ਜਗਰਾਉਂ 03 ਜੁਲਾਈ ( ਅਮਿਤ ਖੰਨਾ ) ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਮੁਹਿੰਮ ਤਹਿਤ 02 ਵਿਅਕਤੀਆਂ ਨੂੰ ਕਾਬੂ ਕਰਕੇ ਉਸ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਸੀ. ਆਈ. ਏ. ਸਟਾਫ ਦੇ ਏ. ਐਸ. ਆਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੌਰਾਨੇ ਡਿਊਟੀ ਮਲਕ ਚੌਕ ਮੌਜੂਦ ਸੀ ਤਾਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਮੁਹੱਲਾ ਧੂਮਨ , ਨਸ਼ੇ ਵੇਚਣ ਦਾ ਕੰਮ ਕਰਦਾ ਹੈ ਜੋ ਅੱਜ ਨਸ਼ੇ ਵੇਚਣ ਲਈ ਕੋਠੇ ਖੰਜੂਰਾਂ ਤੋਂ ਅਲੀਗੜ੍ਹ ਵੱਲ ਜਾ ਰਿਹਾ ਹੈ ਪੁਲਸ ਨੇ ਸੂਚਨਾ ਦੇ ਆਧਾਰ ਤੇ ਸੇਮ ਪੁਲ ਤੇ ਨਾਕੇਬੰਦੀ ਕਰ ਇੱਕ ਸਕੂਟਰੀ ਪੀ ਬੀ 25 ਜੀ 6108 ਨੂੰ ਰੋਕਿਆ , ਜਿਸ ਨੂੰ ਹੈਪੀ ਚਲਾ ਰਿਹਾ ਸੀ ਰੋਕ ਕੇ ਚੈੱਕ ਕੀਤਾ ਤਾਂ ਉਸ ਪਾਸੋਂ 40 ਗਰਾਮ ਹੈਰੋਇਨ ਬਰਾਮਦ ਕੀਤੀ ।
ਇਸੇ ਤਰ੍ਹਾਂ ਦੂਸਰੇ ਵਿਅਕਤੀ ਖ਼ਿਲਾਫ਼ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਰਾਜਿੰਦਰ ਪਾਲ ਸਿੰਘ ਵਾਸੀ ਐਤੀਆਣਾ , ਸੁਧਾਰ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ , ਜੋ ਅੱਜ ਆਪਣੇ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਤੋਂ ਰਾਜੋਆਣਾ ਖੁਰਦ ਵੱਲ ਹੈਰੋਇਨ ਵੇਚਣ ਆ ਰਿਹਾ ਹੈ । ਪੁਲਸ ਨੇ ਤੁਰੰਤ ਰਸਤੇ ਵਿਚ ਐਤੀਆਣਾ ਤੋਂ ਰਾਜੋਆਣਾ ਖੁਰਦ ਰੋਡ ਤੇ ਨਾਕੇਬੰਦੀ ਕਰ ਜਸਵਿੰਦਰ ਸਿੰਘ ਨੂੰ ਰੋਕ ਕੇ ਉਸ ਪਾਸੋਂ 20 ਗਰਾਮ ਹੈਰੋਇਨ ਬਰਾਮਦ ਕੀਤੀ ਪੁਲਸ ਨੇ ਇਨ੍ਹਾਂ ਦੋਨਾਂ ਖਿਲਾਫ ਸਬੰਧਤ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 , 25 ਤਹਿਤ ਮਾਮਲਾ ਦਰਜ ਕਰਕੇ ਦੋਨਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ ।