You are here

ਲੁਧਿਆਣਾ

ਪੁੁਲਿਸ ਭਰਤੀ ਲਈ ਜਗਰਾੳ ਪੁੁਲਿਸ ਨੇ ਕਰਵਾਏ ਟਰਾਇਲ 

ਜਗਰਾਓਂ, 28 ਜੁਨ (ਅਮਿਤ ਖੰਨਾ, ) ਪੰਜਾਬ ਪੁਲਿਸ ਚ ਮਰਦ-ਔਰਤਾਂ ਦੀ ਭਰਤੀ ਨੂੰ ਲੈ ਕੇ ਅੱਜ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਮੁਫਤ ਟੇ੍ਨਿੰਗ ਦੇਣ ਲਈ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਟੇ੍ਨਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਦਾ ਆਗਾਜ ਕਰਨ ਮੌਕੇ ਜ਼ਿਲ•ੇ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ, ਐੱਸਪੀ (ਐੱਚ) ਹਰਿੰਦਰ ਸਿੰਘ ਪਰਮਾਰ, ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਜਤਿੰਦਰਜੀਤ ਸਿੰਘ, ਡੀਐੱਸਪੀ (ਐੱਚ) ਮਨਿੰਦਰ ਸਿੰਘ ਬੇਦੀ ਤੇ ਪੁਲਿਸ ਲਾਈਨ ਦੇ ਆਰਆਈ ਇੰਸਪੈਕਟਰ ਜਗਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਜ਼ਿਲ•ਾ ਮੁਖੀ ਵੱਲੋਂ ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਟੇ੍ਨਿੰਗ ਕੈਂਪ ਵਿਚ ਪ੍ਰਰੈਕਟਿਸ ਕਰਨ ਅਤੇ ਭਰਤੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਅੱਜ ਤੋਂ ਤਨਦੇਹੀ ਨਾਲ ਜੁਟ ਜਾਣ ਲਈ ਕਿਹਾ। ਇਸ ਟੇ੍ਨਿੰਗ ਕੈਂਪ ਵਿਚ ਦੌੜ, ਉਚੀ ਛਾਲ, ਲੰਮੀ ਛਾਲ ਤੋਂ ਇਲਾਵਾ ਭਰਤੀ ਲੋੜੀਂਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਇਸ ਵਿਚ ਉਮੀਦਵਾਰਾਂ ਨੂੰ ਸਿਖਲਾਈ ਪੁਲਿਸ ਵਿਭਾਗ ਤੋਂ ਇਲਾਵਾ ਖੇਡਾਂ ਦੇ ਮਾਹਰ ਟ੍ਰੇਨਰ ਵੀ ਦੇਣਗੇ। ਜਗਰਾਓਂ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮੁਫਤ ਟੇ੍ਨਿੰਗ ਕੈਂਪ ਵਿਚ ਅੱਜ ਜਿੱਥੇ ਨੌਜਵਾਨਾਂ ਚ ਭਾਰੀ ਉਤਸ਼ਾਹ ਪਾਇਆ ਗਿਆ, ਜਿਸਦੇ ਚੱਲਦਿਆਂ ਉਹ ਵੱਡੀ ਗਿਣਤੀ ਚ ਪਹੁੰਚੇ ਪਰ ਉਨਾਂ• ਮੁਕਾਬਲੇ ਕੁੜੀਆਂ ਦੀ ਗਿਣਤੀ ਕਾਫੀ ਘੱਟ ਦੇਖਣ ਨੂੰ ਮਿਲੀ। ਡੀਐੱਸਪੀ ਜਿਤੰਦਰਜੀਤ ਿਸੰਘ ਦੀ ਅਗਵਾਈ ਿਵਚ ਪੁਿਲਸ ਮੁਲਾਜ਼ਮਾਂ ਨੇ ਖੁਦ ਉਮੀਦਵਾਰਾਂ ਨੂੰ ਫਰੂਟ ਅਤੇ ਦੁੱਧ ਦਾ ਲੰਗਰ ਛਕਾਿੲਆ। ਐਤਵਾਰ ਸਵੇਰੇ ਸ਼ੁਰੂ ਹੋਇਆ ਟੇ੍ਨਿੰਗ ਕੈਂਪ ਸੋਮਵਾਰ ਤੋਂ ਸ਼ਾਮ ਨੂੰ ਲੱਗੇਗਾ। ਪ੍ਰਰਾਪਤ ਜਾਣਕਾਰੀ ਅਨੁਸਾਰ ਭਰਤੀ ਦੇ ਚਾਹਵਾਨ ਮੁੰਡੇ ਕੁੜੀਆਂ ਦੀ ਸਹੂਲਤ ਲਈ ਟੇ੍ਨਿੰਗ ਕੈਂਪ ਦਾ ਸਮਾਂ ਸ਼ਾਮ 4:30 ਵਜੇ ਤੋਂ ਕਰ ਦਿੱਤਾ ਗਿਆ ਹੈ ਜੋ ਹੁਣ ਰੋਜ਼ਾਨਾ ਇਸੇ ਸਮੇਂ ਅਨੁਸਾਰ ਹੀ ਕੈਂਪ ਵਿਚ ਟੇ੍ਨਿੰਗ ਦਿੱਤੀ ਜਾਵੇਗੀ।

ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਦੂਸਰਾ ਕੋਰੋਨਾ ਵੈਕਸੀਨੇਸ਼ਨ  ਕੈਂਪ ਮੁਫਤ ਲਗਾਇਆ  

ਜਗਰਾਓਂ, 28 ਜੁਨ (ਅਮਿਤ ਖੰਨਾ,) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਦੂਸਰਾ ਵੈਕਸੀਨੇਸ਼ਨ ਕੈਂਪ ਗੁਰਦੁਆਰਾ ਭਜਨਗੜ• ਸਾਹਿਬ ਵਿਖੇ ਲਗਾਇਆ ਗਿਆ  ਇਸ ਕੈਂਪ ਦੇ ਮੁੱਖ ਮਹਿਮਾਨ ਸਰਦਾਰ ਮੇਜਰ ਸਿੰਘ ਛੀਨਾ ਨੇ ਉਦਘਾਟਨ ਕੀਤਾ ਜਦਕਿ ਗੈਸਟ ਆਫ਼ ਆਨਰ ਸਰਦਾਰ ਸਰਬਜੀਤ ਸਿੰਘ ਛੀਨਾ ਦਿ ਲੀਜੈਂਡ  ਵਾਲੇ ਅਤੇ ਵਿਕਰਮ ਜੱਸੀ ਕੌਂਸਲਰ ਹਨ  ਇਸ ਕੈਂਪ ਵਿਚ 190 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਆਉਣ ਵਾਲੇ ਹਰੇਕ ਵਿਅਕਤੀ ਲਈ ਲੰਗਰ ਦੀ ਸੇਵਾ ਸਰਬਜੀਤ ਸਿੰਘ ਛੀਨਾ ਵੱਲੋਂ ਕੀਤੀ ਗਈ  ਸਟੇਜ ਦੀ ਭੂਮਿਕਾ ਦਮਨਦੀਪ ਸਿੰਘ ਨੇ ਬਾਖੂਬੀ ਨਿਭਾਈ  ਅਤੇ ਪ੍ਰੋ ਕਰਮ ਸਿੰਘ ਸੰਧੂ ਨੇ ਸੰਸਥਾ ਦੇ ਕੀਤੇ ਸਮਾਜ ਸੇਵੀ ਕੰਮਾਂ ਬਾਰੇ ਜਾਣੂ ਕਰਵਾਇਆ  ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਅਤੇ ਕੈਸ਼ੀਅਰ ਰਾਜਨ ਬਾਂਸਲ ਨੇ ਆਏ ਹੋਏ ਲੋਕਾਂ ਅਤੇ ਮਹਿਮਾਨਾਂ ਦਾ ਨੂੰ ਜੀ ਆਇਆ  ਅਤੇ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਅਗਲੇ ਮਹੀਨੇ ਅਸੀਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਹੋਰ ਕੈਂਪ ਲਗਾਵਾਂਗੇ  ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ  ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਵਿੱਕੀ ਔਲਖ , ਪੈਟਰਨ ਵਿਨੋਦ ਬਾਂਸਲ, ਪੈਟਰਨ ਐਡਵੋਕੇਟ ਵੀ ਕੇ ਗੋਇਲ  ਐਡਵੋਕੇਟ ਐਡਵਾਈਜ਼ਰ ਦਿਨੇਸ਼ ਕਤਿਆਲ, ਜੁਆਇੰਟ ਸੈਕਟਰੀ ਜਸਪਾਲ ਸਿੰਘ, ਜੁਆਇੰਟ ਸੈਕਟਰੀ ਪ੍ਰਿੰਸੀਪਲ ਨਵਨੀਤ ਚੌਹਾਨ,  ਗੁਰਪ੍ਰੀਤ ਡੀ ਸੀ, ਮਾਸਟਰ ਜਸਵਿੰਦਰ ਸਿੰਘ,  ਗੁਰਸ਼ਰਨ ਔਲਖ ਆਦਿ ਸ਼ਾਮਲ ਸਨ

ਸਵਰਗੀ ਗੁਰਮੀਤ ਸਿੰਘ ਭੋਲਾ ਦਾ ਭੋਗ ਪਿੰਡ ਗਾਲਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਦਿਨ ਮੰਗਲਵਾਰ 29 ਜੂਨ ਨੂੰ ਪਾਇਆ ਜਾਵੇਗਾ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਚ ਪਿਛਲੇ ਦਿਨੀਂ ਅਚਾਨਕ  ਨੌਜਵਾਨ ਗੁਰਮੀਤ ਸਿੰਘ ਭੋਲਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ।ਜੋ ਕਿ ਇਸ ਬੇਵਕਤੀ ਮੌਤ ਨਾਲ ਪਰਿਵਾਰ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਗੁਰਮੀਤ ਸਿੰਘ ਦੇ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 29 ਜੂਨ ਡੈੱਨ ਮੰਗਲਵਾਰ ਨੂੰ  ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 12 ਤੋਂ 1ਵੱਜੇ ਤੱਕ ਹੋਵੇਗੀ

ਪਿੰਡ ਗਾਲਬ ਰਣ ਸਿੰਘ ਵਿਚ ਅਚਾਨਕ ਹੋਈ ਮੌਤ,ਪਰਿਵਾਰ ਨਾਲ ਵਿਧਾਇਕਾ ਮਾਣੂੰਕੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਰਣ ਸਿੰਘ   ਵਿੱਚ ਪਿਛਲੇ ਦਿਨੀਂ ਇਕ ਨੌਜਵਾਨ ਗੁਰਮੀਤ ਸਿੰਘ ਭੋਲਾ ਦੀ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ ਸੀ । ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਸੀ ।ਅੱਜ ਮ੍ਰਿਤਕ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਹਲਕਾ ਜਗਰਾਉਂ ਦੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ।ਅੱਜ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਉਨ੍ਹਾਂ ਦੇ ਗ੍ਰਹਿ ਵਿੱਚ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ । ਇਸ ਸਮੇਂ ਵਿਧਾਇਕ ਮਾਣੂਕੇ ਨੇ ਕਿਹਾ ਕਿ  ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।ਇਸ ਸਮੇਂ ਕਿਰਪਾਲ ਸਿੰਘ   ਚਮਕੌਰ ਸਿੰਘ ਸੁਰਿੰਦਰਪਾਲ ਸਿੰਘ ਫੌਜੀ ਜਗਜੀਤ ਸਿੰਘ ਬਾਵਾ  ਡਾ ਚਮਨ ਲਾਲ ਸਵਰਨ ਸਿੰਘ ਹਿੰਮਤ ਸਿੰਘ ਰਾਜਾ ਸਿੰਘ ਬਚਿੰਤ  ਸਿੰਘ  ਆਦਿ ਹਾਜ਼ਰ ਸਨ ।

ਪਿੰਡ ਕਾਉਂਕੇ ਕਲਾਂ ਦੇ ਕਿਸਾਨੀ   ਸੰਘਰਸ਼ ਵਿੱਚ ਸ਼ਹੀਦ ਹੋਏ   ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਭੇਟ ਕੀਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਇਥੋਂ ਥੋੜ੍ਹੀ ਦੂਰ ਪਿੰਡ ਕਾਉਂਕੇ ਕਲਾਂ ਵਿੱਚ ਦਿੱਲੀ ਦੇ ਠੀਕਰੀ ਬਾਰਡਰ ਤੇ ਕਿਸਾਨ ਸੁਖਵਿੰਦਰ ਸਿੰਘ ਕਿਸਾਨੀ ਸੰਘਰਸ਼ ਵਿਚ ਹਾਰਟ ਅਟੈਕ ਕਾਰਨ ਪਰਿਵਾਰ ਨੂੰ  ਵਿਛੋੜਾ ਦੇ ਗਿਆ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ  ਕੋਸ਼ਿਸ਼ਾਂ ਸਦਕਾ  ਪੰਜ ਲੱਖ ਰੁਪਏ ਦਾ ਚੈੱਕ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੂੰ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭੇਟ ਕੀਤਾ।ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ,ਕਮਲਜੀਤ ਸਿੰਘ ਖੰਨਾ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਨੇ    ਪੀਡ਼ਤ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਥਾਨਕ  ਪ੍ਰਸ਼ਾਸਨ ਅਤੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਇਸ ਸਮੇਂ ਕਿਸਾਨੀ ਸੰਘਰਸ਼ ਦੇ ਸ਼ਹੀਦ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਤੇ ਯੂਨੀਅਨ ਦਾ ਝੰਡਾ ਅਰਪਿਤ ਕੀਤਾ ਗਿਆ।ਨਾਅਰਿਆਂ ਦੀ ਗੂੰਜ  ਨਾਲ ਸਸਕਾਰ ਕੀਤਾ ਗਿਆ ।ਇਸ ਸਮੇਂ ਤਾਰਾ ਸਿੰਘ ਅੱਚਰਵਾਲ ਦਵਿੰਦਰ ਸਿੰਘ ਕਾਉਂਕੇ,ਜਗਤਾਰ ਸਿੰਘ, ਤਰਸੇਮ ਸਿੰਘ ,ਗੁਰਮੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।

ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕ, ਸੀਵਰਮੈਨਾ ਨੂੰ ਪੱਕੇ ਕਰਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਕੀਤਾ ਵਿਰੋਧ - ਐਕਸ਼ਨ ਕਮੇਟੀ ਪੰਜਾਬ

ਜਗਰਾਓਂ 26 ਜੂਨ ( ਅਮਿਤ ਖੰਨਾ )  ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ 45ਵੇਂ ਦਿਨ ਹੜਤਾਲ ਜਾਰੀ ਅਤੇ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕ, ਸੀਵਰਮੈਨਾ ਨੂੰ ਪੱਕੇ ਕਰਨ ਸਬੰਧੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਨੋਟੀਫਿਕੇਸ਼ਨ ਦਾ ਵਿਰੋਧ ਅੱਜ ਪੂਰੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਵੱਲੋਂ ਕੀਤਾ ਗਿਆ ਅਤੇ ਨਗਰ ਕੌਂਸਲ ਜਗਰਾਓਂ ਵਿਖੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਅਸ਼ੋਕ ਕੁਮਾਰ ਸਾਰਵਾਨ, ਕਨਵੀਨਰ ਰਮੇਸ਼ ਗੇਚੰਡ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ 29-06-2021- ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ 06-07-2021 ਨੂੰ ਪਟਿਆਲਾ ਵਿਖੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਮੰਤਰੀ ਬ੍ਰਹਮ ਮਹਿੰਦਰਾ ਜੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਪੂਰੀਆਂ ਨਹੀਂ ਕਰ ਦਿੰਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਦੌਰਾਨ ਜ਼ਿਲਾ ਪ੍ਰਧਾਨ ਅਰੁਣ ਗਿੱਲ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਜੱਥੇਬੰਦੀ ਦੇ ਨਾਲ ਗੱਲਬਾਤ ਕਰਕੇ ਆਹਮਣੇ ਸਾਹਮਣੇ ਬੇਠਕੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਅਤੇ ਪੰਜਾਬ ਦੇ ਪੁਰੇ ਮੁਲਾਜਮ ਜੋ ਹੜਤਾਲ ਤੇ ਬੈਠੇ ਹਨ ਦੀ ਤਨਖਾਹ ਜਾਰੀ ਕਰਨ ਸਬੰਧੀ ਚਿੱਠੀ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਚੇਅਰਮੈਨ ਰਾਜ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਮਿਊਂਸਪਲ ਕਾਮੇ ਹਾਜਰ ਸਨ

ਸੰਘਰਸ਼ ਨੂੰ ਢਾਹ ਲਾਉਣ ਵਾਲੇ ਹੋ ਜਾਣ ਸੁਚੇਤ- ਐਕਸ਼ਨ ਕਮੇਟੀ ਪੰਜਾਬ

ਜਗਰਾਓ, ਲੁਧਿਆਣਾ 26 ਜੂਨ( ਅਮਿਤ ਖੰਨਾ ) ਸਫਾਈ ਸੇਵਕਾਂ ਦੇ ਸੰਘਰਸ਼ ਨੂੰ 44 ਦਿਨ ਬੀਤ ਜਾਣ ਤੋਂ ਬਾਅਦ ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਅੱਜ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ। ਜ਼ਿਲਾ ਪ੍ਰਧਾਨਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਨ੍ਹਾਂ ਸਹਿਰਾ ਕਸਬਿਆਂ ਵਿੱਚ ਸਫਾਈ ਸੇਵਕਾਂ ਦਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਇਲਾਕਿਆਂ ਵਿੱਚ ਬਹੁਤ ਸਾਰੇ ਰਾਜਨੀਤਕ ਲੋਕ ਤੇ ਕੁੱਝ ਸਫਾਈ ਸੇਵਕ ਆਪਣੇ ਸੰਘਰਸ਼ ਪ੍ਰਤੀ ਲਾਪ੍ਰਵਾਹੀ ਵਰਤਦੇ ਹਨ। ਅੱਜ ਉਨ੍ਹਾਂ ਖਿਲਾਫ ਸਖਤ ਐਕਸ਼ਨ ਲੈਣ ਲਈ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਚਰਨਜੀਤ ਸਿੰਘ ਸੋਹਲ਼ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਮਨੋਹਰ ਲਾਲ ਅਤੇ ਪ੍ਰਧਾਨ ਨਗਰ ਕੌਂਸਲ ਜਗਰਾਓਂ ਜਤਿੰਦਰ ਪਾਲ ਰਾਣਾ ਦੇ ਨਾਲ ਰਵਿੰਦਰ ਪਾਲ ਰਾਜੂ ਕਾਮਰੇਡ ਨੂੰ ਲਿਖਤੀ ਤੌਰ ਤੇ ਜਾਣਕਾਰੀ ਹਿੱਤ ਬੇਨਤੀ ਪੱਤਰ ਦਿੱਤੇ ਗਏ ਹਨ। ਤਾਂ ਜੋ ਕਿਸੇ ਵੀ ਤਰੀਕੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੇ ਆਪਣੇ ਸੁਆਰਥਾਂ ਨੂੰ ਮੁੱਖ ਰੱਖਣ ਵਾਲੇ ਰਾਜਨੈਤਿਕ ਲੋਕਾ ਦੇ ਖਿਲਾਫ ਸੰਘਰਸ਼ ਤਿੱਖਾ ਕਰਕੇ ਸਬਕ ਸਿਖਾਇਆ ਜਾਵੇ।ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਸਫਾਈ ਸੈਨਿਕ ਹਾਜਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਭਜਨਗੜ੍ਹ ਸਾਹਿਬ ਨੂੰ  2 ਸੋਫਾ ਸੈੱਟ ਤੇ 10 ਕੁਰਸੀਆਂ ਦਿੱਤੀਆਂ  

  ਜਗਰਾਉਂ (ਅਮਿਤ ਖੰਨਾ)  ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਗੁਰਦੁਆਰਾ ਭਜਨਗੜ੍ਹ ਮੋਤੀਬਾਗ ਨੂੰ ਦੋ ਸੋਫ਼ਾ ਸੈਂਟੀਆਂ ਅਤੇ 10 ਕੁਰਸੀਆਂ ਦਿੱਤੀਆਂ ਗਈਆਂ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਭਜਨਗੜ੍ਹ ਸਾਹਿਬ ਨੰੂ ਦੋ ਸੋਫ਼ਾ ਸੈਂਟੀਆਂ ਅਤੇ ਦੱਸ ਕੁਰਸੀਆਂ ਭੇਂਟ ਕੀਤੀਆਂ ਗਈਆਂ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਬੈਠਣ ਵਿਚ ਕੋਈ ਮੁਸ਼ਕਲ ਨਾ ਆਵੇ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਧਾਰਮਿਕ ਅਸਥਾਨਾਂ ਨੰੂ ਸੁਸਾਇਟੀ ਵੱਲੋਂ ਲੋੜੀਂਦਾ ਸਮਾਜ ਦਿੱਤਾ ਗਿਆ ਅਤੇ ਭਵਿੱਖ ਵਿਚ ਵੀ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਸੁਸਾਇਟੀ ਜਿੱਥੇ ਲੋੜਵੰਦਾਂ ਤੇ ਜ਼ਰੂਰਤਮੰਦਾਂ ਦੀ ਸੇਵਾ ਲਈ ਸਮੇਂ ਸਮੇਂ ਸਮਾਜ ਸੇਵੀ ਦੇ ਪ੍ਰੋਜੈਕਟ ਲਗਾਉਂਦੀ ਹੈ ਉੱਥੇ ਧਾਰਮਿਕ ਅਸਥਾਨਾਂ ਵਿਚ ਸੇਵਾ ਦੇ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ| ਇਸ ਮੌਕੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭਜਨਗੜ੍ਹ ਨੇ ਲੋਕ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਿਆਂ ਸੁਸਾਇਟੀ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ| ਇਸ ਮੌਕੇ ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ, ਪ੍ਰੇਮ ਮਿੱਤਲ, ਮੁਕੇਸ਼ ਗੁਪਤਾ, ਸੁਖਦੇਵ ਸਿੰਘ ਨਸਰਾਲੀ ਆਦਿ ਹਾਜ਼ਰ ਸਨ|

ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਵਲੌ ਆਨਲਾਈਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਜਗਰਾਓਂ, 26 ਜੁਨ (ਅਮਿਤ ਖੰਨਾ,)  ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਆਨਲਾਈਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਡੀ ਪ੍ਰੋਗਰਾਮ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਵਿਚ ਨਸ਼ਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ  ਜੀ ਨੇ ਕਿਹਾ ਕਿ ਨਸ਼ਾ ਇੱਕ ਅਜਿਹਾ ਕੋਹੜ ਹੈ ਜਿਸ ਨਾਲ ਇਨਸਾਨ ਆਪਣਾ ਭਾਰੀ ਨੁਕਸਾਨ ਕਰ ਬੈਠਦਾ ਹੈ ਅਤੇ ਇਸ ਦੇ ਨਾਲ ਇਨਸਾਨ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਨਸਾਨ ਨਸ਼ੇ ਵਿਚ ਆਪਣਾ ਸਭ ਕੁਝ ਗੁਆ ਬੈਠਦਾ ਹੈ ।ਪਿ੍ਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ  ਯੁਨਾਇਟਿਡ ਨੇਸ਼ਨ ਆਨ ਡ੍ਰਗਸ ਐਡ ਕ੍ਰਾਈਮ ਸੰਸਥਾ ਦੇ ਬਾਰੇ ਵਿਦਿਆਰਥੀਆਂ ਨੂੰ ਸੰਪੂਰਨ ਜਾਣਕਾਰੀ ਦਿੱਤੀ। ਇਹ ਸੰਸਥਾ ਡਰਗਸ ਅਤੇ ਉਸ ਦੇ ਮਾੜੇ ਪ੍ਰਭਾਵਾਂ ਤੋਂ ਸਮਾਜ ਨੂੰ ਜਾਣੂ ਕਰਵਾਉਂਦੀ ਹੈ।ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਸੁਰਿੰਦਰਪਾਲ ਵਿੱਜ, ਸਤਵਿੰਦਰ ਕੌਰ, ਆਸ਼ਾ ਰਾਣੀ, ਮੀਨਾ ਗੋਇਲ, ਗੁਰਜੀਤ  ਬਰਾੜ, ਰਵਿੰਦਰ ਪਾਲ ਕੌਰ, ਇੰਦਰਪ੍ਰੀਤ ਕੌਰ, ਅਨੁ ਗੁਪਤਾ, ਵੀਨਾ ਰਾਣੀ, ਮਨਜਿੰਦਰ ਕੌਰ ,ਰੁਪਿੰਦਰ ਕੌਰ , ਸ਼ਮਾ,ਰਮਨਦੀਪ ਕੌਰ, ਅਣੂ ,ਜਸਵੀਨ ਕੋਰ,ਅਰੂਨਾ ਮੌਜੂਦ ਸਨ।

ਆਈਲਟਸ ਸੈਂਟਰ ਐਸੋਸੀਏਸ਼ਨ ਜਗਰਾਉਂ ਵੱਲੋਂ ਮੁਫਤ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ

ਜਗਰਾਓਂ, 26 ਜੁਨ (ਅਮਿਤ ਖੰਨਾ, ) ਆਈਲਟਸ ਸੈਂਟਰ ਐਸੋਸੀਏਸ਼ਨ ਜਗਰਾਉਂ ਵੱਲੋਂ  ਅੱਜ ਕੋਰੋਨਾ ਵੈਕਸੀਨ ਦਾ ਕੈਂਪ ਗਰੇਟਵੈਅ ਇੰਸਟੀਚਿਊਟ ਵਿਖੇ ਲਗਾਇਆ ਗਿਆ  ਐਸੋਸੀਏਸ਼ਨ ਦੇ ਪ੍ਰਧਾਨ  ਮਾਸਟਰ ਸੁਖਜਿੰਦਰ ਸਿੰਘ ਜੀ ਨੇ ਦੱਸਿਆ ਕਿ  ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ  ਪਿਛਲੇ ਦਿਨੀਂ ਅਸੀਂ ਨਵੇਂ ਪ੍ਰਧਾਨ ਦੀ ਚੋਣ ਦੇ ਵਿੱਚ ਅਸੀਂ ਫ਼ੈਸਲਾ ਲਿਆ ਸੀ ਕੋਰੋਨਾ ਵੈਕਸੀਨ ਦਾ ਕੈਂਪ  ਛੇਤੀ ਤੋਂ ਛੇਤੀ ਲਗਾਇਆ ਜਾਵੇਗਾ  ਕੀ ਹੁਣ ਪੰਜਾਬ ਸਰਕਾਰ ਨੇ ਵੀ ਆਈਲੈਟਸ ਸੈਂਟਰ ਖੋਲ• ਦਿੱਤੇ ਹਨ ਉਨ•ਾਂ ਨੇ ਵੀ ਕਿਹਾ ਹੈ ਕਿ  ਕੀ ਬੱਚਿਆਂ ਅਤੇ ਸਟੂਡੈਂਟ ਤੇ ਵੀ ਕੋਰੋਨਾ ਵੈਕਸੀਨ  ਲਗਾਉਣਾ ਜ਼ਰੂਰੀ ਹੈ  ਇਸ ਮੌਕੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ  ਸਮਾਜ ਸੇਵਾ ਦੇ ਕੰਮ ਕਰਾਂਗੇ ਇਸ ਕੈਂਪ ਵਿਚ ਸਿਵਲ ਹਸਪਤਾਲ ਦੀ  ਟੀਮ ਦਾ ਪੂਰਾ ਸਹਿਯੋਗ ਮਿਲਿਆ ਇਸ ਕੈਂਪ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਜਿੰਦਰ ਸਿੰਘ, ਉਪ ਪ੍ਰਧਾਨ ਜਸਪ੍ਰੀਤ ਸਿੰਘ ਤੂਰ,  ਚੇਅਰਮੈਨ ਮਨੀਸ਼ ਚੁੱਘ, ਸੈਕਟਰੀ ਨੀਰਵ ਅਗਰਵਾਲ , ਕੈਸ਼ੀਅਰ ਸਮੀਪ ਜੱਸਲ , ਸਰਬਜੀਤ ਸਿੰਘ ਛੀਨਾ, ਰਕੇਸ਼ ਝੰਜੀ, ਵਰੁਣ ਗੁਪਤਾ, ਸੁਖਦੀਪ ਸਿੰਘ ,  ਕਮਲਜੀਤ ਸਿੰਘ, ਗਮੰਡਾ