ਮਹਿਲ ਕਲਾਂ/ਬਰਨਾਲਾ -16 ਜੂਨ (ਗੁਰਸੇਵਕ ਸਿੰਘ ਸੋਹੀ)- ਕੱਲ ਯੂਥ ਅਕਾਲੀ ਦਲ ਸੰਯੁਕਤ ਵੱਲੋਂ 'ਬਲਿਹਾਰੀ ਕੁਦਰਤ ਵਸਿਆ' ਮੁਹਿੰਮ ਤਹਿਤ ਰੁੱਖ ਲਗਾਏ ਗਏ, ਮੁਹਿੰਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਰੁੱਖ ਲਗਾਕੇ ਪਾਰਟੀ ਦੀ ਪਹਿਲੀ ਮੁਹਿੰਮ ਲਈ ਅਕਾਲ ਪੁਰਖ ਦਾ ਓਟ ਆਸਰਾ ਲਿਆ ਗਿਆ, ਇਸ ਉਪਰੰਤ ਨੋਜਵਾਨਾਂ ਵੱਲੋਂ ਘਰਾਂ, ਖੇਤਾਂ, ਕਾਲਜਾਂ, ਸਕੂਲਾਂ, ਸੜਕਾਂ ਅਤੇ ਪੰਜਾਬ ਵਿੱਚ ਖਾਲੀ ਪਈਆਂ ਥਾਵਾਂ ਤੇ ਰੁੱਖ ਲਗਾਏ ਅਤੇ ਸੰਭਾਲੇ ਜਾਣਗੇ, ਮੈਂ ਯੂਥ ਅਕਾਲੀ ਦਲ ਸੰਯੁਕਤ ਦੇ ਨੋਜਵਾਨਾਂ ਅਤੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਭਰਮਾਂ ਹੁੰਗਾਰਾ ਦਿੱਤਾ,ਇਹ ਮੁਹਿੰਮ ਇੱਕ ਮਹਿਨਾ ਚਲੇਗੀ ਮੈਂ ਆਸ ਕਰਦਾ ਹਾਂ ਤੁਹਾਡੇ ਜੋਸ਼ ਵਿੱਚ ਕਮੀਂ ਨਹੀਂ ਆਵੇਗੀ, ਪੰਜਾਬ ਸਾਡਾ ਹੈ ਇਸ ਦੀ ਬੇਹਤਰੀ ਲਈ ਸਾਡੀਆਂ ਕੋਸ਼ਿਸਾਂ ਹਮੇਸ਼ਾ ਜਾਰੀ ਰਹਿਣਗੀਆਂ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸੇ ਲੜੀ ਦੇ ਤਹਿਤ ਅੱਜ ਗੰਧਲੇ ਹੋਏ ਹੋ ਚੁੱਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਅਤਿ ਕੋਰੋਨਾ ਵਾਇਰਸ ਦੌਰਾਨ ਆਕਸੀਜਨ ਦੀ ਵੱਡੀ ਘਾਟ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਥ ਵੱਲੋਂ ਇਹ ਬੂਟੇ ਧਾਰਮਕ ਅਸਥਾਨਾਂ ਸਾਂਝੀਆਂ ਥਾਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਲਵਾਂਗੇ।ਇਸ ਲਈ ਇਨ੍ਹਾਂ ਨੂੰ ਵੱਡੇ ਹੋਣ ਤਕ ਇਨ੍ਹਾਂ ਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਹੋਵੇਗੀ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਦੌਰਾਨ ਘੱਟੋ ਘੱਟ ਦੋ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ।