ਐਸ ਡੀ ਐਮ ਜਗਰਾਓਂ ਨੇ ਰੀਡਰਾਂ ਨੂੰ  ਕੀਤਾ ਸਨਮਾਨਿਤ

ਜਗਰਾਓਂ/ਲੁਧਿਆਣਾ, ਜੁਲਾਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

ਸ੍ਰੀ ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਅਤੇ ਸ੍ਰੀ ਮਨਮੋਹਨ ਕੁਮਾਰ ਕੌਸ਼ਿਕ ਤਹਿਸੀਲਦਾਰ, ਜਗਰਾਉਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਤਹਿਸੀਲਦਾਰ ਦੇ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਅਤੇ ਪ੍ਰੀਤਮ ਸਿੰਘ ਢੱਟ ਨੂੰ ਅੱਜ *ਮਿਸ਼ਨ ਫਤਿਹ* ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਕੋਵਿਡ-19 ਦੌਰਾਨ ਲੱਗੇ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀ ਆਮ ਜ਼ਿੰਦਗੀ ਵਾਂਗ ਮਹਾਂਮਾਰੀ ਦੇ ਖ਼ਤਰੇ ਤੋਂ ਬੇਡਰ ਹੁੰਦਿਆਂ ਜਿੱਥੇ ਦੇਰ ਰਾਤ ਤੱਕ ਡਿਊਟੀ ਤੇ ਪਹਿਰਾ ਦਿੱਤਾ, ਉਥੇ ਹਫ਼ਤਾਵਾਰੀ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਹਾਜ਼ਰੀ ਭਰਦਿਆਂ ਸਰਕਾਰੀ ਕੰਮਾਂ ਨੂੰ ਨੇਪਰੇ ਚਾੜ੍ਹਿਆ, ਜਿਸ ਦਾ ਹਜ਼ਾਰਾਂ ਲੋਕਾਂ ਨੇ ਲਾਹਾ ਲਿਆ।