱਜ ਖੇਤੀ ਮੋਟਰਾਂ ਦੀ ਨਾਕਸ ਬਿਜਲੀ ਸਪਲਾਈ ਖਿਲਾਫ ਰੋਹ ਚ ਭਰੇ ਪੀਤੇ ਸ਼ੇਰਪੁਰਾ,ਸ਼ੇਖਦੋਲਤ,ਲੀਲਾਂ,ਮਲਸੀਹਾਂ ਬਾਜਣ , ਰਾਮਗੜ ਭੁੱਲਰ ,ਕਾਉਂਕੇ ਕਲਾਂ ਆਦਿ ਪਿੰਡਾਂ ਦੇ ਕਿਸਾਨਾਂ ਸਥਾਨਕ ਐਕਸੀਅਨ ਦਫਤਰ ਮੂਹਰੇ ਜੋਰਦਾਰ ਰੋਸ ਧਰਨਾ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ  ਇਕਤਰ ਹੋਏ ਕਿਸਾਨਾਂ ਨੇ ਕਬੀਰ ਜੈਅੰਤੀ ਦੀ ਛੁੱਟੀ ਹੋਣ ਦੇ ਬਾਵਜੂਦ ਦਫਤਰ ਅੱਗੇ ਨਾਰੇਬਾਜੀ ਕਰਦਿਆਂ ਮੋਟਰਾਂ ਦੀ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦੀ ਮੰਗ ਕੀਤੀ। ਯੂਨੀਅਨ ਦੇ ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ,ਇਕਾਈ ਪ੍ਰਧਾਨ ਚਰਨਜੀਤ ਸਿੰਘ ਸੇਖਦੋਲਤ,ਸਕੱਤਰ ਹਰਪਾਲ ਸਿੰਘ,ਸਰਪੰਚ ਲੀਲਾਂ ਵਰਪਾਲ ਸਿੰਘ ,ਸੁਰਜੀਤ ਸਿੰਘ ਪ੍ਰਧਾਨ ਰਾਮਗੜ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਿਜਲੀ ਦੀ ਮੰਗ ਗਰਮੀ ਅਤੇ ਝੋਨੇ ਦੀ ਲਵਾਈ ਚ ਵਧ ਜਾਣ ਕਾਰਨ ਪਾਵਰਕਾਮ ਤੇ ਪੰਜਾਬ ਸਰਕਾਰ ਬਿਜਲੀ ਦੀ ਪੂਰਤੀ ਕਰਨ ਚ ਫੇਲ ਸਾਬਤ ਹੋ ਰਹੀ ਹੈ। ਸਿੱਟੇ ਵਜੋਂ ਪੂਰੇ ਸੂਬੇ ਚ ਕਿਸਾਨੀ ਪਿੰਡਾਂ ਚ ਤਰਾਹ ਤਰਾਹ ਕਰ ਰਹੀ ਹੈ। ਬੁਲਾਰਿਆ  ਨੇ ਕਿਹਾ ਕਿ ਜੇਕਰ 25 ਜੂਨ ਤੱਕ   ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਨਾ ਹੋਈ ਤਾਂ 26 ਜੂਨ ਨੂੰ ਐਕਸੀਅਨ ਦਫਤਰ ਜਗਰਾਂਓ ਦਾ ਘਿਰਾਓ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁਕਾਮੀ ਅਧਿਕਾਰੀਆਂ ਦਾ ਇਹ ਬਹਾਨਾ ਨਹੀਂ ਚਲੇਗਾ ਕਿ ਕੱਟ ਪਟਿਆਲਾ ਤੋਂ ਲਗਦੇ ਹਨ। ਉਨਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਇਸ ਨਾਲਾਇਕੀ ਖਿਲਾਫ ਇਹ ਸੰਘਰਸ਼ ਅੱਠ ਘੰਟੇ ਸਪਲਾਈ ਦੀ ਗਰੰਟੀ ਤਕ ਜਾਰੀ ਰਹੇਗਾ। ਬੁਲਾਰਿਆਂ ਨੇ ਦੱਸਿਆ ਕਿ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਚ ਇਕਤਰ ਹੋ ਕੇ ਸ਼ਹਿਰ ਚ  ਮਾਰਚ ਕਰਕੇ ਐਕਸੀਅਨ ਦਫਤਰ ਦਾ ਘਿਰਾਓ ਕੀਤਾ ਜਾਵੇਗਾ।