ਵਾਰਡ ਨੰਬਰ 3 ਦੇ  ਕੌਂਸਲਰ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਕੈਂਪ 

ਜਗਰਾਓਂ 28  ਜੂਨ  ( ਅਮਿਤ   ਖੰਨਾ ) ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 3 ਵਿਚ ਗੁਰਦੁਆਰਾ ਸਿੰਘ ਸਭਾ  ਮੁਹੱਲਾ ਗੁਰੂ ਤੇਗ ਬਹਾਦਰ ਨਗਰ ਵਿਖੇ ਕੌਂਸਲਰ  ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਦੀ  ਦੇਖ ਰੇਖ ਵਿਚ ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਗਿਆ  ਇਸ ਵੈਕਸੀਨ ਕੈਂਪ ਦੇ ਵਿਚ 100 ਦੇ ਕਰੀਬ ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ  ਗਈ ਇਸ ਮੌਕੇ ਕੌਂਸਲਰ  ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਨੇ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਕਿ  ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਸਰਕਾਰ ਦਾ ਸਮਰਥਨ ਕਰੀਏ  ਉਨ•ਾ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾ ਸੁਰੱਖਿਅਤ ਹੈ  ਨਾਲੇ ਉਨ•ਾ ਨੇ ਵੀ ਕਿਹਾ ਕਿ ਸਰਕਾਰ ਦੀ ਹਰ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ  ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਸਰੀ ਡੋਜ਼ ਲਗਾਈ ਗਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ ਇਸ ਕੈਂਪ ਵਿਚ ਹਰਮੀਤ ਸਿੰਘ ਬਜਾਜ,  ਹਰਜੀਤ ਸਿੰਘ ਸੋਨੂੰ ਅਰੋਡ਼ਾ ਪ੍ਰਾਪਰਟੀ ਡੀਲਰ ਵਾਲੇ , ਸੁਖਵਿੰਦਰ ਸਿੰਘ ਭਸੀਨ,  ਭੁਪਿੰਦਰ ਸਿੰਘ ਸੋਨੀ, ਨਰਪਾਲ ਸਿੰਘ, ਡਿੰਪਲ ਤਨੇਜਾ,  ਹਰਪ੍ਰੀਤ ਸਿੰਘ, ਰਿੰਕੂ ਛਾਬੜਾ,  ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਸ਼ਾਮਲ ਸਨ