ਪੰਜਾਬ ਰੋਡਵੇਜ ਦੀ ਐਕਸਨ ਕਮੇਟੀ ਅਤੇ ਪਨਬਸ ਯੂਨੀਅਨ ਵੱਲੋ ਸਾਝੇ ਸੰਘਰਸ ਦਾ ਐਲਾਨ

ਰੋਡਵੇਜ ਬਚਾਉਣ ਅਤੇ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਦੀ ਮੰਗ ਤੇ ਗੇਟ ਰੈਲੀਆ

ਜਗਰਾਓ 6 ਅਕਤੂਬਰ (ਨਛੱਤਰ ਸੰਧੂ)ਪੰਜਾਬ ਰੋਡਵੇਜ ਦੀ ਐਕਸਨ ਕਮੇਟੀ ਅਤੇ ਪਨਬਸ ਕੰਟਰੈਕਟ ਵਰਕਰਜ ਯੂਨੀਅਨ ਵੱਲੋ ਸਾਝੇ ਤੌਰ ਤੇ ਪੰਜਾਬ ਰੋਡਵੇਜ ਦੇ ਗੇਟ ਰੈਲੀ ਕੀਤੀ ਗਈ,ਗੇਟ ਰੈਲੀ ਵਿੱਚ ਬੋਲਦਿਆ ਸੂਬਾ ਆਗੂ ਏਟਕ ਦੇ ਸ੍ਰੀ ਅਵਤਾਰ ਸਿੰਘ ਗਗੜਾ,ਕੰਟਰੈਕਟ ਯੂਨੀਅਨ ਦੇ ਸ੍ਰੀ ਜਲੋਹ ਸਿੰਘ ਤਿਹਾੜਾ,ਕਰਮਚਾਰੀ ਦਲ ਦੇ ਸ੍ਰੀ ਸੁਖਪਾਲ ਸਿੰਘ ਅਤੇ ਇੰਟਕ ਦੇ ਸ੍ਰੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ;ੋ ਕੋਰੋਨਾ ਦੀ ਆੜ ਵਿੱਚ ਸਾਰੇ ਸਰਕਾਰੀ ਅਦਾਰਿਆ ਦਾ ਭੋਗ ਪਾਇਆ ਜਾ ਰਿਹਾ ਹੈ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਲੋਕਾ ਦੇ ਜਨਤਕ ਅਦਾਰੇ ਤੇ ਰੋਜਗਾਰ ਖੋਹਣ ਦੀ ਤਿਆਰੀ ਹੈ।ਉਹਨਾਂ ਕਿਹਾ ਕਿ ਮੋਨਟੇਕ ਸਿੰਘ ਆਹੂਲਵਾਲੀਆ ਦੀ ਇੱਕ ਰਿਪੋਰਟ ਅਨੁਸਾਰ ਸਾਰੇ ਵਰਗਾ ਦੇ ਲੋਕਾ ਨੂੰ ਚੂਨਾ ਲਗਾਇਆ ਜਾ ਰਿਹਾ ਹੈ,ਉਥੇ ਹੀ ਪੰਜਾਬ ਰੋਡਵੇਜ ਨੂੰ ਕਾਰਪੋਰੇਸਨ ਵਿੱਚ ਮਰਜ ਕਰਨ ਦੀ ਗੱਲ ਤੋ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਬੜਾਵਾ ਦੇਣ ਤੇ ਮੁਨਾਫਾ ਦੇਣ ਲਈ ਕੋਰੋਨਾ ਦਾ ਸੁਨਹਿਰੀ ਮੌਕਾਦ ਹੱਤੋ ਗਵਾਉਣਾ ਨਹੀ ਚਾਹੂੰਦੀ।ਉਨ੍ਹਾ ਕਿਹਾ ਕਿ ਪਹਿਲਾ ਪਿਛਲੇ 20 ਸਾਲਾ ਤੋ ਰੋਡਵੇਜ ਨੂੰ ਕੋਈ ਬਜਟ ਨਾ ਦੇਣਾ,ਟਾਇਮਟੇਬਲ ਵਿੱਚ ਪਾਂਈਵੇਟ ਬੱਸ ਮਾਲਕਾ ਨੂੰ ਤਰਜੀਹ ਦੇਣਾ,ਨਜਾਇਜ ਉਪਰੇਸਨ ਟਰਾਸਪੋਰਟ ਮਾਫੀਆ ਨਨੂੰ ਖੁਲ ਦੇਣਾ,ਕੱਚੇ ਮੁਲਾਜਮਾ ਨੂੰ ਪਿਛਲੇ 13 ਸਾਲਾ ਤੋ ਪੱਕੇ ਕਰਨਾ ਮਹਿਕਮੇ ਨੂੰ ਖਤਮ ਕਰਨ ਦੀਆ ਰਣਨੀਤੀਆ ਵਿੱਚੋ ਹਨ।ਹੁਣ ਰੋਡਵੇਜ ਨੂੰ

ਕਾਰਪੋਰੇਸਨ ਵਿੱਚ ਮਰਜ ਕਰਕੇ ਇੱਕ ਮਹਿਕਮੇ ਦਾ ਭੋਗ ਪਾਉਣ ਅਤੇ ਲੋਕਾ ਤੋ ਟਰਾਂਸਪੋਰਟ ਦੀ ਸਹੂਲਤ ਖੋਹ ਕੇ ਟਰਾਂਸਪੋਰਟ ਮਾਫੀਆ ਦ ਲੋਕਾ ਨੂੰ ਗੁਲਾਮ ਬਣਾਉਣ ਦੀ ਤਿਆਰੀ ਹੈ।ਕੇਦਰ ਸਰਕਾਰ ਵੱਲੋ ਕਿਸਾਨੀ ਖਿਲਾਫ ਲਿਆਦੇ ਕਾਲੇ ਕਾਨੂੰਨ ਤੇ ਲੇਬਲ ਅੰਕਟਾ ਵਿੱਚ ਕੀਤੀਆ ਸੋਧਾ ਤੁਰੰਤ ਰੱਦ ਕੀਤੀਆ ਜਾਣ।ਪੰਜਾਬ ਸਰਕਾਰ ਪਨਬੱਸਾ ਨੂੰ ਸਟਾਫ ਸਮੇਤ ਰੋਡਵੇਜ ਵਿੱਚ ਤੁਰੰਤ ਮਰਜ ਕਰਕੇ 2407 ਬੱਸਾ ਬੰਦ ਕਰਕੇ ਟਾਇਮ ਪੂਰਾ ਕਰੇ ਅਤੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਉਣ ਲਈ ਨਜਾਇਜ ਉਪਰੇਸਨ ਬੰਦ ਕਰਕੇ ਟਾਇਮ ਟੇਬਲ ਰੋਡਵੇਜ ਦੇ ਹੱਕ ਦਾ ਬਣਾਵੇ ਤਾ ਜੋ ਲੋਕਾ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਦੇ ਨਾਲ-ਨਾਲ ਰੋਜਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।ਗੇਟ ਰੈਲੀ ਵਿੱਚ ਬੋਲਦਿਅ ਡਿਪੂ ਆਗੂਆ ਨੇ ਕਿਹਾ ਕਿ ਹੱਕਾ ਲਈ ਲੜਦੇ ਹੋਏ ਕਿਸਾਨਾ ਦੀ ਉਹ ਸਦਾ ਹਮਾਇਤ ਵਿੱਚ ਖੜੇ ਹਨ ਅਤੇ ਠੇਕਾ ਮੁਲਾਜਮ ਸੰਘਰਸ ਮੋਰਚੇ ਵੱਲੋ 13-10-2020 ਦੇ ਪਟਿਆਲੇ ਵਿਖੇ ਰੱਖੇ ਧਰਨੇ ਦੀ ਐਕਸਨ ਕਮੇਟੀ ਵੱਲੋ ਡੱਟਵੀ ਹਮਾਇਤ ਕੀਤੀ ਜਾਵੇਗੀ।ਜੇਕਰ ਸਰਕਾਰ ਨੇ ਐਕਸਨ ਕਮੇਟੀ ਦੀਆ ਮੰਗਾ ਨਾ ਮੰਨੀਆ ਤਾ ਮਿਤੀ 15-10-2020 ਨੂੰ ਮੀਟਿੰਗ ਕਰਕੇ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।ਇਸ ਸਮੇ ਡਿਪੂ ਆੂ ਏਟਕ ਦੇ ਸ੍ਰੀ ਜਗਸੀਰ ਸਿੰਘ ਨੇਰੀ,ਰਸਾਲ ਸਿੰਘ,ਕੰਟਰੈਕਟ ਯੂਨੀਅਨ ਦੇ ਸੋਹਣ ਸਿੰਘ,ਅਵਤਾਰ ਸਿੰਘ,ਕਰਮਚਾਰੀ ਦਲ ਦੇ ਅਮਰਜੀਤ ਸਿੰਘ,ਰਾਜ ਖਾਨ,ਇੰਟਕ ਦੇ ਇੰਦਰਜੀਤ ਸਿੰਘ,ਰਣਜੀਤ ਸਿੰਘ ਤੋ ਇਲਾਵਾ ਵਰਕਸਾਪ ਸਮੇਤ ਵੱਡੀ ਗਿਣਤੀ ਵਿੱਚ ਵਰਕਰਾ ਨੇ ਸਮੂਲੀਅਤ ਕੀਤੀ ਅਤੇ ਸਰਕਾਰਾ ਦਾ ਰੱਜ ਕੇ ਪਿੱਟ ਸਿਆਪਾ ਕੀਤਾ।