ਜਗਰਾਓਂ, 3 ਜੁਲਾਈ (ਅਮਿਤ ਖੰਨਾ ) ਅੰਤਰਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵੱਲੋਂ ਜਗਰਾਓਂ ਦੇ 18 ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਗੁਪਤਾ ਹਸਪਤਾਲ ਕੱਚਾ ਮਲਕ ਰੋਡ ਜਗਰਾਓਂ ਵਿਖੇ ਕਰਵਾਏ ਸਮਾਗਮ ਵਿਚ ਡਾ: ਸੁਰਿੰਦਰ ਗੁਪਤਾ, ਡਾ: ਸਤੀਸ਼ ਜੈਨ, ਡਾ: ਅਜੇ ਬਾਂਸਲ, ਡਾ: ਅੰਕਿਤ ਗੁਪਤਾ, ਡਾ: ਅਤੀਸ਼ ਗੁਪਤਾ, ਡਾ: ਮਾਨਵ ਰਤਨ, ਡਾ: ਮੀਨਾਕਸ਼ੀ ਗੁਪਤਾ, ਡਾ: ਦੀਪਾਂਸ਼ੂ ਗੁਪਤਾ. ਡਾ: ਮੁਕੇਸ਼, ਡਾ: ਸੁਨੈਨਾ, ਡਾ: ਵਿਨੋਦ ਵਰਮਾ, ਡਾ: ਬੀ ਬੀ ਬਾਂਸਲ. ਡਾ: ਗੁਰਪ੍ਰੀਤ ਸਿੰਘ ਕਲਸੀ, ਡਾ: ਰਾਕੇਸ਼ ਗਰਗ, ਡਾ: ਸੁਰਿੰਦਰ ਮੈਣੀ, ਡਾ: ਸਾਹਿਲ ਦੁਆ, ਡਾ: ਵਿਵੇਕ ਗੋਇਲ ਅਤੇ ਡਾ: ਮਦਨ ਅਰੋੜਾ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਡਾਕਟਰਾਂ ਨੂੰ ਜਿੱਥੇ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਉੱਥੇ ਡਾਕਟਰਾਂ ਨੇ ਵੀ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕੋਰੋਨਾ ਅਜਿਹੀ ਭਿਆਨਕ ਬਿਮਾਰੀ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਹੈ। ਉਨ•ਾਂ ਕਿਹਾ ਕਿ ਇਨ•ਾਂ ਡਾਕਟਰਾਂ ਨੇ ਹਮੇਸ਼ਾ ਹੀ ਸੁਸਾਇਟੀ ਦੀ ਇੱਕ ਆਵਾਜ਼ ’ਤੇ ਮੈਡੀਕਲ ਕੈਂਪਾਂ ਵਿਚ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਦਾ ਦੇਣ ਸੁਸਾਇਟੀ ਦੇ ਨਹੀਂ ਸਕੀ। ਉਨ•ਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਸਮੇਂ ਜਦ ਮਰੀਜ਼ਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਉਨ•ਾਂ ਦਾ ਸਾਥ ਛੱਡ ਰਹੇ ਸਨ ਤਾਂ ਉਸ ਸਮੇਂ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੀ ਜੋ ਸੇਵਾ ਕੀਤੀ ਹੈ ਉਸ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਉਨ•ਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ। ਉਨ•ਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਕੈਪਟਨ ਨਰੇਸ਼ ਵਰਮਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਮਿੱਤਲ, ਆਰ ਕੇ ਗੋਇਲ, ਜਸਵੰਤ ਸਿੰਘ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।