You are here

ਕੋਰੋਨਾ ਵਾਰੀਅਰਜ਼ ਪ੍ਰਭਜੋਤ ਸਿੰਘ ਧਾਲੀਵਾਲ ਦਾ ਰਾਏਕੋਟ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਨਮਾਨ।

(ਫੋਟੋ ਕੈਪਸ਼ਨ- ਰਾਏਕੋਟ ਵਿਖੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਦੇ ਹੋਏ ਦਰਸ਼ਨ ਸਿੰਘ ਰਾਏਕੋਟ, ਬਲਵਿੰਦਰ ਸਿੰਘ ਤਲਵੰਡੀ ਤੇ ਹੋਰ ਗ੍ਰੰਥੀ ਸਿੰਘ)

ਕੋਰੋਨਾ ਮਹਾਮਾਰੀ ਦੌਰਾਨ ਗ੍ਰੰਥੀ-ਪਾਠੀ ਸਿੰਘਾਂ ਨੂੰ ਮੁਹੱਈਆ ਕਰਵਾਇਆ ਸੀ ਰਾਸ਼ਨ।

ਰਾਏਕੋਟ/ ਲੁਧਿਆਣਾ,ਜੁਲਾਈ 2020 -(ਗੁਰਕੀਰਤ ਸਿੰਘ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਕਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਮੁਸ਼ਕਿਲ ਘੜੀ ਚ ਇਲਾਕੇ ਦੇ ਲੋੜਵੰਦਾਂ ਅਤੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਸੇਵਾ ਕਰਨ ਵਾਲੇ ਮਹਾਨ ਕੋਰੋਨਾ ਵਾਰੀਅਰਜ਼ ਪ੍ਰਭਜੋਤ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਦੇਖ ਦੇ ਹੋਏ ਅੱਜ ਗੁਰਦੁਆਰਾ ਸੁੱਖਮਨੀ ਸਾਹਿਬ ਪ੍ਰੇਮ ਨਗਰ ਰਾਏਕੋਟ ਵਿਖੇ ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ(ਰਜਿ.) ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਕੋਟ ਅਤੇ ਹੋਰ ਗ੍ਰੰਥੀ ਸਿੰਘਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਗ੍ਰੰਥੀ ਸਭਾ ਦੇ ਚੇਅਰਮੈਨ ਬਲਵਿੰਦਰ ਸਿੰਘ ਤਲਵੰਡੀ ਨੇ ਆਖਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਕੰਮਕਾਰ ਠੱਪ ਹੋਣ ਕਾਰਨ ਮੁਸ਼ਕਿਲ ਦੌਰ ਚੋਂ ਲੰਘ ਰਹੇ ਗ੍ਰੰਥੀ-ਪਾਠੀ ਸਿੰਘਾਂ ਦੀ ਬਾਂਹ ਫੜੀ ਅਤੇ ਰਾਸ਼ਨ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜਿਲਾ ਪ੍ਰਧਾਨ ਧਾਲੀਵਾਲ ਵੱਲੋਂ ਨਿਭਾਈਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਜਿਸ ਤਹਿਤ ਅੱਜ ਗ੍ਰੰਥੀ ਸਭਾ ਵੱਲੋਂ ਉਨ੍ਹਾਂ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਧਾਲੀਵਾਲ ਨੇ ਧੰਨਵਾਦ ਕਰਦਿਆਂ ਆਖਿਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਸਾਥੀਆਂ ਦੇ ਸਹਿਯੋਗ ਨਾਲ ਹੀ ਇਸ ਸਭ ਕੁੱਝ ਮੁਮਕਿਨ ਹੋ ਸਕਿਆ। ਇਸ ਮੌਕੇ ਜੱਥੇਦਾਰ ਕੁਲਵਿੰਦਰ ਸਿੰਘ ਭੱਟੀ, ਨਛੱਤਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਅਜੇ ਗਿੱਲ, ਸੁਰਜੀਤ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਹਰਜੀਤ ਮਾਨ, ਚਮਕੌਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਪ੍ਰੀਤਮ ਸਿੰਘ, ਜੱਜ ਸਿੰਘ ਆਦਿ ਹਾਜ਼ਰ ਸਨ।