ਹਮਲੇ 'ਚ ਜ਼ਖ਼ਮੀ ਹੋਏ ਏ ਐੱਸ ਆਈ ਹਰਜੀਤ ਸਿੰਘ ਨੂੰ ਮਿਲੀ ਤਰੱਕੀ

ਬਣਿਆ ਸਭ ਇੰਸਪੈਕਟਰ

ਚੰਡੀਗੜ੍ਹ,ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਬੀਤੇ ਦਿਨ ਸਬਜ਼ੀ ਮੰਡੀ ਪਟਿਆਲਾ ਵਿਖੇ ਨਿਹੰਗਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਵਿਚ ਗੁੱਟ ਕੋਲੋਂ ਹੱਥ ਕਟਵਾਉਣ ਵਾਲੇ ਏਐੱਸਆਈ ਹਰਜੀਤ ਸਿੰਘ ਨੂੰ ਪੁਲਿਸ ਵਿਭਾਗ ਨੇ ਸਬ ਇੰਸਪੈਕਟਰ ਵਜੋਂ ਪਦਉੱਨਤ ਕਰ ਦਿੱਤਾ ਹੈ। ਜਦੋਂ ਕਿ ਇਸ ਘਟਨਾ ਵਿਚ ਸ਼ਾਮਲ ਹੋਏ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਬਿੱਕਰ ਸਿੰਘ, ਏਐੱਸਆਈ ਰਘੁਬੀਰ ਸਿੰਘ ਅਤੇ ਏਐੱਸਆਈ ਰਾਜ ਸਿੰਘ ਤਿੰਨੋਂ ਪੁਲਿਸ ਕਰਮਚਾਰੀ 12 ਅਪ੍ਰਰੈਲ ਨੂੰ ਸਵੇਰੇ 5:30 ਵਜੇ ਦੇ ਕਰੀਬ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਏ ਰੱਖਣ ਲਈ ਤਨਦੇਹੀ ਨਾਲ ਡਿਊਟੀ ਕਰਨ ਲਈ ਸਨਮਾਨਿਤ ਕੀਤੇ ਗਏ ਹਨ। ਮੰਡੀ ਬੋਰਡ ਦੇ ਯਾਦਵਿੰਦਰ ਸਿੰਘ ਨੂੰ ਜੋ ਕਿ ਮਾਰਕੀਟ ਕਮੇਟੀ, ਪਟਿਆਲਾ ਵਿਚ ਏ ਆਰ ਵਜੋਂ ਤਾਇਨਾਤ ਹੈ ਤੇ ਪੁਲਿਸ ਕਰਮਚਾਰੀ ਵੀ ਨਹੀਂ ਹਨ, ਨੂੰ ਵੀ ਗੁਪਤਾ ਨੇ ਪੁਲਿਸ ਅਤੇ ਮੰਡੀ ਬੋਰਡ ਦੀ ਸਾਂਝੀ ਪਾਰਟੀ ਦੇ ਹਿੱਸੇ ਵਜੋਂ ਮਾਨਤਾ ਦਿੰਦਿਆਂ ਡੀਜੀਪੀ ਕੌਮੈਂਡੇਸ਼ਨ ਡਿਸਕ ਦਿੱਤੀ ਹੈ। ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਹੌਂਸਲੇ, ਬਹਾਦੁਰੀ, ਲਗਨ ਤੇ ਡਰ ਦੇ ਸਮੇਂ ਸਬਰ ਨਾਲ ਕੰਮ ਕਰਨ ਲਈ ਤਰੱਕੀ/ਐਵਾਰਡ ਦਿੱਤੇ ਗਏ ਹਨ ਤਾਂ ਜੋ ਹੋਰ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰਰੇਰਿਤ ਕਰਦੇ ਹਨ। ਗੁਪਤਾ ਨੇ ਕਿਹਾ ਕਿ ਏਐੱਸਆਈ ਹਰਜੀਤ ਸਿੰਘ ਨੂੰ ਸਬ-ਇੰਸਪੈਕਟਰ ਦਾ ਸਥਾਨਕ ਰੈਂਕ ਦੇਣ ਦੇ ਨਾਲ ਹੀ ਉਸ ਦਾ ਨਾਂ ਸੂਚੀ ਡੀ -2 ਵਿਚ ਸ਼ਾਮਲ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ, (ਹਰਜੀਤ ਸਿੰਘ ਦਾ ਦਰਜਾ ਹੈੱਡ ਕਾਂਸਟੇਬਲ ਦਾ ਹੈ) ਪੁਲਿਸ ਕਰਮਚਾਰੀਆਂ ਦੀ ਵਿਸ਼ੇਸ਼ ਮੈਰਿਟ ਦੇ ਆਧਾਰ 'ਤੇ ਬਣਾਏ ਪੰਜਾਬ ਪੁਲਿਸ ਨਿਯਮਾਂ ਮੁਤਾਬਕ ਏਐੱਸਆਈ ਦੇ ਰੈਂਕ ਵਜੋਂ ਤਰੱਕੀ ਲਈ ਫਾਸਟ ਟ੍ਰੈਕ ਰੂਟ ਹੈ।