You are here

ਲੁਧਿਆਣਾ

ਆਈਲੈੱਟਸ ਸੈਂਟਰ ਐਸੋਸੀਏਸ਼ਨ ਦੇ  ਪ੍ਰਧਾਨ ਮਾਸਟਰ ਸੁਖਜਿੰਦਰ ਸਿੰਘ ਜੀ ਬਣੇ

ਜਗਰਾਓਂ, 24 ਜੁਨ (ਅਮਿਤ ਖੰਨਾ,) ਜਗਰਾਉਂ ਦੀ ਆਈਲੈੱਟਸ ਸੈਂਟਰ ਐਸੋਸੀਏਸ਼ਨ ਮੀਟਿੰਗ ਹੋਟਲ ਫਾਈਵ ਰਿਵਰਜ਼ ਵਿਖੇ ਹੋਈ ਜਿਸ ਵਿਚ ਆਈਲੈੱਟਸ ਸੈਂਟਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਇਸ ਵਿੱਚ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਜਿੰਦਰ ਸਿੰਘ ਜੀ ਉਪ ਪ੍ਰਧਾਨ ਜਸਪ੍ਰੀਤ  ਤੁਰ ਨੂੰ  ਚੇਅਰਮੈਨ   ਮਨੀਸ਼ ਚੁੱਘ,  ਸੈਕਟਰੀ   ਨੀਰਵ ਅਗਰਵਾਲ , ਜਾਇੰਟ ਸਕੱਤਰ ਅਮਿਤ ਸਚਦੇਵਾ , ਕੈਸ਼ੀਅਰ ਸਮੀਪ ਜੱਸਲ , ਮਾਰਕੀਟਿੰਗ ਇੰਚਾਰਜ ਸੁਮਿਤ  ਕਾਲੜਾ , ਸੋਸ਼ਲ ਐਕਟੀਵਿਟੀ ਇੰਚਾਰਜ ਆਤਮਜੀਤ  ਯਾਦਵ  .ਇਸ ਵਿੱਚ ਨਵੀਂ ਚੁਣੀ ਗਈ ਟੀਮ ਨੂੰ ਸਭ ਨੇ ਵਧਾਈਆਂ ਦਿੱਤੀਆਂ .ਇਸ ਮੌਕੇ ਨਵੀਂ ਚੁਣੀ ਟੀਮ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲਾ ਸਾਲ   ਪੂਰੀ ਇਮਾਨਦਾਰੀ ਤੇ ਤੇ ਤਹਿ ਦਿਲੀ   ਨਾਲ ਨਿਭਾਉਣਗੇ . ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸੁਖਜਿੰਦਰ ਸਿੰਘ  ਜੀ ਨੇ ਇਹ ਵੀ ਦੱਸਿਆ ਕਿ ਐਸੋਸੀਏਸ਼ਨ ਦੀ ਸਦਸਤਾ ਸਿਰਫ਼ ਉਨ•ਾਂ ਮੈਂਬਰ ਨੂੰ ਹੀ ਮਿਲੇਗੀ ਜਿਹੜੇ ਕਿ ਲਾਈਸੈਂਸ ਹੋਲਡਰ ਹੋਣਗੇ  .ਚੇਅਰਮੈਨ ਮਨੀਸ਼ ਚੁੱਘ ਨੇ ਦੱਸਿਆ ਕਿ ਸੰਸਥਾ ਆਪਣੇ ਬਿਜ਼ਨਸ ਦੇ ਨਾਲ ਨਾਲ ਸਮਾਜਿਕ ਕੰਮਾਂ ਚ ਵੀ ਪੂਰਾ ਵਧ ਚਡ਼• ਕੇ ਹਿੱਸਾ ਲਏਗੀ  .ਇਸ ਮੌਕੇ ਉਨ•ਾਂ ਇਹ ਵੀ ਦੱਸਿਆ ਕਿ ਉਹ ਬਾਕੀ ਸਾਰੇ ਸੈਂਟਰ ਜਿਨ•ਾਂ ਕੋਲ ਲਾਇਸੈਂਸ ਨਹੀਂ ਹੈ ਉਨ•ਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਲਾਈਸੈਂਸ ਲੈਣ ਤੇ ਪੁਰਿ ਈਮਾਨਦਾਰੀ ਤੇ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਨ ਅਤੇ ਐਸੋਸੀਏਸ਼ਨ ਦਾ ਹਿੱਸਾ ਬਣਨ  ਤਾਂ ਜੋ ਆਉਣ ਵਾਲੇ ਸਮੇਂ ਵਿਚ ਸੰਸਥਾ ਹੋਰ ਮਜ਼ਬੂਤ ਹੋਵੇ .ਇਸ ਮੌਕੇ ਉਨ•ਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਇਸ ਕੋਰੋਨਾ  ਮਹਾਂਮਾਰੀ ਨਾਲ ਲੜਨ ਲਈ ਸਮਾਜ ਨਾਲ ਪੂਰੀ ਤਰ•ਾਂ ਖੜ•ੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਸਥਾ  ਵੱਲੋਂ ਜਲਦ ਹੀ ਵੈਕਸੀਨੇਸ਼ਨ ਕੈਂਪ ਵੀ ਲਗਾਏ ਜਾਨਗੇ ਇਸ ਮੌਕੇ ਉਨ•ਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਇਕ ਐਗਜ਼ੀਕਿਊਟਿਵ ਮੈਂਬਰ ਦੀ ਕਮੇਟੀ ਬਣਾਈ ਗਈ ਹੈ ਜੋ ਕਿ ਸੰਸਥਾ ਦੇ ਅਹਿਮ ਫੈਸਲੇ ਲਿਆ ਕਰੇਗੀ ਇਸ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਹਰੀ ਓਮ ਵਰਮਾ .ਗੁਲਜੀਤ ਸਿੰਘ .ਜੈ ਸ੍ਰੀ ਲੂੰਬ , ਕਮਲਜਿਤ, ਰਮਨ ਅਰੋਡਾ , ਅਰਸ਼ਦੀਪ , ਸੰਜੂ ਵਰਮਾ , ਯੋਗੇਸ਼ ਸ਼ਰਮਾ ਇਸ ਮੌਕੇ ਗਗਨਦੀਪ ਕੱਕੜ  ,ਮਨੂਜ ਜੈਨ  ਸੁਖਦੀਪ ਸਿੰਘ ,ਰਕੇਸ਼ ਝੰਜੀ, ਵਰੁਣ ਗੁਪਤਾ ਅਤੇ ਸੱਤਿਅਮ ਵਰਮਾ ਸ਼ਾਮਲ ਸਨ

ਕੋਰੋਨਾ ਮਹਾਂਮਾਰੀ ਦੀ ਤੀਜੀ ਵੇਬ ਤੋਂ ਬਚਣ ਲਈ ਐਸ ਡੀ ਐਮ ਜਗਰਾਉਂ ਨੇ ਚੁੱਕੇ ਕੁਝ ਖਾਸ ਕਦਮ    

ਟੀਕਾਕਰਨ ਹੀ ਕਰੋਨਾ ਮਹਾਂਮਾਰੀ ਤੋਂ ਬਚਣਾ ਇੱਕੋ ਇੱਕ ਰਸਤਾ - ਨਰਿੰਦਰ ਸਿੰਘ ਧਾਲੀਵਾਲ    

ਜਗਰਾਓਂ, 24 ਜੁਨ (ਅਮਿਤ ਖੰਨਾ,) ਐਸ ਡੀ ਐਮ ਜਗਰਾਓ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਲ• ਤੋਂ ਜਗਰਾਓ ਮਾਰਕੀਟ ਦੇ ਸਿਵਲ ਹਸਪਤਾਲ ਦੀਆਂ 2 ਟੀਮਾਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਉਣਗੀਆਂ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਲੱਗੀ ਹੋਈ ਹੈ ਉੁਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਜਾਵੇਗੀ।  ਜਗਰਾਓ ਸਿਵਲ ਹਸਪਤਾਲ ਦੀਆਂ ਇਹ ਟੀਮਾਂ ਹਰ ਰੋਜ਼ ਮਾਰਕੀਟ ਵਿਚ ਜਾ ਕੇ ਲੋਕਾਂ ਦਾ ਕੋਰੋਨਾ ਟੈਸਟ ਕਰਨਗੀਆਂ ਜੇਕਰ ਕੋਈ ਵਿਅਕਤੀ  ਟੀਕਾ ਨਹੀਂ ਲਗਾਉਦਾ ਤਾਂ 10 ਦਿਨਾਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਦੁਬਾਰਾ ਕੀਤਾ ਜਾ ਸਕਦਾ ਹੈ। ਇਸ ਸਮੇਂ ਐੱਸ ਡੀ ਐਮ ਜਗਰਾਉਂ ਵੱਲੋਂ ਜਗਰਾਉਂ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੂੰ ਬਚਨ, ਆਪਣੇ ਪਰਿਵਾਰ ,ਆਪਣੇ ਸਹਿਯੋਗੀ ਅਤੇ ਆਪਣੇ ਚਾਹੁਣ ਵਾਲਿਆਂ ਨੂੰ  ਇਸ ਭਿਆਨਕ ਬੀਮਾਰੀ ਤੋਂ ਬਚਾ ਕੇ ਰੱਖਣ ਲਈ ਟੀਕਾ ਜ਼ਰੂਰ ਲਵਾਉਣ ਦੀ ਬੇਨਤੀ ਕੀਤੀ । 

12 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਗ੍ਰਿਫਤਾਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਚਰਨਜੀਤ ਸਿੰਘ ਸੋਹਲ ਏ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਲੁਧਿਆਣਾ ਦਿਹਾਤੀ ਵਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਲਈ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਮੱਦੇਨਜ਼ਰ ਰੱਖਦਿਆਂ ਜਗਰਾਓਂ ਪੁਲਸ ਟੀਮ ਵਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਇਸੇ ਤਹਿਤ ਕੱਲ੍ਹ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ  ਜੋ ਕਿ ਇਹ ਵਿਅਕਤੀ ਭੁੱਕੀ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਐਂਟੀ ਨਾਰਕੋਟਿਕ ਸੈੱਲ ਜਗਰਾਉਂ ਨੇ ਦੱਸਿਅਾ ਕਿ ਜਦੋਂ ਕੱਲ੍ਹ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਸਬੰਧੀ ਵਿੱਚ ਬੱਸ ਅੱਡਾ ਨਾਨਕਸਰ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਤਰਾਂ ਤੋਂ ਮਿਲੀ ਖ਼ਬਰ ਰਾਹੀਂ ਪਤਾ ਲੱਗਾ ਕਿ ਜਰਨੈਲ ਸਿੰਘ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ ਤੇ ਅੱਜ ਪਿੰਡ ਕੋਠੇ ਹਰੀ ਸਿੰਘ ਤੋਂ  ਕੋਠੇ ਅੱਠ ਜਗਰਾਉਂ ਵਲ ਭੁੱਕੀ ਚੂਰਾ ਪੋਸਤ ਵੇਚਣ ਲਈ ਪੈਦਲ ਆ ਰਿਹਾ ਹੈ ਇਸ ਸੰਬੰਧੀ ਪੁਲਸ ਨੇ ਤੁਰੰਤ ਨਾਕਾਬੰਦੀ ਕੀਤੀ ਅਤੇ ਜਰਨੈਲ ਸਿੰਘ ਨੂੰ 12 ਕਿਲੋ ਭੁੱਕੀ ਚੂਰਾ ਪੋਸਤ ਦੇ ਰੰਗੇ ਹੱਥੀਂ ਕਾਬੂ ਕਰ ਲਿਆ।ਦੋਸ਼ੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਥਾਣਾ ਸਿਟੀ ਜਗਰਾਓਂ ਵਿਖੇ ਪੰਦਰਾਂ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ਤਸ਼ੱਦਦ ਦੀ ਸ਼ਿਕਾਰ ਪੀੜ੍ਹਤ ਲੜਕੀ ਨਾਲ ਕੀਤੀ ਮੁਲਾਕਾਤ

ਪਰਿਵਾਰ ਨੂੰ ਦਿੱਤਾ ਭਰੋਸਾ, ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਜਾਵੇਗਾ
ਲੁਧਿਆਣਾ/ਜਗਰਾਉਂ 23 ਜੂਨ (ਅਮਿਤ ਖੰਨਾ ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਥਿਤ ਤੌਰ'ਤੇ ਪੁਲਿਸ ਤਸ਼ੱਦਦ ਦੀ ਸ਼ਿਕਾਰ ਪੀੜਤ ਲੜਕੀ ਨਾਲ ਅੱਜ ਜਗਰਾਉਂ ਸਥਿਤ ਉਸ ਦੇ ਘਰ ਵਿਖੇ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮੇਂ ਸਿਰ ਹੱਲ ਕਰਨ ਦਾ ਵੀ ਭਰੋਸਾ ਦਿੱਤਾ ।ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਸੋਹਲ ਦੇ ਨਾਲ ਅੱਜ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਪੀੜਤ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ, ਜਿਸ ਵਿਚ ਇਸ ਲੜਕੀ ਨੂੰ ਸਾਲ 2005 ਵਿਚ ਤਤਕਾਲੀ ਐਸ.ਐਚ.ਓ. ਦੁਆਰਾ ਕਥਿਤ ਤੌਰ 'ਤੇ ਤਸੀਹੇ ਦਿੱਤੇ ਗਏ ਸਨ ਅਤੇ ਨਾਜਾਇਜ਼ ਤੌਰ 'ਤੇ ਨਜ਼ਰਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵਿਭਾਗ ਵੱਲੋਂ ਤਤਕਾਲੀ ਐਸ.ਐਚ.ਓ. ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣਗੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇ ਪੁਲਿਸ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਦੇ ਖਿਲਾਫ ਬਿਨਾਂ ਕਿਸੇ ਦੇਰੀ ਐਫ.ਆਈ.ਆਰ. ਦਰਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਚਾ ਨਹੀਂ ਹੈ ਅਤੇ ਦੋਸ਼ੀ ਪਾਏ ਜਾਣ 'ਤੇ, ਹਰ ਹੀਲੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗਰਾਉਂ ਰੇਲਵੇ ਸਟੇਸ਼ਨ ਕਿਸਾਨ ਸ਼ੰਘਰਸ਼ ਪਹੁੰਚਿਆ  266 ਵੇ ਦਿਨ  ਸ਼ਹੀਦਾਂ ਨੂੰ ਕੀਤਾ ਗਿਆ ਸਿਜਦਾ  

ਜਗਰਾਉਂ , 23 ਜੂਨ (ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ ) 

ਅੱਜ ਦੇ ਦਿਨ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪਿੰਡ ਮੋਹਨਪੁਰ ਵਿਖੇ ਜਨਮੇ ਦੇਸ਼ ਭਗਤ ਰਜਿੰਦਰ ਨਾਥ ਲਹਿਰੀ ਦੇ ਜਨਮ ਦਿਨ ਤੇ ਰੇਲ ਪਾਰਕ ਧਰਨੇ ਚ ਧਰਨਾਕਾਰੀਆਂ ਨੇ ਸ਼ਹੀਦ ਨੂੰ ਸਿਜਦਾ ਕੀਤਾ। ਇਸ ਸਮੇਂ ਮੰਚ ਸੰਚਾਲਕ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ  ਦੇ ਸਾਥੀ ਰਜਿੰਦਰ ਨਾਥ  ਲਹਿਰੀਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਮੈਂਬਰ ਸਨ। ਪਾਰਟੀ ਲਈ ਕਾਕੌਰੀ ਦੇ ਰੇਲਵੇ ਸਟੇਸ਼ਨ ਤੇ ਅੰਗਰੇਜਾਂ ਦਾ ਖਜਾਨਾ ਲੁੱਟਣ ਦੀ ਘਟਨਾ ਚ ਸ਼ਾਮਲ ਸਨ ਜਿਥੇ ਇਕ ਬੰਦਾ ਮਾਰਿਆ ਗਿਆ ਸੀ। ਇਸ ਦੋਸ਼ ਤਹਿਤ ਬਾਅਦ ਚ ਸ਼੍ਰੀ ਲਹਿਰੀ ਨੂੰ ਗੌੰਡਾ ਜੇਲ ਚ ਫਾਂਸੀ ਲਾ ਸ਼ਹੀਦ ਕਰ ਦਿੱਤਾ  ਗਿਆ ਸੀ। ਅਜ 266 ਵੇਂ ਦਿਨ ਚ ਦਾਖਲ ਹੋਏ ਇਸ ਧਰਨੇ ਚ ਝੋਨੇ ਦੀ ਬਿਜਾਈ ਮੌਕੇ ਪਾਵਰਕਾਮ ਵਲੋਂ ਭਾਰੀ ਬਿਜਲੀ ਕੱਟਾਂ ਦਾ ਮੁੱਦਾ ਪੂਰੀ ਤਰਾਂ ਭਖਿਆ ਰਿਹਾ। ਕਿਸਾਨ ਆਗੂਆਂ ਸੁਰਜੀਤ ਸਿੰਘ ਦੋਧਰ,ਕੁਲਵਿੰਦਰ ਸਿੰਘ ਢੋਲਣ,ਜਗਜੀਤ ਸਿੰਘ ਮਲਕ ਨੇ ਦਸਿਆ ਕਿ ਅਜ ਇਸ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਰਾਏਕੋਟ,ਮੁਲਾਂਪੁਰ,ਜਗਰਾਂਓ, ਲਲਤੋਂ ਕਲਾਂ ਵਿਖੇ ਬਿਜਲੀ ਦਫਤਰਾਂ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ  ਰੋਸ ਧਰਨੇ ਲਗਾਏ। ਬੁਲਾਰਿਆ ਨੇ ਦਸਿਆ ਕਿ ਕਿਸਾਨਾਂ ਦੀ ਇਕ ਟੰਗ ਕਿਸਾਨ ਮੋਰਚਿਆਂ ਚ ਹੈ ਤੇ ਦੂਜੀ ਖੇਤਾਂ ਚ ਝੋਨੇ ਦੀ ਬਿਜਾਈ ਚ। ਉਨਾਂ ਕਿਹਾ ਕਿ ਪਾਵਰਕਾਮ ਵਲੋਂ ਐਲਾਨੀ ਅੱਠ ਘੰਟੇ ਬਿਜਲੀ ਸਪਲਾਈ ਦੀ ਥਾਂ ਸਿਰਫ ਤਿੰਨ ਚਾਰ ਘੰਟੇ ਬਿਜਲੀ ਮਿਲ ਰਹੀ ਹੈ। ਇਸ ਹਾਲਤ ਹਰ ਪਿੰਡ ਵਿੱਚ ਹਾ ਹਾ ਕਾਰ ਮਚੀ ਹੋਈ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਇਕ ਦੋ ਦਿਨ ਚ ਹਾਲਤ ਨਾ ਸੁਧਰੀ ਤਾਂ ਬਿਜਲੀ ਦਫਤਰਾਂ ਦੇ ਘਿਰਾਓ ਤੇ ਟ੍ਰੈਫਿਕ ਜਾਮ ਕੀਤੇ ਜਾਣਗੇ।ਬੁਲਾਰਿਆ  ਨੇ ਹੈਰਾਨਗੀ ਪ੍ਰਗਟ ਕੀਤੀ ਕਿ ਕੁਰਸੀ ਦੀ ਕੂਕੜਖੌਹੀ ਚ ਰੁੱਝੀ ਪੰਜਾਬ ਸਰਕਾਰ ਨੂੰ ਨਾ ਕਿਸਾਨਾਂ ਦੀ  ਨਾ ਸਫਾਈ ਕਾਮਿਆਂ ਦੀ ,ਨਾ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਫਿਕਰ ਹੈ। ਇਸ ਸਮੇਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਦੇ ਸਮਰਥਕ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਕੁਮਾਰ ਰਾਣਾ ਦੇ ਢਾਬੇ ਦਾ ਰਸਤਾ ਜਾਣਬੁੱਝ ਕੇ ਖੱਟਰ ਸਰਕਾਰ ਵਲੋਂ ਬੰਦ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਹਕੂਮਤੀ ਬੁਖਲਾਹਟ ਕਰਾਰ ਦਿੰਦਿਆ ਇਹ ਰਸਤਾ ਤੁਰੰਤ ਖੋਲਣ ਦੀ ਮੰਗ ਕੀਤੀ ਗਈ ਹੈ। ਬੁਲਾਰਿਆਂ ਨੇ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਹਾਸਲ ਕਰਨ ਲਈ ਸੰਘਰਸ਼ ਹਿਤ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਵਿਖੇ ਪੁੱਜਣ ਦਾ ਸੱਦਾ  ਦਿੱਤਾ ਹੈ।

ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਪੰਜਾਬ ਦੇ ਲੌਕਾਂ ਨਾਲ ਧੋਖਾ ਕੀਤਾ-ਲੋਕ ਇਨਸਾਫ ਪਾਰਟੀ

ਲੁਧਿਆਣਾ (ਗੁਰਕੀਰਤ ਸਿੰਘ) 2017 ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰ ਸੱਤਾ ਵਿਚ ਆਈ ਸੀ। ਪਰ ਹੁਣ ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਇਹ ਵਾਅਦਾ ਪੂਰਾ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਵਲੋਂ ਰਵਨੀਤ ਬਿੱਟੂ ਦੇ ਭਰਾ ਨੂੰ ਡੀ. ਐਸ. ਪੀ ਦੀ ਨੌਕਰੀ ਅਤੇ ਬਾਜਵਾ ਨੂੰ ਮਿਲੀਆਂ ਨੌਕਰੀਆਂ ਦੇ ਗੱਫੇਆ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਹੀ ਲੜੀ ਤਹਿਤ ਅੱਜ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਲੋਕ ਇਨਸਾਫ ਪਾਰਟੀ ਯੂਥ ਵਿੰਗ ਅਤੇ ਸਟੂਡੈਂਟਸ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਹਰਜਾਪ ਸਿੰਘ ਗਿੱਲ ਤੇ ਗੁਰਜੋਤ ਸਿੰਘ ਗਿੱਲ ਦੇ ਸੱਦੇ ਤੇ  ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ dc ਲੁਧਿਆਣਾ ਦੇ ਦਫਤਰ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਕੀਤੀ ਗਿਆ। ਮਿਲੀ ਜਾਣਕਾਰੀ ਅਨੁਸਾਰ ਰੋਸ ਪ੍ਰਦਰਸ਼ਨ ਤੋਂ ਬਾਦ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਲੋਂ dc ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਸੰਨੀ ਕੈਂਥ ਆਗੂ ਸਮੇਤ dc ਦਾ ਘਿਰਾਓ ਕਰ ਜਾ ਰਹੇ ਕਈ ਹੋਰ ਆਗੂਆਂ ਨੂੰ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। 
ਲੋਕ ਇਨਸਾਫ ਪਾਰਟੀ ਦੇ ਸੱਦੇ ਤੇ ਜਗਰਾਉਂ ਹਲਕੇ ਦੇ ਪ੍ਰੀਤਮ ਸਿੰਘ ਰਟੌਲ ਜਿਲਾਂ ਪ੍ਰਧਾਨ ਸੁਖਦੇਵ ਸਿੰਘ ਡੱਲਾ ਹਲਕਾ ਪ੍ਰਧਾਨ ਜਗਰਾਉਂ , ਜਗਰੂਪ ਸਿੰਘ ਸੋਹੀ ਪ੍ਰਧਾਨ ਜਗਰਾਉ ਸ਼ਹਿਰੀਂ, ਕਮਲਜੀਤ ਸਿੰਘ ਯੂਥ ਪ੍ਰਧਾਨ ਜਗਰਾਉਂ, ਗੁਰਸੇਵਕ ਸਿੰਘ ਵਾਈਸ ਪ੍ਰਧਾਨ ਜਗਰਾਉ, ਨਿਰਮਲ ਸਿੰਘ ਬਜ਼ੁਰਗ ਪ੍ਰਧਾਨ ਧਾਰਮਿਕ ਵਿੰਗ, ਲਛਮਣ ਸਿੰਘ ਵਾਈਸ ਪ੍ਰਧਾਨ ਧਾਰਮਿਕ ਵਿੰਗ, ਉਪਕਾਰ ਸਿੰਘ ਇੰਚਾਰਜ ਵਾਰਡ ਨੰਬਰ 12, ਮਨਜਿੰਦਰ ਸਿੰਘ ਗਗੜਾ ਸੋਸ਼ਲ ਮੀਡੀਆ ਟੀਮ ਮੈਂਬਰ ਸਰਬਜੀਤ ਸਿੰਘ ਸਿੱਧੂ ਮਲਕ ਸੋਸ਼ਲ ਮੀਡੀਆ ਟੀਮ ਮੈਂਬਰ, ਸਤਵੰਤ ਸਿੰਘ ਸੋਸ਼ਲ ਮੀਡੀਆ ਟੀਮ ਮੈਂਬਰ ਕੋਠੇ ਸ਼ੇਰਜੰਗ, ਸਨੀ ਜਗਰਾਓਂ ਅਤੇ ਵਿਕਾਸ ਸਿੰਘ ਮਠਾੜੂ ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਹਾਜਰੀ ਲਵਾਈ ਗਈ,

ਪਿੰਡ ਲੱਖਾ ਵਿਖੇ ਅੌਰਤ ਦਾ ਕਤਲ 

ਹਠੂਰ  ਜੂਨ 2021 (ਗੁਰਕੀਰਤ ਸਿੰਘ) ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਂਤੀ ਦੇਵੀ (75) ਦਾ ਕਤਲ ਅਤੇ ੳੁਸ ਦੇ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ।ਕਤਲ ਕਿਵੇਂ ਨੇ, ਕਿੳਂ ਤੇ ਕਿਸ ਨੇ ਕੀਤਾ ਪੁਲਿਸ ਜਾਂਚ ਕਰ ਰਹੀ ਹੈ।

ਸ਼ਿਵਾਲਿਕ ਅਤੇ ਯੂਥ ਆਗੂਆਂ ਵੱਲੋਂ ਧਾਲੀਵਾਲ ਦਾ ਕੀਤਾ ਗਿਆ ਸਨਮਾਨ

ਲੁਧਿਆਣਾ 23 ਜੂਨ 2021 (ਗੁਰਕੀਰਤ ਸਿੰਘ) ਪ੍ਰਭਜੋਤ ਸਿੰਘ ਧਾਲੀਵਾਲ ਨੂੰ ਯੂਥ ਅਕਾਲੀ ਦਲ ਦਾ ਕੌਮੀ ਬੁਲਾਰਾ ਬਣਾਏ ਜਾਣ ਦੀ ਖੁਸ਼ੀ ਵਿੱਚ ਮਾਣ ਸਨਮਾਨ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ ਇਸੇ ਤਹਿਤ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਹਲਕਾ ਗਿੱਲ ਦੇ ਯੂਥ ਆਗੂਆਂ ਵੱਲੋਂ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਧਾਲੀਵਾਲ ਜਿਹੇ ਆਗੂਆਂ ਦੀ ਮਿਹਨਤ ਸਦਕਾ ਪੂਰੇ ਹਲਕੇ ਦੇ ਵਿੱਚ ਯੂਥ ਲਾਮਬੱਧ ਹੋ ਕੇ ਪਾਰਟੀ ਪ੍ਰਤੀ ਸੇਵਾਵਾਂ ਨਿਭਾ ਰਿਹਾ ਹੈ।ਉਨਾਂ ਕਿਹਾ ਕਿ ਅੱਜ ਦਾ ਯੂਥ ਬਹੁਤ ਹੀ ਪੜਿਆ ਲਿਖਿਆ ਤੇ ਸਮਝਦਾਰ ਹੈ ਜੋ ਸੁਬੇ ਨੂੰ ਬੁਲੰਦੀਆਂ ਤੱਕ ਲਿਜਾਣ ਵਿੱਚ ਆਪਣਾ ਅਹਿਮ ਯੌਗਦਾਨ ਪਾ ਸਕਦਾ ਹੈ।ਜਿਸ ਦੌਰਾਨ ਧਾਲੀਵਾਲ ਨੇ ਆਪਣੇ ਸੰਬੌਧਨ ਸਮੇਂ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਅਹੁਦੇ ਦਾ ਮਾਣ ਕੇਵਲ ਮੈਨੂੰ ਹੀ ਨਹੀਂ ਬਲਕਿ ਪੂਰੇ ਜਿਲੇ ਦੇ ਆਗੂਆਂ ਦੀ ਮਾਣ ਹੈ।ਕਿਉਂਕਿ ਸੀਨੀਅਰ ਆਗੂਆਂ ਦੀ ਪ੍ਰੇਰਣਾ ਅਤੇ ਯੂਥ ਦੇ ਸਹਿਯੋਗ ਨਾਲ ਹੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।ਧਾਲੀਵਾਲ ਨੇ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਗਤੀਵਿਧੀਆਂ ਤੇਜ ਕਰਨ ਦੀ ਲੋੜ ਹੈ ਤਾਂ ਜੋ ਸ.ਬਾਦਲ ਦੀ ਸਰਕਾਰ ਬਣਾਕੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਅੰਤ ਕੀਤਾ ਜਾ ਸਕੇ।ਇਸ ਮੌਕੇ ਨਰਿੰਦਰ ਰਣੀਆ, ਕਰਮਜੀਤ ਸਿੰਘ ਮਲਕਪੁਰ, ਸਾਬਕਾ ਸਰਪੰਚ ਬਲਜੀਤ ਸਿੰਘ, ਇਕਬਾਲ ਸਿੰਘ ਫਾਗਲਾ, ਜੱਥੇਦਾਰ ਬਲਵੰਤ ਸਿੰਘ ਰਣੀਆ, ਮੋਹਣ ਸਿੰਘ ਵਿਰਦੀ, ਹਰਸ਼ਵੀਰ ਸਿੰਘ ਝੱਮਟ, ਤਲਵਿੰਦਰ ਸਿੰਘ ਆਲਮਗੀਰ, ਮਨਜੀਤ ਸਿੰਘ ਲਵਲੀ, ਜਰਨੈਲ ਸਿੰਘ ਮਿੰਟੂ, ਕੁਲਵਿੰਦਰ ਸਿੰਘ ਸ਼ੈਂਕੀ, ਪ੍ਰਦੀਪ ਸਿੰਘ, ਗਗਨ ਕਾਲਖ, ਜਸਕਰਨ ਸਿੰਘ ਆਦਿ ਹਾਜਿਰ ਸਨ।

ਮੰਡੀ ਦੇ ਫੜ ਦਾ ਕੀਤਾ ਉਦਘਾਟਨ

           ਜਗਰਾਉਂ (ਅਮਿਤ ਖੰਨਾ)  ਮਾਰਕੀਟ ਕਮੇਟੀ ਜਗਰਾਉਂ ਅਧੀਨ ਪਿੰਡ ਕਾਉਂਕੇ ਕਲਾਂ ਵਿਖੇ ਮੰਡੀ ਦੇ ਫੜ ਦਾ ਉਦਘਾਟਨ ਕੀਤਾ ਗਿਆ  ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਦੀ ਮੰਡੀ ਵਿੱਚ ਵਿਖੇ  1.5 ਏਕੜ ਫੜ੍ਹ ਪੱਕਾ ਕੀਤਾ ਗਿਆ  ਜਿਸ ਤੇ ਤਕਰੀਬਨ 29 ਲੱਖ ਲਾਗਤ ਆਈ ਹੈ  ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਸਰਪੰਚ ਜਗਜੀਤ ਸਿੰਘ ਕਾਉਂਕੇ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਬਰਸਾਲ, ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆਂ,  ਯੂਥ ਕਾਂਗਰਸ ਪ੍ਰਧਾਨ ਮਨੀ ਗਰਗ ,ਐਡਵੋਕੇਟ ਗੁਰਵਿੰਦਰ ਸਿੰਘ ਸਦਰਪੁਰਾ ਸਰਪੰਚ ਦਰਸ਼ਨ ਸਿੰਘ ਬਿੱਲੂ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ  ਜਸ਼ਨਦੀਪ ਸਿੰਘ ਸਕੱਤਰ ਮਾਰਕੀਟ ਕਮੇਟੀ ਪਰਮਿੰਦਰ ਸਿੰਘ ਜੇ ਈ ਮੰਡੀਬੋਰਡ ਅਵਤਾਰ ਸਿੰਘ ਮੰਡੀ ਸੁਪਰਵਾਈਜ਼ਰ ਗਿਆਨ ਸਿੰਘ ਸੁਪਰਡੈਂਟ ਸਰਪੰਚ ਨਿਰਮਲ ਸਿੰਘ ਡੱਲਾ  ਕੁਲਵੰਤ ਸਿੰਘ ਸਰਪੰਚ ਕਾਉਂਕੇ ਖੋਸਾ ਅਤੇ ਸਰਪੰਚ ਗੁਰਪ੍ਰੀਤ ਸਿੰਘ ਦੀਪਾ ਗੁਰੂਸਰ ਆਦਿ ਹਾਜ਼ਰ ਸਨ

ਨਗਰ ਕੌਂਸਲ ਜਗਰਾਓਂ ਦਾ ਮਨੋਹਰ ਸਿੰਘ ਨੇ ਈ ਓ ਵਜੋਂ ਸੰਭਾਲਿਆ ਅਹੁਦਾ

  ਜਗਰਾਓਂ, 23 ਜੁਨ (ਅਮਿਤ ਖੰਨਾ, ) ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਬੀਤੇ ਗਏ ਆਰਡਰਾਂ ਮੁਤਾਬਿਕ  ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ  ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ ਨਗਰ ਕੌਂਸਲ ਜਗਰਾਓਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ  ਚਾਰਜ ਸੰਭਾਲਣ ਮੌਕੇ ਈ ਓ ਮਨੋਹਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਦਾਤਾਂ ਮੁਤਾਬਕ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ ਕਿਸੇ ਵੀ ਨਾਜਾਇਜ਼ ਕੰਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ,ਕੌਂਸਲਰ ਰਵਿੰਦਰਪਾਲ ਰਾਜੂ,  ਸਤਿਆਜੀਤ, ਚਰਨਜੀਤ ਸਿੰਘ, ਕਮਲਪ੍ਰੀਤ ਸਿੰਘ ਕੋਹਲੀ, ਅਭੈ ਜੋਸ਼ੀ,  ਜਰਨੈਲ ਸਿੰਘ ਲੋਹਟ, ਅਮਨ ਕਪੂਰ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਅਸ਼ਵਨੀ ਕੁਮਾਰ ਬੱਲੂ, ਰਾਕੇਸ਼ ਕੱਕੜ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਜਗਮੋਹਣ ਸਿੰਘ, ਦਵਿੰਦਰ ਸਿੰਘ ਗਰਚਾ, ਹਰਦੀਪ ਸਿੰਘ ਢੋਲਣ, ਪ੍ਰਮਜੀਤ ਸਿੰਘ ਬੱਬੂ, ਤੀਰਥ ਸਿੰਘ ਆਦਿ ਹਾਜ਼ਰ ਸਨ |