ਨੌਜਵਾਨਾਂ ਨੂੰ ਨਸ਼ਿਆ ਤੋ ਬਚਾਉਣ ਲਈ ਖੇਡਾਂ ਵੱਲ ਪ੍ਰੇਰਤ ਕਰਨਾ ਜਰੂਰੀ : ਸੁਖਵਿੰਦਰ ਸਿੰਘ ਬਿੰਦਰਾ 

ਜਗਰਾਉਂ (ਅਮਿਤ ਖੰਨਾ )ਨਸ਼ਿਆ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਐਂਟੀ ਡਰੱਗ ਫੈਡਰੇਸ਼ਨ ਵੱਲੋ ਚੇਅਰਮੈਨ ਪੰਜਾਬ  ਯੂਥ ਡਿਪੈਲਪਮਿਟ ਬੋਰਡ ਸੁਖਵਿੰਦਰ ਸਿੰਘ ਬਿੰਦਰਾ ਨਾਲ ਮੀਟਿੰਗ ਕੀਤੀ ਗਈ । ਜਿਸ ਵਿੱਚ ਨਸ਼ਿਆ ਤੋ ਨੌਜਵਾਨਾਂ ਨੂੰ ਬਚਾਉਣ ਅਤੇ ਖੇਡਾਂ ਪ੍ਰਤੀ ਜੋੜਨ ਲਈ ਵਿਚਾਰਾ ਕੀਤੀਆ ਗਈਆਂ।  ਸੁਖਵਿੰਦਰ ਸਿੰਘ ਬਿੰਦਰਾ ਨੇ ਯੂਥ ਨੂੰ ਸਹੀ ਰਾਸਤੇ ਲੈ ਕਿ ਆਉਣ ਲਈ ਪੂਰਾ ਫੈਡਰੇਸ਼ਨ ਦਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ । ਫੈਡਰੇਸ਼ਨ ਆਗੂ ਇੰਦਰਜੀਤ ਲੰਮਾ ਨੂੰ ਪਿੰਡ ਲੰਮੇ ਦੇ ਨੌਜਵਾਨਾਂ ਲਈ ਕ੍ਰਿਕਟ ਅਤੇ ਵਾਲੀਵਾਲ ਦਾ ਸਮਾਨ ਮੁਹੱਈਆ ਕਰਵਾ ਕਿ ਦਿੱਤਾ । ਇਸ ਮੌਕੇ ਇੰਦਰਜੀਤ ਲੰਮਾ ਨੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦਾ ਧੰਨਵਾਦ ਕੀਤਾ ਅਤੇ ਹੋਰ ਕਿੱਟਾਂ ਅਤੇ ਜਿੰਮ ਦਾ ਸਮਾਨ ਮੁਹੱਈਆ ਕਰਵਾਉਣ ਲਈ ਕਿਹਾ ਤਾ ਕਿ ਪਿੰਡਾ ਵਿਚ ਯੂਥ ਦੀ ਖੇਡਾਂ ਪ੍ਰਤੀ ਰੁੱਚੀ ਪੈਦਾ ਕੀਤੀ ਜਾਵੇ।ਇਸ ਮੌਕੇ ਤਰਨ ਸਿੱਧਵਾਂ,  ਮੋਤੀ ਜਗਰਾਉਂ ਹਰਜੋਤ ਸਿੰਘ ਆਦਿ ਹਾਜ਼ਰ ਸਨ।