You are here

ਲੁਧਿਆਣਾ

ਨਗਰ ਕੌਂਸਲ ਜਗਰਾਓਂ ਦਾ ਮਨੋਹਰ ਸਿੰਘ ਨੇ ਈ ਓ ਵਜੋਂ ਸੰਭਾਲਿਆ ਅਹੁਦਾ

  ਜਗਰਾਓਂ, 23 ਜੁਨ (ਅਮਿਤ ਖੰਨਾ, ) ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਬੀਤੇ ਗਏ ਆਰਡਰਾਂ ਮੁਤਾਬਿਕ  ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ  ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ ਨਗਰ ਕੌਂਸਲ ਜਗਰਾਓਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ  ਚਾਰਜ ਸੰਭਾਲਣ ਮੌਕੇ ਈ ਓ ਮਨੋਹਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਦਾਤਾਂ ਮੁਤਾਬਕ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ ਕਿਸੇ ਵੀ ਨਾਜਾਇਜ਼ ਕੰਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ,ਕੌਂਸਲਰ ਰਵਿੰਦਰਪਾਲ ਰਾਜੂ,  ਸਤਿਆਜੀਤ, ਚਰਨਜੀਤ ਸਿੰਘ, ਕਮਲਪ੍ਰੀਤ ਸਿੰਘ ਕੋਹਲੀ, ਅਭੈ ਜੋਸ਼ੀ,  ਜਰਨੈਲ ਸਿੰਘ ਲੋਹਟ, ਅਮਨ ਕਪੂਰ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਅਸ਼ਵਨੀ ਕੁਮਾਰ ਬੱਲੂ, ਰਾਕੇਸ਼ ਕੱਕੜ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਜਗਮੋਹਣ ਸਿੰਘ, ਦਵਿੰਦਰ ਸਿੰਘ ਗਰਚਾ, ਹਰਦੀਪ ਸਿੰਘ ਢੋਲਣ, ਪ੍ਰਮਜੀਤ ਸਿੰਘ ਬੱਬੂ, ਤੀਰਥ ਸਿੰਘ ਆਦਿ ਹਾਜ਼ਰ ਸਨ |

ਰਵੀ ਕਾਂਤਾ ਦੂਗਲ ਜੀ ਦੇ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਕਲ 

ਜਗਰਾਓਂ, 23 ਜੁਨ (ਅਮਿਤ ਖੰਨਾ, ) ਬੀਤੇ ਦਿਨੀਂ ਬੀਜੇਪੀ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਦੀ ਸੱਸ ਰਵੀ ਕਾਂਤਾ ਦੁੱਗਲ ਪਤਨੀ ਸਵਰਗਵਾਸੀ ਜਗਦੀਸ਼ ਕੁਮਾਰ ਦੁੱਗਲ ਪ੍ਰਭੂ ਚਰਨਾਂ ਚ ਜਾ ਬਿਰਾਜੇ ਸਨ  ਉਨ•ਾਂ ਦੇ ਗਰੁੜ ਪੁਰਾਣ  ਪਾਠ ਦੇ ਭੋਗ  ਅਤੇ ਰਸਮ ਪਗੜੀ ਕਲ ਵੀਰਵਾਰ ਦੁਪਹਿਰੇ 1 ਤੋਂ 2 ਵਜੇ ਤੱਕ ਲੰਮਿਆਂ ਵਾਲੇ ਬਾਗ਼ ਲਾਜਪਤ ਰਾਏ ਰੋਡ ਜਗਰਾਉਂ ਵਿਖੇ ਹੋਵੇਗੀ  ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਸਰਕਾਰੀ  ਨਿਯਮਾਂ  ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ

ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਮਨਾਈ  

ਜਗਰਾਓਂ, 23 ਜੁਨ (ਅਮਿਤ ਖੰਨਾ, ) ਸੰਤ ਬਾਬਾ ਭਜਨ ਸਿੰਘ ਵੱਡੇ ਅਤੇ ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਮਿੱਠੀ ਯਾਦ ਗੁਰਦੁਆਰਾ ਵਿਸ਼ਵਕਰਮਾ ਮੰਦਰ ਭਵਨ ਵਿਖੇ ਮਨਾਈ ਗਈ  ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਚ ਨਾਨਕਸਰ ਕਲੇਰਾਂ ਤੋਂ ਸੰਤ ਬਾਬਾ ਗੁਰਜੀਤ ਸਿੰਘ ਸੰਤ ਬਾਬਾ ਗੁਰਚਰਨ ਸਿੰਘ ਸੰਤ ਬਾਬਾ ਸੇਵਾ ਸਿੰਘ ਨੇ ਹਾਜ਼ਰੀ ਭਰੀ  ਇਸ ਮੌਕੇ ਕੀਰਤਨੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ  ਇਸ ਮੌਕੇ ਹਲਕਾ ਇੰਚਾਰਜ ਐੱਸ.ਆਰ.ਕਲੇਰ, ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਗੁਰਦੁਆਰਾ ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਤੇ ਸਮੂਹ ਮੈਂਬਰ  ਰਾਮਗਡ਼•ੀਆ  ਪ੍ਰਧਾਨ ਤੇ ਮੈਂਬਰਾਨ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਮੈਂਬਰਾਨ ਬਾਬਾ ਹਰਚੰਦ ਸਿੰਘ ਵਿਸ਼ਵਕਰਮਾ ਭਵਨ   ਦੀ ਸਮੁੱਚੀ ਕਮੇਟੀ ਤੋਂ ਇਲਾਵਾ ਗੁਰਦੁਆਰਾ ਵਿਸ਼ਵਕਰਮਾ ਭਵਨ ਦੇ ਪ੍ਰਧਾਨ ਹਾਕਮ ਸਿੰਘ ਸੀਰਾ ਬਲਵਿੰਦਰ ਸਿੰਘ ਪਲਾਹਾ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ

FLOOD PROTECTION WORKS WORTH RS 5 CRORE TO BE COMPLETED BY NEXT WEEK -DC

VISITS FLOOD-PRONE AREAS ALONG WITH SUTLEJ IN THE DISTRICT

Ludhiana, June 22 -(Iqbal Singh Rasulpur)

Deputy Commissioner Varinder Kumar Sharma on Tuesday said that all flood protection works along with Sutlej River worth Rs 5 crore would be completed by the end of next week before advent monsoon soon on July 1.

Reviewing the ongoing works in flood-prone areas, The Deputy Commissioner accompanied by SDM Dr. Baljinder Singh Dhillon, Executive Engineer Harjot Singh Walia said that these protection works are being carried out at war-footing level in Jamalpur Lilli, Ghumana Complex, Khaira Bet areas besides cleaning of 15 drains is near completion. He said that the executive agencies are working round the clock at all the crucial sites along with Sutlej River.

He said that Sub Divisional Magistrates (SDMs) have been daily monitoring the progress of the works and any sort of laxity would not be tolerated in strengthening all the vulnerable points on the entire stretch along with the river. Sharma also said that every effort is being made to ensure that flood-like situation gets averted in the district.

The Deputy Commissioner said that no stone should be left unturned to evolve a fool-proof mechanism for fortifying the weak points along with river Satluj so that people do not face any sort of inconvenience during the upcoming rainy season.

Sharma said that the district administration is duty-bound to ensure that people do not face any sort of problem during the rainy season.

Expressing satisfaction over the ongoing works, he asked the officers to make sure that the entire work must be completed by June 30.

The Deputy Commissioner also said that the flood control room has already been set up and a duty roster of staff has also been prepared in the control room. He said that to effectively monitor the staff the senior officers of the administration have been appointed on a rotation basis to check this control room.

He said that the district administration has been keeping vigil to avoid any sort of untoward incident due to the rainy season.

He said that the evacuation plan, in case of flood, has already been prepared and the sensitive places have been identified along with the safe places where the residents of flood-prone areas would be shifted if required.

ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ  ਗੁਰਦੁਆਰਾ ਗੁਰੂਸਰ ਸੁਧਾਰ ਵਿਖੇ 23,25, ਜੂਨ ਨੂੰ ਮਨਾਇਆ ਜਾਵੇਗਾ

ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 

ਗੁਰਦੁਆਰਾ ਗੁਰੂਸਰ ਸੁਧਾਰ ਵਿਖੇ 23,25, ਜੂਨ ਨੂੰ ਮਨਾਇਆ ਜਾਵੇਗਾ / ਪੱਤਰਕਾਰ ਜਗਰੂਪ ਸਿੰਘ ਸੁਧਾਰ 

 ਵਾਹਿਗੁਰੂ ਜੀ ਕਾ ਖਾਲਸਾ ||

ਵਾਹਿਗੁਰੂ ਜੀ ਕੀ ਫਤਿਹ ||
ਆਪ ਜੀ ਨੂੰ ਬੇਨਤੀ ਹੈ ਕਿ ਗੁ:ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਗੁਰੂਸਰ ਸੁਧਾਰ ਵਿਖੇ 
   ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
 ਮਿਤੀ 23 ਜੂਨ ਤੋਂ 25 ਜੂਨ 2021 ਨੂੰ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਮਿਤੀ 25 ਜੂਨ 2021 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ 03 ਵਜੇ ਤੱਕ ਦੀਵਾਨ ਸਜਾਏ ਜਾਣਗੇ
 ਇਸ ਸਮੇਂ ਸਮੂੰਹ ਸੰਗਤਾਂ ਲਈ ਲੰਗਰਾਂ ਵਿੱਚ ਮਿੱਸੇ ਪ੍ਰਸ਼ਾਦੇ + ਦਹੀਂ ਲੱਸੀ +ਗੰਡਾ ਪ੍ਰਸ਼ਾਦ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਜਾਣਗੇ ਬੀਬੀਆਂ ਭੈਣਾਂ ਅਤੇ ਵੀਰਾਂ ਨੇ ਪ੍ਰਸਾਦੇ ਪਕਾਉਣ ਵਰਤਾਉਣ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ
ਮਿਤੀ 25 ਜੂਨ 2021 ਦਿਨ ਸ਼ੁੱਕਰਵਾਰ ਨੂੰ ਆਪਣੇ ਆਪਣੇ ਘਰਾਂ ਅਤੇ ਗੁਰੂਘਰਾਂ ਵਿੱਚ ਦੀਪਮਾਲਾ ਕਰੀਏ ਜੀ 

ਦਾਸ:- ਹਰਦੀਪ ਸਿੰਘ ਮੈਨੇਜਰ ਗੁਰੂਸਰ ਸੁਧਾਰ 

ਖੇਤੀ ਬਚਾਓ ਲੋਕਤੰਤਰ ਬਚਾਓ

26ਜੂਨ ਨੂੰ ਰੇਲ ਪਾਰਕ ਪੁੱਜਣ ਦਾ ਸੱਦਾ
ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
 265 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੀ ਪ੍ਰਧਾਨਗੀ 
 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਨੇ ਕੀਤੀ। ਮੰਚ ਸੰਚਾਲਕ ਵਿਤ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਸਭ ਤੋਂ ਪਹਿਲਾਂ ਛਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਜਿਲਿਆਂ ਚ ਆਦਿਵਾਸੀਆਂ ਤੇ ਪੁਲਸ ਫਾਇਰਿੰਗ ਦੀ ਨਿੰਦਾ ਕਰਦਿਆਂ ਸੀ ਆਰ ਪੀ ਐਫ ਵਲੋਂ ਧੱਕੇ ਨਾਲ ਜਮੀਨ ਐਕਵਾਇਰ ਕਰਨ ਦੀ ਸਖਤ ਨਿੰਦਿਆ ਕੀਤੀ। ਇਸ ਸਮੇਂ 
 ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ ਨੇ ਕਿਹਾ ਕਿ ਇਕ ਪਾਸੇ ਹਕੂਮਤ ਫਸਲੀ ਚੱਕਰ ਬਦਲਣ ਦੀਆਂ ਟਾਹਰਾਂ ਮਾਰਦੀ ਹੈ ਤੇ ਦੂਜੇ ਪਾਸੇ ਮੱਕੀ ਤੇ ਮੂੰਗੀ ਵਪਾਰੀਆਂ ਵਲੋਂ ਐਮ ਐਸ ਪੀ ਤੋਂ ਵੀ ਔਣੇ ਪੋਣੇ ਮੁੱਲ ਤੇ ਖਰੀਦੀ ਜਾ ਰਹੀ ਹੈ।ਮਾਝੇ ਦੁਆਬੇ ਦੀਆਂ ਮੰਡੀਆਂ ਚ  ਮੱਕੀ  ਦੀ1850 ਰੁਪਏ ਕੀਮਤ ਸਰਕਾਰੀ ਤੋਰ ਤੇ ਨਿਸ਼ਚਿਤ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਛੇ ਸੋ ਤੋਂ 800 ਰੁਪਏ ਮਿਲ ਰਿਹਾ ਹੈ।ਯਾਨਿ ਅੱਧੇ ਤੋਂ ਵੀ ਘੱਟ। ਇਸੇ ਤਰਾਂ ਮੂੰਗੀ ਦਾ ਰੇਟ 7200 ਰੁਪਏ ਹੈ ਪਰ ਵਿਕ ਰਹੀ ਹੈ 5500 ਰੁਪਏ ਤੋਂ ਲੈ ਕੇ 6000 ਰੁਪਏ ਤੱਕ। ਉਨਾਂ ਕਿਹਾ ਕਿ ਕਿਸਾਨਾਂ ਤੋਂ 60 ਰੁਪਏ ਕਿਲੋ ਮੂੰਗੀ ਖਰੀਦ ਕੇ ਇਹੀ ਮੂੰਗੀ ਤਲ ਕੇ ਤੇ ਮਸਾਲੇ ਲਾਕੇ ਹਲਦੀ ਰਾਮ ਦੇ ਬ੍ਰਾਂਡਡ ਲਿਫਾਫਿਆਂ ਚ ਇਕ ਕਿਲੋ ਤਿੰਨ ਸੌ ਰੁਪਏ ਦੀ ਵੇਚੀ ਜਾ ਰਹੀ ਹੈ । ਉਤਪਾਦਕ ਅਤੇ ਵਪਾਰੀ ਦੀ ਕਮਾਈ ਚ ਜਮੀਨ ਅਸਮਾਨ ਦਾ ਅੰਤਰ ਹੈ।ਉਨਾਂ ਕਿਹਾ ਕਿ ਅਡਾਨੀ ਨੇ ਰਾਜਸਥਾਨ,ਮੱਧ ਪ੍ਰਦੇਸ਼ ਚੋਂ ਸਾਰੀ ਸਰੋਂ ਖਰੀਦ ਕੇ ਸਰੋਂ ਦੇ ਤੇਲ ਤੇ ਅਜਾਰੇਦਾਰੀ ਬਣਾ ਕੇ ਕੇਰਾਂ ਹੀ ਇਸ ਦੇ ਰੇਟ ਦੁਗਣੇ ਕਰ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਚ ਮੋਦੀ ਹਕੂਮਤ ਇਨਾਂ ਕਾਲੇ ਕਾਨੂੰਨਾਂ ਰਾਹੀਂ ਇਸ ਲੁੱਟ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੀ ਹੈ।ਗਰੀਬ ਭਾਵੇਂ ਭੁੱਖੇ ਮਰ ਜਾਣ। 
ਇਸ ਸਮੇਂ ਹਰਿਆਣਾ ਚ ਪੰਚਕੂਲਾ ਞਿਖੇ ਕਿਸਾਨਾਂ ਤੇ ਹਰਿਆਣਾ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖਤ ਨਿੰਦਿਆ ਕੀਤੀ ਗਈ।  ਬੁਲਾਰਿਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਚ ਖੇਤੀ ਬਚਾਓ  ਲੋਕਤੰਤਰ ਬਚਾਓ ਲਈ ਹੋ ਰਹੀ ਵਿਸ਼ਾਲ ਕਾਨਫਰੰਸ ਚ ਪੁੱਜਣ ਦਾ ਸੱਦਾ  ਦਿੱਤਾ। ਇਸ ਸਮੇਂ ਜਗਨ ਨਾਥ ਸੰਘਰਾਓ  ਹਰਬੰਸ ਸਿੰਘ ਬਾਰਦੇਕੇ ,ਮਲਕੀਤ ਸਿੰਘ ਰੂਮੀ, ਤੇਜਾ ਸਿੰਘ ਰੂਮੀ, ਬੰਤਾ ਸਿੰਘ ਚਾਹਲ  ਹਾਜ਼ਰ ਸਨ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪ੍ਰਸਿੱਧ ਜਗਜੀਤ ਰਿਜੋਰਟ ਮੱਲ੍ਹਾ ਵੱਲੋ ਪਿੰਡ ਮੱਲ੍ਹਾ ਵਿਖੇ ਹਰ ਸਾਲ ਦੀ ਤਰ੍ਹਾ ਅੱਜ  ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਜਗਜੀਤ ਰਿਜੋਰਟ ਮੱਲ੍ਹਾ ਦੇ ਪ੍ਰਧਾਨ ਜੱਗਾ ਮੱਲ੍ਹਾ ਅਤੇ ਸੁੱਖੀ ਮੱਲ੍ਹਾ ਨੇ ਦੱਸਿਆ ਕਿ ਸਾਨੂੰ ਸਮੇਂ-ਸਮੇਂ ਤੇ ਦਾਨ ਪੁੰਨ ਕਰਨਾ ਚਾਹੀਦਾ ਹੈ ਅਤੇ ਗਰਮੀ ਦੇ ਮੌਸਮ ਵਿਚ ਠੰਡੇ ਮਿੱਠੇ ਜਲ ਦੀਆ ਛਬੀਲਾ ਲਾਉਣੀਆ ਚਾਹੀਦਾ ਹਨ।ਇਸ ਮੌਕੇ ਪ੍ਰਬੰਧਕਾ ਵੱਲੋ ਰਾਹੀਆਂ ਨੂੰ ਰੋਕ-ਰੋਕ ਕੇ ਠੰਡਾ-ਮਿੱਠਾ ਜਲ ਛਕਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ,ਜਗਜਿੰਦਰ ਸਿੰਘ,ਬਲਜਿੰਦਰ ਸਿੰਘ,ਕਮਲਜੀਤ ਸਿੰਘ,ਟੋਨੀ ਮੱਲ੍ਹਾ,ਸਵਰਨ ਸਿੰਘ,ਪੱਪੂ ਸਿੰਘ,ਰਾਜੂ ਮੱਲ੍ਹਾ,ਅਜੈਬ ਸਿੰਘ ਸੈਕਟਰੀ,ਮੋਨੂੰ ਮੱਲ੍ਹਾ ਆਦਿ ਹਾਜਰ ਸਨ।

ਫੋਟੋ ਕੈਪਸਨ:- ਪ੍ਰਧਾਨ ਜੱਗਾ ਮੱਲ੍ਹਾ,ਸੁੱਖੀ ਮੱਲ੍ਹਾ ਅਤੇ ਪਿੰਡ ਵਾਸੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਉਣ ਸਮੇਂ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪ੍ਰਸਿੱਧ ਜਗਜੀਤ ਰਿਜੋਰਟ ਮੱਲ੍ਹਾ ਵੱਲੋ ਪਿੰਡ ਮੱਲ੍ਹਾ ਵਿਖੇ ਹਰ ਸਾਲ ਦੀ ਤਰ੍ਹਾ ਅੱਜ  ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਜਗਜੀਤ ਰਿਜੋਰਟ ਮੱਲ੍ਹਾ ਦੇ ਪ੍ਰਧਾਨ ਜੱਗਾ ਮੱਲ੍ਹਾ ਅਤੇ ਸੁੱਖੀ ਮੱਲ੍ਹਾ ਨੇ ਦੱਸਿਆ ਕਿ ਸਾਨੂੰ ਸਮੇਂ-ਸਮੇਂ ਤੇ ਦਾਨ ਪੁੰਨ ਕਰਨਾ ਚਾਹੀਦਾ ਹੈ ਅਤੇ ਗਰਮੀ ਦੇ ਮੌਸਮ ਵਿਚ ਠੰਡੇ ਮਿੱਠੇ ਜਲ ਦੀਆ ਛਬੀਲਾ ਲਾਉਣੀਆ ਚਾਹੀਦਾ ਹਨ।ਇਸ ਮੌਕੇ ਪ੍ਰਬੰਧਕਾ ਵੱਲੋ ਰਾਹੀਆਂ ਨੂੰ ਰੋਕ-ਰੋਕ ਕੇ ਠੰਡਾ-ਮਿੱਠਾ ਜਲ ਛਕਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ,ਜਗਜਿੰਦਰ ਸਿੰਘ,ਬਲਜਿੰਦਰ ਸਿੰਘ,ਕਮਲਜੀਤ ਸਿੰਘ,ਟੋਨੀ ਮੱਲ੍ਹਾ,ਸਵਰਨ ਸਿੰਘ,ਪੱਪੂ ਸਿੰਘ,ਰਾਜੂ ਮੱਲ੍ਹਾ,ਅਜੈਬ ਸਿੰਘ ਸੈਕਟਰੀ,ਮੋਨੂੰ ਮੱਲ੍ਹਾ ਆਦਿ ਹਾਜਰ ਸਨ।

ਫੋਟੋ ਕੈਪਸਨ:- ਪ੍ਰਧਾਨ ਜੱਗਾ ਮੱਲ੍ਹਾ,ਸੁੱਖੀ ਮੱਲ੍ਹਾ ਅਤੇ ਪਿੰਡ ਵਾਸੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਉਣ ਸਮੇਂ।

ਅੱਠ ਗ੍ਰਾਮ ਹੀਰੋਇਨ ਸਮੇਤ ਦੋ ਕਾਬੂ

ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਸਥਾਨਿਕ ਪੁਲਿਸ ਵੱਲੋ ਦੋ ਵਿਅਕਤੀਆਂ ਨੂੰ ਅੱਠ ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਅਰਸਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਹੀਰੋਇਨ ਦੀ ਸਪਲਾਈ ਕਰਦੇ ਹਨ ਅਤੇ ਹੁਣ ਪਿੰਡ ਰਾਮਾ ਤੋ ਹਠੂਰ ਦੇ ਰਸਤੇ ਤੇ ਬੁਲੇਟ ਮੋਟਰਸਾਇਕਲ ਤੇ ਆ ਰਹੇ ਹਨ।ਜਿਸ ਦੇ ਅਧਾਰ ਤੇ ਹਠੂਰ ਪੁਲਿਸ ਦੇ ਏ ਐਸ ਆਈ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਰਾਮਾ ਤੋ ਹਠੂਰ ਦੀ ਲੰਿਕ ਸੜਕ ਤੇ ਨਾਕਾ ਲਾ ਲਿਆ ਅਤੇ ਬੁਲੇਟ ਮੋਟਰਸਾਇਕਲ ਤੇ ਸਵਾਰ ਦੋ ਵਿਅਕਤੀਆ ਨੂੰ ਜਦੋ ਤਲਾਸੀ ਲੈਣ ਲਈ ਰੋਕਿਆ ਗਿਆ ਤਾਂ ਉਨ੍ਹਾ ਪਾਸੋ ਅੱਠ ਗ੍ਰਾਮ ਹੀਰੋਇਨ,ਇੱਕ ਬੁਲੇਟ ਮੋਟਰਸਾਈਕਲ ਅਤੇ 4900 ਰੁਪਏ ਬਰਾਮਦ ਕੀਤੇ ਗਏ ਹਨ।ਉਨ੍ਹਾ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਮੱਖਣ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਜੀਤ ਸਿੰਘ ਦੋਵੇ ਵਾਸੀ ਬਿਲਾਸਪੁਰ (ਮੋਗਾ) ਦੇ ਖਿਲਾਫ ਮੁਕੱਦਮਾ ਨੰਬਰ 56 ਧਾਰਾ 21-25-ਐਨ ਡੀ ਪੀ ਐਸ ਤਹਿਤ ਪੁਲਿਸ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਕੁਲਦੀਪ ਸਿੰਘ,ਏ ਐਸ ਆਈ ਜਗਜੀਤ ਸਿੰਘ,ਏ ਐਸ ਆਈ ਰਾਜਧੀਮ ਸਿੰਘ,ਜਗਜੀਤ ਸਿੰਘ ਗਾਲਿਬ,ਸੁਖਦੇਵ ਸਿੰਘ,ਜਸਵਿੰਦਰ ਸਿੰਘ ਅਖਾੜਾ,ਇਕਬਾਲ ਖਾਨ ਆਦਿ ਹਾਜ਼ਰ ਸਨ।  

ਫੋਟੋ ਕੈਪਸਨ:- ਥਾਣਾ ਹਠੂਰ ਦੇ ਇੰਚਾਰਜ ਅਰਸਪ੍ਰੀਤ ਕੌਰ ਗਰੇਵਾਲ ਕਾਬੂ ਕੀਤੇ ਦੋ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ਾ ਵਿਰੋਧੀ ਸੈਮੀਨਾਰਾਂ ਨੂੰ ਸਮਰਪਿਤ ਕਰਕੇ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ

ਜਗਰਾਓਂ, 22 ਜੁਨ (ਅਮਿਤ ਖੰਨਾ, ) ਸੰਸਾਰ ਭਰ ਵਿਚ 26 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਲੁਧਿਆਣਾ ਦਿਹਾਤੀ ਪੁਲਿਸ ਵਲੋਂ 21 ਤੋਂ 26 ਜੂਨ ਹਫ਼ਤਾ ਨਸ਼ਾ ਵਿਰੋਧੀ ਸੈਮੀਨਾਰਾਂ ਨੂੰ ਸਮਰਪਿਤ ਕਰਕੇ ਅੱਜ ਜ਼ਿਲ•ਾ ਪੱਧਰੀ ਪ੍ਰੋਗਰਾਮ ਚ ਮਾਡਲ ਥਾਣਾ ਦਾਖਾ ਸਾਹਮਣੇ ਡਾ: ਬੀ.ਆਰ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਤੋਂ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ, ਜਿਸ ਵਿਚ ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਆਪਣੀ ਸਮੁੱਚੀ ਪੁਲਿਸ ਟੀਮ ਨਾਲ ਪਹੁੰਚੇ | ਪੁਲਿਸ ਸਬ ਡਵੀਜਨ ਦਾਖਾ ਦੇ ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ, ਐੱਸ.ਐੱਚ.ਓ. ਦਾਖਾ ਪ੍ਰੇਮ ਸਿੰਘ ਭੰਗੂ ਦੇ ਸੁਚੱਜੇ ਪ੍ਰਬੰਧਾਂ ਹੇਠ ਨਸ਼ਾ ਵਿਰੋਧੀ ਸੈਮੀਨਾਰ ਵਿਚ ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ, ਕੌਂਸਲਰ ਤੇ ਹੋਰ ਪਤਵੰਤੇ ਮੌਜੂਦ ਰਹੇ | ਇਕੱਠ ਨੂੰ ਸੰਬੋਧਨ ਹੁੰਦਿਆਂ ਐੱਸ.ਐੱਸ.ਪੀ. ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਸ਼ਿਆ ਦੀ ਰੋਕਥਾਮ ਲਈ ਵਿਆਪਕ ਪ੍ਰੋਗਰਾਮ ਤਹਿਤ ਜਿੱਥੇ ਪੁਲਿਸ ਵਲੋਂ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ, ਉੱਥੇ ਡੈਪੋ ਵਲੰਟੀਅਰ ਪਿੰਡ-ਪਿੰਡ ਜਨ ਜਾਗਰੂਕਤਾ ਦੇ ਨਾਲ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਪੁਲਿਸ ਮਰੀਜ਼ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ | ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਪੁਲਿਸ ਤੇ ਜਨਤਾ ਦੇ ਗਠਜੋੜ ਨਾਲ ਹੀ ਨਸ਼ਿਆਂ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ, ਨਸ਼ਾ ਤਸਕਰੀ ਚ ਲੱਗੇ ਲੋਕਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ, ਇਤਲਾਹ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਡਾ: ਜਗਵਿੰਦਰ ਸਿੰਘ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਸਾਰੇ ਉਪ ਮੰਡਲ ਅਤੇ ਜ਼ਿਲ•ਾ ਹਸਪਤਾਲਾਂ ਵਿਚ ਓਟ ਕਲੀਨਿਕ ਖੋਲ•ੇ ਹਨ, ਜਿੱਥੇ ਨਸ਼ੇ ਦੇ ਮਰੀਜ਼ ਬਿਨ•ਾਂ ਭਰਤੀ ਹੋਏ ਰੋਜ਼ਾਨਾ ਜਾ ਕੇ ਡਾਕਟਰ ਦੀ ਹਾਜ਼ਰੀ ਵਿਚ ਦਵਾਈ ਲੈ ਸਕਦੇ ਹਨ | ਮੈਡਮ ਗੁਰਮੀਤ ਕੌਰ, ਬਲਵਿੰਦਰ ਸਿੰਘ ਦੋਵੇਂ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ•ਾ ਉਪ ਕਪਤਾਨ, ਗੁਰਬੰਸ ਸਿੰਘ ਬੈਂਸ, ਪਵਨਜੀਤ ਚੌਧਰੀ, ਰਾਜੇਸ਼ ਸ਼ਰਮਾ, ਮਨਿੰਦਰ ਬੇਦੀ (ਚਾਰੇ) ਡੀ.ਐੱਸ.ਪੀ, ਇੰਸਪੈਕਟਰ ਪ੍ਰੇਮ ਸਿੰਘ ਵਲੋਂ ਪੁਲਿਸ ਦੇ ਜਿਲ•ਾ ਪੱਧਰੀ ਨਸ਼ਾ ਵਿਰੋਧੀ ਸੈਮੀਨਾਰ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਨਸ਼ਿਆਂ ਵਰਗੀ ਬਿਮਾਰੀ ਦਾ ਇਲਾਜ ਇਕਜੁੱਟਤਾ, ਹੌਂਸਲੇ ਅਤੇ ਹਮਦਰਦੀ ਨਾਲ ਸੰਭਵ ਹੈ | ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਲਈ (ਐੱਮ.ਟੀ.ਓਜ਼) ਮਾਸਟਰ ਟ੍ਰੇਨਰਜ਼ ਆਫੀਸ਼ੀਅਲ ਲਗਾਏ ਗਏ ਹਨ, ਜੋ ਡਰੱਗ ਮੌਨੀਟੀਰਿੰਗ ਕਰ ਰਹੇ ਹਨ | ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਪੁਲਿਸ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ | ਸਟੇਜ਼ ਸੰਚਾਲਕ ਨਰੇਸ਼ ਵਰਮਾ ਨੇ ਨਸ਼ਿਆਂ ਵਿਰੁੱਧ ਪੁਲਿਸ ਦੇ ਐੱਨ.ਸੀ.ਬੀ ਦੀ ਪ੍ਰਸੰਸਾ ਕੀਤੀ | ਪੁਲਿਸ ਕਪਤਾਨ ਸੋਹਲ, ਐੱਸ.ਪੀ ਗੁਰਮੀਤ ਕੌਰ, ਡੀ.ਐੱਸ.ਪੀ ਗੁਰਬੰਸ ਸਿੰਘ, ਐੱਸ.ਐੱਚ.ਓ ਪ੍ਰੇਮ ਸਿੰਘ ਵਲੋਂ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਏ ਐਸ ਆਟੋਮੋਬਾਈਲਜ਼ ਹੀਰੋ ਦੇ ਮਾਲਿਕ ਗੁਰਿੰਦਰ ਸਿੰਘ ਸਿੱਧੂ, ਰਾਜਿੰਦਰ ਜੈਨ, ਰਾਜ ਕੁਮਾਰ ਭੱਲਾ, ਦੁਕਾਨਦਾਰ ਐਸੋ: ਪ੍ਰਧਾਨ ਚਰਨਜੀਤ ਚੰਨੀ ਅਰੋੜਾ, ਕੁਲਦੀਪ ਸਿੰਘ ਰਾਜੂ ਜਿਊਲਰਜ਼, ਜ਼ਿਲ•ਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸਰਪੰਚ ਗਿੱਲ ਪੱਤੀ ਸੁਧਾਰ ਹਰਮਿੰਦਰ ਸਿੰਘ ਪੱਪ, ਸਰਪੰਚ ਢੱਟ ਸੁਰਿੰਦਰ ਸਿੰਘ, ਜਗਸੀਰ ਸਿੰਘ ਖ਼ਾਲਸਾ, ਅਮਨ ਮੰਡੀ ਮੁੱਲਾਂਪੁਰ, ਹਲਕਾ ਦਾਖਾ ਮਹਿਲਾ ਕਾਂਗਰਸ ਟੀਮ ਸਰਬਜੀਤ ਕੌਰ ਨਾਹਰ, ਸਰਬਜੋਤ ਕੌਰ ਬਰਾੜ, ਮੈਡਮ ਨੀਤੂ, ਤੇਜਿੰਦਰ ਕੌਰ ਰਕਬਾ, ਅਮਰਜੋਤ ਕੌਰ ਕੁਲਾਰ, ਜਸਵੀਰ ਕੌਰ ਸ਼ੇਖੂਪੁਰਾ, ਮਨਜਿੰਦਰ ਕੌਰ ਸ਼ੇਖੂਪੁਰਾ ਨਾਲ ਮਿਲ ਕੇ ਹਰਿਆਵਲ ਤਹਿਤ ਸੈਮੀਨਾਰ ਚ ਪਹੁੰਚੇ ਹਰ ਇਕ ਲਈ ਬੂਟੇ ਵੰਡੇ ਗਏ |