You are here

ਲੁਧਿਆਣਾ

ਸਾਹਿਤ ਸਭਾ ਜਗਰਾਓਂ ਵੱਲੋਂ ਸਾਲਾਨਾ ਸਮਾਗਮ  ਕਰਵਾਇਆ ਗਿਆ- Video

ਜਗਰਾਉਂ (ਅਮਿਤ ਖੰਨਾ/ਸਤਪਾਲ ਸਿੰਘ ਦੇਹਡ਼ਕਾ)  ਸਾਹਿਤ ਸਭਾ ਜਗਰਾਓਂ ( ਰਜਿ. ) ਵੱਲੋਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਪੁਲੀਸ ਪੈਨਸ਼ਨਰਜ਼ ਤੇ ਵੈਲਫੇਅਰ ਭਵਨ  ਜਗਰਾਓਂ ਵਿਖੇ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ.ਕਰਮ ਸਿੰਘ ਸੰਧੂ ਜੀ ਨੇ ਕੀਤੀ । ਮੈਨੇਜਰ ਗੁਰਦੀਪ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ । ਉਪਰੰਤ ਇਸ ਸਮਾਗਮ ਵਿੱਚ ਰਾਜਦੀਪ ਸਿੰਘ ਤੂਰ ਦੇ ਗ਼ਜ਼ਲ ਸੰਗ੍ਰਹਿ  “ ਰੂਹ ਵੇਲ਼ਾ ” ਉੱਪਰ ਗੋਸ਼ਟੀ ਕਰਵਾਈ ਗਈ , ਜਿਸ ਵਿੱਚ  ਪ੍ਰਸਿੱਧ ਲੇਖਕ , ਆਲੋਚਕ ਤੇ ਚਿੰਤਕ ਡਾ .  ਅਰਵਿੰਦਰ ਕੌਰ ਕਾਕੜਾ  ਵੱਲੋਂ ਪੇਪਰ ਪੜ੍ਹਿਆ ਗਿਆ । ਜਿਸ ਵਿੱਚ ਉਹਨਾ ਰਾਜਦੀਪ ਤੂਰ ਦੀ ਸ਼ਾਇਰੀ ਬਾਰੇ ਚਰਚਾ ਕੀਤੀ । ਜਿਸ ਵਿੱਚ ਉਹਨਾ ਕਿਹਾ ਕਿ ਰਾਜਦੀਪ ਤੂਰ ਨੇ ਗ਼ਜ਼ਲ ਦੇ ਵਿਧੀ ਵਿਧਾਨ ਦੇ ਪਾਬੰਦ ਰਹਿੰਦੇ ਹੋਏ ਸਮਕਾਲ ਦੀ ਵਾਸਤਵਿਕ ਹਕੀਕਤ ਨੂੰ ਬਿਆਨਿਆ ਹੈ । ਰਾਜਦੀਪ ਦੀ ਗ਼ਜ਼ਲ ਦੀ ਇਹ ਵੀ ਖੂਬੀ ਉਘੜਦੀ ਹੈ ਕਿ ਬੀਤੇ ਦੇ ਨਕਸ਼ਾਂ ਨੂੰ ਵਰਤਮਾਨ ਦੀ ਦਹਿਲੀਜ਼ ‘ਤੇ ਉਤਾਰ ਲੈਂਦਾ ਹੈ , ਅਜਿਹੀ ਦ੍ਰਿਸ਼ਟੀ ਗ਼ਜ਼ਲ ਅੰਦਰ ਸਦੀਵੀ ਰੂਹ ਪਾ ਦਿੰਦੀ ਹੈ ।  ਤੂਰ ਦੀ ਸ਼ਾਇਰੀ ਲੋਕ ਸ਼ਕਤੀ ਦੀ ਵਿਸ਼ਾਲਤਾ ਨੂੰ ਸਮਝਦੀ ਹੋਈ ਸਮਾਜਕ ਪ੍ਰਬੰਧ ਦੇ ਬਦਲ ਲਈ ਹੋਕਾ ਦਿੰਦੀ ਜ਼ਿੰਦਗੀ ਲਈ ਲੜਨ ਵਾਲੇ ਲੋਕਾਂ ਦੀ ਹਮਾਇਤ ਕਰਦੀ ਹੈ । ਪੇਪਰ ‘ਤੇ ਬਹਿਸ ਦੌਰਾਨ ਅਵਤਾਰ ਜਗਰਾਓਂ , ਹਰਬੰਸ ਅਖਾੜਾ ਤੇ ਜੋਗਿੰਦਰ ਆਜ਼ਾਦ ਹੋਰਾਂ ਨੇ ਰਾਜਦੀਪ ਤੂਰ ਦੇ ਜੀਵਨ ਤੇ ਸ਼ਾਇਰੀ ਦੇ ਇੱਕ ਮਿੱਕ ਹੋਣ ਬਾਰੇ ਵੀ ਕਿਹਾ । ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਨੇ ਕਿਹਾ ਕਿ ਤੂਰ ਲਈ ਸ਼ਾਇਰੀ ਜ਼ਹਿਨੀ ਅਯਾਸ਼ੀ ਨਾ ਹੋ ਕੇ ਸਮਾਜਿਕ ਜ਼ੁੰਮੇਵਾਰੀ ਹੈ ।
ਸਨਮਾਨ ਸਮਾਰੋਹ ਵਿੱਚ ਮਾਤਾ ਹਰਬੰਸ ਕੌਰ ਧਾਲੀਵਾਲ ( ਚੌਕੀਮਾਨ ) ਯਾਦਗਾਰੀ ਜਸਵੰਤ ਕੰਵਲ ਗ਼ਲਪ ਪੁਰਸਕਾਰ ਵਿਲੱਖਣ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ ਦਿੱਤਾ ਗਿਆ । ਜਿੰਨ੍ਹਾਂ ਦਾ ਸਨਮਾਨ ਪੱਤਰ ਐਚ.ਐਸ.ਡਿੰਪਲ ਵੱਲੋਂ ਪੜ੍ਹਿਆ ਗਿਆ ਤੇ ਉਹਨਾ ਬਾਰੇ ਦੋ ਸ਼ਬਦ ਸਾਂਝੇ ਕੀਤੇ ਗਏ ।  ਪ੍ਰਿੰਸੀਪਲ ਤਖ਼ਤ ਸਿੰਘ ਗ਼ਜ਼ਲ ਪੁਰਸਕਾਰ ਸੁਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨੂੰ ਦਿੱਤਾ ਗਿਆ । ਜਿੰਨਾ ਬਾਰੇ ਦੋ ਸ਼ਬਦ ਪ੍ਰੋ. ਕਰਮ ਸਿੰਘ ਸੰਧੂ ਹੋਰਾਂ ਨੇ ਕਹੇ ਤੇ ਉਹਨਾ ਦਾ ਸਨਮਾਨ ਪੱਤਰ ਪੜ੍ਹਿਆ । ਸਭਾ ਵੱਲੋਂ ਇਸ ਵਾਰ ਤੋਂ ਸ਼ੁਰੂ ਕੀਤਾ ਰਾਜਿੰਦਰ ਰਾਜ਼ ਸਵੱਦੀ ਕਾਵਿ ਪੁਰਸਕਾਰ ਕਵੀ ਗੁਰਪ੍ਰੀਤ ਮਾਨਸਾ ਨੂੰ ਪ੍ਰਦਾਨ ਕੀਤਾ ਗਿਆ । ਇਹਨਾ ਦਾ ਸਨਮਾਨ ਪੱਤਰ ਹਰਪ੍ਰੀਤ ਅਖਾੜਾ ਵੱਲੋਂ ਪੜ੍ਹਿਆ ਗਿਆ । ਇਹਨਾ ਦਿੱਤੇ ਗਏ ਸਨਮਾਨਾਂ ਵਿੱਚ 5100 -  ਰੁਪਏ, ਇੱਕ ਲੋਈ ਤੇ ਮੋਮੈਂਟੋ ਭੇਟ ਕੀਤਾ ਗਿਆ । ਸਭਾ ਵੱਲੋਂ ਦਿੱਤੀ ਜਾਂਦੀ ਯਾਦ ਨਿਸ਼ਾਨੀ ਇਸ ਵਾਰ ਸਭਾ ਦੇ ਹੋਣਹਾਰ ਮਿੰਨੀ ਕਹਾਣੀਕਾਰ ਦਵਿੰਦਰਜੀਤ ਬੁਜ਼ੁਰਗ ਨੂੰ ਦਿੱਤੀ ਗਈ ।
ਇਸ ਸਮਾਗਮ ਵਿੱਚ ਸਾਹਿਤ ਸਭਾ ਦੇ ਸਤਿਕਾਰਤ ਸਾਹਿਤਕਾਰ ਹਰਕੋਮਲ ਬਰਿਆਰ ਦਾ ਗ਼ਜ਼ਲ ਸੰਗ੍ਰਿਹ “ ਸ਼ਬਦਾਂ ਦੀ ਲੋਅ” , ਹਰਬੰਸ ਅਖਾੜਾ ਦਾ ਕਹਾਣੀ ਸੰਗ੍ਰਹਿ, “ ਆਂਦਰਾਂ ਦਾ ਸੇਕ “ ਤੇ ਬਲਵੰਤ ਸਿੰਘ ਮੁਸਾਫਿਰ ਦਾ ਨਾਵਲ, ” ਸੁਜੀਤ ਕੁਝ ਬੋਲ “ ਲੋਕ ਅਰਪਣ ਕੀਤਾ ਗਏ ।
ਉਪਰੰਤ ਹੋਏ ਕਵੀ ਦਰਬਾਰ ਵਿੱਚ , ਮਨੀ ਹਠੂਰ, ਮਨੋਜ ਫਗਵਾੜਵੀ, ਮਨਦੀਪ ਲੁਧਿਆਣਾ, ਗੀਤ ਗੁਰਜੀਤ, ਗੁਰਪ੍ਰੀਤ ਧਰਮਕੋਟ, ਨਕਾਸ਼ ਚਿੱਤੇਵਾਣੀ, ਕੁਲਦੀਪ ਚਿਰਾਗ, ਅਮਰਿੰਦਰ, ਸੋਹਲ, ਪਰਮਿੰਦਰ ਅਲਬੇਲਾ, ਹਰਬੰਸ ਅਖਾੜਾ, ਸੁਖਜੀਵਨ ਰਾਮਪੁਰੀ,  ਲੇਖਕ, ਫਿਲਮ ਸਟਾਰ ਤੇ ਡਾਇਰੈਕਟਰ  ਮੈਡਮ ਰਮਨ ਸੰਧੂ, ਵੀਰਪਾਲ ਕੌਰ ਭੱਠਲ, ਜੋਗਿੰਦਰ ਆਜ਼ਾਦ, ਅਰਵਿੰਦਰ ਕੌਰ ਕਾਕੜਾ,  ਐਚ ਐਸ ਡਿੰਪਲ, ਮੇਜਰ ਸਿੰਘ ਛੀਨਾ, ਪ੍ਰਿੰਸੀਪਲ ਮੈਡਮ ਦਲਜੀਤ ਕੌਰ ਹਠੂਰ, ਹਰਪ੍ਰੀਤ ਅਖਾੜਾ, ਕਰਮਜੀਤ ਗਰੇਵਾਲ, ਤੇ ਸੁਖਦੇਵ ਹਠੂਰ ਹੋਰਾਂ ਨੇ ਹਿੱਸਾ ਲਿਆ । 
ਪ੍ਰਧਾਨਗੀ ਭਾਸ਼ਨ ਵਿੱਚ ਕਰਮ ਸਿੰਘ ਸੰਧੂ ਹੋਰਾਂ ਨੇ ਸਫਲ ਸਮਾਗਮ ਲਈ ਸਾਹਿਤ ਸਭਾ ਜਗਰਾਓਂ ਨੂੰ ਮੁਬਾਰਕਬਾਦ ਦਿੱਤੀ । ਅਖੀਰ ਵਿੱਚ ਹਰਬੰਸ ਸਿੰਘ ਅਖਾੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ । ਉਪਰੰਤ ਆਏ ਹੋਏ ਮਹਿਮਾਨਾਂ ਨੂ ਖਾਣਾ  ਛਕਾਇਆ ਗਿਆ ।
ਇਸ ਸਾਰੇ ਸਮਾਗਮ ਨੂੰ ਜਨ ਸ਼ਕਤੀ ਨਿਊਜ਼ ਚੈਨਲ ਤੇ ਅਨੰਤ ਕ੍ਰਰੀਏਸ਼ਨ  ਵੱਲੋਂ ਲਾਈਵ ਵਿਖਾਇਆ ਗਿਆ  ।
ਇਸ ਸਮਾਗਮ ਵਿੱਚ  ਮਹਿੰਦਰ ਸਿੰਘ ਰੂਮੀ, ਡਾਕਟਰ ਦਿਲਬਾਗ ਸਿੰਘ, ਡਾਕਟਰ ਸਾਧੂ ਸਿੰਘ,ਲਾਲੀ ਕਰਤਾਰਪੁਰ, ਅਜੀਤ ਪਿਆਸਾ,ਅਰਸ਼ਦੀਪ ਪਾਲ ਸਿੰਘ, ਰਣਜੀਤ ਹਠੂਰ, ਮਹਿੰਦਰ ਸਿੰਘ ਤਤਲਾ, ਬਲਵੰਤ ਸਿੰਘ ਮੁਸਾਫਿਰ, ਕਮਲਜੀਤ ਕੰਵਰ, ਸ਼ੁਭਮ  ਚਾਵਲਾ, ਅੰਮ੍ਰਿਤਵੀਰ , ਜਗਦੀਸ਼ ਸਿੰਘ, ਦਰਸ਼ਨ ਸਿੰਘ ਸਿੱਧੂ ਤੇ ਪਰਮਜੀਤ ਸਿੰਘ ਹੋਰਾਂ ਨੇ ਸ਼ਿਰਕਤ ਕੀਤੀ ।

ਲੋਕ ਸੇਵਾ ਸੁਸਾਇਟੀ ਵੱਲੋਂ ਫੂਲਮਤੀ ਜੈਨ ਦੀ 14ਵੀਂ ਸਾਲਾਨਾ ਬਰਸੀ ਨੂੰ ਸਮਰਪਿਤ  ਖ਼ੂਨ ਦਾਨ ਕੈਂਪ ਲਗਾਇਆ    

   ਜਗਰਾਉਂ  (ਅਮਿਤ ਖੰਨਾ )  ਲੋਕ ਸੇਵਾ ਸੁਸਾਇਟੀ ਵੱਲੋਂ ਫੂਲਮਤੀ ਜੈਨ ਦੀ 14ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਅੱਜ ਖ਼ੂਨ ਦਾਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਮੋਗਾ ਅਤੇ ਕਰ ਭਲਾ ਹੋ ਭਲਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਖ਼ੂਨ ਦਾਨ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਡਾ: ਰਾਜਿੰਦਰ ਜੈਨ ਨੇ ਕਰਦਿਆਂ ਲੋਕਾਂ ਨੂੰ ਵੱਧ ਵੱਧ ਖੂਨ ਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਖੂਨ ਦੀ ਕਮੀ ਕਾਰਨ ਕੋਈ ਵੀ ਵਿਅਕਤੀ ਮੌਤ ਦੇ ਮੂੰਹ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦਾ ਕੋਈ ਕਮੀ ਨਹੀਂ ਆਉਂਦੀ ਬਲਕਿ ਖ਼ੂਨਦਾਨ ਕਰਨ ਨਾਲ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੁੰਦਾ ਹੈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀਆਰਓ ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਰੋੜਾ ਪ੍ਰਾਪਰਟੀ ਡੀਲਰ ਜਗਰਾਓਂ ਵਿਖੇ ਲਗਾਏ ਕੈਂਪ ਵਿਚ ਡਾ: ਸੁਮੀ ਗੁਪਤਾ ਬਲੱਡ ਬੈਂਕ ਮੋਗਾ ਦੀ ਟੀਮ ਨੇ ਆਪਣੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿਚ 42 ਵਿਅਕਤੀਆਂ ਨੇ ਖੂਨ ਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਪ੍ਰਧਾਨ ਨੀਰਜ ਮਿੱਤਲ ਸਮੇਤ ਚੇਅਰਮੈਨ ਗੁਲਸ਼ਨ ਅਰੋੜਾ ਦੇ ਦੋਵੇਂ ਸਪੁੱਤਰ ਰੋਹਿਤ ਅਰੋੜਾ, ਅਮਿਤ ਅਰੋੜਾ ਸਮੇਤ ਚਾਰ ਪਰਿਵਾਰਕ ਮੈਂਬਰਾਂ ਅਤੇ ਪੰਜ ਮਹਿਲਾਵਾਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਖੂਨ ਦਾਨ ਕਰਦਿਆਂ ਹੋਰ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਸਚਿਨ ਗੋਇਲ, ਵਿਨੋਦ ਬਾਂਸਲ, ਪ੍ਰਵੀਨ ਮਿੱਤਲ, ਪ੍ਰਸ਼ੋਤਮ ਅਗਰਵਾਲ, ਮੁਕੇਸ਼ ਗੁਪਤਾ, ਰਾਹੁਲ ਬਾਂਸਲ, ਜਸਵੰਤ ਸਿੰਘ, ਮਨੋਜ ਗਰਗ, ਮਨੋਹਰ ਸਿੰਘ ਟੱਕਰ, ਕੈਪਟਨ ਨਰੇਸ਼ ਵਰਮਾ, ਪ੍ਰੇਮ ਬਾਂਸਲ, ਵਿਸ਼ਾਲ ਸ਼ਰਮਾ, ਰਾਜਨ ਖੁਰਾਣਾ ਆਦਿ ਹਾਜ਼ਰ ਸਨ।  

ਨਗਰ ਕੌਂਸਿਲ ਪ੍ਰਧਾਨ ਨੇ ਆਪਣਾ ਕੀਤਾ ਵਾਦਾ 24 ਘੰਟੇ ਤੋਂ ਪਹਿਲਾਂ ਕੀਤਾ ਪੁਰਾ ਸਾਥੀਆਂ ਦੇ ਸਹਿਯੋਗ ਨਾਲ

ਜਗਰਾਓਂ ( ਅਮਿਤ ਖੰਨਾ ) ਅੱਤ ਦੀ ਗਰਮੀ ਦੀ ਮਾਰ ਦੇ ਚੱਲਦੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ
ਪਾਣੀ ਦੀ ਭਾਰੀ ਕਿੱਲਤ ਨੂੰ ਦੂਰ ਕਰਨ ਦੇ ਉਦੇਸ਼ ਨਾਲ ਨਗਰ ਕੌਂਸਲ ਵੱਲੋਂ ਅੱਜ ਸ਼ਹਿਰ
ਦੇ ਵੱਖ-ਵੱਖ ਖੇਤਰਾਂ ਵਿੱਚ ਤਿੰਨ ਨਵੇਂ ਸਬਮਰਸੀਬਲ ਪੰਪ ਮੋਟਰਾਂ ਲਗਾਈਆਂ ਗਈਆਂ
ਹਨ। ਪੀਣ ਵਾਲੇ ਪਾਣੀ ਦੀ ਨਿਰਵਿਘਣ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਲਈਵਾਰਡ ਨੰਬਰ 5 ਵਿੱਚ ਸਥਿੱਤ ਪਾਰਕ ਅਤੇ ਨਾਲ ਲੱਗਦੇ ਪੰਜ ਨੰਬਰ ਚੁੰਗੀ ਖੇਤਰ ਵਿੱਚ 2ਸਬਮਰਸੀਬਲ ਪੰਪ ਦਾ ਉਦਘਾਟਨ ਕੋਂਸਲਰ ਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਸ੍ਰੀਜਰਨੈਲ ਸਿੰਘ ਲੋਹਟ, ਕੌਂਸਲਰ ਪਤੀ ਰੋਕੀ ਗੋਇਲ, ਕੌਂਸਲਰ ਵਿਕਰਮ ਜੱਸੀ ਦੇ ਸਾਂਝੇਤੌਰ ਤੇ ਕੀਤਾ। ਇਸੇ ਲੜੀ ਦੇ ਤਹਿਤ ਵਾਰਡ ਨੰਬਰ 9 ਦੇ ਅਗਵਾੜ ਪੋਨਾ ਵਿੱਚਕੌਂਸਲਰਵਿਕਰਮ ਜੱਸੀ ਕੌਂਸਲਰਐਡਵੋਕੇਟਰਵਿੰਦਰਪਾਲ ਸਿੰਘ ਅਤੇ ਕੌਂਸਲਰ ਹਿਮਾਂਸ਼ੂ ਮਲਿਕ ਨੇਪਾਣੀ ਦੀ ਕਿੱਲਤ ਸਮੱਸਿਆ ਨਾਲ ਪਿਛਲੇ ਲੰਬੇ ਸਮੇਂ ਜੂਝ ਕੇ ਨਵੇਂ ਸਬਮਰਸੀਬਲ ਪੰਪਦਾ ਉਦਘਾਟਨ ਕਰਕੇ ਇਲਾਕਾ ਨਿਵਾਸੀਆਂ ਨੂੰ ਰਾਹਤ ਪਹੁੰਚਾਈ। ਇਸ ਸਮੇਂ ਜੇ.ਈ.ਸਤਿਆਜੀਤ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਮਾ. ਹਰਦੀਪ ਜੱਸੀ, ਸੰਜੀਵਕੁਮਾਰ ਲਵਲੀ, ਜਗਮੋਹਨ ਸਿੰਘ, ਕੇਸ਼ੀ ਜੁਨੇਜਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।ਜਿਕਰਯੋਗ ਹੈ ਕਿ ਮਹੱਲਾ ਨਿਵਾਸੀ ਪਾਣੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਜਗਰਾਉਂਵਿਖੇ ਆਏ ਤਾਂ ਪ੍ਰਧਾਨ ਨਗਰ ਕੌਂਸਲ ਜਗਰਾਉਂ ਸ੍ਰੀ ਜਤਿੰਦਰਪਾਲ ਰਾਣਾ ਵੱਲੋਂ ਉਹਨਾਂ ਦੀ ਸਮੱਸਿਆ ਨੂੰ ਬੀਤਣ ਵਾਲੇ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕਰਵਾਈ।

ਜਗਰਾਉਂ ਹਲਕੇ ਅੰਦਰ ਲੋਕ ਇਨਸਾਫ਼ ਪਾਰਟੀ ਵੱਲੋਂ ਹੋਰ ਨਵੀਂਆਂ ਨਿਯੁਕਤੀਆਂ  

ਜਗਰਾਉਂ, 11 ਜੁਲਾਈ (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਨਵੀਆ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਤਹਿਤ ਗੁਰਕੀਰਤ ਸਿੰਘ ਨੂੰ ਇਨਚਾਰਜ ਵਾਰਡ ਨੰਬਰ 19  ਨਿਯੁਕਤ ਕੀਤਾ ਗਿਆ ਅਤੇ ਅਤੇ ਰਜਿੰਦਰ ਸਿੰਘ ਨੂੰ ਇਨਚਾਰਜ ਵਾਰਡ ਨੰਬਰ 1 ਤੋਂ ਇੰਚਾਰਜ ਨਿਯੁਕਤ ਕੀਤਾ ਗਿਆ , ਗਗਨਦੀਪ ਸਿੰਘ ਨੂੰ ਮੈਂਬਰ ਸ਼ੋਸ਼ਲ ਮੀਡੀਆ ਟੀਮ ਨਿਯੁਕਤ ਕੀਤਾ ਗਿਆ, ਇਸ ਮੌਕੇ ਸ੍ਰੀ ਪ੍ਰੀਤਮ ਸਿੰਘ ਰਟੌਲ ਜਿਲਾਂ ਪ੍ਰਧਾਨ, ਸੁਖਦੇਵ ਸਿੰਘ ਡੱਲਾ ਹਲਕਾ ਪ੍ਰਧਾਨ ਜਗਰਾਉਂ, ਜਗਰੂਪ ਸਿੰਘ ਸੋਹੀ ਪ੍ਧਾਨ ਜਗਰਾਓਂ, ਕਮਲਜੀਤ ਸਿੰਘ ਅਖਾੜਾ ਯੂਥ ਪ੍ਰਧਾਨ, ਵਿਕਾਸ ਮਠਾੜੂ ਇੰਚਾਰਜ ਸ਼ੋਸ਼ਲ ਮੀਡੀਆ ਟੀਮ ਜਗਰਾਉਂ ਗੁਰਸੇਵਕ ਸਿੰਘ ਵਾਇਸ ਪ੍ਰਧਾਨ,ਲਾਡੀ ਤੂਰ ਪ੍ਧਾਨ ਕਿਸਾਨ ਵਿੰਗ, ਉਪਕਾਰ ਸਿੰਘ ਇੰਚਾਰਜ ਵਾਰਡ ਨੰਬਰ 12, ਰਾਜਵਿੰਦਰ ਸਿੰਘ ਮੌੜ , ਨਿਰਮਲ ਸਿੰਘ ਬਜ਼ੁਰਗ ਪ੍ਰਧਾਨ ਧਾਰਮਿਕ ਵਿੰਗ, ਸਨੀ ਜਗਰਾਓਂ ਹਾਜ਼ਰ ਸਨ ਪਰ ਆਉਣ ਵਾਲੇ ਸਮੇਂ ਦੌਰਾਨ ਹਲਕਾ ਜਗਰਾਓਂ ਵਿਖੇ ਹਰ ਵਾਰਡ ਵਿੱਚ ਲੋਕ ਇਨਸਾਫ ਪਾਰਟੀ ਜਗਰਾਉਂ ਆਪਣੇ ਮੈਂਬਰ ਨਿਯੁਕਤ ਕਰੇਗੀ, ਕਿਸੇ ਵੀ ਹੋਰ ਜਾਣਕਾਰੀ ਅਤੇ ਪਾਰਟੀ ਨਾਲ ਜੁੜਨ ਲਈ ਕਾਲ ਕਰੋ 9781035564 ਜਗਰੂਪ ਸਿੰਘ ਸੋਹੀ ਪ੍ਧਾਨ ਜਗਰਾਓਂ

ਓਐਸਡੀ ਅੰਕਿਤ ਬਾਂਸਲ, ਭਜਨ ਸਮਰਤ ਕਨ੍ਹਈਆ ਮਿੱਤਲ ਅਤੇ ਸੁਨੀਲ ਮਿੱਤਲ ਨੇ ਕਮੇਟੀ ਦੀ ਵੈਬਸਾਈਟ ਲਾਂਚ ਕੀਤੀ

 ਜਗਰਾਓਂ,  11 ਜੁਲਾਈ (ਅਮਿਤ ਖੰਨਾ,)ਜਗਰਾਉਂ ਅਗਰਵਾਲ ਸਮਾਜ ਦੀ ਪ੍ਰਮੁੱਖ ਯੁਵਾ ਸੰਗਠਨ ਸ਼੍ਰੀ ਅਗਰਸੇਨ ਸੰਮਤੀ (ਰਜਿ.) ਜਗਰਾਉਂ ਦੀ ਵੈਬਸਾਈਟ www.aggarsainsamit.org ਜੋ ਕਿ ਸਮੇਂ ਸਮੇਂ ਤੇ ਅਗਰਵਾਲ ਸਮਾਜ ਦੀਆਂ ਸਮੱਸਿਆਵਾਂ ਅਤੇ ਮੁੱਖ ਮੰਗਾਂ ਨੂੰ ਪੰਜਾਬ ਸਰਕਾਰ ਕੋਲ ਲਿਜਾਣ ਲਈ ਯਤਨਸ਼ੀਲ ਹੈ, ਇਸ ਦੀ ਸ਼ੁਰੂਆਤ ਓਐਸਡੀ ਅੰਕਿਤ ਬਾਂਸਲ (ਮੁੱਖ ਮੰਤਰੀ ਪੰਜਾਬ),  ਅਗਰਤਨ  ਭਜਨ ਸਮਰਤ ਕਨ੍ਹਈਆ ਮਿੱਤਲ ਅਤੇ ਸੁਨੀਲ ਮਿੱਤਲ ਨੇ ਕੀਤੀ। ਇਸ ਮੌਕੇ ਸੁਨੀਲ ਜੈਨ ਮਿੱਤਲ ਨੇ ਕਿਹਾ ਕਿ ਅਜੋਕੇ ਸਮੇਂ ਦੇ ਅਨੁਸਾਰ ਸੰਗਠਨ ਵੱਲੋਂ ਆਪਣੇ ਆਪ ਨੂੰ ਡਿਜੀਟਲਾਈਟ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੁਆਰਾ ਵੈਬਸਾਈਟ ਦੇ ਜ਼ਰੀਏ ਕੀਤੇ ਗਏ ਕੰਮ ਹੁਣ ਵਿਸ਼ਵ ਦੇ ਹਰ ਕੋਨੇ ਅਤੇ ਕੋਨੇ ਵਿਚ ਵਸਦੇ ਅਗਰਵਾਲਾਂ ਤਕ ਪਹੁੰਚਣਗੇ। ਓਐਸਡੀ ਅੰਕਿਤ ਬਾਂਸਲ ਨੂੰ ਅਗਰਵਾਲ ਸਮਾਜ ਦੀਆਂ ਮੁੱਖ ਮੰਗਾਂ ਬਾਰੇ ਵੀ ਸੰਸਥਾ ਦੁਆਰਾ ਜਾਣੂ ਕਰਵਾਇਆ ਗਿਆ। ਓਐਸਡੀ ਅੰਕਿਤ ਬਾਂਸਲ ਨੇ ਵੈਬਸਾਈਟ ਲਈ ਸੰਸਥਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਜਲਦੀ ਜੇ ਉਹ ਸਮਾਜ ਦੇ ਨੌਜਵਾਨਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਅਗਰਵਾਲ ਸਮਾਜ ਦੀ ਹਰ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਦੁਆਰਾ. ਅਗਰਤਨ ਕਨ੍ਹਈਆ ਮਿੱਤਲ ਜੀ ਨੇ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਸਮਾਂ ਨੌਜਵਾਨਾਂ ਲਈ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਅਗਰਵਾਲ ਸਮਾਜ ਦੇ ਨੌਜਵਾਨ ਹਿੰਦੂ ਧਰਮ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਮਿੱਤਲ ਜੀ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਨ੍ਹਈਆ ਮਿੱਤਲ ਹਰ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।  ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਨੇ ਦੱਸਿਆ ਕਿ ਸੰਸਥਾ ਦੀ ਵੈਬਸਾਈਟ ਅਗਰਵਾਲ ਸਮਾਜ ਦੇ ਹੋਣਹਾਰ ਬੱਚੇ ਲਕਸ਼ਿਆ ਬਾਂਸਲ ਨੇ ਤਿਆਰ ਕੀਤੀ ਹੈ। . ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਗਰਵਾਲ ਸਮਾਜ ਦੇ ਜੱਦੀ ਪਿਤਾ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਵਸ ਸੰਸਥਾ ਦੇ ਪ੍ਰਧਾਨ ਪਿਯੂਸ਼ ਅਗਰਵਾਲ ਦੀ ਅਗਵਾਈ ਹੇਠ ਬੜੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸੰਸਥਾ ਦੇ ਖਜ਼ਾਨਚੀ ਮੋਹਿਤ ਗੋਇਲ ਨੇ ਕਿਹਾ ਸੀ ਕਿ ਇਸ ਵੈੱਬਸਾਈਟ ਰਾਹੀਂ ਜਗਰਾਉਂ ਦਾ ਕੋਈ ਵੀ ਲੋੜਵੰਦ ਅਗਰਵਾਲ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਸਾਡੀ ਸੰਸਥਾ ਦੀ ਮੈਂਬਰਸ਼ਿਪ ਵੀ ਲੈ ਸਕਦਾ ਹੈ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਕਮਲਦੀਪ ਬਾਂਸਲ, ਸੈਕਟਰੀ ਗੌਰਵ ਸਿੰਗਲਾ, ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਮਿੱਤਲ ਅਤੇ ਕਾਰਜਕਾਰੀ ਮੈਂਬਰ ਪੁਨੀਤ ਬਾਂਸਲ ਅਤੇ ਰੋਹਿਤ ਗੋਇਲ ਮੌਜੂਦ ਸਨ।

ਸਾਬਕਾ ਵਿਧਾਇਕ ਭਾਗ ਸਿੰਘ ਨੂੰ ਸਦਮਾ ਭਤੀਜੇ ਦਾ ਦਿਹਾਂਤ

   ਜਗਰਾਉਂ (ਅਮਿਤ ਖੰਨਾ )  ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੂੰ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਭਤੀਜੇ ਅਵਤਾਰ ਸਿੰਘ ਸਿੱਧੂ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਮੱਲਾ ਦਾ ਅਚਾਨਕ ਦਿਹਾਂਤ ਹੋ ਗਿਆ  ਇਸ ਦੁੱਖ ਦੀ ਘੜੀ ਦੇ ਚ ਮੱਲਾ ਪਰਿਵਾਰ ਨਾਲ ਸਾਬਕਾ ਵਿਧਾਇਕ ਐਸਆਰ ਕਲੇਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਕਾਲੀ ਦਿਹਾਤੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਸਕੱਤਰ ਜਨਰਲ ਬਿੰਦਰ ਮਨੀਲਾ  ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਜਥੇਦਾਰ ਇੰਦਰਜੀਤ ਸਿੰਘ ਲਾਂਬਾ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਦੀਪਇੰਦਰ ਸਿੰਘ ਭੰਡਾਰੀ ਹਰਦੇਵ ਸਿੰਘ ਬੌਬੀ  ਸਾਬਕਾ ਸਰਪੰਚ ਮਹਿੰਦਰਜੀਤ ਸਿੰਘ ਵਿੱਕੀ ਤੇ ਹਲਕਾ ਯੂਥ ਪ੍ਰਧਾਨ ਜੱਟ ਗਰੇਵਾਲ ਤੋਂ ਇਲਾਵਾ  ਸਰਕਲ ਪ੍ਰਧਾਨਾਂ ਅਤੇ ਵੱਖ ਵੱਖ ਰਾਜਨੀਤੀ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਕੰਵਲਜੀਤ ਸਿੰਘ ਮੱਲਾ ਨੇ ਦੱਸਿਆ ਕਿ  ਮ੍ਰਿਤਕ ਅਵਤਾਰ ਸਿੰਘ ਸਿੱਧੂ ਦਾ ਅੰਤਮ ਸਸਕਾਰ ਕੱਲ੍ਹ ਸਵੇਰੇ 9.30 ਵਜੇ ਪਿੰਡ ਮੱਲ੍ਹਾ ਵਿਖੇ ਕੀਤਾ ਜਾਵੇਗਾ

THREE LPG-OPERATED CREMATION CHAMBERS INSTALLED IN TWO CREMATION GROUNDS OF SAHNEWAL –PYDB CHAIRMAN

BINDRA THANKS THE HIGHWAY INDUSTRY FOR HELPING IN THIS NOBLE CAUSE

Ludhiana, July 9 (Iqbal Singh Rasulpur)-

Punjab Youth Development Board (PYDB) Sukhwinder Singh Bindra on Friday said that three LPG-operated cremation chambers have been installed in two cremation grounds falling under the Sahnewal sub-Tehsil of the district. 

Addressing a press conference, PYDB chairman along with Additional Deputy Commissioner (UD) Sandeep Kumar said that these chambers cremate a body within an hour and three bodies can be cremated by using two LPG cylinders.  He said the cremation through the chambers is not only cost-effective over conventional wood-based crematorium but also time-saving process. 

He added that these eco-friendly chambers will help to stop deforestation and will save 40 lakh trees in a year.  He also said that around 4 quintal-woods usually require in a conventional system for cremating one body.

The Chairman expressed gratitude towards Umesh Munjal, Amol Munjal, Ankur Munjal from Highway Industry for donating Rs 15 lakh for three chambers under the CSR initiative. 

He said that the representatives of cremation grounds had requested him for the LPG-operated cremation chambers month ago.

Bindra claimed that PYDB has been already making concerted efforts to help everyone and also immensely contributed to the fight against the Covid-19 pandemic by giving 2500 PPE kits and arranging 200 vaccination camps. 

Prominent among present on the occasion included Naveen Kumar, Ravinder Singh and others.

DC INITIATES MEGA PLANTATION DRIVE IN GOVERNMENT COLLEGE FOR GIRLS UNDER MISSION TANDARUST PUNJAB

MOVE AIMED AT MAKING LUDHIANA CLEAN, GREEN AND POLLUTION FREE

Ludhiana, July 9 (Iqbal Singh Rasulpur)

Continuing the initiative of the district administration to enhance green cover in Ludhiana, Deputy Commissioner Varinder Kumar Sharma on Friday kick-started a mega plantation drive in Government College for Girls under Mission Tandarust Punjab.

Accompanied by Assistant Commissioner Dr Harjinder Singh Bedi, the Deputy Commissioner said that this drive has been embarked in consonance with the commitment of the Punjab Chief Minister Captain Amarinder Singh to encourage people to plant more and more saplings for making Punjab clean, green and pollution-free. He said that from July 1, the administration has already been running a campaign to plant 4.25 lakh saplings at vacant places in this monsoon season. 

He added that vacant places for the plantation have been identified in the urban and rural areas of Ludhiana. He further said that the plantation drive is a humble tribute to our Great Gurus whose teachings show us a way to preserve the environment. He said that the drive would help in enhancing the green cover on one hand and reducing environmental pollution on the other.

He added that major focus is being laid on planting traditional varieties of plant which are best suited for the environment of the state. 

Exhorting the residents of the district to play a pivotal role in making it a clean, green and pollution-free district, he said that such plantation drives are all the more important as the depleting green cover is a cause of concern for everybody which poses a serious hazard to the environment and human health. 

Sharma said that it is the bounden duty of every individual to come forward and plant more and more saplings to provide green lungs to our district. 

Soliciting fulsome support of people in this noble cause, he called upon the people to plant and upkeep at least one sapling for the sake of our coming generations.

Principal Dr Sukhwinder Kaur said that 2000 saplings would be planted in this week-long program and every employee of the collection would ensure proper upkeep. 

On the occasion, District Forest Officer Harbhajan Singh and others were present.

ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਖੋਲਿ•ਆ

ਜਗਰਾਓਂ, 9 ਜੁਲਾਈ (ਅਮਿਤ ਖੰਨਾ, )  ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਖੋਲਿ•ਆ ਗਿਆ। ਇਸ ਕਲੀਨਿਕ ਦਾ ਉਦਘਾਟਨ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਜਿੱਥੇ ਜੈਨ ਪਰਿਵਾਰ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਜਗਰਾਓਂ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਦੇ ਬਚਾਅ ਲਈ ਹੁਣੇ ਤੋਂ ਹੀ ਮਾਸਕ ਪਾਉਣ, ਹੱਥ ਦਾ ਮਿਲਾਉਣ ਅਤੇ ਆਪਸੀ ਦੂਰੀ ਰੱਖਣ ਸਮੇਤ ਭੀੜ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ। ਉਨ•ਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਡਾ: ਰਜਤ ਖੰਨਾ ਵੱਲੋਂ ਰੋਜ਼ਾਨਾ ਚਾਰ ਘੰਟੇ ਸ਼ਾਮ ਦੋ ਵਜੇ ਤੋਂ ਛੇ ਵਜੇ ਤੱਕ ਫਿਜ਼ਿਉਥਰੈਪੀ ਨਾਲ ਜੋੜਾਂ ਦੇ ਦਰਦ, ਰੀਹ ਦਾ ਦਰਦ ਸਮੇਤ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਹ ਕਲੀਨਿਕ ਪੁਰਾਣੀ ਸਬਜ਼ੀ ਮੰਡੀ ਰੋਡ, ਨਜ਼ਦੀਕ ਅਲਾਹਾਬਾਦ ਬੈਂਕ ਏ ਟੀ ਐੱਮ ਵਿਖੇ ਖੋਲਿ•ਆ ਗਿਆ ਹੈ ਜਿਸ ਦੇ ਉਦਘਾਟਨ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਪ੍ਰਵੀਨ ਮਿੱਤਲ, ਡਾ: ਬੀ ਬੀ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਕੇਸ਼ ਸਿੰਗਲਾ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਜਗਰਾਓਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਰਵੀ ਗੋਇਲ, ਰਾਜ ਭੱਲਾ, ਡਾ: ਨਰਿੰਦਰ ਸਿੰਘ, ਬਿੰਦਰ ਮਨੀਲਾ, ਨਾਇਬ ਤਹਿਸੀਲਦਾਰ ਅਰੁਣਜੋਤ ਸਿੰਘ, ਰਾਜੇਸ਼ ਕਤਿਆਲ, ਡਾ: ਸਤੀਸ਼ ਸ਼ਰਮਾ, ਡਾ: ਮਨੀਸ਼ ਜੈਨ, ਜਤਿੰਦਰ ਬਾਂਸਲ, ਨੈਸ਼ਾ ਜੈਨ, ਕਾਲਾ ਜੈਨ, ਕੰਚਨ ਗੁਪਤਾ, ਹਰਪ੍ਰੀਤ ਕੌਰ, ਵਿਨੋਦ ਖੰਨਾ, ਸਤਪਾਲ ਸਿੰਘ ਦੇਹੜਕਾ ਆਦਿ ਹਾਜ਼ਰ ਸਨ।

ਡੀਐਸਪੀ ਵਲੋਂ ਕੀਤੀ ਗਈ ਪ੍ਰੈਸ ਕਲੱਬ ਰਜਿ. ਨਾਲ ਮੀਟਿੰਗ

ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਰਖਾਂਗੇ ਦਰੁਸਤ : ਡੀਐਸਪੀ
ਜਗਰਾਓਂ, 9 ਜੁਲਾਈ (ਅਮਿਤ ਖੰਨਾ,)  ਡੀਐਸਪੀ ਅੰਡਰ ਟਰੇਨਿੰਗ ਹਰਸ਼ਪ੍ਰੀਤ ਸਿੰਘ ਵਲੋਂ ਪ੍ਰੈਸ ਕਲੱਬ ਰਜਿ. ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਓਨਾ ਵਲੋਂ ਪ੍ਰੈਸ ਨਾਲ ਸ਼ਹਿਰ ਦੇ ਹਾਲਾਤਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰਾਂ ਵਲੋਂ ਡੀਐਸਪੀ ਨੂੰ ਸ਼ਹਿਰ ਦੇ ਮੌਜੂਦਾ ਹਾਲਾਤਾਂ ਤੋਂ ਜਾਣੂੰ ਕਰਵਾਇਆ ਗਿਆ ਅਤੇ ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਪੂਰੀ ਦਰੁਸਤ ਰੱਖੀ ਜਾਏਗੀ ਅਤੇ ਗਲਤ ਅਨਸਰਾਂ ਨੂੰ ਸਲਾਖਾਂ ਪਿੱਛੇ ਲਿਆਂਦਾ ਜਾਏਗਾ। ਡੀਐਸਪੀ ਨੂੰ ਪ੍ਰੈਸ ਕਲੱਬ ਰਜਿ. ਵਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ਪਤਰਕਾਰ ਦੀਪਕ ਜੈਨ ,ਸੁਖਦੀਪ ਨਾਹਰ , ਵਿਸ਼ਾਲ ਅਤਰੇ , ਅਮਿਤ ਖੰਨਾ, ਚਰਨਜੀਤ ਚੰਨ , ਕ੍ਰਿਸ਼ਨ ਵਰਮਾ ,ਦਵਿੰਦਰ ਜੈਨ ਆਦਿ ਹਾਜਰ ਸਨ।