ਜਗਰਾਓਂ 28 ਜੂਨ ( ਅਮਿਤ ਖੰਨਾ, ਪੱਪੂ ) ਜਗਰਾਓਂ ਦੇ ਨਾਮੀ ਪਰਿਵਾਰ ਕੋਲੋ 20 ਲੱਖ ਦੀ ਫਿਰੌਤੀ ਦਾ ਮਾਮਲਾ ਸਾਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕਪਿਲ ਨਰੂਲਾ ਪੁੱਤਰ ਸੁਰਿੰਦਰ ਨਰੂਲਾ ਵਾਸੀ ਪੁਰੀ ਆਟੋ ਸੈਂਟਰ ਵਾਲੀ ਗਲੀ ਅਜੀਤ ਨਗਰ ਜਗਰਾਉਂ ਨੇ ਪੁਲਿਸ ਨੂੰ ਜਾਣਕਾਰੀ ਦੇਂਦੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਬੀਤੇ ਦਿਨੀ ਸਮਾਂ ਰਾਤ ਦੇ 8 ਬਜੇ ਦੇ ਕਰੀਵ ਉਸ ਨੂੰ ਮੋਬਾਇਲ ਫੋਨ ਤੇ ਇਕ ਅਣਪਛਾਤੇ ਨੰਬਰ ਤੋਂ ਕਾਲ ਆਇ ਜਿਸ ਨੇ ਪੁੱਛਣ ਤੇ ਆਪਣਾ ਨਾਮ ਸੁੱਖਾ ਫਰੀਦਕੋਟ ਤੋਂ ਦੱਸਿਆ ਉਸਨੇ ਕਿਹਾ ਕਿ 20 ਲੱਖ ਰੁਪਏ ਦਾ ਇੰਤਜ਼ਾਮ ਕਰ ਓਹਨਾ ਨੂ ਦੱਸੇ ਨਹੀਂ ਤਾਂ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਨਰੂਲਾ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਵੀ ਕਾਫੀ ਫੋਨ ਆਏ ਪਰ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ।ਤੇ ਲੱਗਭੱਗ 8,15 ਤੇ ਉਸ ਨੂੰ ਮੈਸਜ ਆਇਆ ਕਿ ਜੈਕਰ ਜਾਨ ਦੀ ਖੈਰੀਅਤ ਮੰਗਦੇ ਹੋ ਤਾਂ ਪੈਸੇ ਦੇ ਦੋ ਵਰਨਾ ਕੋਈ ਵੀ ਘਰੋਂ ਬਾਹਰ ਨਾ ਆਇਓ ਵਰਨਾ ਠੀਕ ਨਹੀਂ ਹੋਏਗਾ।ਦੱਸਿਆ ਕਿ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਤਾਂ ਸਾਰਾ ਪਰਿਵਾਰ ਡਰ ਨਾਲ ਸਹਿਮ ਗਿਆ।ਫਿਰ ਉਸ ਤੋਂ ਬਾਅਦ ਅਸੀਂ ਹਿਮੰਤ ਕਰ ਸਾਰੀ ਗੱਲ ਪੁਲਿਸ ਨੂੰ ਦੱਸੀ ਪੁਲਿਸ ਹਰਕਤ ਵਿੱਚ ਅੰਦਿਆਂ ਤਫਦੀਸ਼ ਵਿੱਚ ਜੁਟ ਗਈ।ਤੇ ਸਾਰੇ ਮਾਮਲੇ ਨੂੰ ਵਡੀ ਗੰਭੀਰਤਾ ਨਾਲ ਦੇਖ ਰਹੀ ਹੈ।ਇਸ ਸਾਰੇ ਮਾਮਲੇ ਦੀ ਤਫਦੀਸ਼ ਬਸ ਅੱਡਾ ਚੋਂਕੀ ਇੰਚਾਰਜ ਮੈਡਮ ਕੰਵਲਜੀਤ ਕੌਰ ਕਰ ਰਹੀ।ਪੁਲਿਸ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਦੋਸ਼ੀ ਤੇ ਮੁਕੱਦਮਾ ਨੰਬਰ 119 ਅਧੀਨ ਧਾਰਾ 387 ਆਈ ਪੀ ਸੀ ਦੇ ਤਹਿਤ ਦਰਜ ਕਰ ਲਿਆ ਹੈ।ਜਲਦ ਹੀ ਸਾਰਾ ਮਾਮਲਾ ਸਾਮਣੇ ਲਿਆ ਕੇ ਮੀਡਿਆ ਨੂੰ ਜਾਣਕਾਰੀ ਦਿੱਤੀ ਜਾਵੇਗੀ।