You are here

ਲੁਧਿਆਣਾ

ਹੀਰੋ ਦਾ ਨਵਾਂ ਮੋਟਰ ਅੱਚ ਅੱਫ 100 ਮੋਟਰ ਸਾਈਕਲ ਏ ਐੱਸ ਆਟੋਮੋਬਾਈਲ ਜਗਰਾਉਂ ਵਿਖੇ ਲਾਂਚ ਕੀਤਾ 

ਜਗਰਾਓਂ,  5 ਜੁਲਾਈ (ਅਮਿਤ ਖੰਨਾ,) ਅੱਜ ਜਗਰਾਉਂ ਵਿਖੇ ਹੀਰੋ ਦਾ ਨਵਾਂ ਮੋਟਰ ਸਾਈਕਲ ਹ ਫ 100 ਲਾਂਚ ਕੀਤਾ ਗਿਆ ।ਏ ਐੱਸ ਆਟੋਮੋਬਾਈਲ ਵਿਖੇ ਹੋਏ ਇਕ ਸਮਾਗਮ ਵਿਚ ਇਹ ਅੱਚ ਅੱਫ 100 ਮੋਟਰ ਸਾਈਕਲ ਲਾਂਚ ਕੀਤਾ ਗਿਆ ।ਉਘੇ ਸਮਾਜ ਸੇਵੀ ਸ਼੍ਰੀ ਰਜਿੰਦਰ ਕੁਮਾਰ ਜੈਨ ਵਲੋਂ ਇਹ ਮੋਟਰ ਸਾਇਕਲ ਲਾਂਚ ਕੀਤਾ ਗਿਆ ।ਇਸ ਮੌਕੇ ਉਪੇਰ ਸ ਗੁਰਿੰਦਰ ਸਿੰਘ ਸਿਧੂ ਨੇ ਦਸਿਆ ਕੇ ਬਹੁਤ ਸਾਰੇ ਖੂਬੀਆਂ ਦੇ ਨਾਲ ਇੱਸ ਮੋਟਰ ਸਾਈਕਲ ਦੀ ਕੀਮਤ 49700ਰੁਪਏ ਹੈ।ਜੋ ਕਿ ਮਾਰਕਿਟ ਵਿਚ ਬਹੁਤ ਘੱਟ ਹੈ ।ਉਨਾ ਕਿਹਾ ਕਿ ਬਹੁਤ ਹੀ ਘੱਟ ਪੈਸੇ ਦੇ ਕੇ ਬਾਕੀ ਅੱਸਾਨ ਕਿਸਤਾ ਉੱਪਰ ਇਹ ਮੋਟਰ ਸਾਈਕਲ ਘਰ ਲਿਜਾਇਆ ਜਾਂ ਸਕਦਾ ਹੈ ।ਉਨਾ ਕਿਹਾ ਕਿ ਲੋਕ ਡੌਨ ਖੁਲਨ ਤੋ ਬਾਅਦ ਲੋਕ ਹੁਣ ਆਪਣੇ ਕੰਮ ਕਾਰ ਤੇ ਜਾਨਾ ਸੁਰੂ ਹੋ ਗਏ ਹਨ ਜਿਸ ਕਾਰਨ ਇਸ ਦੀ ਮੰਗ ਬਹੁਤ ਵਧ ਗਈ ਹੈ ।ਉਨਾ ਕਿਹਾ ਕਿ ਪਿਛਲੇ ਮਹੀਨੇ ਵੀ ਕੰਪਨੀ ਨੇ ਰਿਕਾਰਡ ਤੋੜ ਸੇਲ ਕਿੱਤੀ ਸੀ ।ਇਸ ਮੌਕੇ ਤੇ ਮੈਨੇਜਰ ਕਮਲਜੀਤ ਸਿੰਘ,ਰਣਜੋਧ ਸਿੰਘ,ਜਸਪ੍ਰੀਤ ਸਿੰਘ ਅੱਤਿ ਪਰਮਿੰਦ ਕੌਰ ਹਾਜ਼ਰ ਸਨ ।

ਸੇਵਾ ਭਾਰਤੀ ਰਜਿ: ਜਗਰਾਉਂ ਵੱਲੋਂ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਓਂ,  5 ਜੁਲਾਈ (ਅਮਿਤ ਖੰਨਾ,)ਸੇਵਾ ਭਾਰਤੀ ਰਜਿ: ਜਗਰਾਉਂ ਵੱਲੋਂ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸਿਨ ਦਾ ਕੈਂਪ ਸਨਾਤਨ ਧਰਮ ਪਾਠਸ਼ਾਲਾ ਨੇੜੇ ਢੋਲਾਂ ਵਾਲਾ ਖੂਹ ਜਗਰਾਉਂ ਵਿਖੇ ਲਗਾਇਆ ਗਿਆ  ਇਸ ਕੈਂਪ ਦਾ ਉਦਘਾਟਨ ਬੀਜੇਪੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਨੇ ਕੀਤਾ  ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ  ਇਸ ਮੌਕੇ ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ  ਅਤੇ ਸੇਵਾ ਭਾਰਤੀ ਰਜਿ: ਜਗਰਾਉਂ ਦੇ ਚੇਅਰਮੈਨ ਰਵਿੰਦਰ ਵਰਮਾ,  ਪ੍ਰਧਾਨ ਨਰੇਸ਼ ਗੁਪਤਾ,  ਸੈਕਟਰੀ ਨਵੀਨ ਗੁਪਤਾ , ਅਤੇ ਖਜ਼ਾਨਚੀ ਰਾਕੇਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਸੇਵਾ ਭਾਰਤੀ ਰਜਿ: ਜਗਰਾਉਂ ਦੇ ਚੇਅਰਮੈਨ ਰਵਿੰਦਰ ਵਰਮਾ, ਪ੍ਰਧਾਨ ਨਰੇਸ਼ ਗੁਪਤਾ, ਸੈਕਟਰੀ ਨਵੀਨ ਗੁਪਤਾ ,ਅਤੇ ਖਜ਼ਾਨਚੀ ਰਾਕੇਸ਼ ਸਿੰਗਲਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਮੰਡਲ ਪ੍ਰਧਾਨ ਹਨੀ ਗੋਇਲ ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਰਜਿੰਦਰ ਸ਼ਰਮਾ, ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜਿਲ੍ਹਾ ਸਕੱਤਰ ਐਡਵੋਕੇਟ ਵਿਵੇਕ, ਭਾਰਦਵਾਜ ਯੁਵਾ ਮੋਰਚਾ ਦੇ ਜ਼ਿਲ੍ਹਾ  ਜਨਰਲ  ਸਕੱਤਰ ਨਾਵਲ ਧੀਰ, ਸਤੀਸ਼ ਕਾਲੜਾ ,ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਅੰਕੁਸ਼ ਗੋਇਲ, ਸਰਕਲ ਮੀਤ ਪ੍ਰਧਾਨ ਰਾਜੇਸ਼ ਲੂੰਬਾ,  ਮੰਡਲ ਜਨਰਲ ਸਕੱਤਰ ਰਾਜੇਸ਼ਅਗਰਵਾਲ , ਹਰੀਓਮ ਵਰਮਾ,ਕੈਪਟਨ ਨਰੇਸ਼ ਵਰਮਾ , ਆਦਿ ਹਾਜ਼ਰ ਸਨ|

Ward No 3 ਪੀਣ ਵਾਲੇ ਪਾਣੀ ਕਾਰਨ ਦੁਖੀ  -Video

 ਘਰਾਂ ਵਿੱਚ ਪਾਣੀ ਸੀਵਰੇਜ ਦੇ ਪਾਣੀ ਦੇ ਨਾਲ ਮਿਕਸ ਹੋ ਕੇ ਆ ਰਿਹਾ ਹੈ - ਵਾਰਡ ਵਾਸੀ  

ਜਗਰਾਉਂ ਤੋਂ ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਦੀ ਵਿਸ਼ੇਸ਼ ਰਿਪੋਰਟ  

ਅੱਜ ਵਾਰਡ ਨੰਬਰ ਤਿੱਨ ਦੇ ਲੋਕਾਂ ਨੇ ਬੜੇ ਹੀ ਦੁਖੀ ਮਨ ਤੋਂ  ਸਬੰਧਤ ਅਧਿਕਾਰੀਆਂ , ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਨਾਲ ਲੜ ਰਹੇ ਹਨ  ਪਾਣੀ ਸੀਵਰੇਜ ਦੇ ਪਾਣੀ ਦੇ ਨਾਲ ਮਿਕਸ ਹੋ ਕੇ ਘਰਾਂ ਵਿੱਚ ਪਹੁੰਚ ਰਿਹਾ ਹੈ ਜੋ ਕੇ ਘਰਾਂ ਵਿੱਚ ਬਦਬੂ ਵੀ ਫੈਲੀ ਹੋਈ ਹੈ ਪੀਣ ਦੇ ਨਾਲ ਨਾਲ ਇਹ ਪਾਣੀ ਘਰਾਂ ਦੇ ਵਿੱਚ ਟਾਇਲਟਾਂ ਦੇ ਵਰਤਣ ਯੋਗ ਵੀ ਨਹੀਂ  

Facebook Link ; https://fb.watch/6xK3xNaOQ4/

ਬਿਜਲੀ ਕੱਟਾਂ ਖ਼ਿਲਾਫ਼ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ - ਪ੍ਰਧਾਨ ਕਮਾਲਪੁਰਾ

ਲੁਧਿਆਣਾ, 4 ਜੁਲਾਈ  ( ਜਸਮੇਲ ਗ਼ਾਲਿਬ ) ਬਿਜਲੀ ਸਪਲਾਈ ਤੇ ਲਗਾਤਾਰ ਘੰਟਿਆਂ ਬੱਧੀ ਕੱਟ ਲਾਉਣ ਖਿਲਾਫ ਕਿਸਾਨਾਂ ਵੱਲੋਂ ਮੋਤੀ ਮਹਿਲ ਪਟਿਆਲਾ ਦਾ ਿਘਰਾਓ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦਿੱਲੀ ਦੇ ਸੱਦੇ 'ਤੇ 6 ਜਲਾਈ ਨੂੰ ਪਾਵਰਕਾਮ ਵਲੋਂ ਘਰਾਂ ਦੀ 24 ਘੰਟੇ ਤੇ ਖੇਤਾਂ ਵਾਲੀ 8 ਘੰਟੇ ਬਿਜਲੀ ਸਪਲਾਈ ਤੇ ਲਗਾਤਾਰ ਘੰਟਿਆਂ ਬੱਧੀ ਕੱਟ ਲਾਉਣ ਖਿਲਾਫ ਮੋਤੀ ਮਹਿਲ ਪਟਿਆਲਾ ਦਾ ਿਘਰਾਓ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਪਹਿਲਾਂ ਬਿਜਲੀ ਦਫਤਰਾਂ ਤੇ ਗਰਿੱਡਾਂ ਅੱਗੇ ਧਰਨੇ ਤੇ ਿਘਰਾਓ ਕੀਤਾ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਕਿਸਾਨਾਂ ਤੇ ਮਜ਼ਦੂਰਾਂ ਨੇ ਮਜਬੂਰ ਹੋ ਕੇ ਮੁੱਖ ਮੰਤਰੀ ਦੇ ਿਘਰਾਓ ਦਾ ਫੈਸਲਾ ਕੀਤਾ ਹੈ। ਹਰ ਰੋਜ਼ ਗੈਸ, ਡੀਜ਼ਲ, ਪੈਟਰੋਲ ਤੇ ਖਾਣ-ਪੀਣ ਦੀਆਂ ਵਸਤਾਂ 'ਚ ਹੋ ਰਹੇ ਲਗਾਤਾਰ ਵਾਧੇ ਖਿਲਾਫ ਸਾਰੇ ਭਾਰਤ ਦੇ ਪਿੰਡਾਂ ਤੇ ਸ਼ਹਿਰਾਂ 'ਚ 8 ਜਲਾਈ ਨੂੰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰਰੀਤ ਸਿੰਘ, ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਉਪਲ, ਤਾਰਾ ਸਿੰਘ ਅੱਚਰਵਾਲ, ਸਰਬਜੀਤ ਸਿੰਘ ਧੂੜਕੋਟ, ਸ਼ਿਵਦੇਵ ਸਿੰਘ, ਸੁਖਦੇਵ ਸਿੰਘ ਕਾਲਸ, ਦਰਸ਼ਨ ਸਿੰਘ ਜਲਾਲਦੀਵਾਲ ਜੱਸਾ ਝੋਰਵਾਲੀ, ਮਨਜਿੰਦਰ ਸਿੰਘ ਜੱਟਪੁਰਾ, ਹਾਕਮ ਸਿੰਘ ਬਿੰਜਲ, ਬਲਵੀਰ ਸਿੰਘ ਉਮਰਪੁਰਾ, ਕੇਹਰ ਸਿੰਘ ਬੁਰਜ ਨਕਲੀਆ, ਗੁਰਤੇਜ ਸਿੰਘ ਨੱਥੋਵਾਲ, ਸਾਧੂ ਸਿੰਘ ਚੱਕ ਭਾਈਕਾ, ਗੁਰਜੀਤ ਸਿੰਘ ਬੋਪਾਰਾਏ ਖੁਰਦ, ਬਲਜਿੰਦਰ ਸਿੰਘ, ਕੱਦੂ ਜੌਹਲਾਂ, ਮਨਦੀਪ ਸਿੰਘ ਦੱਧਾਹੂਰ, ਮਨੀ ਮੰਡੇਰ, ਜਤਿੰਦਰ ਸਿੰਘ ਜੋਤੀ ਨੰਬਰਦਾਰ ਹਲਵਾਰਾ, ਹਰਦੇਵ ਸਿੰਘ ਨੰਬਰਦਾਰ ਭੈਣੀ ਦਰੇੜਾ, ਗੁਰਮੇਲ ਸਿੰਘ ਨੂਰਪੁਰਾ, ਮਾ. ਸ਼ਿਵਦੇਵ ਸਿੰਘ, ਸਰਪੰਚ ਲਖਬੀਰ ਸਿੰਘ ਲੋਹਟਬੱਦੀ ਤੇ ਮਨਦੀਪ ਸਿੰਘ ਗੋਲਡੀ ਰਾਜਗੜ੍ਹ ਹਾਜ਼ਰ ਸਨ।

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਕੌਂਸਲਰ ਠੁਕਰਾਲ ਨੇ ਵਾਰਡ ਚ ਚਲਾਈ ਸਫਾਈ ਮੁਹਿੰਮ

 ਜਗਰਾਉਂ (ਅਮਿਤ ਖੰਨਾ )ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਹੀ  ਵਾਰਡ ਨੰਬਰ 3 ਦੇ ਕਾਂਗਰਸੀ ਕੌਂਸਲਰ ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਵਾਰਡ ਚ ਸਫ਼ਾਈ ਮੁਹਿੰਮ ਚਲਾਈ  ਅਤੇ ਵੱਡੇ ਵੱਡੇ ਲੱਗੇ ਹੋਏ ਕੂੜੇ ਦੇ ਢੇਰ ਚੁਕਵਾਏ  ਇਸ ਮੌਕੇ ਅਜੀਤ ਸਿੰਘ ਠੁਕਰਾਲ ਨੇ ਕਿਹਾ ਕਿ  ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਕਰਕੇ ਵਾਰਡ ਦਾ ਬੁਰਾ ਹਾਲ ਸੀ  ਪਰ ਅੱਜ ਸਫਾਈ ਸੇਵਕਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਵਾਰਡ  ਦੇ ਵਿੱਚ ਸਫ਼ਾਈ ਦੀ ਮੁਹਿੰਮ ਸ਼ੁਰੂ ਕਰਵਾਈ ਗਈ  ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜ ਸੇਵੀ ਸੋਨੂੰ ਅਰੋੜਾ ਪ੍ਰਾਪਰਟੀ ਡੀਲਰ ਵਾਲੇ ਵੀ ਮੌਜੂਦ ਸਨ

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਦੂਸਰਾ ਕੋਰੋਨਾ ਵੈਕਸੀਨ ਕੈਂਪ ਲਗਾਇਆ  

                  ਜਗਰਾਉਂ (ਅਮਿਤ ਖੰਨਾ )  ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਦੂਸਰਾ ਕੋਰੋਨਾ ਵੈਕਸੀਨ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਦੀ ਏ ਐਨ ਐੱਮ ਵੀਰਪਾਲ ਕੌਰ ਅਤੇ ਕੰਪਿਊਟਰ ਓਪਰੇਟਰ ਨਿੱਕੀ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 247 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ| ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਸਾਇਟੀ ਦਾ ਇਹ ਦੂਸਰਾ ਕੋਰੋਨਾ ਵੈਕਸੀਨ ਕੈਂਪ ਹੈ ਜਿਸ ਵਿਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਕੈਂਪ ਵਿਚ 247 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ| ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਐਤਵਾਰ 11 ਜੁਲਾਈ ਨੂੰ  ਖ਼ੂਨ-ਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ| ਇਸ ਮੌਕੇ ਮਨੋਹਰ ਸਿੰਘ ਟੱਕਰ, ਕਪਿਲ ਸ਼ਰਮਾ, ਸੁਖਦੇਵ ਗਰਗ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ|

ਡੀਏਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਮੈਂਗੋ ਡੈਅ ਸੈਲੀਬ੍ਰੇਸ਼ਨ ਕੀਤੀ ਗਈ 

ਜਗਰਾਓਂ, 3 ਜੁਲਾਈ (ਅਮਿਤ ਖੰਨਾ,) ਡੀਏਵੀ ਸੈਂਟਨਰੀ ਪਬਲਿਕ ਸਕੂਲ ,ਜਗਰਾਓਂ ਵਿਖੇ ਮੈਂਗੋ ਡੈਅ ਸੈਲੀਬ੍ਰੇਸ਼ਨ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਰੂਪੀ ਗਤੀਵਿਧੀ ਵਿੱਚ ਨਰਸਰੀ,ਐਲ .ਕੇ.ਜੀ,ਯੂ.ਕੇ.ਜੀ ਜਮਾਤਾਂ ਦੇ ਵਿਦਿਆਰਥੀਆਂ ਨੇ  ਭਾਗ ਲਿਆ। ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਉਨ•ਾਂ ਦੇ ਅਧਿਆਪਕਾਂ ਸੀਮਾ ਬੱਸੀ,  ਮਨਦੀਪ ਕੌਰ ,ਨੀਤੂ ਕਟਾਰੀਆ, ਰੀਚਾ ਬਾਂਸਲ, ਪਾਰੁਲ ਡੋਗਰਾ ਨੇ ਬਖੂਬੀ ਕੀਤਾ। ਅਧਿਆਪਕਾਂ ਦੀ ਨਿਗਰਾਨੀ ਹੇਠ ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥੀ ਕਾਟਨ  ਬਾਲ ਅਤੇ ਈਅਰ ਬਡ ਪੇਂਟਿੰਗ ਕੀਤੀ । ਉਨ•ਾਂ ਨੇ ਅੰਬ ਦੇ ਅਕਾਰ ਦੀਆਂ ਐਨਕਾ ਤੇ ਮੁਕਟ ਬਣਾਏ। ਵਿਦਿਆਰਥੀਆਂ ਨੂੰ ਫਲਾਂ ਦੇ ਰਾਜੇ ਅੰਬ ਦੇ ਗੁਣਾਂ ਅਤੇ ਭਿੰਨ-ਭਿੰਨ ਕਿਸਮਾਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ  ਇਸ ਗਤੀਵਿਧੀ ਦਾ ਰੱਜ ਕੇ ਅਨੰਦ ਮਾਣਿਆ

60 ਗ੍ਰਾਮ ਹੈਰੋਇਨ ਸਣੇ 2 ਕਾਬੂ  

ਜਗਰਾਉਂ 03 ਜੁਲਾਈ ( ਅਮਿਤ ਖੰਨਾ ) ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਮੁਹਿੰਮ ਤਹਿਤ 02 ਵਿਅਕਤੀਆਂ   ਨੂੰ ਕਾਬੂ ਕਰਕੇ ਉਸ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
   ਸੀ. ਆਈ. ਏ. ਸਟਾਫ ਦੇ ਏ. ਐਸ. ਆਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੌਰਾਨੇ ਡਿਊਟੀ ਮਲਕ ਚੌਕ ਮੌਜੂਦ ਸੀ ਤਾਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ  02 ਮੁਹੱਲਾ ਧੂਮਨ , ਨਸ਼ੇ ਵੇਚਣ ਦਾ ਕੰਮ ਕਰਦਾ ਹੈ ਜੋ ਅੱਜ ਨਸ਼ੇ ਵੇਚਣ ਲਈ ਕੋਠੇ ਖੰਜੂਰਾਂ ਤੋਂ ਅਲੀਗੜ੍ਹ ਵੱਲ ਜਾ ਰਿਹਾ ਹੈ ਪੁਲਸ ਨੇ ਸੂਚਨਾ ਦੇ ਆਧਾਰ ਤੇ ਸੇਮ ਪੁਲ ਤੇ ਨਾਕੇਬੰਦੀ ਕਰ ਇੱਕ ਸਕੂਟਰੀ ਪੀ ਬੀ 25 ਜੀ 6108 ਨੂੰ ਰੋਕਿਆ , ਜਿਸ ਨੂੰ ਹੈਪੀ ਚਲਾ ਰਿਹਾ ਸੀ ਰੋਕ ਕੇ ਚੈੱਕ ਕੀਤਾ ਤਾਂ ਉਸ ਪਾਸੋਂ  40 ਗਰਾਮ ਹੈਰੋਇਨ ਬਰਾਮਦ ਕੀਤੀ  ।
      ਇਸੇ ਤਰ੍ਹਾਂ ਦੂਸਰੇ ਵਿਅਕਤੀ ਖ਼ਿਲਾਫ਼ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ  ਰਾਜਿੰਦਰ ਪਾਲ ਸਿੰਘ ਵਾਸੀ ਐਤੀਆਣਾ ,  ਸੁਧਾਰ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ , ਜੋ ਅੱਜ ਆਪਣੇ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਤੋਂ ਰਾਜੋਆਣਾ ਖੁਰਦ ਵੱਲ ਹੈਰੋਇਨ ਵੇਚਣ ਆ ਰਿਹਾ ਹੈ । ਪੁਲਸ ਨੇ ਤੁਰੰਤ ਰਸਤੇ ਵਿਚ ਐਤੀਆਣਾ ਤੋਂ ਰਾਜੋਆਣਾ ਖੁਰਦ ਰੋਡ ਤੇ ਨਾਕੇਬੰਦੀ ਕਰ ਜਸਵਿੰਦਰ ਸਿੰਘ ਨੂੰ ਰੋਕ ਕੇ ਉਸ ਪਾਸੋਂ 20 ਗਰਾਮ  ਹੈਰੋਇਨ ਬਰਾਮਦ ਕੀਤੀ ਪੁਲਸ ਨੇ ਇਨ੍ਹਾਂ ਦੋਨਾਂ ਖਿਲਾਫ ਸਬੰਧਤ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 , 25 ਤਹਿਤ ਮਾਮਲਾ ਦਰਜ ਕਰਕੇ ਦੋਨਾਂ  ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ  ।

ਲੋਕ ਸੇਵਾ ਸੁਸਾਇਟੀ ਵੱਲੋਂ ਜਗਰਾਓਂ ਦੇ 18 ਡਾਕਟਰਾਂ ਦਾ ਸਨਮਾਨ ਕੀਤਾ 

ਜਗਰਾਓਂ, 3 ਜੁਲਾਈ (ਅਮਿਤ ਖੰਨਾ ) ਅੰਤਰਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵੱਲੋਂ ਜਗਰਾਓਂ ਦੇ 18 ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਗੁਪਤਾ ਹਸਪਤਾਲ ਕੱਚਾ ਮਲਕ ਰੋਡ ਜਗਰਾਓਂ ਵਿਖੇ ਕਰਵਾਏ ਸਮਾਗਮ ਵਿਚ ਡਾ: ਸੁਰਿੰਦਰ ਗੁਪਤਾ, ਡਾ: ਸਤੀਸ਼ ਜੈਨ, ਡਾ: ਅਜੇ ਬਾਂਸਲ, ਡਾ: ਅੰਕਿਤ ਗੁਪਤਾ, ਡਾ: ਅਤੀਸ਼ ਗੁਪਤਾ, ਡਾ: ਮਾਨਵ ਰਤਨ, ਡਾ: ਮੀਨਾਕਸ਼ੀ ਗੁਪਤਾ, ਡਾ: ਦੀਪਾਂਸ਼ੂ ਗੁਪਤਾ. ਡਾ: ਮੁਕੇਸ਼, ਡਾ: ਸੁਨੈਨਾ, ਡਾ: ਵਿਨੋਦ ਵਰਮਾ, ਡਾ: ਬੀ ਬੀ ਬਾਂਸਲ. ਡਾ: ਗੁਰਪ੍ਰੀਤ ਸਿੰਘ ਕਲਸੀ, ਡਾ: ਰਾਕੇਸ਼ ਗਰਗ, ਡਾ: ਸੁਰਿੰਦਰ ਮੈਣੀ, ਡਾ: ਸਾਹਿਲ ਦੁਆ, ਡਾ: ਵਿਵੇਕ ਗੋਇਲ ਅਤੇ ਡਾ: ਮਦਨ ਅਰੋੜਾ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਡਾਕਟਰਾਂ ਨੂੰ ਜਿੱਥੇ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਉੱਥੇ ਡਾਕਟਰਾਂ ਨੇ ਵੀ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕੋਰੋਨਾ ਅਜਿਹੀ ਭਿਆਨਕ ਬਿਮਾਰੀ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਹੈ। ਉਨ•ਾਂ ਕਿਹਾ ਕਿ ਇਨ•ਾਂ ਡਾਕਟਰਾਂ ਨੇ ਹਮੇਸ਼ਾ ਹੀ ਸੁਸਾਇਟੀ ਦੀ ਇੱਕ ਆਵਾਜ਼ ’ਤੇ ਮੈਡੀਕਲ ਕੈਂਪਾਂ ਵਿਚ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਦਾ ਦੇਣ ਸੁਸਾਇਟੀ ਦੇ ਨਹੀਂ ਸਕੀ। ਉਨ•ਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਸਮੇਂ ਜਦ ਮਰੀਜ਼ਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਉਨ•ਾਂ ਦਾ ਸਾਥ ਛੱਡ ਰਹੇ ਸਨ ਤਾਂ ਉਸ ਸਮੇਂ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੀ ਜੋ ਸੇਵਾ ਕੀਤੀ ਹੈ ਉਸ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਉਨ•ਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ।  ਉਨ•ਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਕੈਪਟਨ ਨਰੇਸ਼ ਵਰਮਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਮਿੱਤਲ, ਆਰ ਕੇ ਗੋਇਲ, ਜਸਵੰਤ ਸਿੰਘ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।

ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਵੱਲੋਂ  ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਲਗਾਇਆ ਗਿਆ  

ਜਗਰਾਓਂ, 3 ਜੁਲਾਈ (ਅਮਿਤ ਖੰਨਾ,) ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਕੈਂਪ  ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਲੁਧਿਆਣਾ(ਦਿਹਾਤੀ),ਨੇ ਕੀਤਾ ਮੁਫ਼ਤ ਵੈਕਸੀਨ ਕੈਂਪ ਦੇ ਵਿਚ 300 ਪਲੱਸ ਵਿਅਕਤੀਆਂ ਦੇ ਵੈਕਸੀਨ ਲਗਵਾਈ  ਇਸ ਮੌਕੇ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਅਤੇ ਬਰਾਦਰੀ ਦੇ ਸੈਕਟਰੀ ਧਰਮਪਾਲ ਜੈਨ ਨੇ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ  ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ  ਸਾਡੀ ਵੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਾ ਕੇ ਸਰਕਾਰ ਦਾ ਸਮਰਥਨ ਕਰੀਏ  ਉਨ•ਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾਂ ਸੁਰੱਖਿਅਤ ਹੈ  ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਤੇ ਦੂਸਰੀ ਡੋਜ਼ ਲਗਾਈ ਗਈ  ਇਸ ਮੌਕੇ ਸਿਵਲ ਹਸਪਤਾਲ ਜਗਰਾਓਂ ਦੇ ਐਸ ਐਮ ਓ ਡਾ: ਪਰਦੀਪ ਮਹਿੰਦਰਾ ਉਨ•ਾਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ  ਇਸ ਮੌਕੇ ਡੀਐੱਸਪੀ ਜਤਿੰਦਰਜੀਤ ਸਿੰਘ, ਕੌਂਸਲਰ ਹਿਮਾਂਸ਼ੂ ਮਲਿਕ, ਸ੍ਰੀ ਰੂਪ ਚੰਦ ਜੈਨ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੈਸ਼ਾ, ਸੈਕਟਰੀ ਧਰਮਪਾਲ ਜੈਨ, ਖਜ਼ਾਨਚੀ ਵਿਜੇ ਜੈਨ , ਸਾਬਕਾ ਪ੍ਰਧਾਨ ਰਮੇਸ਼ ਜੈਨ,  ਅਨੀਸ਼ ਜੈਨ ਵਾਈਸ ਪ੍ਰਧਾਨ,  ਹਨੀ ਜੈਨ ਪ੍ਰਧਾਨ ਯੁਵਕ ਮੰਡਲ,  ਕਪਿਲ ਜੈਨ, ਗਗਨ ਜੈਨ,  ਯੋਗੇਸ਼ ਜੈਨ, ਰਾਹੁਲ ਜੈਨ , ਵੈਭਵ ਜੈਨ, ਸੰਦੇਸ਼ ਜੈਨ,  ਅਮਨ ਜੈਨ , ਰਿਸ਼ਵ ਜੈਨ,  ਸੰਜੀਵ ਜੈਨ,  ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ