2022 ਦੀਆਂ ਚੋਣਾਂ ਨੂੰ ਮੱੁਖ ਰੱਖ ਕੇ ਹਲਕਾ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਵੱਲੋ ਵਰਕਰਾਂ ਨੂੰ ਜ਼ਿੰਮੇਵਾਰੀਆਂ ਜਲਦੀ ਦਿੱਤੀਆਂ ਜਾਣਗੀਆਂ:ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹਲਕਾ ਧਰਮਕੋਟ ਵਿਚ ਕੰਮ ਕਰਨ ਵੱਲੇ ਵਰਕਰਾਂ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਪਾਰਟੀ ਦਾ ਢਾਂਚਾ ਪੂਰਾ ਕਰ ਕੇ ਪੂਰੇ ਜੋਸ਼ ਅਤੇ ਮਿਹਨਤ ਨਾਲ ਚੋਣਾਂ ਵਿਚ ਉਤਰਿਆ ਜਾਵੇ।ਉਨ੍ਹਾਂ ਕਿਹਾ ਕਿ 3 ਬਲਾਕ ਪ੍ਰਧਾਨ ਲਾ ਦਿੱਤੇ ਗਏ ਹਨ ਅਤੇ ਕੋਟ ਈਸੇ ਖਾਂ ਬਲਾਕ ਦਾ ਪ੍ਰਧਾਨ ਜਲਦੀ ਲਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਸਾਰੇ ਹਲਕੇ ਵਿਚ ਸਰਕਲ ਪ੍ਰਧਾਨ ਲਾਏ ਜਾਣਗੇ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੇਅ ਕੀਤੀਆਂ ਜਾਣਗੀਆਂ।ਸੰਜੀਚ ਕੋਛਣ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਵਾਰ ਪੂਰੀ ਰਣਨੀਤੀ ਨਾਲ ਹੀ ਚੋਣਾਂ ਲੜੀਆਂ ਜਾਣਗੀਆਂ।ਜੋ ਕਮੀਆਂ 2017 ਵਿਚ ਰਹਿ ਗਈਆਂ ਸਨ।ਉਨ੍ਹਾਂ ਨੂੰ ਉਪਰ ਪੂਰੀ ਪਾਰਟੀ ਵੱਲੋਂ ਵਿਚਾਰ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਭੁੱਲਾਂ ਤੋਂ ਸਬਕ ਲੈਂਦੇ ਹੋਏ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਇਸ ਵਾਰ ਪੁਰਾ ਉਤਰੇਗੀ ਅਤੇ ਪੰਜਾਬ ਦੇ ਲੋਕ ਵੀ ਅਕਾਲ-ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਇਸ ਵਾਰ ਪੰਜਾਬ ਵਿਚ ਆਪ ਨੂੰ ਮੌਕੇ ਦੇਣਗੇ,ਕਿਉਂਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਣ ਕਿਸਾਨ ਧਰਨਿਆਂ ‘ਤੇ ਹਨ।ਵਪਾਰੀ, ਸਰਕਾਰੀ ਕਰਮਚਾਰੀ ਸੜਕਾਂ ‘ਤੇ ਹਨ ਸਾਰੇ ਵਰਗ ਦੁਖੀ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਕਾਰਣ ਲੋਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਹਨ।ਕਿਸਾਨ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ ਅਤੇ ਵਪਾਰੀ ਵਰਗ ਪੰਜਾਬ ਵਿਚ ਗੱਡੀਆਂ ਨਾ ਚੱਲਣ ਕਾਰਣ ਪ੍ਰੇਸ਼ਾਨ ਹਨ।ਇਸ ਸਮੇਂ ਰਾਜਾ ਮਾਨ,ਮਨਜਿੰਦਰ ਔਲਖ,ਗੁਰਪ੍ਰੀਤ ਕੰਬੋਜ,ਕੇਵਲ ਸਿੰਘ,ਅਮਨਦੀਪ ਸਿੰਘ,ਨਿਰਮਲ ਸਿੰਘ,ਸੁਰਜੀਤ ਸਿੰਘ,ਸੁਖਜਿੰਦਰ ਸੋਨੀ,ਅਜੇ ਸ਼ਰਮਾ ,ਲਖਵਿੰਦਰ ਬਾਬਾ,ਪਵਨ ਰੇਲੀਆ,ਰਣਜੀਤ ਨੋਨ ਿ,ਬਲਵਿੰਦਰ ਸਿੰਘ ,ਹਰਭਜਨ ਸਿੰਘ,ਰਵਿੰਦਰ ਨੋਨ,ਿਬਲਜਿੰਦਰ ਸਿੰਘ ,ਹਰਭਜਨ ਸਿੰਘ ,ਸੁਖਬੀਰ ਸਿੰਘ,ਭੁਪਿੰਦਰ ਬੈਂਸ,ਰਣਜੀਤ ਸਿੰਘ,ਜਸਪਾਲ ਸਿੰਘ,ਬਗੀਚਾ ਸਿੰਘ,ਕੁਲਦੀਪ ਸੰਘਲਾ ,ਗੁਰਮੁਖ ਪੰਡੋਰੀ ਆਦਿ ਹਾਜ਼ਰ ਸਨ।