You are here

ਲੁਧਿਆਣਾ

ਜਗਰਾਉਂ ਦੇ ਫੇਮਸ  ਪਰਿਵਾਰ ਕੋਲੋ 20 ਲੱਖ ਦੀ ਫਿਰੌਤੀ ਮੰਗੀ

ਜਗਰਾਓਂ 28 ਜੂਨ  ( ਅਮਿਤ ਖੰਨਾ, ਪੱਪੂ  ) ਜਗਰਾਓਂ ਦੇ ਨਾਮੀ ਪਰਿਵਾਰ ਕੋਲੋ 20 ਲੱਖ ਦੀ ਫਿਰੌਤੀ ਦਾ ਮਾਮਲਾ ਸਾਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕਪਿਲ ਨਰੂਲਾ ਪੁੱਤਰ ਸੁਰਿੰਦਰ ਨਰੂਲਾ ਵਾਸੀ ਪੁਰੀ ਆਟੋ ਸੈਂਟਰ ਵਾਲੀ ਗਲੀ ਅਜੀਤ ਨਗਰ ਜਗਰਾਉਂ ਨੇ ਪੁਲਿਸ ਨੂੰ ਜਾਣਕਾਰੀ ਦੇਂਦੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਬੀਤੇ ਦਿਨੀ ਸਮਾਂ ਰਾਤ ਦੇ 8 ਬਜੇ ਦੇ ਕਰੀਵ ਉਸ ਨੂੰ ਮੋਬਾਇਲ ਫੋਨ ਤੇ ਇਕ ਅਣਪਛਾਤੇ ਨੰਬਰ ਤੋਂ ਕਾਲ ਆਇ ਜਿਸ ਨੇ ਪੁੱਛਣ ਤੇ ਆਪਣਾ ਨਾਮ ਸੁੱਖਾ ਫਰੀਦਕੋਟ ਤੋਂ ਦੱਸਿਆ ਉਸਨੇ ਕਿਹਾ ਕਿ 20 ਲੱਖ ਰੁਪਏ ਦਾ ਇੰਤਜ਼ਾਮ ਕਰ ਓਹਨਾ ਨੂ ਦੱਸੇ ਨਹੀਂ ਤਾਂ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਨਰੂਲਾ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਵੀ ਕਾਫੀ ਫੋਨ ਆਏ ਪਰ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ।ਤੇ ਲੱਗਭੱਗ 8,15 ਤੇ ਉਸ ਨੂੰ ਮੈਸਜ ਆਇਆ ਕਿ ਜੈਕਰ ਜਾਨ ਦੀ ਖੈਰੀਅਤ ਮੰਗਦੇ ਹੋ ਤਾਂ ਪੈਸੇ ਦੇ ਦੋ ਵਰਨਾ ਕੋਈ ਵੀ ਘਰੋਂ ਬਾਹਰ ਨਾ ਆਇਓ ਵਰਨਾ ਠੀਕ ਨਹੀਂ ਹੋਏਗਾ।ਦੱਸਿਆ ਕਿ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਤਾਂ ਸਾਰਾ ਪਰਿਵਾਰ ਡਰ ਨਾਲ ਸਹਿਮ ਗਿਆ।ਫਿਰ ਉਸ ਤੋਂ ਬਾਅਦ ਅਸੀਂ ਹਿਮੰਤ ਕਰ ਸਾਰੀ ਗੱਲ ਪੁਲਿਸ ਨੂੰ ਦੱਸੀ ਪੁਲਿਸ ਹਰਕਤ ਵਿੱਚ ਅੰਦਿਆਂ ਤਫਦੀਸ਼ ਵਿੱਚ ਜੁਟ ਗਈ।ਤੇ ਸਾਰੇ ਮਾਮਲੇ ਨੂੰ ਵਡੀ ਗੰਭੀਰਤਾ ਨਾਲ ਦੇਖ ਰਹੀ ਹੈ।ਇਸ ਸਾਰੇ ਮਾਮਲੇ ਦੀ ਤਫਦੀਸ਼ ਬਸ ਅੱਡਾ ਚੋਂਕੀ ਇੰਚਾਰਜ ਮੈਡਮ ਕੰਵਲਜੀਤ ਕੌਰ ਕਰ ਰਹੀ।ਪੁਲਿਸ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਦੋਸ਼ੀ ਤੇ ਮੁਕੱਦਮਾ ਨੰਬਰ 119 ਅਧੀਨ ਧਾਰਾ 387 ਆਈ ਪੀ ਸੀ ਦੇ ਤਹਿਤ ਦਰਜ ਕਰ ਲਿਆ ਹੈ।ਜਲਦ ਹੀ ਸਾਰਾ ਮਾਮਲਾ ਸਾਮਣੇ ਲਿਆ ਕੇ ਮੀਡਿਆ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਪੰਜਾਬ ਪੁਲੀਸ ਦੀ ਭਰਤੀ ਲਈ ਜੀ ਐਚ ਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸਿਖਲਾਈ ਕੈਂਪ  

150 ਦੇ ਲਗਪਗ ਮੁੰਡੇ ਕੁੜੀਆਂ ਨੇ ਅੱਜ ਇਥੇ ਇਸ ਵਿੱਚ ਲਿਆ ਹਿੱਸਾ  

ਸੁਧਾਰ, 28 ਜੂਨ( ਜਗਰੂਪ ਸਿੰਘ ਸੁਧਾਰ ) -

ਅੱਜ ਪੰਜਾਬ ਪੁਲੀਸ ਅੰਦਰ ਕਾਂਸਟੇਬਲਾਂ ਦੀ ਭਰਤੀ ਲਈ ਜੀਐਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸਿਖਲਾਈ ਕੈਂਪ ਸ਼ੁਰੂ ਹੋਇਆ  

ਇਹ ਕੈਂਪ ਲੁਧਿਆਣਾ ਦਿਹਾਤੀ ਪੁਲੀਸ ਦੇ ਯੋਗ ਯਤਨਾਂ ਸਦਕਾ ਨੌਜਵਾਨਾਂ  ਲਈ ਵਰਦਾਨ ਸਾਬਤ ਹੋਵੇਗਾ  

ਕਿਉਂਕਿ ਜਿਥੇ ਟੈਸਟ ਤੋਂ ਪਹਿਲਾਂ ਨੌਜਵਾਨਾਂ ਦਾ ਕੌਨਫੀਡੈਂਸ ਤਕੜਾ ਹੁੰਦਾ ਹੈ ਉਥੇ ਉਨ੍ਹਾਂ ਦੇ  ਟੈਸਟ ਦੌਰਾਨ ਬਿਨਾਂ ਡਰ ਭੈਅ ਤੋਂ ਆਪਣਾ ਟੈਸਟ ਦੇਣ ਦੀ ਸਮਰੱਥਾ ਵੀ ਵੱਧਦੀ ਹੈ  

ਦਰਸ਼ਕੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਇਸ ਮੌਕੇ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਪੀ ਗੁਰਮੀਤ ਕੌਰ ਡੀ ਐੱਸ ਪੀ ਵਿਨੋਦ ਕੁਮਾਰ ਭਨੋਟ  ਇੰਸਪੈਕਟਰ ਪ੍ਰੇਮ ਸਿੰਘ ਭੰਗੂ ਥਾਣਾ ਦਾਖਾ ਥਾਣਾ ਮੁਖੀ ਸੁਧਾਰ ਜਸਵੀਰ ਸਿੰਘ ਬੁੱਟਰ ਥਾਣਾ ਮੁਖੀ ਜੋਧਾ ਅੰਮ੍ਰਿਤਪਾਲ ਸਿੰਘ ਦੇ ਨਾਲ ਖੇਡ ਵਿਭਾਗ ਦੇ ਕੋਚ ਸੁਰਿੰਦਰ ਸਿੰਘ  ਅਤੇ  ਗੁਰਮੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਅੱਜ 150 ਤੋਂ ਵੱਧ ਦੇ ਲਗਪਗ ਮੁੰਡੇ ਕੁੜੀਆਂ ਵੱਲੋਂ ਅੱਜ ਦੇ ਦਿਨ ਇਸ ਕੈਂਪ ਵਿੱਚ ਹਿੱਸਾ ਲਿਆ ਗਿਆ ਜਿਸ ਦੌਰਾਨ ਅੱਠ ਸੌ ਮੀਟਰ ਸੋਲ਼ਾਂ ਸੌ ਮੀਟਰ ਦੌੜ ਸਮੇਤ ਲੌਂਗ ਜੰਪ ਅਤੇ ਹਾਈ ਜੰਪ ਲਗਵਾਏ ਗਏ  

ਨੌਜਵਾਨ ਮੁੰਡੇ ਕੁੜੀਆਂ ਨੂੰ ਸੰਬੋਧਨ ਹੁੰਦੇ ਹੋਏ ਐੱਸਪੀ ਗੁਰਮੀਤ ਕੌਰ ਨੇ ਇੱਕ ਖ਼ਾਸ ਗੱਲ ਦਾ ਜ਼ਿਕਰ ਕਰਦੇ ਦੱਸਿਆ  ਕਿ ਨੌਜਵਾਨਾਂ ਨੂੰ ਨੌਕਰੀ ਲਈ ਠੱਗਾਂ  ਦੇ ਮੱਕੜ ਜਾਲ ਵਿੱਚ ਨਹੀਂ ਫਸਣਾ ਚਾਹੀਦਾ  ਕਿਉਂਕਿ ਇਹ ਨੌਕਰੀ ਸਰੀਰਕ ਤਾਕਤ  ਦੇ ਮਾਪਦੰਡ ਅਤੇ ਤੁਹਾਡੀ ਅਬਿਲਿਟੀ ਅਨੁਸਾਰ ਹੀ ਤੁਹਾਨੂੰ ਮਿਲਣੀ ਹੈ 

ਇਸ ਸਮੇਂ  ਡੀ ਐਸ ਪੀ ਅਨਿਲ ਕੁਮਾਰ ਭਨੋਟ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਖਾਸਕਾਰ ਨਸ਼ਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ  ਕਿਉਂਕਿ ਜੇ ਤੁਸੀਂ ਨਸ਼ਿਆਂ ਤੋਂ ਬਚੇ ਹੋਏ ਹੋ ਤਾਂ ਤੁਹਾਡੀ ਸਿਹਤ ਕਿਸੇ ਵੀ ਟੈਸਟ ਲਈ ਤੰਦਰੁਸਤ ਤੇ ਫਿੱਟ ਹੋਵੇਗੀ  

ਇਸ ਸਮੇਂ ਕਸਬਾ ਗੁਰੂਸਰ ਸਧਾਰ ਮੁੱਲਾਂਪੁਰ ਰਾਏਕੋਟ ਜੋਧਾਂ ਦੇ ਵੱਖ ਵੱਖ ਪਿੰਡਾਂ ਪਿੱਛੋਂ ਮੁੰਡੇ ਕੁੜੀਆਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ  

ਇਸ ਸਮੇਂ ਏ ਐੱਸ ਆਈ ਨਿਰਮਲ ਸਿੰਘ ਸਹਾਇਕ ਥਾਣੇਦਾਰ ਹਰਪਾਲ ਸਿੰਘ ਸਮੇਤ ਹੋਰ ਪੁਲਸ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਵੀ ਆਪਣੀ ਡਿਊਟੀ ਬਾਖੂਬੀ ਨਿਭਾਈ 

 

 

 

 

 

ਮਲੀਨ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਤੇ ਹਵਨ ਯੱਗ ਅਤੇ ਭੰਡਾਰਾ ਕਰਵਾਇਆ

 ਜਗਰਾਉਂ (ਅਮਿਤ ਖੰਨਾ  ) ਬਾਬਾ ਬਾਲਕ ਨਾਥ ਕਪਿਲ ਆਸ਼ਰਮ ਡੇਰਾ ਯੋਗੀ ਸੋਮਨਾਥ ਨੇੜੇ ਸ਼ਿਵ ਬਾੜੀ ਡੱਲਾ ਰੋੜ ਵਿਖੇ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਮਨਾਈ ਗਈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਹੀ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਡੇਰੇ ਦੇ ਮੈਂਬਰਾਂ ਨੇ ਡੇਰੇ ਵਿਚ ਹਵਨ ਅਤੇ ਭੰਡਾਰੇ ਦਾ ਆਯੋਜਨ ਕੀਤਾ ।ਪੰਡਤਾਂ ਨੂੰ ਬ੍ਰਹਮਭੋਜ ਕਰਵਾਇਆ।ਰਾਹਗੀਰਾਂ ਨੂੰ ਛੋਲੇ ਪੂਰੀਆਂ ਤੇ ਖੀਰ ਦਾ ਭੰਡਾਰਾ ਛਕਾਇਆ। ਇਸ ਮੌਕੇ ਗੁਲਸ਼ਨ ਸ਼ਰਮਾ ਕਨੇਡਾ,ਨੀਨੂ ਕਨੇਡਾ,ਨਵੀਨ ਕਨੇਡਾ, ਨਗਰ ਕੌਸਲਰ ਪ੍ਰਧਾਨ ਜਤਿੰਦਰਪਾਲ ਰਾਣਾ, ਵਾਰਡ ਨੰਬਰ 18 ਕੌਸਲਰ ਰਾਜੂ ਕਾਮਰੇਡ, ਪਾਰਸ ਗੋਇਲ , ਸੁਰੇਸ ਕੁਮਾਰ ਠੁਮੀ,ਰਾਜੂ ਬਾਬਾ,ਵਾਸੂ ਮੰਗਲਾ, ਗਿਆਨ ਦੇਵ ਬੇਰੀ ,ਪਵਨ ਕੁਮਾਰ , ਸੰਜੂ ਪਟਵਾਰੀ,  ਕਾਕੂ ਗੋਡ , ਸੂਰਜ ਗਰਗ,ਕੌਸਲਰ ਕਵਿਤਾ ਕੱਕੜ,ਸਾਬਕਾ ਨਾਇਬ ਤਹਿਸੀਲਦਾਰ ਪਵਨ ਕੱਕੜ,ਦੀਪਕ ਵਰਮਾ, ਮੋਹਿਤ ਸ਼ਰਮਾ, ਸਚਿਨ ਵਰਮਾ, ਸਨੀ, ਲਵਲੀ ,ਪਾਲਾ,  ਆਦਿ ਹਾਜਰ ਸਨ।

ਸਰਕਾਰ ਕੋਝੀਆਂ ਚਾਲਾਂ ਬੰਦ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ -ਜਿਲ੍ਹਾ ਪ੍ਰਧਾਨ ਅਰੁਣ ਗਿੱਲ

ਜਗਰਾਉਂ , 28 ਜੂਨ (ਪੱਪੂ )
  ਅੱਜ ਮਿਤੀ 28-06-2021 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਹੜਤਾਲ 47ਵੇਂ ਦਿਨ ਵਿੱਚ ਦਾਖਲ ਹੋ ਜਾਣ ਤੇ ਅਤੇ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾ ਨੂੰ ਪੱਕੇ ਕਰਨ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਤੇ ਜਨਰਲ ਸਕੱਤਰ ਰਮੇਸ਼ ਗੈਚੰਡ, ਜਿਲਾ ਪ੍ਰਧਾਨ ਅਰੁਣ ਗਿੱਲ, ਦਵਿੰਦਰ ਗਿੱਲ (ਬੋਬੀ), ਮਨੀ ਨਾਹਰ, ਮਿੰਟੂ ਨਾਹਰ, ਰਾਏਕੋਟ, ਹੋਰਾਂ ਵੱਲੋਂ ਅੱਜ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਨਾਲ ਚੱਲ ਰਹੀ ਹੜਤਾਲ ਸਬੰਧੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਮੰਗਾ ਦਾ ਠੋਸ ਹੱਲ ਕਰਵਾਉਣ ਲਈ ਬੇਨਤੀ ਕੀਤੀ ਗਈ ਇਨਾ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਕੋਝੀਆਂ ਹਰਕਤਾਂ ਨੂੰ ਬੰਦ ਕਰਕੇ ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਨਾਲ ਪੈਨਲ ਮੀਟਿੰਗ ਕਰਕੇ ਸਾਰਿਆ ਮੰਗਾ ਦਾ ਤਰਤੀਬ ਵਾਰ ਨਿਪਟਾਰਾ ਕਰਕੇ ਲਿਖਤੀ ਫੈਸਲਾ ਹੋਵੇ ਜੋ ਐਕਸ਼ਨ ਕਮੇਟੀ ਨੂੰ ਮਨਜੂਰ ਹੋਵੇ ਤਦ ਜਾ ਕੇ ਹੜਤਾਲ ਨੂੰ ਸਮਾਪਤ ਕਰਨ ਤੇ ਸਹਿਮਤੀ ਬਣ ਸਕਦੀ ਹੈ ਪ੍ਰੰਤੂ ਸਰਕਾਰ ਵੱਲੋਂ ਇਨਾ ਸਫਾਈ ਕਰਮਚਾਰੀਆਂ ਦੀ ਸੁਣਵਾਈ ਨਾ ਹੋਣ ਕਰਕੇ ਸਰਕਾਰ ਲੋਕ ਹਿੱਤਾਂ ਵੱਲੋਂ ਵੀ ਫੇਲ ਸਾਬਤ ਹੋ ਰਹੀ ਹੈ ਅਤੇ ਮੁਲਾਜਮ ਹਿੱਤ ਵੱਲੋਂ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ

ਲਾਇਬ੍ਰੇਰੀ ਦੀ ਸਥਾਪਨਾ ਸਬੰਧੀ ਵਫ਼ਦ ਨਗਰ ਕੌਂਸਲ ਪ੍ਰਧਾਨ ਨੂੰ ਮਿਲਿਆ

(ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹੇਰਾਂ, ਰਣਜੀਤ ਹਠੂਰ ਤੇ ਇਕਬਾਲ ਸਿੰਘ ਰਸੂਲਪੁਰ)

ਜਗਰਾਉਂ ( ਮਨਜਿੰਦਰ ਗਿੱਲ    ) ਡਾਕਟਰ ਅੰਬੇਡਕਰ ਵੈਲ਼ਫੇਅਰ ਟਰੱਸਟ ਦੇ ਪ੍ਰਧਾਨ ਸਰਬਜੀਤ ਸਿੰਘ ਹੇਰਾਂ ਦੀ ਅਗਵਾਈ 'ਚ ਇਕ ਵਫਦ
ਨਗਰ ਕੌਂਸਲ ਪ੍ਰਧਾਨ ਕਾਮਰੇਡ ਜਤਿੰਦਰਪਾਲ ਰਾਣਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਬੀਬੀ ਸਵਿੱਤਰੀ ਬਾਈ ਫੂਲੇ ਦੀ ਯਾਦ ਵਿਚ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ ਤਾਂ ਕਿ ਸਮਾਜ ਦੇ ਲੋਕ ਖਾਸ ਕਰ ਨੌਜਵਾਨ ਵਰਗ ਗਿਆਨ ਪ੍ਰਾਪਤ ਕਰ ਸਕੇ। ਜ਼ਿਕਰ-ਏ-ਖਾਸ ਹੈ ਕਿ ਬੀਬੀ ਫੂਲੇ ਦੇਸ਼ ਦੀ ਪਹਿਲੀ ਉਹ ਇਸਤਰੀ ਅਧਿਆਪਕਾ ਸੀ ਜਿਸ ਨੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਖਾਸ ਕਰ ਅੌਰਤਾਂ ਦੇ ਬੌਧਿਕ ਵਿਕਾਸ਼ ਲਈ ਸਕੂਲ ਖੋਲ ਕੇ ਸਥਾਪਤ ਰੀਤੀ-ਰਿਵਾਜ਼ਾ ਨੂੰ ਚਣੌਤੀ ਸੀ।

ਵਾਰਡ ਨੰਬਰ 3 ਦੇ  ਕੌਂਸਲਰ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਕੈਂਪ 

ਜਗਰਾਓਂ 28  ਜੂਨ  ( ਅਮਿਤ   ਖੰਨਾ ) ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 3 ਵਿਚ ਗੁਰਦੁਆਰਾ ਸਿੰਘ ਸਭਾ  ਮੁਹੱਲਾ ਗੁਰੂ ਤੇਗ ਬਹਾਦਰ ਨਗਰ ਵਿਖੇ ਕੌਂਸਲਰ  ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਦੀ  ਦੇਖ ਰੇਖ ਵਿਚ ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਗਿਆ  ਇਸ ਵੈਕਸੀਨ ਕੈਂਪ ਦੇ ਵਿਚ 100 ਦੇ ਕਰੀਬ ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ  ਗਈ ਇਸ ਮੌਕੇ ਕੌਂਸਲਰ  ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਨੇ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਕਿ  ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਸਰਕਾਰ ਦਾ ਸਮਰਥਨ ਕਰੀਏ  ਉਨ•ਾ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾ ਸੁਰੱਖਿਅਤ ਹੈ  ਨਾਲੇ ਉਨ•ਾ ਨੇ ਵੀ ਕਿਹਾ ਕਿ ਸਰਕਾਰ ਦੀ ਹਰ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ  ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਸਰੀ ਡੋਜ਼ ਲਗਾਈ ਗਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ ਇਸ ਕੈਂਪ ਵਿਚ ਹਰਮੀਤ ਸਿੰਘ ਬਜਾਜ,  ਹਰਜੀਤ ਸਿੰਘ ਸੋਨੂੰ ਅਰੋਡ਼ਾ ਪ੍ਰਾਪਰਟੀ ਡੀਲਰ ਵਾਲੇ , ਸੁਖਵਿੰਦਰ ਸਿੰਘ ਭਸੀਨ,  ਭੁਪਿੰਦਰ ਸਿੰਘ ਸੋਨੀ, ਨਰਪਾਲ ਸਿੰਘ, ਡਿੰਪਲ ਤਨੇਜਾ,  ਹਰਪ੍ਰੀਤ ਸਿੰਘ, ਰਿੰਕੂ ਛਾਬੜਾ,  ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਸ਼ਾਮਲ ਸਨ

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਮਨਾਇਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ  

ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਚੁੱਕੇ ਨੌਜਵਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ  

ਮਹਿਲ ਕਲਾਂ/ਬਰਨਾਲਾ-28 ਜੂਨ-(ਗੁਰਸੇਵਕ ਸੋਹੀ)- 
ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ  ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ  । ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ  ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਨੌਜਵਾਨਾਂ ਤੇ ਲੋਕਾਂ  ਨੇ ਸ਼ਿਰਕਤ ਕੀਤੀ ਤੇ ਸੁਸਾਇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਸਮਾਗਮ ਚ  ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਐਸ ਐਚ ਓ ਮਹਿਲ ਕਲਾਂ ਅਮਰੀਕ ਸਿੰਘ ,ਐਸ ਐਚ ਓ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਅਤੇ ਐਸ ਐਚ ਓ ਥਾਣਾ ਟੱਲੇਵਾਲ ਕ੍ਰਿਸ਼ਨ ਸਿੰਘ ਸਿੱਧੂ ਵੀ ਹਾਜਰ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਡੀ ਐੱਸ ਪੀ ਕੁਲਦੀਪ ਸਿੰਘ ਨੇ ਕਿਹਾ ਕਿ  ਪੁਲੀਸ ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਸ੍ਰੀ ਸੰਦੀਪ ਗੋਇਲ ਵੱਲੋਂ  ਪਿਛਲੇ ਸਮੇਂ ਤੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਉਨ੍ਹਾਂ ਨੇ ਕੈਲਗਰੀ ਮਹਾਵੀਰ ਅੰਦਰ ਅੱਜ ਨਸ਼ਾ ਖ਼ਤਮ ਹੋਣ ਕਿਨਾਰੇ ਹੈ ।ਉਨ੍ਹਾਂ ਕਿਹਾ ਕਿ ਪੁਲਸ ਅਤੇ ਪਬਲਿਕ ਦਾ ਇਕ ਡੂੰਘਾ ਰਿਸ਼ਤਾ ਹੈ ।ਇਸ ਲਈ  ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ  ।ਅਗਰ ਪੁਲਸ ਨੂੰ ਇਤਲਾਹ ਮਿਲੇਗੀ ਤਾਂ ਹੀ ਪੁਲਸ ਕਾਰਵਾਈ ਕਰ ਸਕੇਗੀ  ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਬਾਰੇ ਵੀ ਪੁਲਸ ਨੂੰ ਸੂਚਿਤ ਕੀਤਾ ਜਾਵੇ ਉਸ ਦਾ ਇਲਾਜ ਬਿਲਕੁਲ ਫ੍ਰੀ ਪੁਲਸ  ਵੱਲੋਂ ਕਰਵਾਇਆ ਜਾਵੇਗਾ ।ਅਖੀਰ ਵਿੱਚ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੀ ਸਮੂਹ ਟੀਮ ਦਾ ਧੰਨਵਾਦ ਕਰਦਿਆਂ  ਉਕਤ ਸੋਸਾਇਟੀ ਵੱਲੋਂ ਕੋਰੋਨਾ ਕਾਲ ਦੌਰਾਨ  ਵੱਡੀ ਪੱਧਰ ਤੇ ਲੋਕਾਂ ਨੂੰ ਰਾਸ਼ਨ ਤੇ  ਦਵਾਈਆਂ ਵਗੈਰਾ ਮੁਹੱਈਆ ਕਰਵਾਈਆਂ ਹਨ ਅਤੇ ਨਸ਼ਿਆਂ ਦੀ ਭੈਡ਼ੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਚ ਅਹਿਮ ਰੋਲ ਨਿਭਾਇਆ ਹੈ। ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਸਮਾਜਿਕ ਸੁਧਾਰਾਂ ਨੇ ਇਕ ਤਹੱਈਆ ਕੀਤਾ ।ਜਿਸ ਵਿਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਸੂਬਾ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਅਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੋ  ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਲੋਕਾਂ ਦੇ ਲਈ ਆਸ ਦੀ ਕਿਰਨ ਬਣ ਕੇ ਉੱਭਰੀ ਹੈ।ਉਨ੍ਹਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਅਖ਼ਬਾਰਾਂ ਅਤੇ ਵੱਖ ਵੱਖ ਚੈਨਲਾਂ ਤੇ ਵੇਖਦੇ ਹਾਂ ਕਿ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਤੇ ਰਿਸ਼ਤੇ ਤਾਰ ਤਾਰ ਕਰ ਦਿੱਤੇ ਹਨ ਸਾਡੇ ਆਸ ਪਾਸ ਕਿੰਨੀਆਂ ਹੀ ਦਿਲ ਕੰਬਾਊ ਘਟਨਾਵਾਂ ਵਾਪਰਦੀਆਂ ਹਨ ।ਜੋ  ਜ਼ਿਆਦਾਤਰ ਨਸ਼ਿਆਂ ਦੀ ਪੂਰਤੀ ਲਈ ਚੋਰੀ ਡਕੈਤੀ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ   ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਨਸ਼ਿਆਂ ਦੀ ਦਲਦਲ ਵਿੱਚ ਧਸੇ ਹੋਏ  ਹੀ ਹੁੰਦੇ ਹਨ।ਇਸ ਲਈ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵਧਾਈ ਦੀ ਪਾਤਰ ਹੈ ।ਜਿਸ ਨੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਨਵੀਂ ਜ਼ਿੰਦਗੀ ਦਿੱਤੀ ਹੈ ।ਉੱਘੇ ਪੱਤਰਕਾਰ ਤੇ ਲੇਖਕ ਨਿਰਮਲ ਸਿੰਘ ਪੰਡੋਰੀ ਅਤੇ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਕਿਹਾ ਕਿ ਉਕਤ ਸਮਾਗਮ ਵਿੱਚ ਸ਼ਾਮਲ ਹੋਏ ਅਸੀਂ ਕਿਤੇ ਨਾ ਕਿਤੇ  ਇਸ ਭੈੜੀ ਬਿਮਾਰੀ ਤੋਂ ਪੀੜਤ ਹਾਂ ਕਿਉਂਕਿ ਸਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਸਾਕ ਸਬੰਧੀ ਇਸ ਪੀੜਾ ਚੋਂ ਗੁਜ਼ਰ ਰਿਹਾ ਹੋਵੇਗਾ ਇਸ ਲਈ ਅਸੀਂ ਇਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰਕੇ ਉਕਤ ਲੋਕਾਂ ਨੂੰ ਨਸ਼ਿਆਂ ਦੀ ਭੈਡ਼ੀ ਦਲਦਲ ਚੋਂ ਬਾਹਰ ਕਢਵਾ ਸਕਦੇ ਹਾਂ  ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਇਸ ਭੈੜੀ ਦਲਦਲ ਵਿੱਚੋਂ ਨਿਕਲ ਕੇ ਬੇਰੰਗ ਹੋ ਚੁੱਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਵਿਚ ਆਪਣਾ ਯੋਗਦਾਨ ਜ਼ਰੂਰ ਹਿੱਸਾ ਪਾਉਣ। ਸਮਾਗਮ ਨੂੰ ਗੁਣਤਾਜ ਪ੍ਰੈੱਸ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ,ਫਿਲਮੀ ਐਕਟਰ ਸੁਰਿੰਦਰ ਕੋਮਲ ,ਸੀਨੀਅਰ ਪੱਤਰਕਾਰ ਸਨੀ ਸਹੋਤਾ ਅੰਮ੍ਰਿਤਸਰ ਸਾਹਿਬ ਨੇ  ਲੋਕ ਭਲਾਈ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ  ਕਿਹਾ ਕਿ ਇਹੋ ਜਿਹੇ ਲੋਕਾਂ ਦੇ ਕਾਰਨ ਹੀ ਸਮਾਜ ਚ ਅੱਜ ਇਕ ਚੰਗੀ ਦਿਸ਼ਾ ਵੱਲ ਜਾ ਰਿਹਾ ਹੈ। ਇਸ ਮੌਕੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ  ਦੀ ਅਗਵਾਈ ਹੇਠ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸੁਸਾਇਟੀ ਦੇ ਖਜ਼ਾਨਚੀ ਡਾ ਫਿਰੋਜ਼ ਖਾਨ ਤੇ ਜਰਨੈਲ ਸਿੰਘ ਸੋਨੀ ਵੱਲੋਂ ਸਮਾਗਮ ਚ ਸਹਿਯੋਗ ਕਰਨ ਵਾਲੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਆਗੂ ਹਰਜੀਤ ਸਿੰਘ ਹੈਰੀ, ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਜਗਜੀਤ ਸਿੰਘ ਕੁਤਬਾ,ਰਵਿੰਦਰ ਸਿੰਘ ਰੰਮੀ ਸੋਢਾ ,ਡਾ ਅਮਰਜੀਤ ਸਿੰਘ,ਬਲਜਿੰਦਰ ਕੌਰ ਮਾਂਗੇਵਾਲ, ਡਾ ਗੁਰਪ੍ਰੀਤ ਸਿੰਘ ਨਾਹਰ, ਜਸਮਨਪ੍ਰੀਤ ਸਿੰਘ ਹਮੀਦੀ,ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਸ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ ਹਰਪਾਲ ਸਿੰਘ ਭੰਗੂ ਅੰਮ੍ਰਿਤਸਰ,ਡੇਰਾ ਭਜਨ ਦਾਸ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ, ਰਜਿੰਦਰ ਕੁਮਾਰ ਜਿੰਦਲ, ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਪੰਚ ਅਮਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ, ਬਲਜੀਤ ਸਿੰਘ ਗੰਗੋਹਰ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਹੈਪੀ ਬੀਹਲਾ,ਫੌਜੀ ਸਰਬਜੀਤ ਸਿੰਘ ਮਹਿਲ ਕਲਾਂ, ਪੱਤਰਕਾਰ ਹਰਜੀਤ ਸਿੰਘ ਕਾਤਲ, ਰਵਿੰਦਰ ਗਰਗ ਘਨੌਰ,ਭੁਪਿੰਦਰ ਧਨੇਰ, ਅਜੇ ਟੱਲੇਵਾਲ, ਜਗਜੀਤ ਸਿੰਘ ਕੁਤਬਾ,ਗੁਰਮੁੱਖ ਸਿੰਘ ਹਮੀਦੀ,ਸੁਖਵੀਰ ਸਿੰਘ ਜਗਦੇ,ਸ਼ਕੀਲ ਬਾਪਲਾ, ਗੁਰਮੀਤ ਸਿੰਘ ਕੁਲਾਰ ਚੰਨਣਵਾਲ  ,ਜਗਰਾਜ ਸਿੰਘ ਕਾਕਾ ਮਹਿਲ ਖੁਰਦ ,ਡਾ ਬਲਜਿੰਦਰ ਸਿੰਘ ਅਤੇ ਡਾ ਸਤਪਾਲ ਸਿੰਘ ਹੁਸ਼ਿਆਰਪੁਰ ,ਗੁਰਦੀਪ ਸਿੰਘ ਦਿਓਲ ,ਓਮਨਦੀਪ ਸਿੰਘ ਸੋਹੀ, ਹਰਦੀਪ ਸਿੰਘ ਢੀਂਡਸਾ, ਪੰਚ ਅਮਰ ਸਿੰਘ,ਸਮਾਜ ਸੇਵੀ ਅਵਤਾਰ ਸਿੰਘ ਰਿੱਕੀ ਯੂਐਸਏ,ਪਰਮਿੰਦਰ ਸਿੰਘ ਭਵਾਨੀਗਡ਼੍ਹ ,ਫੌਜੀ ਸਰਬਜੀਤ ਸਿੰਘ ਮਹਿਲ ਕਲਾਂ ,ਡਾ ਦਲਵਾਰ ਸਿੰਘ ਮਹਿਲ ਕਲਾਂ ,ਪੁਲਸ ਕਰਮੀ ਗੁਰਦੀਪ ਸਿੰਘ ਛੀਨੀਵਾਲ ਕਲਾਂ,ਅਮਰਜੀਤ ਸਿੰਘ ਖਿਆਲੀ ,ਬੂਟਾ ਸਿੰਘ ਗੰਗੋਹਰ, ਡਾ ਸ਼ਹਿਜ਼ਾਦ ਚੌਧਰੀ ,ਸੇਮਾ ਸਿੰਘ ਹਲਵਾਈ ਮਹਿਲ ਖੁਰਦ, ਪ੍ਰਧਾਨ ਦਰਸ਼ਨ ਸਿੰਘ ਫੌਜੀ ਮਹਿਲ ਕਲਾਂ ਅਤੇ ਕਰਨ ਸਿੰਘ ਹਮੀਦੀ ਆਦਿ ਹਾਜ਼ਰ ਸਨ।

ਰਾਜਨੀਤਕ ਆਗੂ ਅਤੇ ਸਮੂਹ ਕੌਂਸਲਰ ਸਹਿਬਾਨ ਸਫਾਈ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰਵਾਉਣ ਲਈ ਪੰਜਾਬ ਸਰਕਾਰ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਬਣਾਉਣ - ਅਰੁਣ ਗਿੱਲ 

ਜਗਰਾਉਂ, 28 ਜੂਨ (ਪੱਪੂ)  ਮਿਤੀ 27-06-2021 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਸਫਾਈ ਯੂਨੀਅਨ ਜਗਰਾਉਂ ਬ੍ਰਾਂਚ ਦੀ ਹੜਤਾਲ ਅੱਜ 47ਵੇਂ ਦਿਨ ਵੀ ਜਾਰੀ ਅੱਜ ਸਮੂਹ ਕੌਂਸਲਰ ਸਹਿਬਾਨ, ਪ੍ਰਧਾਨ ਨਗਰ ਕੌਂਸਲ ਜਗਰਾਓਂ ਕਾਰਜ ਸਾਧਕ ਅਫ਼ਸਰ ਸ਼੍ਰੀ ਮਨੋਹਰ ਸਿੰਘ, ਸੈਂਟਰੀ ਇੰਸਪੈਕਟਰ ਅਨਿਲ ਕੁਮਾਰ ਜੀ ਵੱਲੋਂ ਧਰਨੇ ਵਿੱਚ ਸ਼ਾਮਿਲ ਹੋ ਕੇ ਸਫਾਈ ਕਰਮਚਾਰੀਆਂ ਨੂੰ ਆਪਣੀਆਂ ਸੇਵਾਵਾਂ ਬਹਾਲ ਕਰਨ ਲਈ ਅਪੀਲ ਕੀਤੀ ਗਈ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਪੰਜਾਬ ਸਰਕਾਰ ਵੱਲੋਂ ਮੰਨੇ ਜਾਣ ਤੱਕ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਅਤੇ ਜਿਲਾ ਪ੍ਰਧਾਨ ਅਰੁਣ ਗਿੱਲ ਵਲੋਂ ਇਹ ਕਿਹਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਜਾਇਜ ਹੱਕੀ ਮੰਗਾਂ ਨੂੰ ਬਿਨਾਂ ਸ਼ਰਤ ਮੰਨਿਆ ਨਹੀਂ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਵੱਲੋਂ ਹੜਤਾਲ ਸੰਬੰਧੀ ਕੋਈ ਫੈਸਲਾ ਨਹੀਂ ਆ ਜਾਂਦਾ ਸਾਡੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਸਤੀਸ਼ ਗਿੱਲ,ਪ੍ਰਧਾਨ ਗੋਵਰਧਨ, ਅਨੂਪ ਕੁਮਾਰ, ਪ੍ਰਦੀਪ ਕੁਮਾਰ, ਪ੍ਰਿਥੀਪਾਲ, ਭੂਸ਼ਨ ਗਿੱਲ ਸੀਵਰੇਜ਼ ਯੂਨੀਅਨ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਮਿਊਂਸਪਲ ਕਾਮੇ ਹਾਜਰ ਸਨ

ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ਕਾਲਾ ਪੰਨਾ - ਖੁੱਲਰ

            ਜਗਰਾਉਂ (ਅਮਿਤ ਖੰਨਾ ) ਐਸੋਸੀਏਸ਼ਨ ਸੂਬਾ ਪ੍ਰਧਾਨ ਅਸ਼ਵਨੀ   ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ  ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਅਹੁਦੇਦਾਰਾਂ ਨੇ  ਐਮਰਜੈਂਸੀ ਦੇ ਮਾੜੇ ਸਮੇਂ  ਦੌਰਾਨ ਜੇਲ੍ਹ ਕੱਟ ਚੁੱਕੇ ਜਗਰਾਉਂ  ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਅਤੇ ਮੰਡਲ ਪ੍ਰਧਾਨ ਹਨੀ ਗੋਇਲ ਦੀ ਅਗਵਾਈ ਹੇਠ  ਭਾਜਪਾ ਵਰਕਰਾਂ ਵਲੋਂ ਜੇਲ ਚ ਬੰਦ ਨੇਤਾਵਾਂ ਦੇ ਘਰ ਜਾ ਕੇ  ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤੇ ਗਏ  ਇਸ ਮੌਕੇ ਉਨ੍ਹਾਂ ਕਿਹਾ ਕਿ 46 ਸਾਲ ਪਹਿਲਾਂ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ  ਇੱਥੇ ਕੀਤਾ ਸੀ ਜੋ ਕਿ 25 ਜੂਨ 1975 ਤੋਂ 21 ਮਾਰਚ 1977 ਤਕ  ਚੱਲੀ  ਜਿਸ ਨੇ ਇਸ ਨੂੰ ਭਾਰਤ ਦੀ ਰਾਜਨੀਤੀ ਦੇ ਇਤਿਹਾਸ ਵਿਚ ਕਾਲਾ  ਨਿਸ਼ਾਨ ਬਣਾਇਆ ਉਨ੍ਹਾਂ ਕਿਹਾ ਕਿ ਐਮਰਜੈਂਸੀ ਕਾਂਗਰਸ  ਦੁਬਾਰਾ ਨਾ ਲਗਾਈ ਜਾਂਦੀ ਤਾਂ ਭਾਰਤ ਦਾ ਇਤਿਹਾਸ ਵੱਖਰਾ ਹੀ ਹੁੰਦਾ  ਭਾਜਪਾ ਵਰਕਰਾਂ ਨੇ ਦਰਸ਼ਨ  ਲਾਲ ਸ਼ੰਮੀ  ਸ਼ਹੀਦ ਸੱਤਪਾਲ ਕਤਿਆਲ ਸੁਦਰਸ਼ਨ ਕੁਮਾਰ , ਜੀਵਰਾਮ ਰਾਮ ਆਸਰਾ,  ਸਰਦਾਰ ਰਵਿੰਦਰ ਸਿੰਘ, ਹਕੀਮ ਚਰੰਜੀ ਲਾਲ,  ਸਵਰਗੀ ਰਬਿੰਦਰਨਾਥ, ਅਤੇ ਹਰਬੰਸ ਲਾਲ ਦੇ ਪਰਿਵਾਰਾਂ ਨਾਲ ਸਨਮਾਨ ਕੀਤਾ ਅੰਮ੍ਰਿਤ ਲਾਲ ਨੂੰ ਰੱਖਿਆ ਲਹਿਰ ਵਿਚ ਸੇਵਾ ਕਰਨ ਲਈ ਸਨਮਾਨਿਤ ਕੀਤਾ ਗਿਆ  ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਰਜਿੰਦਰ ਸ਼ਰਮਾ, ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜਿਲ੍ਹਾ ਸਕੱਤਰ ਐਡਵੋਕੇਟ ਵਿਵੇਕ, ਭਾਰਦਵਾਜ ਯੁਵਾ ਮੋਰਚਾ ਦੇ ਜ਼ਿਲ੍ਹਾ  ਜਨਰਲ  ਸਕੱਤਰ ਨਾਵਲ ਧੀਰ, ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਅੰਕੁਸ਼ ਗੋਇਲ, ਸਰਕਲ ਮੀਤ ਪ੍ਰਧਾਨ ਰਾਜੇਸ਼ ਲੂੰਬਾ,  ਮੰਡਲ ਜਨਰਲ ਸਕੱਤਰ ਰਾਜੇਸ਼ਅਗਰਵਾਲ ,ਨਵਨੀਤ ਗੁਪਤਾ, ਗਗਨ ਸ਼ਰਮਾ , ਰੋਹਿਤ ਕੁਮਾਰ ਤੇ ਅਨਿਲ ਕੁਮਾਰ ਚੋਪੜਾ ਸ਼ਾਂਤੀ ਆਦਿ ਸ਼ਾਮਲ ਸਨ

ਲੁਧਿਆਣਾ ਦਿਹਾਤੀ ਪੁਲੀਸ ਨੇ ਇੰਟਰਨੈਸ਼ਨਲ ਐਂਟੀ ਡਰੱਗਜ਼ ਡੇ ਸਿਟੀ ਯੂਨੀਵਰਸਟੀ ਦੇ ਸਹਿਯੋਗ ਨਾਲ ਮਨਾਇਆ

ਜਗਰਾਓਂ 28  ਜੂਨ  ( ਅਮਿਤ   ਖੰਨਾ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸਹਿਯੋਗ ਨਾਲ  ਜਗਰਾੳ ਵੈਲਫੇਅਰ ਸੁਸਾਇਟੀ ਵੱਲੋ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਚੇਅਰਮੈਨ ਰਜਿੰਦਰ ਜੈਨ,ਮੈਂਬਰ ਰਾਜ ਕੁਮਾਰ ਭੱਲਾ,ਡਾ:ਨਰਿੰਦਰ ਸਿੰਘ ਅਰੋੜਾ,ਬਿੰਦਰ ਮਨੀਲਾ,ਸ਼ਿਵ ਗੋਇਲ, ਪਵਨ ਵਰਮਾ ( ਲੱਡੁ) ਤੇ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਸੀ ਟੀ ਯੂਨੀਵਰਸਟੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲੁਧਿਆਣਾ ਦਿਹਾਤੀ ਪੁਲਿਸ ਦੇ ਆਈ ਪੀ ਐਸ ਅਫਸਰ ਐਸ.ਐਸ. ਪੀ ਸਾਹਿਬ ਚਰਨਜੀਤ ਸਿੰਘ ਸੋਹਲ਼ ਜੀ ਸ਼ਨ।ਉਹਨਾਂ ਦਵਾਰਾ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਹੋਇ ਹੈ ਉਸੀ ਦੇ ਤਹਿਤ ਓਹਨਾ ਨੇ ਆਪਣੀ ਟੀਮ ਨਾਲ ਮਿਲ ਇਕ ਹਫਤੇ ਪਹਿਲਾ ਜੋ ਨਸ਼ਿਆਂ ਖਿਲਾਫ ਜਾਗਰੂਕ ਕੈੰਪ ਦੇ ਆਯੋਜਨ ਲੁਧਿਆਣਾ ਦਿਹਾਤੀ ਦੇ ਅਲੱਗ ਅਲੱਗ ਏਰੀਆ ਵਿੱਚ ਕਿਤੇ ਜਾ ਰਹੇ ਸਨ।ਐਸ ਐਸ ਪੀ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਓਹਨਾ ਨੇ ਅੱਜ ਐਂਟੀ ਡ੍ਰਗ੍ਸ ਇੰਟਰਨੈਸ਼ਨਲ ਡੇ ਮੌਕੇ ਸਿਟੀ ਯੂਨੀਵਰਸਟੀ ਵਿਖੇ ਲਾਸ੍ਟ ਕੈੰਪ ਲਗਾਇਆ ਗਿਆ।ਓਹਨਾ ਦੱਸਿਆ ਕਿ ਇਸ ਕੈੰਪ ਦੌਰਾਨ ਓਹਨਾ ਨੂ ਜਗਰਾਓਂ ਵੈਲਫ਼ੇਅਰ ਸੋਸਾਇਟੀ ਵੱਲੋਂ ਪੁਰਾ ਸਹਿਯੋਗ ਮਿਲਿਆ।ਉਹਨਾਂ ਦੀ ਪੁਲੀਸ ਟੀਮ ਦੇ ਨਾਲ ਨਾਲ ਬਲਾਕ ਸਮਿਤੀ ਮੈਂਬਰ ,ਸਰਪੰਚ,ਏਰੀਆ ਦੇ ਪ੍ਰਧਾਨ ਨਗਰ ਕੌਂਸਿਲ,ਐਸ ਐਮ ਓ,ਡਾ ਸਾਹਿਬਾਨ,ਅਤੇ ਹੋਰ ਵੀ ਸੋਸ਼ਲ ਵਰਕਰਾਂ ਨੇ ਪੁਰਾ ਸਹਿਯੋਗ ਦਿੱਤਾ।ਉਹਨਾਂ  ਇਸ ਲਾਸ੍ਟ ਕੈੰਪ ਮੌਕੇ ਮੀਡਿਆ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਜਦੋ ਦਾ ਜਗਰਾਉਂ ਦਿਹਾਤੀ ਪੁਲਿਸ ਦੇ ਕਪਤਾਨ ਵਲੋਂ ਓਹਦਾ ਸੰਭਾਲਿਆ ਹੈ ਤੱਦ ਦੇ ਲਗਾਤਾਰ ਨਸ਼ਿਆਂ ਦੀ ਵੱਡੀ ਬਰਾਮਦਗੀ ਕਰ ਰਹੇ ਹਨ।ਤੇ ਉਹਨਾਂ ਦੀ ਇਹ ਮੁਹਿੰਮ ਤੱਦ ਤੱਕ ਜਾਰੀ ਰਹੇਗੀ ਜਦੋਂ ਤੱਕ ਮੁਖ਼ ਮੰਤਰੀ ਸਾਹਿਬ ਦਵਾਰਾ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਅਨੁਸਾਰ ਆਪਣੇ ਹਲਕੇ ਆਪਣੇ ਏਰੀਆ ਵਿਚੋਂ ਨਸ਼ਾ ਖਤਮ ਨਹੀਂ ਕਰ ਦਿੰਦੇ।ਓਹਨਾ ਇਸ ਮੌਕੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਨਵੇਂ ਪੁਲਿਸ ਮੁਲਾਜ਼ਮ ਦੀ ਭਰਤੀ ਖੁਲੀ ਹੈ। ਨੌਜਵਾਨ ਜਿਆਦਾ ਤੋਂ ਜਿਆਦਾ ਇਸ ਦਾ ਲਾਭ ਲੈਣ। 
ਇਸ ਮੋਕੇ ਐਸ ਐਸ ਪੀ ਸ: ਚਰਨਜੀਤ ਸਿੰਘ ਸੋਹਲ ਨੇ ਨਸ਼ਿਆ ਦਾ ਕੋਹੜ ਵਢੱਣ ਲਈ ਪਬਲਿਕ ਦੇ ਸਹਿਯੋਗ ਦੀ ਆਸ ਕੀਤੀ। ਉਨਾ ਖਾਸ ਤੌਰ ਤੇ ਜਗਰਾੳ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾ ਦੀ ਨਿਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ: ਸਤੀਸ਼ ਸ਼ਰਮਾ( ਡਾਇਰੈਕਟਰ ਡੀ ਏ ਵੀ ਕਾਲੇਜਸ) ਬਤੌਰ ਗੈਸਟ ਆਫ ਆਨਰ  ਸ਼ਾਮਿਲ ਹੋਏ।ਇਸ ਮੋਕੇ ਸ: ਐਚ ਔਸ ਪਰਮਾਰ ( ਐਸ ਪੀ ਹੈਡਕੁਆਰਟਰ), ਸ:ਬਲਵਿੰਦਰ ਸਿੰਘ ( ਐਸ ਪੀ ਡੀ), ਮੈਡਮ ਗੁਰਮੀਤ ਕੌਰ ( ਐਸ  ਪੀ), ਸ: ਜਤਿੰਦਰ ਜੀਤ ਸਿੰਘ (ਡੀ ਐਸ ਪੀ),ਸ:ਮਨਿੰਦਰ ਬੇਦੀ( ਡੀ ਐਸ ਪੀ),ਸ:ਹਰਸ਼ਪ੍ਰੀਤ ਸਿੰਘ ( ਡੀ ਐਸ ਪੀ ਟ੍ਰੇਨਿੰਗ),ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਕੋਂਸਲ ਪ੍ਰਧਾਨ ਜਤਿੰਦਰ ਰਾਣਾ,ਐਸ ਐਮ ੳ ਡਾ:ਪ੍ਰਦੀਪ ਮਹਿੰਦਰਾ,ਸ਼੍ਰੀ ਗੁਲਸ਼ਨ ਅਰੋੜਾ,ਚਰਨਜੀਤ ਸਿੰਘ ਭੰਡਾਰੀ,ਨੀਰਜ ਮਿੱਤਲ, ਕੁਲਭੂਸ਼ਨ ਗੁਪਤਾ,ਜੱਟ ਗਰੇਵਾਲ, ਇੰਦਰਜੀਤ ਸਿੰਘ ਲੱਮਾ,ਐਸ ਆਈ ਇੰਦਰਜੀਤ ਸਿੰਘ, ਡਾ:ਜਸਵਿੰਦਰ ਸਿੰਘ, ਗੁਰਮੀਤ ਸਿੰਘ, ਭੂਸ਼ਣ ਗਰਗ,ਚਰਨਜੀਤ ਸਿੰਘ ਗਿੱਦੜਵਿੰਡੀ,ਪਰਮਜੀਤ ਸਿੰਘ ਪੰਮਾ ਤੇ ਨੋਜਵਾਨ ਬੱਚੇ ਹਾਜਰ ਸਨ। ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਹਰ ਬਾਰ ਵਾਂਗ  ਬਖ਼ੂਬੀ ਆਪਣਾ ਫਰਜ ਨਿਭਾਇਆ।ਤੇ ਆਏ ਹੋਏ ਮਹਿਮਾਨਾਂ ,ਅਫਸਰ ਸਾਹਿਬਾਨ,ਸੰਸਥਾ,ਅਤੇ ਸਿਟੀ ਯੂਨੀਵਰਸਟੀ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ। ਇਸ ਮੋਕੇ ਮੀਡਿਆ ਤੋਂ ਤਜਿੰਦਰ ਸਿੰਘ ਚੱਢਾ,ਦਵਿੰਦਰ ਜੈਨ,ਰਮਨ ਜੈਨ,ਸਤੀਸ਼ ਗੁਪਤਾ ਨੇ ਵੀ ਪੂਰਾ ਸਹਿਯੋਗ ਦਿੱਤਾ।